Thursday 15 March 2012

ਕੀਟ-ਨਾਸ਼ਕ ਦਵਾਈਆਂ ਦੀ ਵਰਤੋਂ (ਇੱਕ ਰਸਾਇਣਿਕ ਯੁੱਧ)

ਡਾਕਟਰ ਅਮਰ ਸਿੰਘ ਅਜਾਦ
ਪ੍ਰਮਾਤਮਾ ਰੂਪੀ ਊਰਜਾ ਤੀ ਸਮੂਹ ਸ਼੍ਰਿਸ਼ਟੀ ਦੀ ਸਿਰਜਣਾ ਹੋਈ। ਨਿਰਾਕਾਰ ਤੋ ਪੰਜ ਤੱਤ- ਧਰਤੀ, ਪਾਣੀ, ਹਵਾ, ਊਰਜਾ ਅਤੇ ਆਕਾਸ਼ ਬਣੇ। ਪੰਜਾ ਤੱਤਾਂ ਤੋਂ ਸਾਰੇ ਪ੍ਰਾਣੀਆਂ ਦਾ ਸ਼ਰੀਰ ਬਣਦਾ ਹੈ। ਇਹ ਪੰਜੇ ਤੱਤ ਅਤੇ ਇਹਨਾਂ ਤੋਂ ਬਣੇ ਪ੍ਰਾਣੀ ਰਲ ਕੇ ਵਾਤਾਵਰਣ ਬਣਾਉਂਦੇ ਹਨ। ਸਮੂਹ ਪ੍ਰਾਣੀ ਅਹਾਰ ਦੀ ਸ਼ਕਲ ਵਿੱਚ, ਹਰ ਪਲ, ਪੰਜੇ ਤੱਤ ਜਾਂ ਉਹਨਾਂ ਤੋਂ ਬਣੀਆਂ ਵਸਤਾਂ, ਆਪਣੇ ਸ਼ਰੀਰ ਦੇ ਅੰਦਰ ਲੈ ਜਾਂਦੇ ਹਨ ਉਹਨਾਂ ਵਿੱਚੋਂ ਲੋੜੀਂਦੇ ਤੱਤ, ਆਪਣੇ ਸ਼ਰੀਰ ਦਾ ਪਾਲਣ-ਪੋਸ਼ਣ ਕਰਨ ਲਈ, ਜ਼ਜ਼ਬ ਕਰਨ ਉਪਰੰਤ, ਬਾਕੀ ਮਲ ਦੀ ਸ਼ਕਲ ਵਿੱਚ, ਵਾਪਸ ਮੋੜ ਦਿੰਦੇ ਹਨ। ਮਲ ਵਿਚਲੇ ਤੱਤ ਫਿਰ ਪੰਜ ਤੱਤਾਂ ਵਿੱਚ ਸਮਾ ਜਾਂਦੇ ਹਨ। ਇਸ ਤਰ•ਾ ਇਹ ਕੁਦਰਤ ਦਾ ਚੱਕਰ ਚੱਲਦਾ ਰਹਿੰਦਾ ਹੈ। ਇੱਥੇ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਪ੍ਰਾਣੀਆਂ ਦੇ ਸ਼ਰੀਰ ਵਿੱਚੋਂ ਨਿਕਲਿਆ ਮਲ ਪੰਜਾਂ ਤੱਤਾਂ ਦੀ ਜੀਵਨ-ਦਾਨੀ ਸ਼ਕਤੀ ਨੂੰ ਅਮੀਰ ਬਣਾਉਂਦਾ ਹੈ। ਇਸ ਤਰ•ਾ ਕੁਦਰਤ ਦਾ ਇਹ ਨਿਯਮ ਹੈ ਕਿ ਕੋਈ ਵੀ ਪ੍ਰਾਦੀ ਨਾਂ ਸਿਰਫ ਪੱਕੇ ਤੌਰ  ਤੇ ਆਪਣੇ ਸ਼ਰੀਰ ਅੰਦਰ ਕੁਦਰਤ ਦਾ ਕੁੱਝ ਵੀ ਨਹੀ ਰੱਖਦਾ, ਸਗੋਂ ਉਸਨੂੰ ਹੋਰ ਅਮੀਰ ਬਣਾ ਕੇ ਵਾਪਸ ਮੋੜ ਦਿੰਦਾ ਹੈ।
ਉੱਪਰੋਂ ਦੇਖਣ ਨੂੰ ਭਾਵੇਂ ਬਿਲਕੁਲ ਹੀ ਵੱਖਰੇ ਦਿਸਦੇ ਹਨ, ਪਰ ਵਿਗਿਆਨੀਆਂ ਨੇ ਜਦੋਂ ਡੂੰਘਾਈ ਵਿੱਚ ਖੋਜਿਆ ਤਾਂ ਸਾਰੇ ਪ੍ਰਾਣੀ ਜਿੰਨ•ਾਂ ਕੋਸ਼ਿਕਾਵਾਂ ਤੋ ਬਣੇ ਹੁੰਦੇ ਹਨ, ਉਹਨਾਂ ਕੋਸ਼ਿਕਾਵਾਂ ਦੀ ਬਣਤਰ ਅਤੇ ਕੰਮ ਕਰਨ ਦਾ ਢੰਗ ਲਗਭਗ ਇੱਕੋ ਜਿਹਾ ਹੈ। ਇੱਕੋ ਹੀ ਸੈੱਲ ਵਾਲੇ ਬੈਕਟੀਰੀਆ ਤੋ ਲੈ ਕੇ ਮਨੁੱਖ ਤੱਕ ਸਭ ਜੀਵਾਂ ਦੀ ਬਣਤਰ ਇੱਕੋ ਜਿਹੀ ਹੈ। ਸਾਰੇ ਜੀਵਾਂ ਦੇ ਸ਼ਰੀਰ ਬਹੁਤ ਹੀ ਨਾਜਕ ਰਸਾਇਣਾਂ ਅਤੇ ਊਰਜਾ ਦੇ ਆਪਸੀ ਤਾਲਮੇਲ ਨਾਲ ਕੰਮ ਕਰਦੇ ਹਨ। ਕੋਈ ਵੀ ਤੇਜ ਰਸਾਇਣ, ਇਹਨਾਂ ਸੋਹਲ ਜਿਹੇ ਰਸਾਇਣਾਂ ਦੇ ਕੰਮ ਵਿੱਚ ਵਿਘਣ ਪਾ ਸਕਦਾ ਹੈ ਅਤੇ ਜੀਵਨ ਲਈ ਜ਼ਹਿਰ ਬਣਕੇ ਪਹਿਲਾਂ ਉਸਨੂੰ ਬਿਮਾਰ ਕਰਦਾ ਹੈ ਅਤੇ ਫਿਰ ਉਸਦੀ ਮੌਤ ਦਾ ਕਾਰਨ ਬਣ ਜਾਂਦਾ ਹੈ।
ਪੁਰਾਤਣ ਮਨੁੱਖ, ਜੋ ਕੁਦਰਤੀ ਜਿੰਦਗੀ ਜਿਉਂਦਾ ਸੀ, ਕਿਸੇ ਵੀ ਨਕਲੀ ਜ਼ਹਿਰੀਲੇ ਰਸਾਇਣ ਦੀ ਵਰਤੋਂ ਨਹੀ ਸੀ ਕਰਦਾ। ਪਿਛਲੇ ਦੋ ਕੁ ਸਾਲ ਤੋਂ ਮਨੁੱਖ ਨੇ ਆਪਣੀ ਜਿੰਦਗੀ ਨੂੰ ਅਸਾਨ ਅਤੇ ਸੁਰੱਖਿਅਤ ਬਣਾਉਣ ਲਈ ਭਾਂਤ-ਭਾਂਤ ਦੇ ਰਸਾਇਣਾਂ ਦੀ ਇਜਾਦ ਕਰ ਲਈ। ਰਸਾਇਣ ਬਣਾਉਣ ਦੇ ਵਿਗਿਆਨ ਵਿੱਚ ਬੇਸ਼ੁਮਾਰ ਵਾਧਾ ਹੋਇਆ। ਦੂਸਰੇ ਸੰਸਾਰ ਯੁੱਧ ਵਿੱਚ ਸਾਮਰਾਜੀ ਦੇਸ਼ਾ ਨੇ ਇਸ ਵਿਗਿਆਨ ਨੂੰ ਹੋਰਾਂ ਨੂੰ ਹਰਾਉਣ ਲਈ ਰਸਾਇਣਿਕ ਯੁੱਧ ਦੇ ਹਥਿਆਰ ਵੱਜੋਂ ਵਰਤਿਆ। ਇਸੇ ਕੋਸ਼ਿਸ਼ ਵਿੱਚ ਇੱਕ ਗੈਸ ਬਦਾਈ ਗਈ ਜੋ ਇੰਨੀ ਜ਼ਹਿਰੀਲੀ ਸੀ ਕਿ ਹਜਾਰਾਂ-ਲੱਖਾਂ ਲੋਕਾਂ ਨੂੰ ਫੌਰੀ ਮਾਰਨ ਦੀ ਸਮਰੱਥਾ ਰੱਖਦੀ ਸੀ। ਅਨੇਕਾਂ ਸਨਅਤਾਂ ਇਸ ਕੰਮ ਵਿੱਚ ਲਗਾਈਆਂ ਗਈਆਂ। ਜਦੋਂ ਦੂਸਰੀ ਸੰਸਾਰ ਜੰਗ ਖਤਮ ਹੋ ਗਈ ਤਾਂ ਇਸ ਗੈਸ ਨੂੰ ਬਣਾਉਣ ਵਾਲੀ ਸਨਅਤ ਨੇ ਇਸ ਗੈਸ ਨੂੰ ਬਣਾਉਣ ਵਾਲੀ ਮਸ਼ੀਨਰੀ ਅਤੇ ਕੱਚੇ ਮਾਲ ਨੂੰ ਕੀਅਨਾਸ਼ ਜ਼ਹਿਰਾਂ ਬਣਾਉਣ ਲਈ ਵਰਤਣਾ ਸ਼ੁਰੂ ਕਰ ਦਿੱਤਾ। ਇਸ ਤਰ•ਾਂ ਸ਼ੁਰੂ ਹੋਈ ਕੀਟਨਾਸ਼ਕ ਜ਼ਹਿਰਾਂ ਬਣਾਉਣ ਵਾਲੀ ਸਨਅਤ ਜੋ ਕਿ ਬੇਹੱਦ ਤਾਕਤਵਰ ਹੈ ਅਤੇ ਜੋ ਦੁਨੀਆ ਵਿੱਚ ਪੈਸੇ ਅਤੇ ਖਰੀਦੇ ਦਿਮਾਗਾਂ ਦੇ ਬਲਬੂਤੇ ਤੇ ਆਪਣੀ ਮਨਮਰਜੀ ਚਲਾਉਂਦੀ ਹੈ।
ਭਾਰਤ ਵਿੱਚ ਖੁਰਾਕ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਾਮ ਤੇ ਜੋ ਹਰਾ ਇਨਕਲਾਬ ਕੀਤਾ ਗਿਆ, ਉਸਦਾ ਮੁੱਖ ਉਦੇਸ਼ ਇਹਨਾਂ ਕੀਟਨਾਸ਼ਕ ਜ਼ਹਿਰਾਂ, ਰਸਾਇਣਿਕ ਖਾਦਾਂ ਅਤੇ ਖੇਤੀ ਮਸ਼ੀਨਰੀ ਦੀ ਮੰਡੀ ਨੂੰ ਵਧਾਉਣਾ ਸੀ। ਸਾਡੇ ਰਾਜਸੀ ਲੀਡਰਾਂ ਅਤੇ ਵਿਗਿਆਨੀਆਂ ਨੇ ਹਰੇ ਇਨਕਲਾਬ ਦਾ ਇਹ ਮਾਡਲ (ਜੋ ਸਨਅਤਾ ਰਾਹੀ ਵੇਚੇ ਜਾਣ ਵਾਲੇ ਬੀਜ, ਖਾਦਾਂ, ਕੀਟਨਾਸ਼ਕਾਂ ਅਤੇ ਮਸ਼ੀਨਰੀ ਉੱਪਰ ਅਧਾਰਿਤ ਸੀ) ਲਾਗੂ ਕਰਨ ਵੇਲੇ ਨਾਂ ਤਾਂ ਇੱਥੋਂ ਦੀ ਕੁਦਰਤੀ ਖੇਤੀ ਦੇ ਮਾਡਲ (ਜੋ ਲੋਕਾਂ ਦੇ ਹਜ਼ਾਰਾਂ ਸਾਲ ਦੇ ਤਜ਼ਰਬੇ ਤੇ ਅਧਾਰਿਤ ਸੀ) ਸੰਬੰਧੀ ਕੋਈ ਖੋਜਾਂ ਕੀਤੀਆਂ ਅਤੇ ਨਾ ਹੀ ਰਸਾਇਣਿਕ ਖੇਤੀ ਦੇ ਲਵੇਂ ਮਾਡਲ ਦੇ ਮਾੜੇ ਅਸਰ ਬਾਰੇ ਕੋਈ ਬਹਿਸ ਛੇੜੀ। ਅੱਖਾਂ ਬੰਦ ਕਰਕੇ ਇਸ ਮਾਡਲ ਨੂੰ ਲਾਗੂ ਕਰ ਦਿੱਤਾ।
ਜੋ ਇਸ ਮਾਡਲ ਦਾ ਸਿੱਟਾ ਨਿਕਲਿਆ ਉਹ ਸਾਡੇ ਸਾਹਮਣੇ ਹੈ। ਕੀਟਨਾਸ਼ਕ ਜ਼ਹਿਰਾਂ ਅਤੇ ਰਸਾਇਣਿਕ ਖਾਦਾ ਨੇ ਸਾਡੀ ਧਰਤੀ, ਪਾਣੀ ਅਤੇ ਹਵਾ ਵਿੱਚ ਅਤਿ ਤੇਜ਼ ਜ਼ਹਿਰ ਘੋਲ ਦਿੱਤੇ ਹਨ। ਹਰੇਕ ਜੀਵ ਦੇ ਸ਼ਰੀਰ ਦਾ ਨਿਰਮਾਣ ਇਹਨਾਂ ਤੱਤਾਂ ਨਾਲ ਹੀ ਹੁੰਦਾ ਹੈ, ਇਸ ਕਰਕੇ ਸਮੂਹ ਜੀਵਾਂ ਦੇ ਸ਼ਰੀਰਾਂ ਵਿੱਚ ਵੀ ਇਹ ਰਸਾਇਣ ਰਚ ਗਏ ਹਨ। ਸਿੱਟੇ ਦੇ ਤੌਰ ਤੇ ਉਹ ਸਿਹਤਮੰਦ ਨਹੀ ਰਹੇ, ਬਿਮਾਰ ਹੋ ਰਹੇ ਹਨ, ਸ਼ਰੀਰਕ ਪੀੜਾਂ ਝੱਲ ਰਹੇ ਹਨ ਅਤੇ ਮਰ ਰਹੇ ਹਨ। ਹਜਾਰਾਂ ਪੌਦਿਆਂ ਅਤੇ ਸੋਰ ਜੀਵਾਂ ਦਾ ਹਰ ਸਾਲ ਇਹਨਾਂ ਜ਼ਹਿਰਾਂ ਦੀ ਮਾਰ ਨਾ ਝੱਲਦੇ ਹੋਹੇ ਕੁੱਲ-ਨਾਸ਼ ਹੋ ਰਿਹਾ ਹੈ। ਕਿੰਨੇ ਹੀ ਜੀਵ ਜੋ ਸਾਡੇ ਬਜ਼ੁਰਗਾਂ ਦੇ ਜੀਵਨ ਵਿੱਚ ਸਨ, ਅੱਜ ਦੇ ਬੱਚੇ ਦੇ ਜੀਵਨ ਵਿੱਚ ਨਹੀ ਹਨ। ਇਸ ਤੀ ਵੀ ਵੱਧ ਡਰਾਉਣੀ ਗੱਲ ਹਿਹ ਹੈ ਕਿ ਇਹ ਕੀਟਨਾਸ਼ਕ ਜ਼ਹਿਰਾਂ ਅਤੇ ਕੁੱਝ ਰਸਾਇੀਂਦਕ ਖਾਦਾਂ ਮਿੱਟੀ ਵਿੱਚ ਜਾ ਕੇ ਗਲਦੀਆਂ ਨਹੀ ਹਨ। ਇਹ ਕਈ ਦਹਾਕਿਆਂ ਤੱਕ ਅਤੇ ਕੁੱਝ ਕੁ ਤਾਂ ਸਦੀਆਂ ਤੱਕ ਵੀ ਆਪਣਾ ਜ਼ਹਿਰੀਲਾਪਣ ਕਾਇਮ ਰੱਖਦੀਆਂ ਹਨ। ਜਦੋਂ ਅਸੀ ਹਰ ਸਾਲ ਹੋਰ ਜ਼ਹਿਰ ਆਪਣੇ ਆਲੇ ਦੁਆਲੇ ਵਿੱਚ ਪਾ ਦਿੰਦੇ ਹਾਂ ਤਾਂ ਪਹਿਲਾਂ ਹੀ ਇਕੱਠੇ ਹੋਏ ਇਹਨਾਂ ਜ਼ਹਿਰਾਂ ਦਾ ਪੱਧਰ ਪਿਛਲੇ ਸਾਲ ਨਾਲੋਂ ਉੱਚਾ ਹੋ ਜਾਂਦਾ ਹੈ। ਇਸ ਤਰ•ਾ ਇਹ ਜ਼ਹਿਰੀਲਾਪਣ ਹੋਰ ਤੋਂ ਹੋਰ ਵਧੀ ਜਾ ਰਿਹਾ ਹੈ। ਇਸ ਤਰ•ਾਂ ਅਸੀ ਇਸ ਧਰਤੀ ਉੱਪਰ ਜੀਵਨ ਨੂੰ ਖਤਰੇ ਵਿੱਚ ਪਾ ਰਹੇ ਹਾਂ।
ਯਾਦ ਰੱਖੀਏ ਕਿ ਇਸ ਸੋਹਣੀ ਧਰਤੀ ਵਰਗੀ, ਹੋਰ ਧਰਤੀ ਪੂਰੀ ਸ਼੍ਰਿਸ਼ਟੀ ਵਿੱਚ ਅਜੇ ਤੱਕ ਨਹੀ ਮਿਲੀ। ਇਹ ਧਰਤੀ ਜਿੱਥੇ ਸਾਡੀ ਜਨਮ ਦਾਤੀ ਅਤੇ ਪਾਲਣਹਾਰ ਹੈ, ਉੱਥੇ ਰੱਜ ਕੇ ਸੋਹਣੀ ਵੀ ਹੈ। ਇਸ ਸੁਹੱਪਣ ਨੂੰ ਰਲ-ਮਿਲ ਕੇ ਮਾਨਣ ਦੀ ਬਜਾਏ ਦੁਨੀਆ ਦੇ ਕੁੱਝ ਕੁ ਅਮੀਰ ਲੋਕ ਆਪਣੇ ਮੁਨਾਫਿਆਂ ਅਤੇ ਜਾਇਦਾਦਾਂ ਨੂੰ ਵਧਾਉਣ ਦੀ ਚੂਹਾ ਦੌੜ ਵਿੱਚ ਇਸਦਾ ਸਰਵਨਾਸ਼ ਕਰਨ ਤੇ ਤੁਲੇ ਹੋਏ ਹਨ। ਇਹ ਧਰਤੀ ਵੀ 75 ਪ੍ਰਤੀਸ਼ਤ ਪਾਣੀ ਨਾਲ, 10 ਪ੍ਰਤੀਸ਼ਤ ਬਰਫ਼ ਨਾਲ ਅਤੇ 6 ਪ੍ਰਤੀਸ਼ਤ ਮਾਰੂਥਲ ਨਾਲ ਢਤੀ ਹੋਈ ਹੈ। ਇਸ ਧਰਤੀ ਦਾ ਸਿਰਫ 9 ਪ੍ਰਤੀਸ਼ਤ ਭਾਗ ਹੀ ਵਾਹੀਯੋਗ ਅਤੇ ਮਨੁੱਖ ਦੇ ਰਹਿਣਯੋਗ ਹੈ। ਇਸੇ 9 ਪ੍ਰਤੀਸ਼ਤ ਉੱਪਰ ਦੁਨੀਆ ਦੇ 600-700 ਕਰੋੜ ਲੋਕ ਵੱਸਦੇ ਹਨ। ਇਸਨੂੰ ਮਨੁੱਖਤਾ ਦੇ ਦੁਸ਼ਮਣ ਤਬਾਹ ਕਰਨ ਤੇ ਤੁਲੇ ਹਨ। ਇਹਨਾਂ ਦੋਖੀਆਂ ਦੀ ਗਿਣਤੀ ਸਿਰਫ ਕੁੱਝ ਸੌ ਜਾਂ ਹੱਦ ਕੁੱਝ ਹਜਾਰ ਹੈ ਜੋ 600 ਕਰੋੜ ਲੋਕਾਂ ਦੇ ਜੀਵਨ ਨਾਲ ਅਤੇ ਕੁਦਰਤ ਨਾਲ ਖਿਲਵਾੜ ਕਰ ਰਹੇ ਹਨ। ਇਹਨਾਂ ਨੇ ਆਪਣੇ ਨਾਪਾਕ ਇਰਾਦਿਆਂ ਦੀ ਪੂਰਤੀ ਲਈ ਕੁੱਝ ਕੁ ਲੱਖ ਲੋਕਾਂ ਨੂੰ ਅਮੀਰ ਬਣਨ ਦਾ ਲਾਲਚ ਵਿਖਾ ਕੇ ਆਪਣੇ ਨਾਲ ਲਾ ਲਿਆ ਹੈ ਜੋ ਇੰਟ•ਾਂ ਦੇ ਝੋਲੀ ਚੁੱਕ ਬਣਕੇ, ਅੰਨ•ੇਵਾਹ ਇਹਨਾਂ ਦਾ ਗੁਣਗਾਣ ਕਰਦੇ ਹਨ ਅਤੇ ਆਮ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਉਹਨਾਂ ਨਾਲ ਰਲ ਗਏ ਹਨ। ਉਨ•ਾਂ ਵਿੱਚ ਸ਼ੀਮਿਲ ਹਨ- ਰਾਜਸੀ ਨੇਤਾ, ਅਫਸਰ, ਵਿਗਿਆਨੀ, ਡਾਕਟਰ, ਇੰਜੀਨੀਅਰ, ਵਕੀਲ, ਵਪਾਰੀ ਅਤੇ ਕੁੱਝ ਹੋਰ ਉੱਚ ਮੱਧ ਵਰਗੀ ਲੋਕ।
ਸਾਡਾ ਆਲਾ-ਦੁਆਲਾ ਅਨੇਕਾਂ ਕਿਸਮ ਦੇ ਰਸਾਇਣਾਂ ਨਾਲ ਭਰਿਆ ਪਿਆ ਹੈ। ਇਹਨਾਂ ਵਿੱਚ ਮੁੱਖ ਰਸਾਇਣ ਹਨ- ਕੀਟਨਾਸ਼ਕ, ਰਬੜ•, ਸੀਮਿੰਟ, ਪੇਂਟ, ਫੋਟੋਗ੍ਰਾਫੀ ਵਾਲੇ ਰਸਾਇਣ, ਸਫਾਈ ਵਾਲੇ ਰਸਾਇਣ, ਪੈਟਰੋਲੀਅਮ ਵਸਤਾਂ, ਚਿਪਕਾਉਣ ਵਾਲੇ ਰਸਾਇਣ, ਕੱਪੜਿਆਂ ਦੀ ਸਨਅਤ ਵਿੱਚ ਵਰਤੇ ਜਾਣ ਵਾਲੇ ਰਸਾਇਣ ਆਦਿ। 49000 ਰਸਾਇਣ ਵਪਾਰਕ ਕੰਮਾਂ ਵਿੱਚ ਵਰਤੇ ਜਾਂਦੇ ਹਨ, ਜਿੰਨ•ਾਂ ਵਿੱਚੋਂ 80 ਪ੍ਰਤੀਸ਼ਤ ਦੇ ਮਾੜੇ ਪ੍ਰਭਾਵਾਂ ਬਾਰੇ ਕੋਈ ਅਧਿਐਨ ਨਹੀ ਕੀਤਾ ਗਿਆ। ਕੁੱਲ ਲਗਭਗ, 70000 ਰਸਾਇਣ ਜੋ ਆਮ ਜੀਵਨ ਵਿੱਚ ਵਰਤੇ ਜਾਂਦੇ ਹਨ, ਵਿੱਚੋਂ ਸਿਰਫ 2 ਪ੍ਰਤੀਸ਼ਤ ਦੇ ਜਹਿਰੀਲੇ ਅਸਰਾਂ ਬਾਰੇ ਅਧਿਐਨ ਹੋਏ ਹਨ।
• 183 ਅਜਿਹੇ ਰਸਾਇਣ ਹਨ ਜੋ ਦੌਰਿਆਂ ਦਾ ਕਾਰਨ ਬਣ ਸਕਦੇ ਹਨ।
• 62 ਅਜਿਹੇ ਰਸਾਇਣ ਹਨ ਜੋ ਅੰਗ/ਪਾਸਾ ਮਾਰ ਸਕਦੇ ਹਨ।
• 177 ਅਜਿਹੇ ਰਸਾਇਣ ਹਨ ਜਿੰਨ•ਾਂ ਦੇ ਮਾੜੇ ਪ੍ਰਭਾਵਾਂ ਕਾਰਨ ਹੱਥ ਜਾਂ ਸਿਰ ਜਾਂ ਸ਼ਰੀਰ ਕੰਬਣ ਲੱਗਦੇ ਹਨ।
• 34 ਅਜਿਹੇ ਰਸਾਇਣ ਹਨ ਜਿੰਨ•ਾਂ ਦੇ ਅਸਰ ਥੱਲੇ ਵਿਅਕਤੀ ਜੱਕੋ-ਤੱਕੀ ਵਾਲੀ ਸਥਿਤੀ ਵਿੱਚ ਰਹਿੰਦਾ ਹੈ। ਫੈਸਲਾ ਕਰਨ ਦੀ ਸਮਰੱਥਾ ਘਟਦੀ ਹੈ।
• 179 ਅਜਿਹੇ ਰਸਾਇਣ ਹਨ ਜੋ ਸਰੀਰਕ ਕਮਜੋਰੀ ਕਰਦੇ ਹਨ।
• 135 ਅਜਿਹੇ ਰਸਾਇਣ ਹਨ ਜੋ ਸ਼ਰੀਰ ਦਾ ਸੰਤੁਲਣ ਖਰਾਬ ਕਰਦੇ ਹਨ।
• 119 ਅਜਿਹੇ ਰਸਾਇਣ ਹਨ ਜੋ ਨੀਂਦ ਦੀ ਗੁਣਵੱਤਾ ਖਰਾਬ ਕਰਦੇ ਹਨ।
• 121 ਅਜਿਹੇ ਰਸਾਇਣ ਹਨ ਜੋ ਨਿਗਾਹ ਦੇ ਨੁਕਸ ਪਾ ਸਕਦੇ ਹਨ।
• 33 ਅਜਿਹੇ ਰਸਾਇਣ ਹਨ ਜੋ ਯਾਦ ਸ਼ਕਤੀ ਨੂੰ ਖਰਾਬ ਕਰਦੇ ਹਨ।
• 131 ਅਜਿਹੇ ਰਸਾਇਣ ਹਨ ਜਿਸ ਕਾਰਨ ਦਿਮਾਗ ਅਤੇ ਸੁਖਮਣਾ ਨਾੜੀ ਸੁਸਤ ਹੋ ਜਾਂਦੇ ਹਨ।
• 125 ਅਜਿਹੇ ਰਸਾਇਣ ਹਨ ਜੋ ਵੱਧ ਨੀਂਦ ਆਉਣ ਦਾ ਕਾਰਨ ਬਣਦੇ ਹਨ।
• 25 ਅਜਿਹੇ ਰਸਾਇਣ ਹਨ ਜੋ ਮਦਹੋਸ਼ ਅਵਸਥਾ ( 4elirium ) ਪੈਦਾ ਕਰਦੇ ਹਨ।
• 40 ਅਜਿਹੇ ਰਸਾਇਣ ਹਨ ਜੋ ਉਦਾਸੀ ਰੋਗ ਕਰਦੇ ਹਨ।
• ਨੱਬਵਿਆਂ ਵਿੱਚ ਅਮਰੀਕੀ ਸ਼ਹਿਰ ਟੈਕਸਾਸ ਜੋ ਹਵਾ ਦੇ ਪ੍ਰਦੂਸ਼ਣ ਵਿੱਚ ਸਭ ਤੋਂ ਮੋਹਰੀ ਸੀ ਉਹੀ ਬੱਚਿਆਂ ਦੇ ਜਮਾਂਦਰੂ ਨੁਕਸਾਂ ਵਿੱਚ ਵੀ ਸਭ ਤੋਂ ਮੋਹਰੀ ਸੀ।
• ਅਮਰੀਕੀ ਡਾਕਟਰਾਂ ਬਾਰੇ ਹੋਏ ਇੱਕ ਅਧਿਐਨ ਅਨੁਸਾਰ ਅਮਰੀਕਾ ਵਿੱਚ ਕੰਮ ਕਰਦੇ ਡਾਕਟਰਾਂ ਵਿੱਚੋਂ ਸਿਰਫ 2 ਪ੍ਰਤੀਸ਼ਤ ਹੀ ਕੀਟਨਾਸ਼ਕਾਂ ਅਤੇ ਹੋਰ ਜਹਿਰੀਲੇ ਰਸਾਇਣਾਂ ਨਾਲ ਸੰਬੰਧਿਤ ਜਹਿਰੀਲੇ ਪ੍ਰਭਾਵਾਂ ਅਤੇ ਜੁੜੀਆਂ ਸਿਹਤ ਸਮੱਸਿਆਵਾਂ ਨੂੰ ਆਪਣੀ ਡਾਕਟਰੀ ਪ੍ਰੈਕਟਿਸ ਵਿੱਚ ਸ਼ਾਮਿਲ(4iagnose) ਕਰਨ ਦੇ ਯੋਗ ਹਨ।
• ਇੱਕ ਅਧਿਐਨ ਅਨੁਸਾਰ ਤੰਤੂ ਪ੍ਰਣਾਲੀ ਦੀਆਂ ਦੋ ਆਮ ਪਾਈਆਂ ਜਾਂਦੀਆਂ ਪਰ ਖ਼ਤਰਨਾਕ ਬਿਮਾਰੀਆਂ- ਪਾਰਕਿਨਸਨ ਬਿਮਾਰੀ ਅਤੇ ਅਲਜ਼ਾਈਮਰ ਬਿਮਾਰੀ (Parkinson 4isease and 1l੍ਰiehmer 4iseasee) ਰਸਾਇਣਿਕ ਜ਼ਹਿਰਾਂ ਦੇ ਪ੍ਰਭਾਵ ਨਾਲ ਜੁੜੀਆ ਹੋਈਆ ਹਨ।
• ਜ਼ਹਿਰੀਲੇ ਪਦਾਰਥਾਂ ਵਿੱਚੋਂ ਰਸਾਇਣਿਕ ਕੀਟਨਾਸ਼ਕ ਉਹ ਸਭ ਤੋਂ ਵੱਡੀ ਸ਼੍ਰੇਣੀ ਜਿੰਨ•ਾਂ ਦਾ ਪ੍ਰਭਾਵ ਪੂਰੀ ਦੁਨੀਆ ਦੇ ਲੋਕਾਂ ਉੱਪਰ ਪੈ ਰਿਹਾ ਹੈ। ਉਨ•ਾਂ ਦੀ ਵਰਤੋਂ ਮੁੱਖ ਤੌਰ ਤੇ ਖੇਤੀ ਵਿੱਚ (ਅਤੇ ਖਾਸ ਕਰਕੇ ਵੰਡੀ ਸਨਅਤੀ ਖੇਤੀ ਵਿੱਚ) ਸਭ ਤੋਂ ਵੱਧ ਹੁੰਦੀ ਹੈ। ਇਹ ਹੋਰ ਅਨੇਕਾਂ ਥਾਵਾਂ ਤੇ ਵੀ ਵਰਤੇ ਜਾਂਦੇ ਹਨ ਜਿਵੇਂ ਕਿ ਘਰਾਂ, ਦਫਤਰਾਂ, ਸਕੂਲਾਂ, ਖੇਡ ਦੇ ਮੈਦਾਨਾਂ, ਘਰਾਂ ਦੇ ਲਾਅਨਾਂ ਅਤੇ ਬਗੀਚਿਆਂ ਆਦਿ ਵਿੱਚ ਕੀਟਾਂ, ਫਫੂੰਦਾਂ, ਖਟਮਲਾਂ, ਸਿਉਂਕ, ਪੌਦਿਆਂ, ਚੂਹਿਆਂ ਅਤੇ ਪੰਛੀਆਂ ਨੂੰ ਮਾਰਨ ਲਈ ਇਹਨਾਂ ਦਾ ਇਸਤੇਮਾਲ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ। ਇਹਨਾਂ ਸਾਰੇ ਤਰ•ਾਂ ਦੇ ਇਸਤੇਮਾਲਾਂ ਵਿੱਚ ਅਤਿ ਜਹਿਰੀਲੇ, ਖਤਰਨਾਕ ਅਤੇ ਬੇਹੱਦ ਮਹਿੰਗੇ ਰਸਾਇਣਾਂ ਦਾ ਇਸਤੇਮਾਲ ਵੱਡੇ ਪੱਧਰ ਤੇ ਕਰਨ ਦਾ ਇੱਕ ਰਿਵਾਜ/ਫੈਸ਼ਨ ਬਣ ਗਿਆ ਹੈ। ਸਿੱਟੇ ਦੇ ਤੌਰ ਤੇ ਵਾਤਾਵਰਣ ਦਾ ਅੱਤ ਦਰਜੇ ਦਾ ਗੰਧਲਾਪਣ ਹੁੰਦਾ ਹੈ।
ਕੀਟਨਾਸ਼ਕ ਦਵਾਈਆਂ ਦੇ ਮਾੜੇ ਅਸਰਾਂ ਬਾਰੇ ਸਾਡੇ ਦੇਸ਼ ਵਿੱਚ ਕੋਈ ਖੋਜਾਂ ਜਾਂ ਅਧਿਐਨ ਨਹੀ ਹੋ ਰਹੇ। ਇਸ ਲਈ ਇਹਨਾਂ ਪ੍ਰਤੀ ਚੇਤਨਾ ਬਹੁਤ ਹੀ ਘੱਟ ਹੈ। ਅਮਰੀਕਾ ਵਰਗੇ ਦੇਸ਼ਾਂ ਵਿੱਚ ਜਿੱਥੇ ਇੰਨ•ਾਂ ਜ਼ਹਿਰਾਂ ਦੀ ਵਰਤੋਂ ਸਾਡੇ ਨਾਲੋਂ ਪਹਿਲਾਂ ਸ਼ੁਰੂ ਹੋ ਗਈ ਸੀ, ਉੱਥੇ ਕਾਫੀ ਖੋਜਾਂ ਅਤੇ ਅਧਿਐਨ ਹੋਏ ਹਨ। ਇਹਨਾਂ ਖੋਜਾਂ ਅਤੇ ਅਧਿਐਨਾਂ ਬਾਰੇ ਭਾਰਤ ਦੇ ਵਿਗਿਆਨੀਆਂ/ਡਾਕਟਰਾਂ ਨੇ ਨਾ ਤਾਂ ਖੁਦ ਕੋਈ ਚੇਤਨਾ ਗ੍ਰਹਿਣ ਕੀਤੀ ਹੈ ਨਾ ਹੀ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈ। ਅਮਰੀਕਾ ਅਤੇ ਖਾਸ ਕਰਕੇ ਯੂਰਪੀ ਦੇਸ਼ਾਂ ਵਿੱਚ ਵਾਤਾਵਰਣ ਦੇ ਰਸਾਇਣੀਕਰਨ ਬਾਰੇ ਚੇਤਨਾ ਸਾਡੇ ਦੇਸ਼ ਨਾਲੋਂ ਬਹੁਤ ਵੱਧ ਹੈ। ਇਹ ਆਮ ਜਾਣਿਆ ਸੱਚ ਹੈ ਕਿ ਉੱਥੇ ਜਦੋਂ ਕੋਈ ਨੇਤਾ ਜਾਂ ਪਾਰਟੀ ਵਿਕਾਸ ਦੀ ਗੱਲ ਕਰਦਾ ਹੈ ਤਾਂ ਲੋਕ ਕਹਿੰਦੇ ਹਨ- ਵਿਕਾਸ ਨੂੰ ਛੱਡੋ ਜੀ, ਤੁਸੀ ਇਹ ਦੱਸੋ ਕਿ ਜੋ ਵਿਕਾਸ ਤੁਸੀ ਕਰੋਗੇ, ਉਹ ਵਾਤਾਵਰਣ ਪੱਖੀ ਹੋਵੇਗਾ ਕਿ ਵਾਤਾਵਰਣ ਦਾ ਦੁਸ਼ਮਣ।
ਜਿਹੜੇ ਵਿਗਿਆਨੀਆਂ ਨੇ ਇਹਨਾਂ ਕੰਪਨੀਆਂ ਰਾਹੀ ਖਰੀਦੇ ਜਾਣ ਤੋਂ ਇਨਕਾਰੀ ਹੋ ਕੇ ਆਪਣੀ ਆਤਮਾ ਦੀ ਆਵਾਜ਼ ਨਾਲ ਖੋਜਾਂ ਕੀਤੀਆਂ ਹਨ, ਉਹ ਇਹ ਸਿੱਟੇ ਕੱਢ ਚੁੱਕੇ ਹਨ ਕਿ ਕੀਟਨਾਸ਼ਕ ਜ਼ਹਿਰਾਂ ਨਾਲ ਨੁਕਸਾਨਦੇਹ ਕੀਟਾਂ ਦਾ ਨਾਸ਼ ਕਰਨ ਦੀ ਪਹੁੰਚ ਬਿਲਕੁਲ ਹੀ ਬੇਹੂਦਾ ਅਤੇ ਕੀਟ ਵਿਗਿਆਨ ਦੀ ਸਮਝ ਤੋ ਕੋਰੀ ਹੈ। ਕੀਟਾਂ ਨੂੰ ਕੁਦਰਤ ਨੇ ਅਥਾਹ ਸ਼ਕਤੀ ਦਿੱਤੀ ਹੈ ਕਿ ਉਹ ਕੀਟਨਾਸ਼ਕਾਂ ਤੋਂ ਬਚਣ ਲਈ ਆਪਣੇ ਸ਼ਰੀਰ ਅੰਦਰ ਕੀਟਨਾਸ਼ਕ ਵਿਰੋਧੀ ਬਚਾਓ ਰਸਾਇਣ ਤਿਆਰ ਕਰ ਲੈਂਦੇ ਹਨ। ਇਸ ਤਰ•ਾ ਕੀਟਨਾਸ਼ਕ ਜ਼ਹਿਰਾਂ ਦੀ ਮਾਰ ਤੋਂ ਜੋ ਕੀਟ ਬਚ ਜਾਂਦੇ ਹਨ, ਉਹਨਾਂ ਦੀ ਅਗਲੀ ਪੀੜ•ੀ ਵਿੱਚ ਪਹਿਲਾਂ ਹੀ ਉਸ ਕੀਟਨਾਸ਼ਕ ਤੋਂ ਬਚਣ ਦੀ ਸਮਰੱਥਾ ਹੁੰਦੀ ਹੈ। ਇਸ ਤਰ•ਾਂ ਕੀਟਨਾਸ਼ਕਾਂ ਰਾਹੀ ਨੁਕਸਾਨਦੇਹ ਕੀਟਾਂ ਦਾ ਨਾਸ਼ ਕਰਨ ਦੀ ਕਾਮਯਾਬੀ ਤੋਂ ਪਹਿਲਾਂ ਮਨੁੱਖ ਅਤੇ ਹੋਰ ਜਾਨਵਰਾਂ ਦਾ ਨਾਸ਼ ਹੋਣਾ ਯਕੀਨੀ ਹੈ। ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਕੀਟਨਾਸ਼ਕਾਂ ਨਾਲ ਕੀਟਾਂ ਦਾ ਨਾਸ਼ ਨਹੀ ਹੋਵੇਗਾ। ਕੀਟ ਮਨੁੱਖ ਤੋਂ 25 ਕਰੋੜ ਸਾਲ ਪਹਿਲਾਂ ਤੋਂ ਧਰਤੀ ਦੇ ਵਾਸੀ ਹਨ। ਕੋਈ ਜੀਵ ਧਰਤੀ ਉੱਪਰ ਜਿੰਨ•ਾਂ ਪਹਿਲਾਂ ਆਇਆ ਹੈ, ਉਨੀ ਹੀ ਉਸ ਵਿੱਚ ਆਪਣਾ ਬਚਾਅ ਕਰਨ ਦੀ ਸ਼ਕਤੀ ਵੱਧ ਹੈ। ਮਨੁੱਖ ਸਭ ਤੋਂ ਬਾਅਦ ਧਰਤੀ ਦਾ ਵਾਸੀ ਬਣਿਆ। ਇਸ ਲਈ ਉਸਦੀ ਸਮਰੱਥਾ ਸਭ ਤੋਂ ਘੱਟ ਹੈ। ਇਸਲਈ ਉਹ ਕੀਟਨਾਸ਼ਕਾਂ ਨਾਲ ਇਹਨਾਂ ਕੀਟਾਂ ਦਾ ਨਾਸ਼ ਨਹੀ ਕਰ ਸਕਦਾ। ਮਨੁੱਖ ਸਮੇਤ ਜੋ ਪ੍ਰਜਾਤੀਆਂ ਬਾਅਦ ਵਿੱਚ ਧਰਤੀ ਤੇ ਆਈਆਂ, ਪਹਿਲਾਂ ਉਹਨਾਂ ਦਾ ਨਾਸ਼ ਹੋਵੇਗਾ। ਹੈਰਾਨੀ ਨਹੀ ਕਿ ਅਹਰ ਤੀਜੇ ਅਮਰੀਕਨ ਨੂੰ ਕੈਂਸਰ ਹੋ ਰਿਹਾ ਹੈ।

ਆਉ ਯਾਦ ਰੱਖੀਏ!
• ਨੁਕਸਾਨ ਕਰਨ ਵਾਲਾ ਇੱਕ ਕੀਟ ਮਾਰਨ ਲਈ ਵਰਤੀ ਜ਼ਹਿਰ ਨਾਲ 30 ਹਜਾਰ ਮਿੱਤਰ ਕੀਟ ਮਰ ਜਾਂਦੇ ਹਨ। ਇਹ ਤਾਂ ਸਿਰਫ ਕੀਟਾਂ ਦੀ ਗੱਲ ਹੈ- 'ਇੱਕ ਦੁਸ਼ਮਣ ਨੂੰ ਮਾਰੋ, ਤੀਂਹ ਹਜਾਰ ਦੋਸਤ ਮਰ ਜਾਣਗੇ ਜੋ ਨੁਕਸਾਨ ਬਾਕੀ ਬਨਸਪਤੀ, ਹੋਰ ਜੀਵਾਂ, ਪਾਲਤੂ ਜਾਨਵਰਾਂ ਅਤੇ ਸਾਡੀ ਸਿਹਤ ਦਾ ਹੋਵੇਗਾ, ਉਹ ਉਸ ਤੋਂ ਵਾਧੂ ਹੈ।
• ਕੀਟਨਾਸ਼ਕਾਂ ਦੀ ਸਪ੍ਰੇਅ ਉਪਰੰਤ ਮਰੇ ਅਤੇ ਅਧਮੋਏ ਕੀਟ ਖਾ-ਖਾ ਕੇ ਪੰਛੀਆਂ ਅਤੇ ਹੋਰ ਕੀਟ ਖਾਣ ਵਾਲੇ ਜੀਵਾਂ ਅੰਦਰ ਜ਼ਹਿਰ ਇਕੱਠਾ ਹੋ ਜਾਂਦਾ ਹੈ ਅਤੇ ਉਹ ਵੱਡੀ ਗਿਣਤੀ ਵਿੱਚ ਮਰਨ ਲੱਗਦੇ ਹਨ। ਇਹੋ ਜਿਹੇ ਕਾਰਨਾਂ ਕਰਕੇ ਹੀ ਚਿੜ•ੀਆਂ ਦੀਆਂ ਦਸ ਹਜਾਰ ਪ੍ਰਜਾਤੀਆਂ ਵਿੱਚੋਂ 70 ਪ੍ਰਤੀਸ਼ਤ ਖ਼ਤਮ ਹੋ ਚੁੱਕੀਆਂ ਹਨ।
• ਪੂਰੀ ਦੁਨੀਆ ਵਿੱਚ 25 ਲੱਖ ਟਨ ਕੀਟਨਾਸ਼ਕ ਵਰਤੇ ਜਾਂਦੇ ਹਨ। ਉਹਨਾਂ ਵਿੱਚੋਂ ਸਿਰਫ 0.01 ਪ੍ਰਤੀਸ਼ਤ ਉਹਨਾਂ ਕੀਟਾਂ ਤੱਕ ਪਹੁੰਚਦਾ ਹੈ ਜਿੰਨ•ਾਂ ਨੂੰ ਮਾਰਨ ਲਈ ਇਹ ਵਰਤੇ ਗਏ ਸਨ। ਬਾਕੀ (1.10000) ਦਾ ਕੀਟਨਾਸ਼ਕ ਕੀਟ ਨੂੰ ਖਤਮ ਕਰਨ ਦੀ ਬਜਾਏ ਕਿਤੇ ਹੋਰ ਹੀ ਪਹੁੰਚ ਜਾਂਦਾ ਹੈ। ਇੱਕ ਹਿੱਸਾ ਕੀਟਾਂ ਨੂੰ ਮਾਰਨ ਲਈ ਛਿੜਕਿਆ ਅਤੇ 9999 ਹਿੱਸੇ ਬਾਕੀ ਪ੍ਰਾਣੀਆਂ ਅਤੇ ਵਾਤਾਵਰਣ ਦਾ ਕਬਾੜਾ ਕਰਨ ਲਈ।
• ਕੀਟ ਮਨੁੱਖ ਨਾਲੋਂ 25 ਕਰੋੜ ਸਾਲ ਪਹਿਲਾਂ ਤੋਂ ਧਰਤੀ ਦੇ ਵਾਸੀ ਹਨ। ਉਹਨਾਂ ਕੋਲ ਜ਼ਹਿਰਾਂ ਨਾਲ ਲੜ•ਨ ਦੀ ਸ਼ਕਤੀ ਸਾਡੇ ਨਾਲੋਂ ਕਿਧਰੇ ਵੱਧ ਹੈ। ਉਹਨਾਂ ਨੂੰ ਜੋ ਨੁਕਸਾਨ ਹੋਵੇਗਾ, ਉਸ ਤੋਂ ਪਹਿਲਾਂ ਸਾਨੂੰ ਕਈ ਗੁਣਾ ਵੱਧ ਹੋਵੇਗਾ।
• ਨੁਕਸਾਨਦੇਹ ਕੀਟਾਂ ਦਾ ਨਾਸ਼ ਕਰਨ ਦੇ ਇਰਾਦੇ ਨਾਲ ਉਹਨਾਂ ਉੱਪਰ ਜ਼ਹਿਰਾਂ ਦਾ ਛਿੜਕਾਅ ਕਰਨਾ ਆਪਣੇ ਪੈਰ ਤੇ ਆਪ ਹੀ ਕੁਹਾੜੀ ਮਾਰਨਾ ਹੈ। ਕੋਈ ਵੀ ਕੀਟਨਾਸ਼ਕ ਸਿਰਫ ਕੀਟਨਾਸ਼ਕ ਨਹੀ ਹੈ- ਉਹ ਜੀਵਨ-ਨਾਸ਼ਕ ਹੈ। ਸਾਡਾ ਜੀਵਨ ਇੱਕੋ ਜਿਹਾ ਹੈ। ਇੱਕੋ ਹੀ ਨੂਰ ਦਾ ਬਣਿਆ ਹੋਇਆ ਹੈ। ਜੋ ਵੀ ਜ਼ਹਿਰ ਕੀਟਾ ਦਾ ਨਾਸ਼ ਕਰੇਗਾ ਉਹ ਬਾਕੀ ਜੀਵਨ ਦਾ ਵੀ ਨਾਸ਼ ਕਰੇਗਾ।
• ਇਸ ਧਰਤੀ ਤੇ 5-6 ਕਰੋੜ ਕੀਟਾਂ ਦੀਆਂ ਪ੍ਰਜਾਤੀਆਂ ਹਨ। ਇੰਨ•ਾਂ ਵਿੱਚੋਂ ਵਿਗਿਆਨੀਆਂ ਨੇ ਸਿਰਫ 10 ਕੁ ਲੱਖ ਦਾ ਨਾਮਕਰਨ ਕੀਤਾ ਹੋਇਆ ਹੈ। ਇੰਨ•ਾਂ ਵਿੱਚੋਂ ਸਿਰਫ 1000 ਪ੍ਰਜਾਤੀਆਂ ਕਿਸੇ ਨਾ ਕਿਸੇ ਤਰ•ਾਂ ਮਨੁੱਖ ਦਾ ਜਾਂ ਹੋਰ ਜਾਨਵਰਾਂ ਦਾ ਨੁਕਸਾਨ ਕਰਨ ਦੀ ਸਮਰੱਥਾ ਰੱਖਦੇ ਹਨ। ਇੰਨ•ਾਂ ਇੱਕ ਹਜਾਰ ਵਿੱਚੋਂ ਅੱਧੇ ਪਹਿਲਾਂ ਹੀ ਕੀਟਨਾਸ਼ਕਾਂ ਦੇ ਜ਼ਹਿਰ ਨਾਲ ਲੜ•ਨ ਦੀ ਜਾਂਚ ਸਿੱਖ ਚੁੱਕੇ ਹਨ।
• ਮਨੁੱਖ ਦੇ ਮੂਰਖਤਾ ਭਰਪੂਰ ਕੰਮਾਂ (ਹੱਦ ਦਰਜੇ ਦਾ ਭਾਂਤ-ਭਾਂਤ ਦਾ ਪ੍ਰਦੂਸ਼ਨ) ਕਾਰਨ ਹਰ ਸਾਲ ਪ੍ਰਾਣੀਆਂ ਦੀਆਂ 25 ਹਜਾਰ ਤੋਂ ਇੱਕ ਲੱਖ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ।
• ਇਸ ਧਰਤੀ ਉੱਪਰ ਵਿਚਰਦੇ ਜੀਵ-ਜੰਤੂ, ਬਨਸਪਤੀ, ਜਾਨਵਰਾਂ ਅਤੇ ਮਨੁੱਖਾਂ ਦੀ ਜਿੰਦਗੀ ਇੱਕ ਦੂਜ਼ੇ ਨਾਲ ਅਟੁੱਟ ਅਤੇ ਅਨੇਕਾਂ ਢੰਗਾਂ ਨਾਲ ਜੁੜੀ ਹੋਈ ਹੈ। ਕਿਸੇ ਜੀਵ ਨੂੰ ਵੱਡੇ ਪੱਧਰ ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਮਨੁੱਖ ਸਮੇਤ ਦੂਸਰੇ ਜੀਵਾਂ ਨੂੰ ਵੀ ਉਨ•ਾਂ ਹੀ ਨੁਕਸਾਨ ਕਰੇਗੀ।
ਕੋਈ ਖਾਸ ਕੀਟ, ਦੁਸ਼ਮਣ ਹੈ ਜਾਂ ਦੋਸਤ ਇਸ ਦਾ ਫੈਸਲਾ ਬਹੁਤ ਸਿੱਧਾ ਨਹੀ ਹੁੰਦਾ। ਉਦਾਹਰਣ ਦੇ ਤੌਰ ਤੇ ਅਸੀ ਸਿਉਂਕ ਨੂੰ ਅਕਸਰ ਹੀ ਆਪਣਾ ਦੁਸ਼ਮਣ ਮੰਨ ਲੈਂਦੇ ਹਾਂ ਪਰ ਅਸੀ ਕਦੇ ਨਹੀ ਸੋਚਿਆ ਕਿ ਜੇਕਰ ਇਹ ਸਿਉਂਕ ਨਾ ਹੁੰਦੀ ਤਾਂ ਧਰਤੀ ਮਰੇ ਹੋਏ ਪਰਾਣੇ ਦਰੱਖਤਾਂ/ਬੂਟਿਆਂ ਦੀ ਜੜ•ਾਂ ਨਾਲ ਭਰ ਜਾਂਦੀ ਅਤੇ ਉਸ ਵਿੱਚ ਨਵੇਂ ਬੂਟੇ ਪੈਦਾ ਹੀ ਨਾ ਹੁੰਦੇ। ਹਰੇ ਇਨਕਲਾਬ ਦੀ ਇਸ ਅਖੌਤੀ, ਸਾਫ-ਸੁਥਰੀ ਖੇਤੀ ਕਾਰਨ ਜਦੋਂ ਧਰਤੀ ਵਿੱਚ ਮਰੀ ਹੋਈ ਲੱਕੜ ਨਹੀ ਮਿਲੇਗੀ ਤਾਂ ਇਹ ਸਿਉਂਕ ਜਿਉਂਦੇ ਬੂਟਿਆਂ ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ। ਇਸੇ ਤਰ•ਾਂ ਹੀ ਖੇਤਾਂ ਵਿੱਚ ਮਰੀ ਹੋਈ ਲੱਕੜ ਨਾ ਮਿਲਣ ਕਾਰਨ ਅਤੇ ਖੇਤੀ ਵਾਲੀ ਧਰਤੀ ਵਿੱਚ ਜ਼ਹਿਰੀਲੀਆਂ ਦਵਾਈਆਂ ਹੋਣ ਕਾਰਨ ਇਹ ਘਰਾਂ ਵਿੱਚ ਲੱਗੀ ਹੋਈ ਲੱਕੜ ਵਿੱਚ ਵੱਧ ਗਿਣਤੀ ਵਿੱਚ ਆ ਜਾਂਦੀ ਹੈ। ਜੇਕਰ ਸਾਡੀ ਖੇਤੀ ਵਾਲੀ ਧਰਤੀ ਵਿੱਚ ਮਰੀ ਹੋਈ ਲੱਕੜ ਖੁੱਲ•ੀ ਮਾਤਰਾ ਵਿੱਚ ਹੋਵੇਗੀ ਤਾਂ ਇਹ ਸਿਉਂਕ ਨਾ ਸਾਡੇ ਜਿਉਂਦੇ ਪੌਦਿਆਂ ਵੱਲ ਵਧੇਗੀ ਅਤੇ ਨਾ ਹੀ ਸਾਡੇ ਘਰਾਂ ਵੱਲ ਧਾਵਾ ਬੋਲੇਗੀ।
ਸਿਉਂਕ ਧਰਤੀ ਵਿੱਚ ਪੁਰਾਣੀ ਮਰੀ ਹੋਈ ਲੱਕੜ ਨੂੰ ਖਾ ਕੇ ਉਸਨੂੰ ਫਿਰ ਮਿੱਟੀ ਬਣਾ ਦਿੰਦੀ ਹੈ ਤਾਂ ਕਿ ਇਹ ਧਰਤੀ ਫਿਰ ਤੋਂ ਨਵੇਂ ਬੂਟਿਆਂ ਨੂੰ ਜਨਮ ਦੇ ਸਕੇ। ਇਹ ਸਿਰਫ ਮਿੱਟੀ ਹੀ ਨਹੀ ਬਣਾਉਂਦੀ ਸਗੋਂ ਉਸ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਫਿਰ ਤੋਂ ਭਰਪੂਰ ਕਰ ਦਿੰਦੀ ਹੈ।
ਮਨੁੱਖੀ ਸਿਹਤ ਉੱਪਰ ਪੈਣ ਵਾਲੇ ਮਾੜੇ ਪ੍ਰਭਾਵ-
ਅਮਰੀਕਾ ਵਿੱਚ ਹਰ ਸਾਲ 8000 ਬੱਚਿਆਂ ਨੂੰ ਕੈਂਸਰ ਦੀ ਬਿਮਾਰੀ ਹੁੰਦੀ ਹੈ- ਜਿੰਨ•ਾਂ ਵਿੱਚੋਂ 1600 ਹਰੇਕ ਸਾਲ ਮਰ ਜਾਂਦੇ ਹਨ। ਇੰਨ•ਾਂ ਵਿੱਚੋਂ ਉੱਤਰੀ ਕੈਰੇਲੀਨਾ ਦੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ 1976 ਅਤੇ 1983 ਵਿਚਕਾਰ ਕੈਂਸਰ ਦੇ ਵਿਚਕਾਰ ਕੈਂਸਰ ਦੇ ਸ਼ਿਕਾਰ ਹੋਏ 252 ਬੱਚਿਆਂ ਦਾ ਅਧਿਐਨ ਕੀਤਾ ਅਤੇ ਉਹਨਾਂ ਦਾ ਮੁਕਾਬਲਾ 222 ਸਿਹਤਮੰਦ ਬੱਚਿਆਂ ਨਾਲ ਕੀਤਾ। ਉਹਨਾਂ ਪਰਿਵਾਰਾਂ ਤੋਂ ਕੀਟਲਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਘਰ ਵਿੱਚ ਵਰਤੋਂ ਸੰਬੰਧੀ ਵਿਸਥਾਰ ਨਾਲ ਪੁੱਛਿਆ ਗਿਆ। ਇੱਥੇ ਇਹ ਵਰਣਨਯੋਗ ਹੈ ਕਿ ਅਮਰੀਕਾ ਵਿੱਚ ਘਰਾਂ ਵਿੱਚ ਅਤੇ ਘਰਾਂ ਦੇ ਲਾਅਨਾਂ ਵਿੱਚ ਇਹਨਾਂ ਕੀਟਨਾਸ਼ਕਾਂ ਨੂੰ ਛਿੜਕਣ ਦਾ ਬਹੁਤ ਰਿਵਾਜ਼ ਹੈ। ਕੀਟਨਾਸ਼ਕਾਂ ਦੀਆਂ ਡੱਬੀਆਂ/ਪੱਟੀਆਂ ਨੂੰ ਹਵਾ ਸਾਫ ਰੱਖਣ ਲਈ ਅਤੇ ਘਰਾਂ ਦੇ ਕੀਟਾਂ ਨੂੰ ਮਾਰਣ ਲਈ, ਘਰਾਂ ਵਿੱਚ ਟੰਗਣ ਦਾ ਰਿਵਾਜ਼ ਰਿਹਾ ਹੈ। ਇਸ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਿੰਨ•ਾਂ ਘਰਾਂ ਵਿੱਚ ਕੀਟਨਾਸ਼ਕਾਂ  ਦਾ ਪ੍ਰਯੋਗ ਹੁੰਦਾ ਸੀ ਉਹਨਾਂ ਦੇ ਬੱਚਿਆਂ ਨੂੰ ਕੈਂਸਰ ਹੋਣ ਦੀ ਸੰਭਾਵਨਾ ਚਾਰ ਗੁਣਾ ਵੱਧ ਸੀ, ਉਹਨਾਂ ਬੱਚਿਆਂ ਦੇ ਮੁਕਾਬਲੇ ਜਿੱਥੇ ਕੋਈ ਕੀਟਨਾਸ਼ਕ ਘਰ ਵਿੱਚ ਨਹੀ ਵਰਤਿਆ ਗਿਆ। ਇਸੇ ਤਰ•ਾਂ ਹੀ ਇਹਨਾਂ ਘਰਾਂ ਵਿੱਚ ਰਹਿ ਰਹੀਆਂ ਗਰਭਵਤੀ ਔਰਤਾਂ ਦੇ ਬੱਚਿਆਂ ਨੂੰ ਖੂਨ ਦਾ ਕੈਂਸਰ ਹੋਣ ਦਾ ਖਤਰਾ ਤਿੰਨ ਗੁਣਾ ਵੱਧ ਸੀ। ਬੱਚਿਆਂ ਉੱਪਰ ਸਿੱਧਾ ਅ;ਰ ਹੋਣ ਕਾਰਨ ਇਹ ਖਤਰਾ ਦੁੱਗਣਾ ਸੀ।
ਇਸੇ ਤਰ•ਾਂ 1993-96 ਵਿਚਕਾਰ ਅਮਰੀਕਾ ਦੇ ਅੱਡ-ਅੱਡ ਵਿਗਿਆਨਕ ਜਨਰਲਾਂ ਵਿੱਚ ਛਪੇ ਅਧਿਐਨਾਂ ਅਨੁਸਾਰ ਬੱਚਿਆਂ ਨੂੰ ਦਿਮਾਗੀ ਕੈਂਸਰ ਹੋਣ ਦੀ ਸੰਭਾਵਨਾ ਦੁੱਗਣੀ ਸੀ ਜੇਕਰ ਕੀਟਨਾਸ਼ਕਾਂ ਦਾ ਸਪ੍ਰੇਅ ਘਰ ਵਿੱਚ ਕੀਤਾ ਗਿਆ ਹੋਵੇ, ਪੰਜ ਗੁਣਾ ਸੀ ਜੇਕਰ ਲਿੰਡੇਨ ਨਾਮੀ ਕੀਟਨਾਸ਼ਕ ਯੁਕਤ ਸ਼ੈਪੂ ਨਾਲ ਜੂੰਆਂ ਮਾਰਨ ਲਈ ਸਿਰ ਧੋਤਾ ਗਿਆ ਹੋਵੇ ਅਤੇ ਪੰਜ ਗੁਣਾ ਸੀ ਜੇਕਰ ਘਰਾਂ ਨੂੰ ਕੀਟ ਮੁਕਤ ਰੱਖਣ ਲਈ ਘਰਾਂ ਵਿੱਚ ਕੀਟਨਾਸ਼ਕ ਯੁਕਤ ਡੱਬੀਆਂ/ਪੱਟੀਆਂ ਟੰਗੀਆਂ ਗਈਆ ਹੋਣ।
ਇਸੇ ਤਰ•ਾਂ ਹੀ ਵਿਗਿਆਨਕ ਖੋਜਾਂ ਨੇ ਦਿਖਾਇਆ ਕਿ ਜਿੰਨ•ਾਂ ਬੱਚਿਆਂ ਦੇ ਬਾਪ ਕਦੇ-ਕਦੇ ਕੀਟਨਾਸ਼ਕਾਂ ਦੇ ਅਸਰ ਥੱਲੇ ਆਏ ਹੋਣ ਉਹਨਾਂ ਬੱਚਿਆਂ ਦੀ ਹੱਡੀਆਂ ਦੇ ਕੈਂਸਰ ਦੀ ਸੰਭਾਵਨਾ (5wing@s Sarcoma) ਹੋਣ ਦੀ ਸੰਭਾਵਨਾ ਛੇ ਗੁਣਾ ਵੱਧ ਨਿਕਲੀ ਅਤੇ ਜਿੰਨ•ਾਂ ਬੱੀਂਚਆਂ ਦੇ ਬਾਪ ਅਕਸਰ ਹੀ ਕੀਟਨਾਸ਼ਕਾਂ ਦੇ ਅਸਰ ਥੱਲੇ ਆਉਂਦੇ ਹੋਣ ਉਹਨਾਂ ਬੱਚਿਆਂ ਨੂੰ ਇਹ ਕੈਂਸਰ ਹੋਣ ਦੀ ਸੰਭਾਵਨਾ 9 ਗੁਣਾ ਵੱਧ ਨਿਕਲੀ। ਇਸੇ ਤਰ•ਾਂ ਹੀ ਬਚਪਨ ਦੇ ਇੱਕ ਹੋਰ ਕੈਂਸਰ ਗੁਰਦਿਆਂ ਦੇ ਕੈਂਸਰ (Wilms “umour)  ਦੀ ਸੰਭਾਵਨਾ ਉਹਨਾਂ ਬੱਚਿਆਂ ਵਿੱਚ ਦੁੱਗਣੀ ਹੈ ਜਿੰਨ•ਾਂ ਦੇ ਮਾਂ ਜਾਂ ਬਾਪ ਕੀਟਨਾਸ਼ਕਾਂ ਦੇ ਪ੍ਰਭਾਵ ਥੱਲੇ ਆਏ ਹੋਣ। ਇਸੇ ਤਰ•ਾ ਹੀ ਜਿਹੜੇ ਬੱਚੇ ਕੀਟਨਾਸ਼ਕਾਂ ਦੇ ਪ੍ਰਭਾਵ ਥੱਲੇ ਆਏ ਹੋਣ ਉਹਨਾਂ ਨੂੰ ਲਿੰਫੋਮਾ (Lymphomas) ਨਾਮਕ ਕੈਂਸਰ ਹੋਣ ਦੀ ਸੰਭਾਵਨਾ ਆਮ ਬੱਚੇ ਨਾਲੋਂ ਦੁੱਗਣੀ ਸੀ।
ਇਹ ਇੱਕ ਕੋਰਾ ਝੂਠ ਹੈ ਕਿ ਇਹ ਕੀਟਨਾਸ਼ਕ ਜ਼ਹਿਰਾਂ ਇੱਕ ਦਵਾਈ ਹੈ। ਇਹ ਅਸਲ ਵਿੱਚ ਜੀਵਨ-ਨਾਸ਼ਕ(ਜੀਵਨ ਨੂੰ ਖਤਮ ਕਰਨ ਵਾਲੇ) ਰਸਾਇਣ ਹਨ, ਦਵਾਈਆਂ ਨਹੀ। ਇਹਨਾਂ ਸਾਰੇ ਰਸਾਇਣਾਂ ਦਾ ਵੱਡ-ਵਡੇਰਾ ਦੂਜ਼ੇ ਸੰਸਾਰ ਯੁੱਧ ਵਿੱਚ ਬਣੀ ਮਨੁੱਖਾਂ ਨੂੰ ਮਾਰਨ ਵਾਲੀ ਤੰਤੂ ਗੈਸ (Nerve 7as) ਸੀ ਜਿਸ ਤੋਂ ਇਹ ਅਖੌਤੀ ਕੀਟਨਾਸ਼ਕ ਦਵਾਈਆਂ ਨਿਕਲੀਆਂ ਹਨ।
ਅਸੀ ਇੰਨ•ਾਂ ਨੂੰ ਇਸ ਗਲਤਫਹਿਮੀ ਵਿੱਚ ਵਰਤੀ ਜਾ ਰਹੇ ਹਾਂ ਕਿ ਇਹ ਕੀਟਨਾਸ਼ਕ ਹਨ। ਨੁਕਸਾਨ ਕਰਨ ਵਾਲੇ ਕੀਟਾਂ ਨੂੰ ਅਸੀ ਆਪਣੀ ਸਿਆਣਪ ਅਤੇ ਹੋਰ ਅਨੇਕਾਂ ਵਿਧੀਆਂ ਨਾਲ ਕੰਟਰੋਲ ਵਿੱਚ ਰੱਖ ਸਕਦੇ ਹਾਂ, ਪ੍ਰੰਤੂ ਇਹਨਾਂ ਕੀਨਟਾਸ਼ਕਾਂ ਦੇ ਬਾਕੀ ਜੀਵਾਂ (ਜਿੰਨ•ਾਂ ਵਿੱਚ ਸਭ ਤੋਂ ਵੱਧ ਗਿਣਤੀ ਵਿੱਚ ਦੋਸਤ ਕੀਟ ਸ਼ਾਮਿਲ ਹਨ) ਉੱਪਰ ਹੋ ਰਹੇ ਮਾੜ•ੇ ਪ੍ਰਭਾਵਾਂ ਨੂੰ ਕੰਟਰੋਲ ਵਿੱਚ ਵੀ ਨਹੀ ਰੱਖ ਸਕਦੇ। ਇਹਨਾਂ ਕੀਟਨਾਸ਼ਕਾਂ ਨੇ ਜਿੱਥੇ ਧਰਤੀ, ਪਾਣੀ ਅਤੇ ਹਵਾ ਦਾ ਜ਼ਹਿਰੀਕਰਨ ਕਰ ਦਿੱਤਾ ਹੈ, ਉੱਥੇ ਮਨੁੱਖਾਂ ਸਹਿਤ ਹੋਰ ਜਾਨਵਰਾਂ, ਜੀਵ-ਜੰਤੂਆਂ ਅਤੇ ਬਨਸਪਤੀ ਯਾਨੀ ਕਿ ਸਮੂਹ ਪ੍ਰਾਣੀਆਂ ਦੇ ਸ਼ਰੀਰਾਂ ਵਿੱਚ ਵੀ ਜ਼ਹਿਰ ਘੋਲ ਦਿੱਤਾ ਹੈ।
ਵਿਗਿਆਨੀਆਂ ਵੱਲੋਂ ਧਰਤੀ, ਪਾਣੀ, ਹਵਾ, ਬਨਸਪਤੀ, ਜਾਨਵਰਾਂ ਅਤੇ ਮਨੁੱਖਾਂ ਦੇ ਖੂਨ ਅਤੇ ਸ਼ਰੀਰ ਦੇ ਹੋਰ ਹਿੱਸਿਆਂ ਵਿੱਚ ਇਹਨਾਂ ਕੀਟਨਾਸ਼ਕ ਰਸਾਇਣਾਂ ਦੇ ਪੱਧਰਾਂ ਦੀ ਜਾਂਚ ਕੀਤੀ ਗਈ ਹੈ। ਬਹੁਤ ਹੀ ਖਤਰਨਾਕ ਤੱਥ ਸਾਡੇ ਸਾਹਮਣੇ ਆ ਰਹੇ ਹਨ। ਇਹਨਾਂ ਸਾਰਿਆਂ ਵਿੱਚ ਕੀਟਨਾਸ਼ਕਾਂ ਦੇ ਪੱਧਰ, ਸੁਰੱਖਿਅਤ ਪੱਧਰ ਤੋਂ ਕਈ ਗੁਣਾ ਵੱਧ ਪਾਏ ਜਾ ਰਹੇ ਹਨ। ਭਾਰਤ ਅਤੇ ਪੰਜਾਬ ਵਿੱਚ ਵੀ ਕੁੱਝ ਅਜਿਹੇ ਹੀ ਅਧਿਐਨ ਹੋਏ ਹਨ। ਇਹਨਾਂ ਅਧਿਐਨਾਂ ਦੇ ਸਿੱਟੇ ਵੀ ਇਹੀ ਸਿੱਧ ਕਰਦੇ ਹਨ ਕਿ ਸਾਡੇ ਆਲੇ-ਦੁਆਲੇ ਅਤੇ ਸਾਡੇ ਸ਼ਰੀਰਾਂ ਵਿੱਚ ਵੀ ਬਹੁਤ ਸਾਰੇ ਕੀਟਨਾਸ਼ਕਾਂ ਦੀ ਕਾਕਟੇਲ ਮੌਜ਼ੂਦ ਹੈ ਅਤੇ ਇਹਨਾਂ ਕੀਟਨਾਸ਼ਕਾਂ ਦੇ ਪੱਧਰ ਸੁਰੱਖਿਅਤ ਪੱਧਰ ਤੋਂ ਕਿਤੇ ਵੱਧ ਹਨ। ਪੈਪਸੀ ਅਤੇ ਕੋਕਾ-ਕੋਲਾ ਵਿੱਚ ਕੀਟਨਾਸ਼ਕਾਂ ਦਾ ਮਿਲਣਾ ਇਹ ਸਿੱਧ ਕਰਦਾ ਹੈ ਕਿ ਇਹ ਕੀਟਨਾਸ਼ਕ ਸਾਡੇ ਪਾਣੀ ਵਿੱਚ ਏਨੇ ਜ਼ਿਆਦਾ ਰਚ-ਮਿਚ ਗਏ ਹਨ ਕਿ ਕੀਟਨਾਸ਼ਕਾਂ ਤੋਂ ਮੁਕਤ ਪਾਣੀ ਪ੍ਰਾਪਤ ਕਰਨਾ ਅਸੰਭਵ ਹੈ।
ਸਾਲ 1992 ਵਿੱਚ ਯੈਰੂਸ਼ਲਮ ਅਤੇ ਤੇਲ-ਏਵਿਵ ਦੇ ਸਿਹਤ ਮੰਤਰਾਲੇ ਵੱਲੋਂ ਹੋਏ ਇੱਕ ਅਧਿਐਨ ਅਨੁਸਾਰ ਘਰ ਵਿੱਚ ਇੱਕ ਵਾਰੀ ਕੀਤੇ ਸਪ੍ਰੇਅ ਤੋਂ 4 ਮਹੀਨੇ ਬਾਅਦ ਤੱਕ ਵੀ ਉਹ ਕੀਟਨਾਸ਼ਕ ਪਰਿਵਾਰ ਦੇ ਮੈਂਬਰਾਂ ਦੇ ਪੇਸ਼ਾਬ ਵਿੱਚ ਪਾਇਆ ਗਿਆ ਸੀ। ਸਪੱਸ਼ਟ ਹੈ ਕਿ ਇਹ ਰਸਾਇਣ ਕਿਸ ਢੰਗ ਨਾਲ ਸਾਡੇ ਆਲੇ-ਦੁਆਲੇ ਅਤੇ ਸ਼ਰੀਰ ਵਿੱਚ ਰਚ-ਮਿਚ ਜਾਂਦੇ ਹਨ ਅਤੇ ਫਿਰ ਲੰਮਾ ਸਮਾਂ ਆਪਣਾ ਜ਼ਹਿਰੀਲਾ ਅਸਰ ਕਰਦੇ ਰਹਿੰਦੇ ਹਨ।
ਇੱਕ ਮੋਟਾ ਜਿਹਾ ਅੰਦਾਜ਼ਾ ਲਾਉਣ ਲਈ ਕਿ ਕਿੰਨਾਂ ਕੁ ਜ਼ਹਿਰੀਲਾਪਣ ਅਸੀ ਫੈਲਾਅ ਰਹੇ ਹਾਂ, ਕੁੱਝ ਉਦਾਹਰਣਾਂ ਪੇਸ਼ ਹਨ-
• ਡੋਅ ਨਾਮੀ ਕੰਪਨੀ ਨੇ ਇੱਕ ਅਧਿਐਨ ਅਨੁਸਾਰ ਸਿਰਫ ਉਸ ਇੱਕ ਕੰਪਨੀ ਦੇ ਕੀਟਨਾਸ਼ਕ ਜ਼ਹਿਰ ਦਰਸਬਨ/ਕਲੋਰੋਪਾਈਰੀਫੌਸ(4ursban /3hlorpyrifos) (ਅਜਿਹੇ ਅਨੇਕਾਂ ਜ਼ਹਿਰ ਮਾਰਕਿਟ ਵਿੱਚ ਉਪਲਬਧ ਹਨ) ਹਰ ਸਾਲ 70 ਲੱਖ ਘਰਾਂ ਵਿੱਚ ਛਿੜਕੀ ਜਾਂਦੀ ਹੈ। ਇਹ ਘਰੇਲੂ ਵਰਤੋਂ, ਕੁੱਲ ਵਰਤੋਂ ਦਾ ਸਿਰਫ 6 ਪ੍ਰਤੀਸ਼ਤ ਹੀ ਸੀ।
• ਇੱਕ ਅਮਰੀਕੀ ਅਧਿਐਨ ਅਨੁਸਾਰ ਅੱਜ ਇੱਕ ਘਰ ਵਿੱਚ ਉਨੇ ਰਸਾਇਣ ਹਨ ਜਿੰਨੇ ਸੌ ਸਾਲ ਪਹਿਲਾਂ ਇੱਕ ਚੰਗੀ ਕੈਮਿਸਟਰੀ ਲੈਬ ਵਿੱਚ ਹੁੰਦੇ ਸਨ।
• ਕੈਲੀਫੋਰਨੀਆ ਦੀ ਸਪ੍ਰੇਅ ਕਰਨ ਵਾਲਿਆਂ ਦੀ ਜੱਥੇਬੰਦੀ ਦੇ ਅਧਿਐਨ ਅਨੁਸਾਰ ਉਹਨਾਂ ਨੇ 68.3 ਕਰੋੜ ਅਮਰੀਕੀ ਡਾਲਰਾਂ ਦੀ ਕਮਾਈ ਸਿਰਫ ਇੱਕ ਸਾਲ ਵਿੱਚ ਇਕੱਲੇ ਕੈਲੀਫੋਰਨੀਆ ਸ਼ਹਿਰ 'ਚੋਂ ਕੀਤੀ।
• ਸਾਲ 2001 ਵਿੱਚ ਇਕੱਲੇ ਅਮਰੀਕਾ ਵਿੱਚ 2.2 ਕਰੋੜ ਕੁਇੰਟਲ ਰਜਿਸਟਰਡ ਕੀਟਨਾਸ਼ਕ ਜ਼ਹਿਰਾਂ ਵਰਤੀਆਂ ਗਈਆਂ।
• ਇੱਕ ਹੋਰ ਅਧਿਐਨ ਵਿੱਚ ਬੜੀ ਹੈਰਾਨੀ ਵਾਲੇ ਤੱਥ ਸਾਹਮਣੇ ਆਏ ਕਿ ਹਰੇਕ ਵਿਅਕਤੀ ਪਿੱਛੇ ਹਰੇਕ ਸਾਲ 90 ਪਾਊਂਡ (ਲਗਭਗ 43 ਕਿੱਲੋ) ਕੀਟਨਾਸ਼ਕ ਜ਼ਹਿਰਾਂ ਵਰਤੀਆਂ ਜਾਂਦੀਆਂ ਹਨ।
• ਹਜ਼ਾਰਾਂ (3000 ਤੋਂ ਵੱਧ) ਰਸਾਇਣਿਕ ਪਦਾਰਥ ਜਾਣ ਬੁੱਝ ਕੇ ਸਾਡੇ ਖਾਣੇ ਵਿੱਚ ਪਾਏ ਜਾ ਰਹੇ ਹਨ। 700 ਤੋਂ ਵੱਧ ਰਸਾਇਣ ਪਾਣੀ ਵਿੱਚ ਵੀ ਪਹੁੰਚ ਗਏ ਹਨ। ਇਹਨਾਂ ਤੋਂ ਉੱਪਰ ਜੋ ਬਹੁਤ ਹੀ ਖਤਰਨਾਕ ਰਸਾਇਣਕ ਪਦਾਰਥ ਸਾਡੇ ਖਾਣੇ, ਪਾਣੀ ਅਤੇ ਹਵਾ ਵਿੱਚ ਪਹੁੰਚ ਰਹੇ ਹਨ ਉਹਨਾਂ ਵਿੱਚੋਂ ਮੁੱਖ ਹਨ- ਰਸਾਇਣਿਕ ਕੀਟਨਾਸ਼ਕ, ਪੈਟਰੋ-ਰਸਾਇਣ, ਰੇਡੀਏਸ਼ਨ ਕਿਰਣਾਂ, ਸਨਅਤੀ ਪ੍ਰਦੂਸ਼ਣ, ਭਾਂਤ-ਭਾਂਤ ਦਾ ਨਿਕਾਸ ਅਤੇ ਐਲੋਪੈਥਿਕ ਦਵਾਈਆਂ ਆਦਿ।
• ਇਹਨਾਂ ਸਭ ਰਸਾਇਣਾਂ ਦੀ ਹਨੇਰੀ ਵਿੱਚ ਘਿਰਿਆ ਮਨੁੱਖ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਡਾ. ਜੇਅਨ ਗਾਰਡ ਐੱਮ ਡੀ. ਅਨੁਸਾਰ ਅੱਜ ਅਨੇਕਾਂ ਡਾਕਟਰੀ, ਵਿਗਿਆਨਕ ਅਤੇ ਸਰਕਾਰੀ ਅਧਿਐਨ ਦਰਸਾਉਂਦੇ ਹਨ ਕਿ ਵਾਤਾਵਰਣ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਹੜ• ਆ ਗਿਆ ਹੈ। ਜ਼ਹਿਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਮਹਾਂਮਾਰੀ ਦਾ ਰੂਪ ਧਾਰਨ ਕਰਨ ਦੇ ਚਾਰ ਮੁੱਖ ਕਾਰਨ ਜਾਪਦੇ ਹਨ-
1. ਜ਼ਹਿਰਾਂ ਦੇ ਸੁਰੱਖਿਅਤ ਪੱਧਰ
ਜ਼ਹਿਰੀਲੇ ਪਦਾਰਥਾਂ ਦੇ ਮਨੁੱਖੀ ਸ਼ਰੀਰ ਲਈ ਸੁਰੱਖਿਅਤ ਪੱਧਰ ਨਿਯਤ ਕਰਨ ਲਈ ਜੋ ਅਧਾਰ ਰੱਖੇ ਗਏ ਹਨ ਉਹ ਕਿਸੇ ਠੋਸ ਖੋਜਾਂ/ਅਧਿਐਨਾਂ ਉੱਪਰ ਅਧਾਰਿਤ ਨਹੀ ਹਨ। ਇਸ ਤਰ•ਾ ਜਦੋਂ ਤੱਕ ਇਹਨਾਂ ਰਸਾਇਣਾਂ ਦੇ ਪੱਧਰ ਸੁਰੱਖਿਅਤ ਪੱਧਰ ਤੋਂ ਉੱਪਰ ਨਹੀ ਲੰਘਦੇ ਉਨ•ਾਂ ਚਿਰ ਕਾਨੂੰਨ ਹਰਕਤ ਵਿੱਚ ਨਹੀ ਆਉਂਦਾ। ਸੰਭਾਵਨਾ ਹੈ ਕਿ ਉਹ ਪੱਧਰ ਹੀ ਗਲਤ ਹਨ ਜਾਂ ਸਨਅਤਾਂ ਦੇ ਦਬਾਅ ਹੇਠ ਮਿੱਥੇ ਗਏ ਹਨ।
2. ਜ਼ਹਿਰੀਲੇਪਣ ਨੂੰ ਮਾਪਣ ਦੇ ਢੰਗ
ਸਾਡੇ ਕੋਲ ਕਿਸੇ ਪਦਾਰਥ ਦੇ ਜ਼ਹਿਰੀਲੇਪਣ ਸੰਬੰਧੀ ਅੰਕੜੇ ਨਾ ਕਾਫੀ ਹਨ। ਇਕੱਲੇ ਇੱਕ ਪਦਾਰਥ ਦੇ ਜ਼ਹਿਰੀਲੇਪਣ ਦਾ ਮਾਪ ਇੱਕ ਗੱਲ ਹੈ ਅਤੇ ਇੱਕ ਪੂਰੇ ਫਾਰਮੂਲੇ ਦੇ ਪਦਾਰਥਾਂ ਦੇ ਜ਼ਹਿਰੀਲੇਪਣ ਦਾ ਮਾਪ ਦੂਸਰੀ ਗੱਲ। ਪੂਰੇ ਫਾਰਮੂਲੇ ਵਿੱਚ ਕਈ ਹੋਰ ਜ਼ਹਿਰੀਲੇ ਪਦਾਰਥਾਂ ਦੇ ਹੋਣ ਕਾਰਨ ਉਸਦਾ ਜ਼ਹਿਰੀਲਾਪਣ ਇਕੱਲੇ ਨਾਲੋਂ ਵੱਧ ਹੋਵੇਗਾ। ਇਕੱਠੇ ਹੋਣ ਕਾਰਨ ਉਹ ਇੱਕ ਦੂਜੇ ਦੇ ਅਸਰਾ ਨੂੰ ਵਧਾਉਣਗੇ।  ਇਹ ਇੱਕ ਆਮ ਜਾਣਿਆ ਸੱਚ ਹੈ ਕਿ ਇਕੱਲੇ-ਇਕੱਲੇ ਦੋ ਜ਼ਹਿਰੀਲੇ ਪਦਾਰਥਾਂ ਨੂੰ ਇਕੱਠਾ ਵਰਤਣ ਉਪਰੰਤ ਉਹਨਾਂ ਦਾ ਅਸਰ ਜ਼ਰੂਰੀ ਨਹੀ ਕਿ ਇੱਕ ਜਮ•ਾ ਇੱਕ ਦੋ ਗੁਣਾ ਹੀ ਹੋਵੇ, ਉਹ ਤਿੰਨ, ਚਾਰ ਜਾਂ ਪੰਜ ਗੁਣਾ ਵੱਧ ਵੀ ਹੋ ਸਕਦਾ ਹੈ। ਇਸ ਨੂੰ ਤਕਨੀਕੀ ਭਾਸ਼ਾ ਵਿੱਚ ਸਾਈਨਰਜਿਸਮ (Synergism) ਕਿਹਾ ਜਾਂਦਾ ਹੈ। ਕਈ ਸਾਰੀਆਂ ਕੀਟਨਾਸ਼ਕ ਜ਼ਹਿਰਾਂ ਅੱਡ-ਅੱਡ ਫਸਲਾਂ ਉੱਪਰ ਛਿੜਕੀਆਂ ਜਾਂਦੀਆਂ ਹਨ। ਉਹਨਾਂ ਦੇ ਮਿਸ਼ਰਣ ਦਾ ਜ਼ਹਿਰੀਲਾਪਣ ਕਿਸੇ ਨੇ ਕਦੇ ਨਹੀ ਮਾਪਿਆ। ਮਨੁੱਖੀ ਸ਼ਰੀਰ ਦੇ ਅੰਦਰ ਇਕੱਠੀਆਂ ਹੋਈ ਜਾਂਦੀਆਂ ਇਹ ਕੀਟਨਾਸ਼ਕ ਜ਼ਹਿਰਾਂ ਤਾਂ ਕਈ ਕੀਟਨਾਸ਼ਕਾਂ ਦੀ ਕਾਕਟੇਲ ਬਣ ਜਾਂਦੀ ਹੈ। ਇਸ ਕਾਕਟੇਲ ਦਾ ਕੁੱਠ ਜ਼ਹਿਰੀਲਾਪਣ ਕਿਸੇ ਨੇ ਨਹੀ ਮਾਪਿਆ।
3. ਮਾਰਕਿਟ ਵਿੱਚ ਮਿਲਦੇ ਕੀਟਨਾਸ਼ਕਾਂ ਵਿੱਚ ਬਿਨਾਂ ਲੇਬਲ ਕੀਤੇ ਜ਼ਹਿਰ
ਕੀਟਨਾਸ਼ਕ ਦਵਾਈਆਂ ਵਿੱਚ ਇੱਕ ਮੁੱਖ ਰਸਾਇਣ ਤੋਂ ਇਲਾਵਾ ਵੀ ਕੁੱਝ ਰਸਾਇਣ ਬਿਨਾਂ ਲੇਬਲ ਕੀਤੇ ਮਿਲਾ ਦਿੱਤੇ ਜਾਂਦੇ ਹਨ ਕਿਉਂਕਿ ਉਹ ਅਮਰੀਕਾ ਜਾਂ ਬਾਹਰਲੇ ਦੇਸ਼ਾਂ ਵਿੱਚ ਮਨੁੱਖੀ ਸਿਹਤ ਉੱਪਰ ਮਾੜੇ ਪ੍ਰਭਾਵ ਸਿੱਧ ਹੋ ਚੁੱਕੇ ਹੋਣ ਕਾਰਨ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਸੂਚੀ ਵਿੱਚ ਸ਼ਾਮਿਲ ਹੁੰਦੇ ਹਨ। ਉਹਨਾਂ ਦੋਵਾਂ ਦਾ ਮਿਲਵਾਂ ਅਸਰ ਮਨੁੱਖੀ ਸਿਹਤ ਉੱਪਰ ਕੀ ਹੁੰਦਾ ਹੈ ਇਸ ਬਾਰੇ ਕੋਈ ਅਧਿਐਨ ਨਹੀ ਹੋਏ।
4. ਮੈਡੀਕਲ ਪੇਸ਼ੇ ਦੀ ਅਗਿਆਨਤਾ
ਅਮਰੀਕਾ ਸਮੇਤ ਅੱਡ-ਅੱਡ ਦੇਸ਼ਾਂ ਵਿੱਚ ਮੈਡੀਕਲ ਪੇਸ਼ੇ ਨਾਲ ਸੰਬੰਧਿਤ ਡਾਕਟਰਾਂ ਅਤੇ ਹੋਰ ਮੁਲਾਜਮਾਂ ਨੂੰ ਕੋਈ ਵਿਧੀਵਤ ਅਤੇ ਰਸਮੀ ਟ੍ਰੇਨਿੰਗ ਨਹੀ ਦਿੱਤੀ ਜਾਂਦੀ ਕਿ ਉਹ ਕੀਟਨਾਸ਼ਕਾਂ ਅਤੇ ਹੋਰ ਤੇਜ਼ ਰਸਾਇਣਕ ਜ਼ਹਿਰਾਂ ਦੇ ਫੌਰੀ ਅਤੇ ਲੰਮੇ ਅਸਰਾਂ ਨੂੰ ਪਹਿਚਾਣ ਸਕਣ ਅਤੇ ਉਹਨਾਂ ਦਾ ਇਲਾਜ ਕਰ ਸਕਣ।
ਅੱਜ ਇਹਨਾਂ ਜ਼ਹਿਰਾਂ ਕਾਰਨ ਪੈਦਾ ਹੋ ਰਹੀ ਮਨੁੱਖੀ ਪੀੜਾ ਬੇਹਿਸਾਬ ਹੈ ਕਿਉਂਕਿ ਅੰਕੜੇ ਬਹੁਤ ਹੀ ਅਧੂਰੇ ਹਨ ਅਤੇ ਬਹੁਤ ਸਾਰੇ ਖਤਰਿਆਂ ਨੂੰ ਉਸ ਵਿੱਚ ਨਹੀ ਕੀਤਾ ਗਿਆ। ਇਸ ਤਰਾਂ ਬਹੁਤ ਸਾਰੀਆਂ ਅਲਾਮਤਾਂ ਜੋ ਇੰਨ•ਾਂ ਜ਼ਹਿਰਾਂ ਕਾਰਨ ਹੋ ਰਹੀਆਂ ਹਨ, ਨੂੰ ਹੋਰ ਬਿਮਾਰੀਆਂ ਦੇ ਨਾਂ ਮੜਿਆ ਜਾ ਰਿਹਾ ਹੈ।
ਅਮਰੀਕੀ ਡਾਕਟਰ ਏਲਨ ਐਸ ਲੈਵਿਨ ਐਮ ਡੀ ਕਹਿੰਦਾ ਹੈ ਕਿ 'ਸਾਡੇ ਵਾਤਾਵਰਣ, ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਅਤੇ ਦਵਾਈਆਂ ਵਿੱਚ ਇੰਨੇ ਜ਼ਿਆਦਾ ਰਸਾਇਣਿਕ ਜ਼ਹਿਰ ਘੁਲ ਚੁੱਕੇ ਹਨ, ਜਿੰਨ•ਾਂ ਨੇ ਮਨੁੱਖੀ ਸ਼ਰੀਰ ਦੀ ਜ਼ਹਿਰਾਂ ਨਾਲ ਲੜ•ਣ/ਉਨ•ਾਂ ਤੋਂ ਮੁਕਤੀ ਪਾਉਣ ਦੀ ਸ਼ਕਤੀ ਨੂੰ ਬਹੁਤ ਬਦਲ ਦਿੱਤਾ ਹੈ। ਇਸ ਲਈ 1990ਵਿਆਂ ਦਾ ਔਸਤਨ ਮਨੁੱਖ ਜੀਵ ਰਸਾਇਣਿਕ ਪੱਖੋਂ biochemically) ਅਤੇ ਅਨੁਵੰਸ਼ਕੀ ਨਜ਼ਰੀਏ ਤੋਂ (genetically) 1950ਵਿਆਂ ਦੇ ਔਸਤਨ ਮਨੁੱਖ ਤੋਂ ਵੱਖਰਾ ਹੈ ਪਰ ਅਜੇ ਵੀ ਡਾਕਟਰੀ ਦੀਆਂ ਕਿਤਾਬਾਂ ਉਹਨਾਂ ਮਨੁੱਖਾਂ ਦਾ ਇਲਾਜ ਕਰਨ ਦੀ ਗੱਲ ਕਰੀ ਜਾਂਦੀਆਂ ਹਨ ਜੋ ਹੁਣ ਮਿਲਦੇ ਹੀ ਨਹੀ।'
ਕੀਟਨਾਸ਼ਕ ਜੋ ਸਾਡੇ ਵਾਤਾਵਰਣ ਵਿੱਚ ਜਾਣ ਬੁੱਝਕੇ ਲਗਾਤਾਰ ਪਾਏ ਜਾ ਰਹੇ ਹਨ, ਹਰੇਕ ਪ੍ਰਾਣੀ ਲਈ ਨੁਕਸਾਨਦੇਹ ਹਨ ਅਤੇ ਉਹਨਾਂ ਨੂੰ ਮਾਰਨ ਦੀ ਸਮਰੱਥਾ ਰੱਖਦੇ ਹਨ। ਉਹ ਸਾਨੂੰ ਕਿਸੇ ਤੋਂ ਨਹੀ ਬਚਾ ਰਹੇ ਸਗੋਂ ਸਾਡੇ ਸ਼ਰੀਰ ਨੂੰ ਚਲਾਉਣ ਵਾਲੇ ਨਾਜ਼ੁਕ ਰਸਾਇਣਾਂ ਉੱਪਰ ਹਮਲਾ ਕਰਦੇ ਹਨ ਅਤੇ ਉਹਨਾਂ ਦਾ ਨਾਸ਼ ਕਰਦੇ ਹਨ।
ਹੇਠ ਲਿਖੀਆਂ ਅਲਾਮਤਾਂ ਜਿੰਨ•ਾਂ ਨੂੰ ਕਿਸੇ ਬਿਮਾਰੀ ਦਾ ਨਾਮ ਨਹੀ ਦਿੱਤਾ ਜਾ ਸਕਦਾ, ਕੀਟਨਾਸ਼ਕਾਂ ਦੇ ਹੌਲੀ-ਹੌਲੀ ਅਤੇ ਲੰਮੇ ਸਮੇਂ ਦੇ ਅਸਰਾਂ ਨਾਲ ਹੁੰਦੀਆਂ ਹਨ-
• ਸਿਰ ਦਰਦ ਹੋਣਾ, ਜੀ ਕੱਚਾ ਹੋਣਾ, ਟੱਟੀਆਂ-ਉਲਟੀਆਂ ਲੱਗਣਾ, ਯਾਦਦਾਸ਼ਤ ਕਮਜ਼ੋਰ ਹੋਣਾ, ਨਿਗਾਹ ਕਮਜ਼ੋਰ ਹੋਣਾ, ਸਾਹ ਨਾਲ ਸੰਬੰਧਤ ਮੁਸ਼ਕਲਾਂ, ਖਾਂਸੀ, ਜ਼ੁਕਾਮ, ਬਲਗਮ, ਸਾਹ ਲੈਣ ਵਿੱਚ ਔਖ, ਥਕਾਵਟ ਰਹਿਣਾ ਜਾਂ ਥਕਾਵਟ ਜਲਦੀ ਹੋਣਾ, ਕਮਜ਼ੋਰੀ ਹੋਣਾ, ਚੱਕਰ ਆਉਣਾ, ਮੂਡੀਪੁਣਾ
• ਬੇਚੈਨੀ ਹੋਣਾ, ਘਬਰਾਹਟ ਹੋਣਾ, ਭੁੱਖ ਘੱਟ ਜਾਣਾ, ਪਿਆਸ ਘੱਟ ਲੱਗਣਾ
• ਹੱਡ ਪੈਰ ਦੁਖਦੇ ਰਹਿਣਾ, ਸ਼ਰੀਰ ਕਾਇਮ ਨਾ ਰਹਿਣਾ ਜਾਂ ਝੂਠਾ-ਝੂਠਾ ਲੱਗਣਾ ਜਾਂ ਕੰਮ ਕਰਨ ਨੂੰ ਜੀ ਨਾ ਕਰਨਾ
• ਅੱਖਾਂ, ਕੰਨ, ਨੱਕ, ਗਲੇ ਵਿੱਚ ਖਰਾਸ਼ ਹੋਣਾ, ਭਾਂਤ-ਭਾਂਤ ਦੀਆਂ ਅਲਰਜੀਆਂ ਹੋਣਾ (ਇਹ ਰਸਾਇਣ ਭਾਂਤ-ਭਾਂਤ ਦੀਆਂ ਅਲਰਜੀਆਂ ਪੈਦਾ ਕਰਦੇ ਹਨ। ਜਦੋਂ ਜ਼ਹਿਰੀਲੇ ਪਦਾਰਥ ਸ਼ਰੀਰ ਵਿੱਚ ਜਾਂਦੇ ਹਨ ਤਾਂ ਇਹਨਾਂ ਨੂੰ ਨੁਕਸਾਨ ਰਹਿਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਅਲਰਜੀਆਂ ਵੀ ਸ਼ਾਮਿਲ ਹਨ)
• ਖੱਲੀਆਂ ਚੜ•ਨਾ, ਰੋਣ ਨੂੰ ਜੀ ਕਰਨਾ ਜਾਂ ਉਦਾਸੀ ਰੋਗ ਵਰਗੀਆਂ ਹੋਰ ਅਲਾਮਤਾਂ, ਖਾਂਸੀ ਆਉਂਦੀ ਰਹਿਣਾ, ਸ਼ਸ਼ੋਪੰਜ ਵਿੱਚ ਰਹਿਣਾ, ਨਬਜ਼ ਤੇਜ ਚੱਲਣਾ, ਦਿਲ ਧੜਕਣਾ ਆਦਿ, ਦਿਲ ਤੇਜ ਚੱਲਣਾ ਜਾਂ ਹੌਲੀ ਚੱਲਣਾ, ਦੌਰੇ ਪੈਣਾ, ਸਾਹ ਦੇ ਪੱਠੇ ਥੱਕ ਜਾਣੇ, ਫੇਫੜਿਆਂ ਵਿੱਚ ਪਾਣੀ ਭਰਨਾ, ਬੇਹੋਸ਼ੀ ਹੋਣਾ, ਮੌਤ ਹੋਣਾ।
ਇਹ ਕੀਟਨਾਸ਼ਕ ਪੂਰੇ ਸ਼ਰੀਰ ਨੂੰ ਅਤੇ ਖਾਸ ਕਰਕੇ ਸ਼ਰੀਰ ਦੀ ਬਿਮਾਰੀਆਂ ਨਾਲ ਲੜ•ਨ ਦੀ ਸ਼ਕਤੀ ਨੂੰ ਕਮਜ਼ੋਰ ਕਰਦੇ ਹਨ। ਸਿੱਟੇ ਦੇ ਤੌਰ ਤੇ ਸਾਰੀਆਂ ਬਿਮਾਰੀਆਂ ਜਲਦੀ ਲੱਗਦੀਆਂ ਹਨ। ਜੋ ਕੀਟਾਣੂ ਜਾਂ ਵਿਸ਼ਾਣੂ ਪਹਿਲਾਂ ਸ਼ਰੀਰ ਵਿੱਚ ਬਿਨਾਂ ਨੁਕਸਾਨ ਪਹੁੰਚਾਏ ਰਹੀ ਜਾ ਰਹੇ ਸਨ, ਉਹੀ ਕੀਟਨਾਸ਼ਕਾਂ ਦੇ ਪ੍ਰਭਾਵ ਥੱਲੇ ਆਏ ਸ਼ਰੀਰ ਵਿੱਚ ਬਿਮਾਰੀਆਂ ਦਾ ਕਾਰਨ ਬਣਨ ਲੱਗ ਪੈਂਦੇ ਹਨ। ਇਹੀ ਕਾਰਨ ਹੈ ਕਿ ਕਈ ਬਿਮਾਰੀਆਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੋ ਰਹੀਆਂ ਹਨ। ਉਦਾਹਰਣ ਦੇ ਤੌਰ ਤੇ ਜੁਕਾਮ ਦਾ ਬਾਰ-ਬਾਰ ਹੋਣਾ, ਜਣੇਊ (herpes ੍ਰoster) ਦਾ ਬਾਰ-ਬਾਰ ਹੋਣਾ ਜਾਂ ਬਹੁਤ ਤੀਬਰ ਹੋਣਾ, ਖਸਰੇ ਦਾ ਟੀਕਾ ਲੱਗੇ ਹੋਣ ਦੇ ਬਾਵਜ਼ੂਦ ਬੱਚੇ ਨੂੰ ਖਸਰਾ ਹੋ ਜਾਣਾ (ਬਿਮਾਰੀਆਂ ਤੋਂ ਬਚਾਊਂ ਟੀਕਿਆਂ ਦਾ ਅਸਰ ਘੱਟ ਹੋਣਾ ਵੀ ਕੀਟਲਾਸ਼ਕਾਂ ਦੇ ਦੁਰ ਪ੍ਰਭਾਵਾਂ ਵਿੱਚ ਸ਼ਾਮਲ ਹੈ) ਬਰਡ ਫਲੂ, ਚਿਕਨਗੁਨੀਆਂ ਅਤੇ ਏਡਜ਼ ਵਰਗੀਆਂ ਬਿਮਾਰੀਆਂ ਦਾ ਬਿਨਾ ਰੋਕ -ਟੋਕ ਵਧਣਾ, ਵਾਇਰਲ ਬੁਖਾਰ ਦਾ ਬਾਰ-ਬਾਰ ਹੋਣਾ ਅਤੇ ਦਵਾਈਆਂ ਦਾ ਅਸਰ ਹੀ ਨਾ ਹੋਣਾ, ਸਭ ਕਿਸਮ ਦਾ ਪੀਲੀਆ ਰੋਗ (ਏ.ਬੀ.ਸੀ.ਈ.) ਵਧ ਲੋਕਾਂ ਨੂੰ ਹੋਣਾ ਅਤੇ ਉਸਦਾ ਅਕਸਰ ਹੀ ਗੰਭੀਰ ਰੂਪ ਲੈ ਜਾਣਾ, ਹਰ ਕਿਸਮ ਦੇ ਕੈਂਸਰ ਵਿੱਚ ਵਾਧਾ ਆਦਿ। ਇਹ ਦੇਖਣ ਵਿੱਚ ਆ ਰਿਹਾ ਹੈ ਕਿ ਲੋਕਾਂ ਦੀ ਬਿਮਾਰੀਆਂ ਨਾਲ ਲੜ•ਨ ਦੀ ਸ਼ਕਤੀ ਕਮਜ਼ੋਰ ਪੈ ਗਈ ਹੈ ਜਿਸ ਕਾਰਨ ਉਹ ਵੱਧ ਬਿਮਾਰ ਹੋ ਰਹੇ ਹਨ ਅਤੇ ਬਿਮਾਰ ਹੋਣ ਉਪਰੰਤ ਜਲਦੀ-ਜਲਦੀ ਠੀਕ ਨਹੀ ਹੁੰਦੇ ਅਤੇ ਦਵਾਈਆਂ ਵੀ ਘੱਟ ਅਸਰ ਕਰਦੀਆਂ ਹਨ। ਵਾਤਾਵਰਣ ਵਿੱਚ ਘੁਲੇ ਅਤਿ ਜ਼ਹਿਰੀਲੇ ਰਸਾਇਣ (ਜਿੰਨ•ਾਂ ਵਿੱਚ ਕੀਟਨਾਸ਼ਕ ਸਭ ਤੋਂ ਵੱਧ ਜ਼ਹਿਰੀਲੇ ਹਨ), ਸਾਡੇ ਸੈੱਲਾਂ ਅੰਦਰਲੇ ਜੀਨਜ਼ ਨੂੰ ਕਮਜੋਰ ਕਰਕੇ ਸੈੱਲਾਂ ਦਾ ਕੰਟਰੋਲ ਕਰਕੇ ਸੈੱਲਾਂ ਦਾ ਕੰਟਰੋਲ ਸਿਸਟਮ ਖਰਾਬ ਕਰਦੇ ਹਨ, ਜਿਸ ਨਾਲ ਸੈੱਲ ਅਤੇ ਉਹਨਾਂ ਤੋਂ ਬਣੇ ਸ਼ਰੀਰ ਦੀ ਬਿਮਾਰੀ ਨਾਲ ਲੜ•ਨ ਦੀ ਸ਼ਕਤੀ ਘੱਟ ਜਾਂਦੀ ਹੈ। ਜ਼ਹਿਰਾਂ ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਸ਼ਰੀਰ ਹਰੇਕ ਬਿਮਾਰੀ ਨੂੰ ਜਲਦੀ ਪਕੜਦਾ ਹੈ।
60 ਸਾਲ ਤੋਂ ਉੱਪਰ, ਇੱਕ ਸਾਲ ਤੋਂ ਘੱਟ ਅਤੇ ਗਰਭਵਤੀ ਔਰਤਾਂ ਉੱਪਰ ਕੀਟਨਾਸ਼ਥਾਂ ਦੇ ਮਾੜੇ ਅਸਰ ਵੱਧ ਅਤੇ ਜਲਦੀ ਹੁੰਦੇ ਹਨ। ਕੁੱਝ ਅਧਿਆਪਨ ਇਹ ਵੀ ਦਰਸਾਉਂਦੇ ਹਨ ਕਿ ਮਾਂ ਦੇ ਪੇਟ ਵਿੱਚ ਪਲ ਰਹੇ ਬੱਚੇ, ਛੋਟੇ ਬੱਚੇ ਅਤੇ ਵਧ-ਫੁੱਲ ਰਹੇ ਬੱਚੇ ਦਾ ਦਿਮਾਗ ਅਤੇ ਤੰਤੂ ਪ੍ਰਣਾਲੀ (2rain and Nervous system) ਕੀਟਨਾਸ਼ਕਾਂ ਦੇ ਮਾੜੇ ਪ੍ਰਭਾਵਾਂ ਦੇ ਅਸਰਾਂ ਵਿੱਚ ਵੱਡਿਆਂ ਦੇ ਮੁਕਾਬਲੇ ਵੱਧ ਆਉਂਦੇ ਹਨ। ਇਹਨਾਂ ਹਾਲਤਾਂ ਵਿੱਚ ਇਹ ਸੰਭਾਵਨਾ ਵੀ ਹੁੰਦੀ ਹੈ ਕਿ ਅਜਿਹੇ ਬੱਚਿਆਂ ਦਾ ਦਿਮਾਗ ਅਤੇ ਤੰਤੂ ਪ੍ਰਣਾਲੀ ਪੱਕੇ ਤੌਰ ਤੇ ਹੀ ਪ੍ਰਭਾਵਿਤ ਹੋ ਜਾਵੇ।
ਬੱਚੇ ਇੱਕ ਹੋਰ ਤਰੀਕੇ ਵੀ ਵੱਧ ਪ੍ਰਭਾਵ ਵਿੱਚ ਆਉਂਦੇ ਹਨ। ਇਹ ਕੀਟਨਾਸ਼ਕ, ਭਾਵੇਂ ਹਵਾ ਵਿੱਚ ਹੋਣ ਅਤੇ ਭਾਵੇ ਮਿੱਟੀ ਵਿੱਚ, ਫਰਸ਼ ਦੇ ਨੇੜੇ ਵੱਧ ਮਾਤਰਾ ਵਿੱਚ ਹੁੰਦੇ ਹਨ। ਬੱਚਿਆਂ ਦਾ ਸਾਹ ਲੈਣ ਦਾ ਖੇਤਰ, ਫਰਸ਼ ਦੇ ਜਾਂ ਧਰਤੀ ਦੇ ਵੱਧ ਨੇੜੇ ਹੋਣ ਕਾਰਨ ਉਹ ਵੱਧ ਇਸਦੇ ਪ੍ਰਭਾਵ ਥੱਲੇ ਆਉਂਦੇ ਹਨ। ਉਹ ਫਰਸ਼ ਜਾਂ ਜਮੀਨ ਉੱਪਰ ਬੈਠਦੇ, ਰਿੜਦ, ਲੇਟਦੇ, ਖੇਡਦੇ, ਲੋਟ-ਪੋਟ ਹੁੰਦੇ ਰਹਿੰਦੇ ਹਨ। ਇਸ ਤਰ•ਾਂ ਇਹ ਕੀਟਨਾਸ਼ਕ ਚਮੜੀ ਰਾਹੀ ਅਤੇ ਸਾਹ ਰਾਹੀ ਬੱਚਿਆਂ ਦੇ ਸ਼ਰੀਰਾਂ ਵਿੱਚ ਵੱਧ ਪ੍ਰਵੇਸ਼ ਕਰਦੇ ਹਨ। ਅਮਰੀਕੀ ਸੰਸਥਾ ਵਾਤਾਵਰਣ ਸੁਰੱਖਿਆ ਏਜੰਸੀ ਦੇ ਅਧਿਐਨਾਂ ਅਨੁਸਾਰ ਕੀਟਨਾਸ਼ਕਾਂ ਦੇ ਸਪ੍ਰੇਅ ਤੋਂ 24 ਘੰਟੇ ਬਾਅਦ ਹੀ ਬੱਚਿਆਂ ਵਿੱਚ ਕੀਟਨਾਸ਼ਕਾਂ ਦੇ ਸਪ੍ਰੇਅ ਤੋਂ 24 ਘੰਟੇ ਬਾਅਦ ਹੀ ਬੱਚਿਆਂ ਵਿੱਚ ਕੀਟਨਾਸ਼ਕਾਂ ਦੀ ਮਾਤਰਾ 10 ਤੋਂ 50 ਗੁਣਾ (ਵੱਡਿਆ ਦੀ ਸੁਰੱਖਿਅਤ ਮਾਤਰਾ ਦੇ ਮੁਕਾਬਲੇ) ਵੱਧ ਪਾਏ ਗਏ ਹਨ।
ਬੱਚਿਆਂ ਸੰਬੰਧੀ ਕੁੱਝ ਹੋਰ ਉਦਾਹਰਣਾਂ
• 1993 ਵਿੱਚ ਅਮਰੀਕਾ ਦੇ ਆਰਗਾਨ ਸ਼ਹਿਰ ਵਿਖੇ ਇੱਕ ਸਕੂਲ (North Powel School) ਵਿੱਚ ਕੀੜ•ੀਆਂ ਨੂੰ ਕੰਟਰੋਲ ਕਰਨ ਲਈ ਕਲੋਰੋਪੈਰੀਫਾਸ (3hlorpyriphos) ਅਤੇ ਡਾਈਕਲੋਰੋਵਾਸ (4ichlorvos) ਵਰਤਣ ਉਪਰੰਤ 65 ਬੱਚਿਆਂ ਅਤੇ ਅਧਿਆਪਕਾਂ ਨੂੰ ਜੀਅ ਕੱਚਾ ਹੋਣਾ, ਉਲਟੀਆਂ, ਟੱਟੀਆਂ, ਸਿਰਦਰਦ, ਚਮੜੀ ਉੱਪਰ ਧੱਫੜ, ਚੱਕਰ ਆਉਣੇ, ਅੱਖਾਂ ਵਿੱਚ ਖਾਰਸ਼, ਗਲਾ ਦੁਖਣਾ ਅਤੇ ਹੋਰ ਅਲਾਮਤਾਂ ਕਈ ਦਿਨਾਂ ਤੱਕ ਹੁੰਦੀਆਂ ਰਹੀਆਂ। ਕਈ ਦਿਨਾਂ ਤੱਕ ਸਕੂਲ ਨੂੰ ਬੰਦ ਰੱਖਣਾ ਪਿਆ।
• ਸਾਲ 1992 ਦੌਰਾਨ ਨਿਊਯਾਰਕ ਦੇ ਇੱਕ ਹਾਈ ਸਕੂਲ (5astchester 8igh School)  ਵਿੱਚ ਕਾਕਰੋਚਾਂ ਨੂੰ ਕੰਟਰੋਲ ਕਰਨ ਲਈ ਕੀਟਨਾਸ਼ਕ (3hlorpyrifos, 4ia੍ਰinon and Resmethrion) ਛਿੜਕਣ ਉਪਰੰਤ ਬੱਚਿਆਂ ਅਤੇ ਬੱਚਿਆਂ ਅਤੇ ਅਧਿਆਪਕਾਂ ਨੂੰ ਸਿਰਦਰਦ, ਅੱਖਾਂ ਵਿੱਚ ਰੜ•ਕ, ਸਾਹ ਨਾੜ•ੀ ਵਿੱਚ ਖਾਰਸ਼ ਅਤੇ ਜੀਅ ਮਚਲਾਉਣਾ ਆਦਿ ਅਲਾਮਤਾਂ ਹੋਣ ਉਪਰੰਤ ਸਕੂਲ ਨੂੰ ਤਿੰਨ ਹਫਤੇ ਲਈ ਬੰਦ ਰੱਖਣਾ ਪਿਆ ਅਤੇ ਕੀਟਨਾਸ਼ਕ ਨੂੰ ਸਾਫ ਕਰਨ ਉਪਰੰਤ ਹੀ ਸਕੂਲ ਦੁਬਾਰਾ ਖੁੱਲ ਸਕਿਆ।
• ਵੈਸਟ ਵਰਜੀਨੀਆ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਸਿਉਂਕ ਨੂੰ ਖਤਮ ਕਰਨ ਲਈ ਕਲੋਰੋਡੇਨ (3hlordane) ਨਾਮੀ (ਹੁਣ ਬੈਨ ਹੋ ਚੁੱਕੀ) ਕੀਟਨਾਸ਼ਕ ਛਿੜਕੀ ਗਈ। ਸਿਰਫ ਇੱਕ ਵਾਰੀ ਇਹ ਕੀਟਨਾਸ਼ਕ ਪਾਉਣ ਲਈ ਹੀ ਚਾਰ ਸਾਲ ਤੱਕ ਬੱਚਿਆਂ ਅਤੇ ਸਟਾਫ ਨੂੰ ਥਕਾਵਟ ਰਹਿਣਾ, ਜੀਅ ਕੱਚਾ ਹੋਣਾ, ਸਾਹ ਦੀਆਂ ਸਮੱਸਿਆਵਾਂ ਅਤੇ ਹੱਥ-ਪੈਰ ਸੁੰਨ ਰਹਿਣ ਵਰਗੀਆਂ ਅਲਾਮਤਾਂ ਰਹੀਆਂ। ਅਧਿਆਪਨ ਉਪਰੰਤ (ਪਹਿਲਾਂ ਇਹਨਾਂ ਅਲਾਮਤਾਂ ਦਾ ਕਾਰਨ ਹੀ ਪਤਾ ਨਹੀ ਸੀ) ਇਹਨਾਂ ਅਲਾਮਤਾਂ ਨੂੰ ਕੀਟਨਾਸ਼ਕ ਕਾਰਨ ਪਾਇਆ ਗਿਆ। 1989 ਵਿੱਚ ਚਾਰ ਸਾਲ ਬਾਅਦ ਵੀ ਕਲੋਰੋਡੇਨ ਦੇ ਪੱਧਰ ਬਿਲਡਿੰਗ ਖਾਲੀ ਕਰਨ ਦੇ ਪੱਧਰ ਨਾਲੋਂ 11 ਗੁਣਾ ਵੱਧ ਪਾਏ ਗਏ ਜਿਸ ਉਪਰੰਤ ਸਕੂਲ ਨੂੰ ਉਸ ਬਿਲਡਿੰਗ ਵਿੱਚੋਂ ਸ਼ਿਫਟ ਕਰ ਦਿੱਤਾ ਗਿਆ।
• ਸਾਲ 1987 ਵਿੱਚ ਏਰੀਜੋਨ ਦੇ ਟਸਕਨ ਸ਼ਹਿਰ ਦੇ ਇੱਕ ਸਕੂਲ(8omer 4avis 5lementary School) ਦੇ ਗਵਾਂਢੀ ਨੇ ਆਰਗੈਨੋਫਾਸਫੇਟ ਪਰਿਵਾਰ ਦਾ ਕੀਟਨਾਸ਼ਕ ਛਿੜਕਿਆ। ਸਕੂਲ ਦੀ ਵੈਂਟੀਲੇਸ਼ਨ ਪ੍ਰਣਾਲੀ ਰਾਹੀ ਕੀਟਨਾਸ਼ਕ ਸਕੂਲ ਵਿੱਚ ਪਹੁੰਚ ਗਿਆ ਜਿਸ ਉਪਰੰਤ 300 ਵਿਦਿਆਰਥੀ ਅਤੇ ਚਾਰ ਅਧਿਆਪਕ ਏਨੇ ਬਿਮਾਰ ਹੋ ਗਏ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।  
ਵਿਗਿਆਨੀਆਂ ਦਾ ਮੰਨਣਾ ਹੈ ਕਿ 1 ਮਨੁੱਖ ਪਿੱਛੇ 160 ਕਰੋੜ ਕੀੜੇ-ਮਕੌੜੇ ਹਨ। ਇਹ ਕੀੜੇ-ਮਕੌੜੇ ਸਾਡੇ ਜੀਵਨ ਦਾ ਅਧਾਰ ਹਨ। ਸਾਡੇ ਲਈ ਧਰਤੀ, ਪਾਣੀ, ਹਵਾ ਅਤੇ ਬਨਸਪਤੀ ਨੂੰ ਤਿਆਰ ਕਰਦੇ ਹਨ। 5-6 ਲੰਖ ਫਸਲਾਂ ਦੇ ਕੀਟ ਹਨ ਜਿੰਨ•ਾਂ ਵਿੱਚੋਂ ਸਿਰਫ 10 ਲੱਖ ਦਾ ਨਾਮਕਰਨ ਹੋਇਆ ਹੈ। ਇਹਨਾਂ ਵਿੱਚੋਂ ਸਿਰਫ 0.01 ਪ੍ਰਤੀਸ਼ਤ ਹੀ ਨੁਕਸਾਨਦੇਹ ਹਨ। ਉਹ ਵੀ ਸਿਰਫ ਕੁੱਠ ਹਾਲਤਾਂ ਵਿੱੱਚ। ਬਾਕੀ 99.99 ਪ੍ਰਤੀਸ਼ਤ ਸਾਡੇ ਦੋਸਤ ਹਨ,ਜਿੰਦਗੀ ਲਈ ਜ਼ਰੂਰੀ ਹਨ।
ਅਮਰੀਕਾ, ਯੂਰਪ ਅਤੇ ਹੋਰ ਵਿਕਸਿਤ ਦੇਸ਼ਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਦੇ ਵਿਰੁੱਧ ਚੇਤਨਾ ਵਿਸ਼ਾਲ ਰੂਪ ਲੈ ਚੁੱਕੀ ਹੈ। ਸਾਡੇ ਅਤੇ ਸਾਡੇ ਅਤੇ ਸਾਡੇ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਵੀ ਇਹ ਲਹਿਰ ਜ਼ੋਰ ਫੜ ਰਹੀ ਹੈ। ਵਿਕਸਿਤ ਅਤੇ ਵਿਕਾਸਸ਼ੀਲ ਦੋਵਾਂ ਕਿਸਮ ਦੇ ਦੇਸ਼ਾਂ ਵਿੱਚ ਵਿਗਿਆਨੀ ਅਤੇ ਉਹਨਾਂ ਦੀ ਸਮਝ ਨੂੰ ਫੈਲਾਉਣ ਵਾਲੀਆਂ ਲੋਕ ਜੱਥੇਬੰਦੀਆਂ ਪੈਦਾ ਹੋ ਚੁੱਕੀਆਂ ਹਨ, ਜੋ ਵਿਗਿਆਨਕ  ਅਧਾਰ ਤੇ ਕਹਿ ਰਹੇ ਹਨ ਕਿ ਕੀਟਾ ਨੂੰ ਕੰਟਰੋਲ ਕਰਨ ਲਈ ਜ਼ਹਿਰੀਲੇ ਕੀਟਨਾਸ਼ਕਾਂ ਦੀ ਲੋੜ ਹੀ ਨਹੀ। ਇਹ ਲੋਕਾਂ ਦੇ ਤਜ਼ਰਬਿਆਂ ਤੇ ਅਧਾਰਿਤ ਸਿਆਣਪ, ਕੀਟਨਾਸ਼ਕਾਂ ਦੀ ਹੋਂਦ ਵਿੱਚ ਆਉਣ ਤੋਂ ਪਹਿਲਾਂ ਦੀ ਪ੍ਰਚੱਲਿਤ ਸਮਝ ਅਤੇ ਕੁੱਝ ਨਵੀਆਂ ਤਕਨੀਕਾਂ ਨੂੰ ਜੋੜ ਕੇ ਨੁਕਸਾਨ ਕਰਨ ਵਾਲੇ ਕੀਟਾਂ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਹੱਦ ਦਰਜ਼ੇ ਦੇ ਜ਼ਹਿਰੀਲੇ ਜੀਵਨ-ਨਾਸ਼ਕ ਪਦਾਰਥਾਂ ਨੂੰ ਵਰਤਣ ਦੀ ਨਾਂ ਤਾਂ ਪਹਿਲਾਂ ਲੋੜ ਸੀ ਅਤੇ ਨਾ ਹੀ ਹੁਣ ਹੈ। ਕੀਟਾਂ ਨੂੰ ਕੀਟ ਹੀ ਖਾ ਜਾਦੇ ਹਨ। ਕੀਟਨਾਸ਼ਕ ਸਿਰਫ ਨੁਕਸਾਲ ਕਰਲ ਵਾਲੇ ਕੀਟਾਂ ਨੂੰ ਹੀ ਨਹੀ ਮਾਰਦੇ ਸਗੋਂ ਉਹਨਾਂ ਕੀਟਾਂ ਨੂੰ ਵੀ ਮਾਰ ਦਿੰਦੇ ਹਲ ਜੋ ਨੁਕਸਾਨ ਕਰਲ ਵਾਲੇ ਕੀਟਾਂ ਨੂੰ ਖਾਂਦੇ ਹਨ। ਇਸ ਤਰ•ਾ ਅਸੀ ਨੁਕਸਾਨਦਾਇਕ ਕੀਟਾਂ ਦੇ ਵਧਣ-ਫੁੱਲਣ ਵਿੱਚ ਹੀ ਯੋਗਦਾਨ  ਦਿੰਦੇ ਹਾਂ ਕਿਉਂਕਿ ਉਹ ਕੀਟਨਾਸ਼ਕਾਂ ਪ੍ਰਤੀ ਉਹ ਪ੍ਰਤੀਰੋਧਕ ਸ਼ਕਤੀ ਪ੍ਰਾਪਤ ਕਰ ਲੈਂਦੇ ਹਨ ਅਤੇ ਉਹਨਾਂ ਨੂੰ ਖਾਣ ਵਾਲੇ ਮਿੱਤਰ ਕੀਟਾਂ ਨੂੰ ਅਸੀ ਕੀਟਨਾਸ਼ਕਾਂ ਨਾਲ ਮਾਰ ਦਿੰਦੇ ਹਾਂ।
ਅਮਰੀਕੀ ਕੀਟ ਕੰਟਰੋਲ ਵਿਗਿਆਨੀ ਸਟੀਫਨ ਐੱਲ ਵੇਟਨ ਨੇ 1800 ਸਫਿਆਂ ਦੀ ਕਿਤਾਬ' “he 2est (Pest) 3ontrol-99 ' ਲਿਖੀ ਹੈ ਜੋ ਨੁਕਸਾਨਦੇਹ ਕੀਟਾਂ ਨੂੰ ਬਿਨਾਂ ਕਿਸੇ ਜ਼ਹਿਰ ਦੀ ਵਰਤੋ ਕੀਤੇ ਕਾਬੂ ਵਿੱਚ ਰੱਖਣ ਲਈ ਇੱਕ ਕੌਮਾਂਤਰੀ ਪੱਧਰ ਦਾ ਦਸਤਾਵੇਜ਼ ਹੈ। ਇਹ ਵਿਗਿਆਨੀ ਆਪਣੀ ਵੈੱਬ ਸਾਈਟ (WWW. Stephentvedten.com) ਰਾਹੀ ਲਗਾਤਾਰ ਇਸ ਵਿੱਚ ਦੁਨੀਆ ਭਰ ਦੀਆਂ ਖੋਜਾਂ ਤੇ ਅਧਾਰਿਤ ਨਵੀਨੀਕਰਨ ਕਰਦਾ ਰਹਿੰਦਾ ਹੈ।
ਏਸੇ ਤਰ•ਾ ਹੀ ਭਾਰਤ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟਨਾਸ਼ਕਾਂ ਨੂੰ ਕਾਬੂ ਕਰਨ ਲਈ ਬੇਹੱਦ ਸਸਤੇ ਅਤੇ ਘਰ ਵਿੱਚ ਹੀ ਤਿਆਰ ਕੀਤੇ ਜਾ ਸਕਣ ਵਾਲੇ ਤਰੀਕੇ ਵਰਤਦੇ ਹਨ।
ਕੀਟਾਂ ਨੂੰ ਜਿੰਨ•ਾਂ ਖਤਰਨਾਕ ਸਮਝਿਆ ਜਾਂਦਾ ਹੈ ਉਹ ਉਨੇ ਖਤਰਨਾਕ ਨਹੀ ਹੁੰਦੇ। ਕੀਟਾਂ ਦੇ ਖਤਰਨਾਕ ਹੋਣ ਦਾ ਹਊਆ ਜਾਣ ਬੁੱਝ ਕੇ ਫੈਲਾਇਆ ਗਿਆ ਹੈ ਤਾਂ ਕਿ ਉਹ ਕੀਟਨਾਸ਼ਕ ਜ਼ਹਿਰ ਵੇਚੇ ਜਾ ਸਕਣ ਜਿੰਨ•ਾਂ ਨੂੰ ਸਿਰਫ ਕੁੱਝ ਕੁ ਅਮੀਰ ਕੰਪਨੀਆਂ ਬਣਾ ਸਕਦੀਆਂ ਹਨ। ਸੱਚ ਇਹ ਹੈ ਕਿ ਕੀਟਾਂ ਨੂੰ ਕਾਬੂ ਰੱਖਣ ਲਈ ਸ਼ਾਇਦ ਚੁੱਲ•ੇ ਦੀ ਸੁਆਹ ਜਾਂ ਨਿੰਮ• ਤੇ ਪੱਤੇ ਉਨੇ ਹੀ ਅਸਰਦਾਇਕ ਹੋਣ ਜਿੰਨੀ ਇੱਕ ਅਤਿ ਜ਼ਹਿਰੀਲੀ ਅਤੇ ਬੇਹੱਦ ਮਹਿੰਗੀ ਕਿਸੇ ਬਹੁਕੌਮੀ ਕੰਪਨੀ ਦੀ ਪੈਦਾ ਕੀਤੀ ਕੀਟਨਾਸ਼ਕ ਜ਼ਹਿਰ। ਪਰ ਚੁੱਲ•ੇ ਦੀ ਸੁਆਹ ਉੱਪਰ ਇਜਾਰੇਦਾਰੀ ਨਹੀ ਕੀਤੀ ਜਾ ਸਕਦੀ। ਹਿਸ ਲਈ ਇਸ ਗਿਆਨ  ਜਾਣ ਬੁੱਝ ਕੇ ਮਾਰਿਆ ਗਿਆ ਅਤੇ ਪ੍ਰਚਾਰ ਕੀਤਾ ਗਿਆ ਕਿ ਸਿਰਫ ਅਤਿ ਜ਼ਹਿਰੀਲੇ ਅਤੇ ਖਤਰਨਾਕ ਰਸਾਇਣ ਹੀ ਜ਼ਰੂਰੀ ਹਨ ਕਿਉਂਕਿ ਇਹ ਸਿਰਫ ਬਹੁਕੌਮੀ ਕੰਪਨੀਆਂ ਦੇ ਕਾਰਖਾਨਿਆਂ ਵਿੱਚ ਹੀ ਬਣ ਸਕਦੇ ਹਨ।
ਸਦੀਆਂ ਤੀ ਮਨੁੱਖ ਆਪਣੀ ਜਿੰਦਗੀ ਦੀ ਲੜ•ਾਈ ਆਪਣੀ ਸਮਝ ਅਤੇ ਦੂਰ-ਦ੍ਰਿਸ਼ਟੀ ਨਾਲ ਲੜਦਾ ਰਿਹਾ ਹੈ। ਅਤੀ ਜ਼ਹਿਰੀਲੇ, ਖਤਰਨਾਕ ਅਤੇ ਬੇਹੱਦ ਮਹਿੰਗੇ ਕੀਟਲਾਸ਼ਕ ਜ਼ਹਿਰਾਂ ਦੀ ਵਰਤੋਂ ਵਰਗੀ ਇਤਿਹਾਸਕ ਮੂਰਖਤਾ ਪਹਿਲਾਂ ਕਦੇ ਵੀ ਨਹੀ ਵਾਪਰੀ। ਸੂਝਬੂਝ ਅਤੇ ਦੂਰ ਦ੍ਰਿਸ਼ਟੀ ਨੂੰ ਵਰਤ ਕੇ ਬੜੇ ਹੀ ਸੌਖੇ ਅਤੇ ਸਸਤੇ ਢੰਗਾਂ ਨਾਲ ਨੁਕਸਾਨਦੇਹ ਕੀਟਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਇਹ ਤਰੀਕੇ ਹਰਮਨ ਪਿਆਰੇ ਹੋਣ ਦਾ ਅਰਥ ਹੋਵੇਗਾ, ਅਨੇਕਾਂ ਬਹੁਕੌਮੀ ਕੰਪਨੀਆਂ ਅਤੇ ਵੱਡੇ ਵਪਾਰਕ ਅਦਾਰਿਆਂ ਅਤੇ ਇਸ ਵਪਾਰ ਨਾਲ ਅਮੀਰ ਹੋ ਰਹੇ ਉੱਚ ਮੱਧ ਵਰਗੀ ਵਿਗਿਆਨੀਆਂ, ਤਕਨੀਸ਼ਨਾਂ ਅਤੇ ਵਪਾਰੀਆਂ ਦਾ ਧੰਦਾ ਚੌਪਟ ਹੋ ਜਾਵੇਗਾ। ਇਸਲਈ ਉਹ ਪੂਰਾ ਜ਼ੋਰ ਲਾਉਣਗੇ ਕਿ ਲੋਕ ਕੀਟ ਕੰਟਰੋਲ ਦੇ ਮਾਮਲੇ ਵਿੱਚ ਆਤਮ-ਨਿਰਭਰ ਨਾ ਹੋਣ।
ਧਿਆਨ ਦੇਣ ਯੋਗ ਗੱਲ
ਹਰੇ ਇਨਕਲਾਬ ਤੋਂ ਚਾਰ ਦਹਾਕੇ ਬਾਅਦ ਖੇਤੀ ਵਿਗਿਆਨੀ ਇਸ ਸਿੱਟੇ ਤੇ ਪਹੁੰਚੇ ਹਨ ਕਿ ਰਸਾਇਣਿਕ ਅਤੇ ਅਤਿ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਪੈਸੇ ਅਤੇ ਸਮੇਂ ਦੀ ਬਰਬਾਦੀ ਤੋਂ ਸਿਵਾਏ ਕੁੱਝ ਵੀ ਨਹੀ ਹੈ। ਉਹਨਾਂ ਨੂੰ ਇਸ ਮਾਰੂ ਗਲਤੀ ਦਾ ਅਹਿਸਾਸ ਉਦੋਂ ਹੋਇਆ ਜਦੋ ਪੂਰੀ ਧਰਤੀ ਅੱਤ ਦਰਜ਼ੇ ਦੀ ਜ਼ਹਿਰੀਲੀ ਹੋ ਗਈ ਹੈ, ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ, ਵਾਤਾਵਰਣ ਗੰਦਲਾ ਹੋ ਚੁੱਕਿਆ ਹੈ, ਹਜਾਰਾਂ ਕਿਸਾਨ ਅਤੇ ਖੇਤੀ ਮਜ਼ਦੂਰ ਇਹਨਾਂ ਦੀ ਬਲੀ ਚੜ• ਚੁੱਕੇ ਹਨ ਅਤੇ ਲੱਖਾਂ ਕਰੋੜਾਂ ਹੋਰ ਪ੍ਰਾਣੀ ਮਾਰੇ ਜਾ ਚੁੱਕੇ ਹਨ।
ਮਨੀਲਾ ਸਥਿਤ ਦੁਨੀਆ ਦੀ ਬਹੁਤ ਹੀ ਮਸ਼ਹੂਰ ਚੌਲ ਖੋਜ ਸੰਸਥਾ- ਕੌਮਾਂਤਰੀ ਚੌਲ ਖੋਜ ਸੰਸਥਾ ( 9RR9- 9nternational Rice Research 9nstitute) ਨੇ 28 ਜੁਲਾਈ 2004 ਨੂੰ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ ਸੀ - ਜਰਾ ਸੋਚੋ , ਬੰਗਲਾ ਦੇਸ਼ ਦੇ 2000 ਕਿਸਾਨ ਜਿੰਨ•ਾਂ ਦੀ ਔਸਤ ਸਾਲਾਨਾ ਆਮਦਨ 100 ਅਮਰੀਕੀ ਡਾਲਰਾਂ ਤੋਂ ਵੱਧ ਨਹੀ ਅਚਾਨਕ ਖੇਤੀ ਵਿਗਿਆਨੀ ਬਣ ਗਏ। ਦੋ ਸਾਲਾਂ ਦੌਰਾਨ 4 ਵਾਰੀ ਚੌਲਾਂ ਦੀ ਫਸਲ ਲੈਣ ਵੇਲੇ ਉਹਨਾਂ ਲੇ ਸਿੱਧ ਕਰ ਦਿੱਤਾ ਕਿ ਚੌਲਾਂ ਉੱਪਰ ਕੀਟਨਾਸ਼ਕਾਂ ਦਾ ਛਿੜਕਾਅ ਪੂਰਨ ਰੂਪ ਵਿੱਚ ਪੈਸੇ ਅਤੇ ਸਮੇਂ ਦੀ ਬਰਬਾਦੀ ਹੈ। ਇਸ ਸੰਸਥਾ ਦੇ ਸੀਨੀਅਰ ਕੀਟ ਵਿਗਿਆਨੀ ਗੈਰੀ ਸੀ. ਜਾਹਨ ਕਹਿੰਦੇ ਹਨ-' ਮੈਂ ਹੈਰਾਨ ਰਹਿ ਗਿਆ ਜਦੋਂ ਲੋਕਾਂ ਨੇ ਕੀਟਨਾਸ਼ਕਾਂ ਦੀ ਸਪ੍ਰੇਅ ਬੰਦ ਕਰ ਦਿੱਤੀ ਤਾਂ ਚੌਲਾਂ ਦੀ ਪੈਦਾਵਾਰ ਘਟੀ ਨਹੀ ਅਤੇ ਇਹ ਦੋ ਜਿਲਿ•ਆਂ ਦੇ 600 ਖੇਤਾਂ ਵਿੱਚ ਲਗਾਤਾਰ 4 ਫਸਲਾਂ ਦੌਰਾਨ ਵਾਪਰਿਆ। ਮੈਂ ਪੂਰੀ ਤਰ•ਾ ਸਹਿਮਤ ਹਾਂ ਕਿ ਚੌਲਾਂ ਦੀ ਖੇਤੀ ਕਰਦੇ ਕਿਸਾਨਾਂ ਵੱਲੋਂ ਛਿੜਕੇ ਜਾਂਦੇ ਬਹੁਤੇ ਕੀਟਨਾਸ਼ਕ ਵਾਕਿਆ ਹੀ ਪੈਸੇ ਅਤੇ ਸਮੇਂ ਦੀ ਬਰਬਾਦੀ ਤੋਂ ਸਿਵਾਏ ਕੁੱਝ ਨਹੀ।' ਇਹ ਕੌਮਾਂਤਰੀ ਚੌਲ ਖੋਜ ਸੰਸਥਾ (9RR9) ਅਤੇ ਬਰਤਾਨੀਆ ਸਰਕਾਰ ਦੇ ਕੌਮਾਂਤਰੀ ਵਿਕਾਸ ਵਿਭਾਗ (4694 – 4eptt. for 9nternational 4evelopment) ਦੇ ਸਾਂਝੇ ਖੋਜ ਪ੍ਰੋਜੈਕਟ- ਵਾਤਾਵਰਣ ਰਾਹੀ ਰੁਜਗਾਰ ਸੁਧਾਰ           ( Livelihood 9mprovement “hrough 5cology – L9“5) ਨੇ ਸਪੱਸ਼ਟ ਰੂਪ ਵਿੱਚ ਸਿੱਧ ਕਰ ਦਿੱਤਾ ਹੈ ਕਿ ਕੀਟਨਾਸ਼ਕਾਂ ਨੂੰ ਪੂਰਨ ਰੂਪ ਵਿੱਚ ਖੇਤੀ ਵਿੱਚੋਂ ਹਟਾ ਦਿੱਤਾ ਜਾਵੇ ਅਤੇ ਰਸਾਇਣਿਕ ਖਾਦਾਂ ਨੂੰ ਬਹੁਤ ਘਟਾ ਦਿੱਤਾ ਜਾਵੇ ਤਾਂ ਵੀ ਖੇਤੀ ਦੀ ਪੈਦਾਵਾਰ ਉੱਪਰ ਕੋਈ ਬੁਰਾ ਪ੍ਰਭਾਵ ਨਹੀ ਪੈਂਦਾ। ਡਾ. ਜਾਹਨ ਦਾ ਕਹਿਣਾ ਹੈ ਕਿ 'ਅਸੀ ਖੁਦ ਖੇਤੀ ਕਰਨ ਵਾਲੇ ਖੇਤਾਂ ਵਿੱਚ 99 ਪ੍ਰਤੀਸ਼ਤ ਅਤੇ ਖੁਦ ਖੇਤੀ ਨਾ ਕਰਨ ਖੇਤਾਂ ਵਿੱਚ 90 ਪ੍ਰਤੀਸ਼ਤ ਤੱਕ ਕੀਟਲਾਸ਼ਕ ਘਟਾ ਦਿੱਤੇ ਹਨ।'
ਇਸ ਤੋਂ ਵੀ ਅੱਗੇ ਵਾਤਾਵਰਣ ਰਾਹੀ ਰੁਜ਼ਗਾਰ ਸੁਧਾਰ ਪ੍ਰੋਜੈਕਟ (L9“5) ਦੇ ਸਿੱਟਿਆਂ ਤੋਂ ਉਤਸ਼ਾਹਿਤ ਹੋ ਕੇ ਬੰਗਲਾਦੇਸ਼ ਚੌਲ ਖੋਜ ਸੰਸਥਾ (2angladesh Rice Research 9nstitue) ਦਾ ਕਹਿਣਾ ਹੈ ਕਿ ਦਸ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਬੰਗਲਾਦੇਸ਼ ਦੇ 1.18 ਕਰੋੜ ਚੌਲਾਂ ਦੀ ਖੇਤੀ ਕਰਨ ਵਾਲੇ ਕਿਸਾਨ (ਜੋ ਕਿ 14.1 ਕਰੋੜ ਦੀ ਕੁੱਲ ਆਬਾਦੀ ਦਾ ਬਾਰਵਾਂ ਹਿੱਸਾ ਹਨ) ਕੀਟਨਾਸ਼ਕਾਂ ਦੀ ਵਰਤੋਂ ਖਤਮ ਕਰ ਦੇਣਗੇ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਕਾਫੀ ਘਟਾ ਦੇਣਗੇ।
ਇਸੇ ਤਰ•ਾ ਹੀ ਫਿਲਪੀਨਜ਼ ਦੇ ਲਜਾਨ ਸੂਬੇ ਵਿੱਚ ਅਤੇ ਵੀਅਤਨਾਮ ਦੇ ਕੁੱਝ ਹਿੱਸਿਆਂ ਵਿੱਚ ਹੋਏ ਅਧਿਐਨਾਂ ਨੇ ਸਪੱਸ਼ਟ ਰੂਪ ਵਿੱਚ ਦਿਖਾ ਦਿੱਤਾ ਹੈ ਕਿ ਕੀਟਨਾਸ਼ਕਾਂ ਦੀ ਕੋਈ ਲੋੜ ਨਹੀ ਹੈ। ਕੀ ਇਸ ਤੋਂ ਸਪੱਸ਼ਟ ਨਹੀ ਹੋ ਜਾਂਦਾ ਕਿ ਖੇਤੀ ਵਿਗਿਆਨੀਆਂ ਅਤੇ ਖੇਤੀ ਵਪਾਰ ਕਰਨ ਵਾਲੀਆਂ ਕੰਪਨੀਆਂ ਨੇ ਇਨ•ਾਂ ਜ਼ਹਿਰੀਲੇ ਰਸਾਇਣਾਂ ਨੂੰ ਖੇਤੀ ਵਿੱਚ ਵੱਡੀ ਪੱਧਰ ਤੇ ਲੈ ਕੇ ਆਉਣ ਤੋਂ ਪਹਿਲਾਂ ਹੋਰ ਟਿਕਾਊ ਅਤੇ ਵਧੀਆ, ਬਦਲਵੇਂ ਢੰਗਾਂ ਬਾਰੇ ਸੋਚਣ ਦੀ ਕੋਸ਼ਿਸ਼ ਹੀ ਨਹੀ ਕੀਤੀ? ਕੀ ਇਸਦਾ ਸਾਫ ਮਤਲਬ ਨਹੀ ਕਿ ਖੇਤੀ ਵਿਕਾਸ ਦੀਆਂ ਇਹ ਤਕਨੀਕਾਂ ਕਿਸੇ ਠੋਸ ਅਤੇ ਵਿਗਿਆਨਕ ਦਲੀਲਾ ਤੇ ਅਧਾਰਿਤ ਨਹੀ ਸਨ? ਕੀ ਇਸਦਾ ਇਹ ਮਤਲਬ ਨਹੀ ਕਿ ਖੇਤੀ ਵਿੱਚ ਵੱਧ ਤੋਂ ਵੱਧ ਕੱਢਣ ਦੀਆਂ ਹਿਹਨਾਂ ਖੋਜਾਂ ਨੇ ਵਿਕਾਸਸ਼ੀਲ ਦੇਸ਼ਾ ਦੇ ਟਿਕਾਊ ਖੇਤੀ ਦੇ ਜਾਂਚੇ- ਪਰਖੇ ਤਕਨੀਕਾਂ ਨੂੰ ਬਿਲਕੁਲ ਹੀ ਅਣਗੌਲਿਆ ਕੀਤਾ ਹੈ?
ਕੌਮਾਂਤਰੀ ਵਿਕਾਸ ਦੀ ਅਮਰੀਕਨ ਏਜੰਸੀ (”S194) ਵੱਲੋਂ ਲਿਆਂਦੇ ਗਏ ਅਤੇ ਵਿਕਾਸਸ਼ੀਲ ਦੇਸ਼ਾ ਦੇ ਕੌਮੀ ਖੋਜ ਸੰਸਥਾਵਾਂ (National 1gricultural Research Systems) ਵੱਲੋਂ ਅੱਖਾਂ ਬੰਦ ਕਰਕੇ ਲਾਗੂ ਕੀਤੀਆਂ ਇਹਨਾਂ ਤਕਨੀਕਾਂ ਦੀ ਗੰਭੀਰ ਰੂਪ ਵਿੱਚ ਨੁਕਸਦਾਰ ਹੋਣ ਦੀ ਸੰਚਾਈ ਤੱਕ ਪਹੁੰਚਣ ਲਈ 30 ਸਾਲ ਲੱਗ ਗਏ ਹਨ। ਇਸ ਸੱਚ ਤੱਕ ਪਹੁੰਚਦੇ-ਪਹੁੰਚਦੇ ਮਨੁੱਖੀ ਸਿਹਤ ਬਾਕੀ ਪ੍ਰਾਣੀਆਂ ਦੀ ਸਿਹਤ, ਵਾਤਾਵਰਣ ਅਤੇ ਕੁਦਰਤੀ ਸਾਧਨਾਂ ਦਾ ਘਾਣ ਹੋ ਚੁੱਕਾ ਹੈ। ਇਸ ਸੰਦਰਭ ਵਿੱਚ ਹਿਸ ਗੱਲ ਦੀ ਕੀ ਗਾਰੰਟੀ ਹੈ ਕਿ ਦੂਜੇ ਹਰੇ ਇਨਕਲਾਬ ਦੇ ਨਾਮ ਤੇ ਲਿਆਂਦੇ ਜਾ ਰਹੇ ਜੀ.ਐੱਮ. ਤਕਨੀਕ ਦੇ ਸਿੱਟੇ ਹੋਰ ਵੀ ਜ਼ਿਆਦਾ ਖਤਰਨਾਕ ਸਿੱਧ ਨਹੀ ਹੋਣਗੇ? ਬਹੁਤ ਸਾਰੇ ਵਿਗਿਆਨੀ ਵਿਗਿਆਨਕ ਅਧਾਰ ਤੇ ਦਲੀਲਾਂ ਦੇ ਰਹੇ ਹਨ ਕਿ ਜੀਨਾਂ ਨਾਲ ਛੇੜ-ਛਾੜ ਕਰਨਾ ਬਹੁਤ ਹੀ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਹੈ।
ਇੱਕ ਜ਼ਰੂਰੀ ਕੰਮ
ਖੇਤੀ ਮਾਹਿਰਾਂ ਅਤੇ ਵਪਾਰਕ ਪ੍ਰੋਫੈਸ਼ਨਲਾਂ ਦੇ ਰੋਲ ਦਾ ਮੁਲਾਂਕਣ ਕਰੀਏ-
ਅੱਜ ਪੰਜਾਬ ਭਿਆਨਕ ਵਾਤਾਵਰਣ ਸੰਕਟ ਦੀ ਜਕੜ ਵਿੱਚ ਆ ਚੁੱਕਾ ਹੈ। ਇਹ ਸੰਕਟ ਪਿਛਲੇ 40 ਸਾਲ ਤੋਂ ਚੱਲ ਰਹੀਆਂ ਤੀਖਣ ਖੇਤੀ ਤਕਨੀਕਾਂ ਦੀ ਪੈਦਾਵਾਰ ਹੈ। ਕੌਮਾਤਰੀ ਖੇਤੀ ਖੋਜ ਦੇ ਸਲਾਹਕਾਰ ਗਰੁੱਪ (3onsultative 7roup on 9nternational 1gricultural Research – 3791R) ਦੇ ਅਧਿਐਨਾਂ ਨੇ ਵੀ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਪੰਜਾਬ ਦੂਜੇ ਦਰਜੇ ਦੇ (ਜਿੱਥੋਂ ਵਾਪਸ ਮੁੜਨਾ ਆਸਾਨ ਨਹੀ) ਵਾਤਾਵਰਣ ਸੰਕਟ ਵਿੱਚ ਫਸ ਚੁੱਕਾ ਹੈ। ਖੇਤੀ ਯੋਗ ਭੂਮੀ ਬਿਮਾਰ ਹੋ ਚੁੱਕੀ ਹੈ, ਵਾਤਾਵਰਣ, ਕੀਟਨਾਸ਼ਕਾਂ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਨਾਲ ਦੂਸ਼ਿਤ ਹੋ ਚੁੱਕਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਗਤੀ ਨਾਲ ਹੇਠਾਂ ਡਿੱਗ ਰਿਹਾ ਹੈ। ਰਸਾਇਣਿਕ ਖਾਦਾਂ ਦੀ ਵੱਧ ਮਾਤਰਾ ਵਰਤਣ ਕਾਰਨ ਧਰਤੀ ਦੀ ਉਪਜਾਊ ਸ਼ਕਤੀ ਖਤਮ ਹੋਣ ਕਿਨਾਰੇ ਹੈ। ਪੰਜਾਬ ਦੀ ਮਿੱਟੀ ਵਿੱਚ ਜੈਵਿਕ ਪਦਾਰਥ ਜੀਰੋ ਪ੍ਰਤੀਸ਼ਤ ਤੇ ਪਹੁੰਚ ਚੁੱਕਾ ਹੈ। ਰਸਾਇਣਿਕ ਖਾਦਾਂ ਦੀ ਅੰਨ•ੀ ਵਰਤੋਂ ਕਾਰਨ ਇਹ ਰਸਾਇਣ ਹੇਠਲੇ ਪਾਣੀ ਵਿੱਚ ਪਹੁੰਚ ਗਏ ਹਨ ਜਿਸ ਕਾਰਨ ਇਹ ਨਾ ਸਿਰਫ ਪੀਣ ਦੇ ਕਾਬਲ ਹੀ ਨਹੀ ਰਿਹਾ ਸਗੋਂ ਫਸਲਾਂ ਲਈ ਵੀ ਨੁਕਸਾਨਦੇਹ ਸਿੱਧ ਹੋ ਰਿਹਾ ਹੈ। ਪਿਛਲੇ ਕੁੱਝ ਦਹਾਕਿਆਂ ਤੋਂ ਖੁਰਾਕੀ ਤੱਤਾਂ ਨੂੰ ਅੰਨੇ-ਵਾਹ ਧਰਤੀ ਵਿੱਚੋਂ ਲੈਣ ਕਾਰਨ ਧਰਤੀ ਵਿੱਚ ਇਹਨਾਂ ਦੀ ਘਾਟ ਹੋ ਗਈ ਹੈ। ਹਰੇ ਇਨਕਲਾਬ ਦਾ ਵਾਤਾਵਰਣ ਉੱਪਰ ਇੰਨ•ਾਂ ਗੰਭੀਰ ਅਸਰ ਹੋਣ ਦੇ ਬਾਵਜ਼ੂਦ ਖੇਤੀ ਵਿਗਿਆਨੀਆਂ ਨੇ ਕਦੇ ਵਿੱਚ-ਵਿਚਾਲੇ ਮੁੜ ਕੇ ਸੋਚਣ ਦੀ ਸਲਾਹ ਨਹੀ ਦਿੱਤੀ ਅਤੇ ਨਾ ਹੀ ਕੋਈ ਕੋਸ਼ਿਸ਼ ਕੀਤੀ ਕਿ ਟਿਕਾਊ ਕਿਸਮ ਦੇ ਅਤੇ ਵਾਤਾਵਰਣ ਪੱਖੀ ਖੇਤੀ ਤਕਨੀਕਾਂ ਨੂੰ ਲਿਆਂਦਾ ਜਾਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਜੇ ਵੀ ਇਹਨਾਂ ਕੀਟਨਾਸ਼ਕਾਂ ਨੂੰ ਵਰਤਣ ਉੱਪਰ ਜੋਰ ਦੇਈ ਜਾ ਰਹੀ ਹੈ-ਇਹ ਜਾਣਦੇ ਹੋਏ ਵੀ ਕਿ ਇਹਨਾਂ ਕੀਟਨਾਸ਼ਕਾਂ ਦੀ ਸ਼ੁਰੂ ਤੋਂ ਹੀ ਲੋੜ ਨਹੀ ਸੀ। ਨਰਮ•ੇ ਦੇ ਸੰਬੰਧ ਵਿੱਚ ਖੇਤੀ ਵਿਗਿਆਨੀਆਂ ਨੇ ਸਮੱਸਿਆ ਹੋਰ ਵੀ ਗੁੰਝਲਦਾਰ ਕਰ ਦਿੱਤੀ ਹੈ ਕਿਉਂਕਿ ਲਗਾਤਾਰ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਕੀਟ ਬਹੁਤ ਹੀ ਹਮਲਾਵਰ ਸੁਭਾਅ ਦੇ ਹੋ ਗਏ ਹਨ। ਸੱਠਵਿਆਂ ਵਿੱਚ ਨਰਮ•ੇ ਦੀ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟਾਂ ਦੀ ਗਿਣਤੀ 6-7 ਸੀ ਜੋ ਹੁਣ ਵੱਧ ਕੇ 60 ਹੋ ਚੁੱਕੀ ਹੈ।
ਕੌਮਾਂਤਰੀ ਚੌਲ ਖੋਜ ਸੰਸਥਾ (9nternational Rice Research 9nstitute – 9RR9 ns/ 93R9S1“) ਦੇ ਅਧਿਐਨਾਂ ਨੇ ਸਪੱਸ਼ਟ ਰੂਪ ਵਿੱਚ ਸਿੱਧ ਕਰ ਦਿੱਤਾ ਹੈ ਕਿ ਖਤਰਨਾਕ ਅਤੇ ਅਤਿ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਿਨਾ ਹੀ ਫਸਲੀ ਕੀਟਾਂ ਨੂੰ ਸਸਤੇ, ਟਿਕਾਊ ਅਤੇ ਕਾਮਯਾਬ ਖੇਤੀ ਢੰਗਾਂ ਨਾਲ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਬੰਗਲਾਦੇਸ਼, ਫਿਲਪੀਨ ਅਤੇ ਵੀਅਤਨਾਮ ਦੇ ਕਿਸਾਨਾਂ ਨੇ ਪੂਰੀ ਕਾਮਯਾਬੀ ਨਾਲ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਿਨਾਂ ਚੌਲਾਂ ਦੀ ਖੇਤੀ ਕਰਕੇ ਦਿਖਾ ਦਿੱਤੀ ਹੈ। ਇਸੇ ਤਰ•ਾ ਹੀ ਕਿਊਬਾ ਨੇ ਵੀ ਸਿੱਧ ਕਰ ਦਿੱਤਾ ਹੈ ਕਿ ਕੀਟਨਾਸ਼ਕਾਂ ਅਤੇ ਜ਼ਹਿਰੀਲੇ ਰਸਾਇਣਾਂ ਤੋਂ ਬਿਨਾਂ ਵੀ ਪੂਰੀ ਕਾਮਯਾਬੀ ਨਾਲ ਖੇਤੀ ਕੀਤੀ ਜਾ ਸਕਦੀ ਹੈ। ਕੌਮਾਂਤਰੀ ਚੌਲ ਖੋਜ ਸੰਸਥਾ (RR9) ਦੇ ਭੂਤ-ਪੂਰਵ ਸੰਚਾਲਕ ਡਾ. ਰਾਬਰਟ ਕੈਟਰਿਲ ਨੇ ਕਿਹਾ ਸੀ-
'ਇਹ ਸਪੱਸ਼ਟ ਹੈ ਕਿ ਹਰੇ ਇਨਕਲਾਬ ਦੀ ਗਲਤੀਆਂ, ਜਦੋਂ ਕੀਟਨਾਸ਼ਕਾਂ ਅਤੇ ਹੋਰ ਰਸਾਇਣਾਂ ਉੱਪਰ ਜੋਰ ਦਿੱਤਾ ਜਾਂਦਾ ਸੀ, ਨੂੰ ਸਪੱਸ਼ਟ ਰੂਪ ਵਿੱਚ ਪਹਿਚਾਣ ਕੇ ਠੀਕ ਕਰ ਲਿਆ ਗਿਆ ਹੈ।'
ਪ੍ਰੰਤੂ ਸਾਡੇ ਦੇਸ਼ ਅਤੇ ਖਾਸ ਕਰਕੇ ਪੰਜਾਬ ਦੀ ਤ੍ਰਾਸਦੀ ਹੈ ਕਿ ਸਾਡੀਆਂ ਖੇਤੀ ਸੰਸਥਾਵਾਂ, ਖੇਤੀ ਮਾਹਿਰਾਂ, ਖੇਤੀ ਵਪਾਰਕ ਅਦਾਰਿਆਂ ਅਤੇ ਸਰਕਾਰਾਂ ਨੂੰ ਅਜੇ ਵੀ ਕੀਟਨਾਸ਼ਕਾਂ ਅਤੇ ਹੋਰ ਰਸਾਇਣਾਂ ਬਾਰੇ ਸੱਚ ਦਿਖਾਈ ਨਹੀ ਦੇ ਰਹੇ। ਉਹ ਤਾਂ ਅਜੇ ਇਸ ਮਸਲੇ ਉੱਪਰ ਸਵਾਲ ਉਠਾਉਣ ਅਤੇ ਵਾਤਾਵਰਣ ਦੀ ਸਿਹਤ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਵੀ ਤਿਆਰ ਨਹੀ ਹਨ। ਇਹ ਹੈ ਹੱਦ ਸਾਡੇ ਦੇਸ਼ ਦੀਆਂ ਸੰਸਕਾਵਾਂ ਦੀ ਜਿੰਨ•ਾਂ ਦੀ ਸੰਵੇਦਨਸ਼ੀਲਤਾ ਮਰ ਗਈ ਜਾਪਦੀ ਹੈ।
ਹਾਲੇ ਵੀ ਉਨਾਂ ਦਾ ਖੇਤੀ ਪ੍ਰਤੀ ਨਜ਼ਰੀਆ ਹਰੇ ਇਨਕਲਾਬ ਵਾਲਾ ਹੀ ਹੈ। ਉਹ ਖੇਤੀ ਦੇ ਬਦਲਵੇਂ ਢੰਗਾਂ ਅਤੇ ਤਕਨੀਕਾਂ ਬਾਰੇ ਸੋਚਦੇ ਹੀ ਨਹੀ , ਉਹਨਾਂ ਉੱਪਰ ਅਧਿਐਨ ਅਤੇ ਖੋਜ ਕਰਨਾ ਤਾਂ ਬਾਅਦ ਦੀ ਗੱਲ ਹੈ। ਦੇਸ਼ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਹਰੇ ਇਨਕਲਾਬ ਦੀਆਂ ਪ੍ਰਾਪਤੀਆਂ ਦੇ ਗੁਣਗਾਣ ਅਤੇ ਆਪਣੀ ਭੂਮਿਕਾ ਉੱਪਰ ਮਾਣ ਕਰਦੀਆ ਨਹੀ ਥੱਕਦੀਆਂ। ਹੋ ਸਕਦਾ ਹੈ ਜਦੋਂ ਇਹ ਹਰਾ ਇਨਕਲਾਬ ਸ਼ੁਰੂ ਹੋਇਆ ਸੀ ਉਦੋਂ ਕੋਈ ਮਾਣ ਵਾਲੀ ਗੱਲ ਹੋਵੇ। ਇਸ ਲਈ ਉਹਨਾਂ ਨੂੰ ਲੋੜ ਤੋਂ ਵੱਧ ਸ਼ਾਬਾਸ਼ ਪਹਿਲਾਂ ਹੀ ਮਿਲ ਚੁੱਕੀ ਹੈ। ਪਰ ਹੁਣ ਸਮਾਂ ਆ ਗਿਆ ਹੈ ਕਿ ਇਮਾਨਦਾਰੀ ਨਾਲ ਸਵੈ-ਪੜਚੋਲ ਕੀਤੀ ਜਾਵੇ। ਹੁਣ ਫੌਰੀ ਲੌੜ ਹੈ ਕਿ ਇਸ ਹਰੇ ਇਨਕਲਾਬ ਦੇ ਮਾੜੇ ਪੱਖਾਂ ਬਾਰੇ ਸਕਾਰਾਤਮਕ ਨੁਕਤਾਚੀਨੀ ਨੂੰ ਉਤਸ਼ਾਹਿਤ ਕੀਤਾ ਜਾਵੇ।
ਕੀਟਨਾਸ਼ਕ ਫਸਲਾਂ ਉੱਪਰ ਜਾਂ ਘਰਾਂ ਵਿੱਚ ਜਾਂ ਕਿਤੇ ਵੀ ਵਰਤੇ ਜਾਂਦੇ ਹਨ ਉਸ ਨਾਲ ਧਰਤੀ, ਪਾਣੀ ਅਤੇ ਹਵਾ ਜ਼ਹਿਰਾਂ ਨਾਲ ਭਰ ਜਾਂਦੇ ਹਨ। ਖੇਤੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ, ਘਰਾਂ ਵਿੱਚ ਛਿੜਕਣ ਵਾਲੇ ਮੁਲਾਜ਼ਮ, ਘਰ ਵਿੱਚ ਰਹਿੰਦੇ ਲੋਕ ਅਤੇ ਆਸ-ਪਾਸ ਦੇ ਲੋਕ ਬੁਰੀ ਤਰ•ਾ ਹਿਹਨਾਂ ਦੀ ਮਾਰ ਹੇਠ ਆਉਂਦੇ ਹਨ।
ਇਹਨਾਂ ਜ਼ਹਿਰੀਲੇ ਰਸਾਇਣਾਂ ਦੇ ਲੋਕਾਂ ਦੀ ਸਿਹਤ ਉੱਪਰ ਪੈਣ ਵਾਲੇ ਅੱਤ ਦਰਜੇ ਦੇ ਮਾੜੇ ਪ੍ਰਭਾਵਾਂ ਬਾਰੇ ਅਧਿਐਨ ਭਾਂਵੇ ਸਾਡੇ ਦੇਸ਼ ਵਿੱਚ ਜ਼ਿਆਦਾ ਨਹੀ ਹੋਏ ਹਨ ਪਰ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿੱਚ ੁਹੁਤ ਸਾਰੇ ਅਧਿਐਨ ਹੋਏ ਹਨ ਜੋ ਇਹ ਤੱਥ ਸਾਹਮਣੇ ਲਿਆਉਂਦੇ ਹਨ ਕਿ-
• ਕੈਂਸਰ ਪੈਦਾ ਕਰਦੇ ਹਨ।
• ਦਿਮਾਗ, ਸੁਖਮਣਾ-ਨਾੜ•ੀ ਅਤੇ ਤੰਤੂ ਪ੍ਰਣਾਲੀ ਉੱਪਰ ਪੈਣ ਵਾਲੇ ਮਾੜੇ ਪ੍ਰਭਾਵ।
• ਸਾਡੇ ਸ਼ਰੀਰ ਦੇ ਅੰਤਰ-ਰਸਾਂ/ਹਾਰਮੋਨਾਂ (5ndocrinal or 8ormonal) ਉੱਪਰ ਪੈਣ ਵਾਲੇ ਮਾੜੇ ਪ੍ਰਭਾਵ।
ਇਹਨਾਂ ਅਧਿਐਨਾਂ ਦੇ ਬਾਵਜ਼ੂਦ ਆਮ ਜਨਤਾ ਨੂੰ ਇਹਨਾਂ ਮਾੜੇ ਪ੍ਰਭਾਵਾਂ ਦੀ ਸੂਚਨਾ ਨਹੀ ਪਹੁੰਚਦੀ। ਇਹ ਮਾੜੇ ਪ੍ਰਭਾਵ ਏਨੀ ਵੱਡੀ ਪੱਧਰ ਤੇ ਹਨ ਅਤੇ ਏਨੇ ਮਾੜੇ ਹਨ ਕਿ ਬਹੁਤ ਸਾਰੇ ਵਿਗਿਆਨੀ, ਬੁੱਧੀਜੀਵੀ ਅਤੇ ਲੋਕ-ਹਿੱਤਾਂ ਲਈ ਲੜ•ਦੇ ਕਾਰਕੁੰਨਾਂ ਨੇ ਇਸ ਨੂੰ ਬਹੁਕੌਮੀ ਕੰਪਨੀਆਂ ਵੱਲੋਂ ਲੋਕਾਂ ਵਿਰੁੱਧ 'ਰਸਾਇਣਿਕ ਯੁੱਧ' ਦੱਸਿਆ ਹੈ। ਇਹਨਾਂ ਕੰਪਨੀਆਂ ਦੇ ਏਜੰਟ, ਸਨਅਤ ਨਾਲ ਜੁੜੇ ਵਿਗਿਆਨੀ ਅਤੇ ਉਹਨਾਂ ਦੇ ਝੋਲੀ ਚੁੱਕ ਵਿਦਵਾਨ ਅਤੇ ਵਿਗਿਆਨੀ, ਕੀਟਨਾਸ਼ਕ ਸਨਅਤ ਵੱਲੋਂ ਬੇਤਹਾਸ਼ਾ ਅਤੇ ਮੁਜ਼ਮਰਾਨਾ ਗਤੀਵਿਧੀਆਂ ਨੂੰ ਛੁਟਿਆਉਂਦੇ ਹਨ। ਉਹ ਇਹਨਾਂ ਅਤਿ ਜ਼ਹਿਰੀਲੇ ਰਸਾਇਣਾ ਦੀ ਵਰਤੋਂ ਨੂੰ ਜ਼ਾਇਜ ਠਹਿਰਾਉਂਦੇ ਹੋਏ ਕਹਿੰਦੇ ਹਨ ਕਿ ਖ਼ੁਰਾਕ ਦੀ ਪੈਦਾਵਾਰ ਨੂੰ ਵਧਾਉਣ ਲਈ ਅਤੇ ਫਸਲਾਂ ਨੂੰ ਕੀੜਿਆਂ ਦੀ ਮਾਰ ਤੋਂ ਬਚਾਉਣ ਲਈ ਇਹਨਾਂ ਦੀ ਵਰਤੋਂ ਜ਼ਰੂਰੀ ਹੈ ਜਦਕਿ ਇਸ ਤੋਂ ਵੱਡਾ ਝੂਠ ਕੋਈ ਹੋ ਹੀ ਨਹੀ ਸਕਦਾ। ਪਹਿਲਾਂ ਹਜਾਰਾਂ ਸਾਲਾਂ ਤੋਂ ਲੋਕ, ਖਾਸ ਕਰਕੇ ਸਾਡੇ ਦੇਸ਼ ਦੇ ਲੋਕ ਬਿਨਾਂ ਜ਼ਹਿਰੀਲੀਆਂ ਦਵਾਈਆਂ ਅਤੇ ਬਿਨਾਂ ਰਸਾਇਣਿਕ ਖਾਦਾਂ ਦੇ ਖੇਤੀ ਕਰਦੇ ਆਏ ਹਨ। ਹੁਣ ਫਿਰ ਪਿਛਲੇ ਇੱਕ ਦੋ ਦਹਾਕਿਆਂ ਤੋਂ ਬਿਨਾਂ ਕਿਸੇ ਕੀਟਨਾਸ਼ਕ ਅਤੇ ਬਿਨਾਂ ਕਿਸੇ ਜ਼ਹਿਰ ਨੂੰ ਵਰਤੇ ਕੀਟਾਂ ਨੂੰ ਕੰਟਰੋਲ ਕਰਕੇ, ਕੁਦਰਤੀ/ਜੈਵਿਕ ਖੇਤੀ ਮਾਹਿਰਾਂ ਅਤੇ ਇਹਨਾਂ ਤਕਨੀਕਾਂ ਨਾਲ ਖੇਤੀ ਕਰ ਰਹੇ ਲੋਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਇਹਨਾਂ ਅਤਿ ਜ਼ਹਿਰੀਲੇ ਰਸਾਇਣਾਂ ਦੀ ਨਾ ਪਹਿਲਾਂ ਕਦੇ ਲੋੜ ਸੀ ਅਤੇ ਨਾ ਹੀ ਹੁਣ ਕੋਈ ਲੋੜ ਹੈ।  ਕੀਟ ਕੰਟਰੋਲ ਦੇ ਇਹਨਾਂ ਤਰੀਕਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਮਹਿੰਗੇ, ਅੱਤ ਦਰਜੇ ਦੇ ਖਤਰਨਾਕ, ਜ਼ਹਿਰੀਲੇ ਕੀਟਨਾਸ਼ਕਾਂ ਤੋਂ ਕਿਸੇ ਵੀ ਗੱਲੋਂ ਘੱਟ ਨਹੀ ਹਨ। ਬਦ ਕਿਸਮਤੀ ਨਾਲ ਇਹ ਤਰੀਕੇ ਅਜੇ ਲੋਕਾਂ ਤੱਕ ਨਹੀ ਪਹੁੰਚ ਸਕੇ। ਉਸਦਾ ਬਹੁਤ ਵੱਡਾ ਕਾਰਨ ਇਹ ਹੈ ਕਿ ਜ਼ਹਿਰੀਲੇ ਕੀਟਨਾਸ਼ਕਾਂ ਨੂੰ ਵੇਚਕੇ ਅੰਤਾਂ ਦੇ ਮੁਨਾਫੇ ਕਮਾਉਣ ਵਾਲੀਆਂ ਵੱਡੀਆਂ ਕੰਪਨੀਆਂ ਇਹ ਨਹੀ ਚਾਹੁੰਦੀਆਂ ਕਿ ਕੀਟਨਾਸ਼ਕਾਂ ਦੀ ਵਰਤੋਂ ਬੰਦ ਹੋਵੇ ਅਤੇ ਉਹਲਾਂ ਦਾ ਧੰਦਾ ਚੌਪਟ ਹੋ ਜਾਵੇ। ਕੁਦਰਤੀ ਅਤੇ ਗੈਰ ਜ਼ਹਿਰੀਲੇ ਢੰਗ ਅਜਿਹੇ ਹਨ ਕਿ ਕਿਸਾਨ ਉਹਨਾਂ ਨੂੰ ਅਸਾਲੀ ਨਾਲ ਘਰ ਬਣਾ ਕੇ ਵਰਤ ਸਕਦਾ ਹੈ ਜਿਸ ਕਾਰਨ ਇਹਨਾਂ ਦਾ ਵਪਾਰ ਸੰਭਵ ਨਹੀ।  ਕੰਪਨੀਆਂ ਦੇ ਅਜਿਹੇ ਮਨਸੂਬਿਆਂ ਅਤੇ ਰਸਾਇਣਾਂ ਦੇ ਇਸ ਯੁੱਧ ਨੂੰ ਸਿਰਫ ਕਿਸਾਨ ਅਤੇ ਖਪਤਕਾਰ ਹੀ ਰੋਕ ਸਕਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਵਾਤਾਵਰਣ ਅਤੇ ਮਾਨਵਤਾ ਦੀਆਂ ਦੁਸ਼ਮਣ ਕੰਪਨੀਆਂ ਦੇ ਕੀਟਨਾਸ਼ਕਾਂ ਨੂੰ ਨਾ ਖਰੀਦ ਕੇ ਉਹਨਾਂ ਨੂੰ ਕਮਜ਼ੋਰ ਕਰਨ ਅਤੇ ਖਪਤਕਾਰ ਅਜਿਹੇ ਕੀਟਨਾਸ਼ਕਾਂ ਵਾਲਾ ਭੋਜਨ ਖਰੀਦਣ ਅਤੇ ਖਾਣ ਤੋਂ ਮਨਾ ਕਰਕੇ ਮਾਨਵਤਾ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ।

No comments:

Post a Comment