Thursday, 15 March 2012

ਹੋਮੀਉਪੈਥੀ ਵਿੱਚ ਸੰਭਵ ਹੈ ਅਲਰਜ਼ੀ ਦਾ ਸਫ਼ਲ ਇਲਾਜ਼

ਡਾ. ਹਰਮਿੰਦਰ ਸਿੱਧੂ
ਐਲਰਜ਼ੀ ਸ਼ਰੀਰ ਦੀ ਇੱਕ ਵੱਖਰੀ ਤੇ ਵਚਿੱਤਰ ਵਿਅਕਤੀਗਤ ਕਮੋਜ਼ਰੀ ਹੈ। ਇਸ ਖਾਸ ਪ੍ਰਕਾਰ ਦੀ ਕਮੋਜ਼ਰੀ ਦੇ ਅਨੋਖੇ ਸੁਭਾਅ ਕਾਰਨ ਕਈ ਐਸੀਆਂ ਹਾਲਤਾ ਜਾਂ ਵਸਤੂਆਂ ਕਾਰਨ ਸਰੀਰ ਵਿੱਚ ਕਈ ਪ੍ਰਕਾਰ ਦੇ ਰੋਗ ਉਤਪੰਨ ਹੋ ਜਾਂਦੇ ਹਨ। ਇਹਨਾਂ ਖਾਸ ਹਾਲਤਾਂ ਅਲਰਜਨਜ਼ ਕਿਹਾ ਜਾਂਦਾ ਹੈ। ਜਿਹੜੇ ਕਿ ਆਮ ਹਾਲਤਾਂ ਵਿੱਚ ਸੁਭਾਭਵਕ ਤੌਰ 'ਤੇ  ਤੰਦਰੁਸਤ ਮਨੁੱਖਾਂ ਲਈ ਮੁਸ਼ਕਿਲਾਂ ਨਹੀਂ ਪੈਦਾ ਕਰਦੇ ਪਰੰਤੂ ਅਲਰਜੀ ਗ੍ਰਸਤ ਲੋਕਾਂ ਵਿੱਚ ਕਈ ਪ੍ਰਕਾਰ ਦੇ ਰੋਗ ਪੈਦਾ ਕਰ ਦਿੰਦੇ ਹਨ।  ਜਿਵੇਂ ਕਿ ਖੁੰਭਾਂ, ਸ਼ਹਿਦ, ਫ਼ਲ, ਫੁੱਲਾਂ ਦੀ ਖੁਸ਼ਬੂ ਅਤੇ ਭਾਂਤ-ਭਾਂਤ ਦੀਆਂ ਖ਼ੁਰਾਕਾਂ ਸਵਸਥ ਮਨੁੱਖ ਲਈ ਲਾਭਕਾਰੀ ਚੀਜਾਂ ਹਨ। ਪਰ ਐਲਰਜੀ ਗ੍ਰਸਤ ਲੋਕਾਂ ਲਈ ਇਹਨਾਂ ਵਸਤੂਆਂ ਵਿਚਲੇ ਅਲਰਜਨਜ਼ ਕਾਰਣ ਪਾਚਣ ਪ੍ਰਣਾਲੀ ਤੇ ਚਮੜੀ ਰੋਗ, ਨਜ਼ਲਾ,  ਜ਼ੁਕਾਮ, ਸਿਰਦਰਦ, ਦਮਾ ਆਦਿ ਰੋਗ ਪੈਦਾ ਹੋ ਸਕਦੇ ਹਨ।
ਅਲਰਜਨਜ਼ ਕਾਰਨ ਹੀ ਕਈ ਵਾਰ ਕਈ ਤਰਾਂ ਦੇ ਕਾਸਮੈਟਿਕ (ਪਾਊਡਰ, ਇਤਰ, ਕਰੀਮਾਂ ਆਦਿ) ਦੇ ਪ੍ਰਯੋਗ ਨਾਲ ਸੁੰਦਰ ਚਿਹਰੇ ਕਰੂਪ ਹੋ ਜਾਂਦੇ ਹਨ।  ਇਸ ਵਿੱਚ ਦੋਸ਼ ਖ਼ੁਰਾਕ ਪਦਾਰਥਾ, ਫੁੱਲਾਂ, ਸ਼ਿੰਗਾਰ ਵਸਤਾਂ ਆਦਿ ਦਾ ਨਹੀਂ ਸਗੋਂ ਸਰੀਰ ਦੀ ਅਲਰਜੀ ਵਾਲੀ ਰੁਚੀ ਦਾ ਹੁੰਦਾ ਹੈ। ਮਨੁੱਖਾਂ ਵਿੱਚ ਐਲਰਜੀ- ਧੂੰਏ, ਧੂੜ, ਕਈ ਪ੍ਰਕਾਰ ਦੇ ਤੇਲਾਂ, ਪੈਟਰੋਲ ਦੀ ਗੰਧ, ਰੁੱਤ ਪਰਿਵਰਤਨ, ਖੁੰਭਾਂ, ਫੁੱਲਾਂ ਦੇ ਪਰਾਗ, ਖਾਣ ਵਾਲੀਆਂ ਵਸਤਾਂ, ਖਾਸ ਦਵਾਈਆਂ ਗੱਲ ਕੀ ਸੰਸਾਰ ਦੇ ਕਿਸੇ ਵੀ ਪਦਾਰਥ ਤੋਂ ਹੋ ਸਕਦੀ ਹੈ।
ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਲਰਜ਼ ਦੀ ਹਾਲਤ ਵਿੱਚ ਸਰੀਰ ਅੰਦਰ ਕੀ-ਕੀ ਵਪਾਰਦਾ ਹੈ। ਜਿਵੇਂ ਕਿ ਅਸੀਂ ਜਾਣਦੇ  ਹੀ ਹਾਂ ਕਿ ਸਰੀਰ ਦੀ ਰਖਵਾਲੀ ਲਈ ਸਰੀਰ ਅੰਦਰ ਐਂਟੀ ਬਾਡੀਜ਼ ਦਾ ਪੂਰਾ ਪ੍ਰਬੰਧ ਹੈ। ਜਦੋਂ ਕਿਸੇ ਪ੍ਰਕਾਰ ਦੀ ਹਾਨੀ ਪਹੁੰਚਾਊਣ ਵਾਲੇ ਮਾਦੇ ਸਰੀਰ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਸਵਾਸ ਸਬੰਧੀ ਅੰਗਾਂ, ਪਾਚਣ ਪ੍ਰਣਾਲੀ ਅਤੇ ਚਮੜੀ ਦੁਆਰਾ ਉਹਨਾਂ ਨੂੰ ਸਰੀਰ 'ਚੋਂ ਬਾਹਰ ਕੱਢਿਆ ਜਾਂਦਾ ਹੈ। ਪਰ ਜਦੋਂ ਉਹ ਪਦਾਰਥ ਬਾਹਰ ਨਿਕਲਣ ਦੀ ਬਜਾਏ ਖੂਨ ਵਿੱਚ ਚਲੇ ਜਾਂਦੇ ਹਨ ਤਾਂ ਕੇਵਲ ਇਹਨਾਂ ਨੂੰ ਖਤਮ ਕਰਨ ਲਈ ਹੀ ਐਂਟੀ ਬਾਡੀਜ਼ ਬਣਨੇ ਸ਼ੁਰੂ ਹੋ ਜਾਂਦੇ ਹਨ। ਜਿਹੜੇ ਕਿ ਹਾਨੀ ਪਹੁੰਚਾਉਣ ਵਾਲੇ ਪਦਾਰਥਾਂ 'ਤੇ ਹਮਲਾ ਕਰਕੇ ਇਹਨਾਂ ਨੂੰ ਤਹਿਸ-ਨਹਿਸ ਕਰ ਦਿੰਦੇ ਹਨ। ਸਰੀਰ ਵਿੱਚ ਚੱਲ ਰਹੀ ਐਲਰਜ਼ੀ ਅਤੇ ਐਂਟੀ ਬਾਡੀਜ਼ ਦੀ ਲੜਾਈ ਦਾ ਸਾਨੂੰ ਕੋਈ ਪਤਾ ਨਹੀਂ ਚਲਦਾ। ਇਸੇ ਕਾਰਨ ਰੋਗੀ ਦੀ ਅਲਰਜੀ ਵਾਲੀ ਰੁਚੀ ਦਾ ਫ਼ਾਇਦਾ ਉਠਾਉਂਦੇ ਹੋਏ, ਹਾਨੀਕਾਰਕ ਐਲਰਜਨਜ਼ ਦੁਬਾਰਾ ਹਮਲਾ ਕਰਦੇ ਹਨ। ਇਸ ਵਾਰ ਲੜਾਈ ਲਹੂ ਦੀ ਥਾਂ ਨੱਕ, ਗਲ,  ਸਾਹ ਨਾਲੀਆਂ, ਸੰਘ, ਆਂਦਰਾਂ ਦੀਆਂ ਬਲਗਮੀ ਝਿੱਲੀਆਂ ਜਾਂ ਸ਼ਰੀਰ ਦੇ ਹੋਰ ਅੰਗਾਂ ਦੇ ਦਰਮਿਆਨ ਲੜੀ ਜਾਂਦੀ ਹੈ। ਭਾਵ ਇਹ ਹੈ ਕਿ ਸ਼ਰੀਰ ਦੇ ਰਖਵਾਲੇ ਐਂਟੀਬਾਡੀਜ਼ ਅਰਲਰਜ਼ਨਜ਼  ਨੂੰ ਮਾਰ ਭਜਾਉਂਦੇ ਹਨ ਪਰ ਸ਼ਰੀਰ ਦੇ ਜਿਹਨਾਂ ਅੰਗਾਂ 'ਤੇ ਲੜਾਈ ਲੜੀ ਜਾਂਦੀ ਹੈ ਉਹਨਾਂ ਅੰਗਾਂ ਦੇ ਰੋਗ ਜਿਵੇਂ  ਜ਼ੁਕਾਮ, ਦਮਾ, ਖਾਂਸੀ, ਚਮੜੀ ਰੋਗ, ਪਾਚਣ ਪ੍ਰਣਾਲੀ, ਦਿਮਾਗੀ ਬਿਮਾਰੀਆਂ ਆਦਿ ਦੇ ਰੂਪ ਵਿੱਚ ਪੈਦਾ ਹੁੰਦੇ ਹਨ। ਕਈ ਵਾਰ ਅਲਰਜ਼ਨਜ਼ ਦਾ ਹਮਲਾ ਇੰਨਾ ਭਿਆਨਕ ਹੁੰਦਾ ਹੈ ਕਿ ਰੋਗੀ ਦੀ ਜਾਨ 'ਤੇ ਬਣ ਆਉਂਦੀ ਹੈ।
ਐਲਰਜ਼ੀ ਦੇ ਆਮ ਪ੍ਰਚੱਲਤ ਇਲਾਜ਼ ਵਿੱਚ ਅਲਰਜ਼ੀ ਪੈਦਾ ਕਰਨ ਵਾਲੇ ਪਦਾਰਥਾ ਨੂੰ ਵੱਖਰੇ ਤੌਰ 'ਤੇ ਲੱਭਣ ਦਾ ਯਤਨ ਕੀਤਾ ਜਾਂਦਾ ਹੈ। ਜਿਵੇਂ ਤਰਾਂ-ਤਰਾਂ ਦੇ ਖਾਣੇ ਬੰਦ ਕਰਕੇ, ਖਾਸ ਪ੍ਰਕਾਰ ਦੇ ਵਾਤਾਵਰਣ ਤੇ ਖਾਸ ਕਿਸਮ ਦੇ ਕੱਪੜਿਆਂ ਦੀ ਵਰਤੋਂ ਛੱਡ ਕੇ ਆਦਿ-ਆਦਿ । ਆਮ ਤੌਰ 'ਤੇ ਪੀੜਤਾਂ ਨੂੰ ਅਲਰਜ਼ੀ ਪੈਦਾ ਕਰਨ ਵਾਲੇ ਪਦਾਰਥ ਤੋਂ ਪਰਹੇਜ਼ ਕਰਨ ਦੀ ਹੀ ਸਲਾਹ ਦਿੱਤੀ ਜਾਂਦੀ ਹੈ। ਅਲਰਜ਼ਨਜ਼ ਦੀ ਕਾਟ ਕਰਨ ਵਾਲੀਆਂ ਕੁੱਝ ਦਵਾਈਆਂ ਦੇ ਦਿੱਤੀਆਂ ਜਾਂਦੀਆਂ ਹਨ, ਜਿਹਨਾਂ ਸਦਕਾ ਰੋਗੀ ਥੋੜੇ ਸਮੇਂ ਲਈ ਸੌਖਾ ਮਹਿਸੂਸ ਕਰਦਾ ਹੈ। ਇਸ ਤਰਾ ਸਾਲਾਂ ਬੱਧੀ ਇਲਾਜ਼ ਕਰਦਿਆਂ ਰੋਗੀ ਦੀ ਸ਼ਕਲ ਵਿਗੜਦੀ ਰਹਿੰਦੀ ਹੈ ਪਰ ਅਲਰਜ਼ੀ ਸਦਾ ਲਈ ਖਤਮ ਨਹੀਂ ਹੁੰਦੀ।
ਪਰੰਤੂ ਹੋਮਿਉਪੈਥੀ ਵਿੱਚ ਅਲਰਜ਼ੀ ਦਾ ਸਫਲ ਇਲਾਜ਼ ਮੌਜੂਦ ਹੈ। ਜਿਸ ਨਾਲ ਅਲਰਜ਼ੀ ਵਾਲੀ ਰੁਚੀ ਹੀ ਖਤਮ ਹੋ ਜਾਂਦੀ ਹੈ। ਹੋਮਿਉਪੈਥੀ ਦੇ ਸਿਮਲੀਆ ਸਿਧਾਂਤ ਅਨੁਸਾਰ ਉਹਨਾਂ ਇਲਾਮਤਾਂ ਨੂੰ ਮੁੱਖ ਰੱਖਦੇ ਹੋਏ ਦਵਾਈ ਦਿੱਤੀ ਜਾਂਦੀ ਹੈ ਜਿਹੜੀਆਂ ਕਿ ਪੀੜਤਾਂ ਲਈ ਸ਼ਰੀਰਕ ਤੇ ਮਾਨਸਿਕ ਪੀੜਾ ਦਾ ਕਾਰਨ ਬਣਦੀਆਂ ਹਨ। ਹੋਮੀਉਪੈਥਿਕ ਇਲਾਜ਼ ਸਦਕਾ ਕੁੱਝ ਅਰਸੇ ਵਿੱਚ ਹੀ ਅਲਰਜ਼ੀ ਜੜ ਤੋਂ ਖਤਮ ਹੋ ਜਾਂਦੀ ਹੈ ਤੇ ਰੋਗੀ ਤੰਦਰੁਸਤ ਮਨੁੱਖ ਬਣ ਕੇ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਸੁਖੀ ਜੀਵਨ ਬਤੀਤ ਕਰਨ ਯੋਗ ਹੋ ਜਾਂਦਾ ਹੈ। ਹਰ ਚੀਜ ਖਾ ਸਕਦਾ ਹੈ ਪੀ ਸਕਦਾ ਹੈ। ਅਲਰਜ਼ੀ ਦੇ ਸਹੀ ਹੋਮੀਉਪੈਥਿਕ ਇਲਾਜ਼ ਹਮੇਸ਼ਾ ਮਾਹਿਰ ਹੋਮੀਉਪੈਥ ਦੀਆਂ ਸੇਵਾਵਾਂ ਲੈਣੀਆਂ ਜ਼ਰੂਰੀ ਹਨ।
ਮਾਰਫ਼ਤ
ਅੰਮ੍ਰਿਤ ਹੋਮੀਉ ਕਲੀਨਕ, ਤਲਵੰਡੀ ਰੋਡ,
ਰਾਏਕੋਟ , ਮੋਬਾ. 97818-00432

No comments:

Post a Comment