Thursday, 15 March 2012

ਕੀਟਾ ਨਾਲ ਜਾਣ-ਪਛਾਣ

ਵੱਡੀਆਂ ਅੱਖਾਂ ਵਾਲਾ ਬੱਗ
ਸਿਰ ਦੇ ਦੋਵੇਂ ਪਾਸੇ ਬਾਹਰ ਵੱਲ ਉਭਰੀਆਂ ਹੋਈਆਂ ਵੱਡੀਆਂ-ਵੱਡੀਆਂ ਅੱਖਾਂ ਦੇ ਕਾਰਨ ਹਰਿਆਣੇ ਦੇ ਜੀਂਦ ਜਿਲੇ ਦੇ ਕਿਸਾਨ ਇਸਨੂੰ ਦੀਦੜ ਬੱਗ ਕਹਿੰਦੇ ਹਨ। ਅੰਗਰੇਜੀ ਬੋਲਣ ਵਾਲੇ ਇਸਨੂੰ 2ig 5yed 2ug ਕਹਿੰਦੇ ਹਨ। ਇਸਦਾ ਵਿਗਿਆਨਕ ਨਾਮ 7eocoris sp. ਹੈ। ਇਹ ਕੀਟ 8emiptera ਕ੍ਰਮ ਦੇ Lygaeidae ਪਰਿਵਾਰ ਦਾ ਮੈਂਬਰ ਹੈ।
ਪਹਿਚਾਣ
ਇਸ ਕੀਟ ਦਾ ਸ਼ਰੀਰ ਅੰਡੇਨੁਮਾ ਪਰ ਥੋੜਾ ਬਹੁਤ ਚਪਟਾ ਹੁੰਦਾ ਹੈ। ਇਸਦਾ ਮੱਥਾ ਚੌੜਾ ਹੁੰਦਾ ਹੈ ਜਿਸਦੇ ਦੋਵੇਂ ਪਾਸੇ ਬਾਹਰ ਦੇ ਵੱਲ ਉਭਰੀਆਂ ਹੋਈਆਂ ਵੱਡੀਆਂ-ਵੱਡੀਆਂ ਅੱਖਾਂ ਹੁੰਦੀਆਂ ਹਨ। ਇਸਦੇ ਸ਼ਰੀਰ ਦੀ ਲੰਬਾਈ ਲਗਭਗ ਚਾਰ ਮਿਲੀਮੀਟਰ ਹੁੰਦੀ ਹੈ। ਇਸਦੇ ਸ਼ਰੀਰ ਦਾ ਰੰਗ ਆਮ ਤੌਰ ਉੱਤੇ ਸਲੇਟੀ, ਭੂਰਾ ਜਾਂ ਹਲਕਾ ਪੀਲਾ ਹੁੰਦਾ ਹੈ। ਮੂੰਹ ਦੇ ਨਾਮ ਤੇ ਇਸ ਕੀਟ ਦਾ ਸੂਈ ਵਾਂਗ ਡੰਕ ਹੁੰਦਾ ਹੈ ਜਿਸਦੀ ਮੱਦਦ ਨਾਲ ਇਹ ਹੋਰ ਕੀਟਾਂ ਦਾ ਖੂਨ ਚੂਸਦਾ ਹੈ। ਇਸਦੇ ਨਿਮਫ (ਬੱਚੇ) ਆਪਣੇ ਬਾਲਗਾਂ ਜਿਹੇ ਹੀ ਹੁੰਦੇ ਹਨ ਸਿਰਫ ਉਹਨਾਂ ਦੇ ਬਾਲਗਾਂ ਵਾਂਗ ਖੰਭ ਨਹੀ ਹੁੰਦੇ।
ਜੀਵਨ ਚੱਕਰ
ਮਾਦਾ ਗੁਲਾਬੀ ਜਾਂ ਹਲਕੇ ਪੀਲੇ ਰੰਗ ਦੇ ਅੰਡੇ ਪੌਦਿਆਂ ਦੇ ਟਿਸ਼ੂਆਂ ਉੱਪਰ ਦਿੰਦੀ ਹੈ। ਅੰਡਿਆਂ ਵਿੱਚੋਂ ਬੱਚੇ ਨਿਕਲਣ ਵਿੱਚ 5 ਤੋਂ 10 ਦਿਨ ਲੱਗਦੇ ਹਨ। ਇਹ ਸਮਾਂ ਔਸਤ ਤਾਪਮਾਨ ਉੱਪਰ ਵੀ ਨਿਰਭਰ ਕਰਦਾ ਹੈ। ਨਿਮਫ ਅਵਸਥਾ ਵਿੱਚ ਇਸ ਬੱਗ ਦੇ ਖੰਭ ਨਹੀ ਹੁੰਦੇ। ਜਦ ਇਹ ਬੱਗ ਪੌਦਿਆਂ ਉੱਪਰ ਹੁੰਦੇ ਹਨ ਤਾਂ ਇਹ ਫੁੱਲਾਂ, ਡੋਡੀਆਂ ਅਤੇ ਪੱਤਿਆਂ ਉਪਰ ਆਪਣਾ ਸ਼ਿਕਾਰ ਲੱਭਦੇ ਹਨ। ਬਾਲਗ ਆਪਣਾ ਸ਼ਿਕਾਰ ਮਿੱਟੀ ਅਤੇ ਪੌਦੇ, ਦੋਵਾਂ ਜਗਾਂ ਉੱਪਰ ਲੱਭਦੇ ਹਨ।
ਭੋਜਨ
ਇਹ ਕੀਟ ਸ਼ਰੀਰਕ ਤੌਰ ਤੇ ਜਿੰਨਾਂ ਛੋਟਾ ਹੁੰਦਾ ਹੈ, ਸ਼ਿਕਾਰੀ ਦੇ ਤੌਰ ਤੇ ਉਨਾਂ ਹੀ ਖੋਟਾ ਹੁੰਦਾ ਹੈ। ਇਸ ਕੀਟ ਵਿੱਚ ਉੱਪਰ-ਹੇਠਾਂ, ਆਸੇ-ਪਾਸੇ ਵੱਲ ਤੇਜੀ ਨਾਲ ਘੁੰਮਣ ਦੀ ਕਾਬਲਿਅਤ ਹੁੰਦੀ ਹੈ। ਇਸ ਗਜ਼ਬ ਦੀ ਚਾਲ ਦੇ ਕਾਰਨ ਹੀ ਇਹ ਕੀਟ ਉੱਤਮ ਕਿਸਮ ਦਾ ਸ਼ਿਕਾਰੀ ਹੁੰਦਾ ਹੈ। ਇਸ ਕੀਟ ਦੇ ਨਿਮਫ ਅਤੇ ਬਾਲਗ, ਦੋਵੇਂ ਹੀ, ਚੇਪਿਆਂ, ਚਿੱਟੀ ਮੱਖੀ/ਮੱਛਰ ਅਤੇ ਪੱਤਿਆਂ ਉੱਪਰ ਪਾਏ ਜਾਣ ਵਾਲੇ ਥ੍ਰਿਪਸ ਦਾ ਖੂਨ ਚੂਸ ਕੇ ਆਪਣਾ ਗੁਜਾਰਾ ਕਰਦੇ ਹਨ। ਇਹ ਬੱਗ ਛੋਟੀਆਂ-ਛੋਟੀਆਂ ਸੁੰਡੀਆਂ, ਮਾਈਟਸ ਅਤੇ ਪਿੱਸੂ ਬੀਟਲ ਦਾ ਵੀ ਖੂਨ ਚੂਸਦੇ ਹਨ। ਇਹ ਬੱਗ ਸੂਈ ਵਰਗੇ ਆਪਣੇ ਡੰਕ ਨਾਲ ਅਮਰੀਕਨ ਸੁੰਡੀ, ਚਿਤਕਬਰੀ ਸੁੰਡੀ, ਗੁਲਾਬੀ ਸੁੰਡੀ ਆਦਿ ਦੇ ਅੰਡਿਆਂ ਵਿੱਚੋਂ ਜੀਵਨ ਰਸ ਚੂਸਣ ਦੇ ਮਾਹਿਰ ਹੁੰਦੇ ਹਨ।
ਇਹਨਾਂ ਦੇ ਰਾਹ ਵਿੱਚ ਕੋਈ ਵੀ ਆਵੇ, ਦੋਸਤ ਜਾਂ ਦੁਸ਼ਮਨ, ਇਹਨਾਂ ਨੂੰ ਸਿਰਫ ਆਪਣਾ ਪੇਟ ਭਰਨ ਤੱਕ ਮਤਲਬ ਹੁੰਦਾ ਹੈ। ਕਪਾਹ ਦੀ ਫਸਲ ਵਿੱਚ ਮਿਲੀ ਬੱਗ ਪਾਏ ਜਾਣ ਤੇ ਇਸ ਬੱਗ ਦੇ ਬਾਲਗਾਂ ਅਤੇ ਬੱਚਿਆਂ ਦੀ ਤਾਂ ਮੌਜ ਹੋ ਜਾਂਦੀ ਹੈ।

ਮੋਇਲੀ
ਮੋਇਲੀ ਨੂੰ ਕੀਟ ਵਿਗਿਆਨਕ 1phidius ਦੇ ਨਾਮ ਨਾਲ ਜਾਣਦੇ ਹਨ। ਇਹ 8ymenoptera ਵੰਸ਼ ਨਾਲ ਸੰਬੰਧ ਰੱਖਦੇ ਹਨ ਅਤੇ  1phiidae ਪਰਿਵਾਰ ਵਿੱਚੋਂ ਹਨ। ਇਸ ਪਰਿਵਾਰ ਵਿੱਚ 1phidius ਨਾਮ ਦੀਆਂ 30 ਤੋਂ ਜ਼ਿਆਦਾ ਜਾਤੀਆਂ ਅਤੇ ਤਿੰਨ ਸੌ ਤੋਂ ਜ਼ਿਆਦਾ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਜੋ ਕੁੱਲ ਮਿਲਾ ਕੇ ਚੇਪੇ ਦੀਆਂ 40 ਤੋਂ ਜ਼ਿਆਦਾ ਪ੍ਰਜਾਤੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ।
ਪਹਿਚਾਣ
ਮੋਇਲੀ ਆਕਾਰ ਵਿੱਚ ਬਹੁਤ ਛੋਟੇ ਹੁੰਦੇ ਹਨ ਅਤੇ ਇਹਨਾਂ ਦੇ ਸ਼ਰੀਰ ਦੀ ਲੰਬਾਈ ਇੱਕ ਤੋਂ ਤਿੰਨ ਮਿਲੀਮੀਟਰ ਹੁੰਦੀ ਹੈ। ਮਾਦਾ ਕਾਲੇ ਰੰਗ ਦੀ, ਭੂਰੀਆਂ ਲੱਤਾਂ ਵਾਲੀਆਂ ਅਤੇ ਤਿੱਖਾ ਪੇਟ ਹੁੰਦਾ ਹੈ ਜਿਸਦੀ ਲੰਬਾਈ ਉਸਦੇ ਖੰਭਾਂ ਦੇ ਬਰਾਬਰ ਦੀ ਹੁੰਦੀ ਹੈ। ਨਰ ਦੇ ਐਾਂਟੀਨੇ ਥੋੜੇ ਜਿਹੇ ਲੰਬੇ ਹੁੰਦੇ ਹਨ ਅਤੇ ਗੋਲ ਪੇਟ ਹੁੰਦਾ ਹੈ ਜੋ ਕਿ ਇਸਦੇ ਖੰਭਾਂ ਤੋਂ ਛੋਟਾ ਹੁੰਦਾ ਹੈ। ਨਰ ਦੀਆਂ ਲੱਤਾਂ ਗੂੜੀਆਂ ਭੂਰੀਆਂ ਹੁੰਦੀਆਂ ਹਨ।
ਜੀਵਨ ਚੱਕਰ
ਇਸਦਾ ਜੀਵਨ ਕਾਲ ਆਮ ਤੌਰ ਤੇ 28 ਤੋਂ 30 ਦਿਨ ਦਾ ਹੁੰਦਾ ਹੈ। ਸਹਿਵਾਸ ਤੋਂ ਬਾਅਦ ਮੋਇਲੀ ਮਾਦਾ ਆਪਣੀ 14-15 ਦਿਨ ਦੀ ਬਾਲਗ ਅਵਸਥਾ ਵਿੱਚ ਇੱਕ-ਇੱਕ ਕਰਕੇ 200 ਤੋਂ ਜ਼ਿਆਦਾ ਅੰਡੇ ਚੇਪੇ ਦੇ ਸ਼ਰੀਰ ਵਿੱਚ ਦਿੰਦੀ ਹੈ। ਅੰਡੇ ਦੇਣ ਦੇ ਲਈ ਉਚਿਤ 200 ਚੇਪੇ ਲੱਭ ਲੈਣਾ ਹੀ ਮੋਇਲੀ ਮਾਦਾ ਦੀ ਪ੍ਰਜਣਨ ਸਫਲਤਾ ਮੰਨੀ ਜਾਂਦੀ ਹੈ। ਪਰ ਇਹ ਕੰਮ ਇੰਨਾਂ ਆਸਾਨ ਨਹੀ ਹੈ। ਇਸਦੇ ਲਈ ਮਾਦਾ ਨੂੰ ਚੇਪੇ ਨੂੰ ਖੂਬ ਉਲਟ-ਪਲਟ ਕੇ ਜਾਂਚਣਾ ਪੈਂਦਾ ਹੈ। ਅੰਡੇ ਦੇਣ ਦੇ ਲਈ ਯੋਗ ਪਾਏ ਜਾਣ ਤੇ ਹੀ ਇਹ ਆਪਣਾ ਅੰਡਾ ਚੇਪੇ ਦੇ ਸ਼ਰੀਰ ਵਿੱਚ ਦਿੰਦੀ ਹੈ। ਅੰਡੇ ਵਿੱਚੋਂ ਲਾਰਵਾ ਦੇ ਨਿਕਲਣ ਤੇ ਇਹ ਚੇਪੇ ਨੂੰ ਅੰਦਰੋਂ ਖਾਣਾ ਸ਼ੁਰੂ ਕਰ ਦਿੰਦਾ ਹੈ। ਚੇਪੇ ਦੇ ਸ਼ਰੀਰ ਨੂੰ ਅੰਦਰੋਂ-ਅੰਦਰ ਖਾਂਦੇ ਰਹਿਣ ਕਰਕੇ ਲਾਰਵਾ ਪੂਰਾ ਵਿਕਸਿਤ ਹੋ ਕੇ ਚੇਪੇ ਦੇ ਸ਼ਰੀਰ ਅੰਦਰ ਹੀ ਪਿਊਪਾ ਅਵਸਥਾ ਵਿੱਚ ਚਲਾ ਜਾਂਦਾ ਹੈ। ਪੇਟ ਵਿੱਚ ਮੋਇਲੀ ਦੇ ਲਾਰਵਾ ਦੇ ਆਉਣ ਤੇ ਚੇਪੇ ਦਾ ਰੰਗ-ਢੰਗ ਬਦਲਣ ਲੱਗਦਾ ਹੈਰੰਗ ਬਾਦਾਮੀ ਜਾਂ ਸੁਨਹਿਰਾ ਹੋ ਜਾਂਦਾ ਹੈ ਅਤੇ ਸ਼ਰੀਰ ਫੁੱਲ ਕੇ ਕੁੱਪਾ ਹੋ ਜਾਂਦਾ ਹੈ। ਇਸੇ ਕੁੱਪੇ ਵਿੱਚ ਗੋਲ ਸੁਰਾਖ਼ ਕਰਕੇ ਇੱਕ ਦਿਨ ਮੋਇਲੀ ਦਾ ਬਾਲਗ ਆਪਣਾ ਸੁੰਤੰਤਰ ਜੀਵਨ ਜਿਉਣ ਦੇ ਲਈ ਬਾਹਰ ਆਉਂਦਾ ਹੈ। ਅੰਡੇ ਤੋਂ ਬਾਲਗ ਦੇ ਰੂਪ ਵਿੱਚ ਵਿਕਸਿਤ ਹੋਣ ਦੇ ਲਈ ਇਸਨੂੰ 14-15 ਦਿਨ ਤੱੱਕ ਦਾ ਸਮਾਂ ਲੱਗਦਾ ਹੈ ਅਤੇ ਚੇਪੇ ਨੂੰ ਮਿਲਦੀ ਹੈ ਸਿਰਫ ਮੌਤ।

No comments:

Post a Comment