Saturday, 22 October 2011

ਸਿਹਤ


ਤੁਲਸੀ

ਡਾ. ਪੁਸ਼ਕਰਵੀਰ ਸਿੰਘ ਭਾਟੀਆ, ਆਯੂਰਵੇਦ ਅਤੇ ਪਰੰਪਰਾਗਤ ਸਿਹਤ ਗਿਆਨ ਦੇ ਮਾਹਿਰ


ਤੁਲਸੀ ਭਾਰਤ ਵਿੱਚ ਲਗਪਗ ਹਰ ਜਗ੍ਹਾ ਮਿਲਣ ਵਾਲਾ ਉਪਯੋਗੀ ਪੌਦਾ ਹੈ। ਇਹ ਮੁੱਖ ਤੌਰ 'ਤੇ ਦੋ ਪ੍ਰਕਾਰ ਦੀ ਹੁੰਦੀ ਹੈ- ਕਾਲੀ ਅਤੇ ਸਫੇਦ। ਇਹ ਸਵਾਦ ਵਿੱਚ ਤਿੱਖ, ਕੌੜੀ, ਥੋੜੀ ਜਿਹੀ ਕਸੈਲੀ ਅਤੇ ਖੁਸ਼ਬੂਦਾਰ ਹੁੰਦੀ ਹੈ। ਆਯੁਰਵੈਦਿਕ ਦਵਾਈਆਂ ਵਿੱਚ ਇਹ ਬਹੁਤ ਉਪਯੋਗ ਕੀਤੀ ਜਾਂਦੀ ਹੈ। ਇਹ ਪਚਣ ਪੱਖੋਂ ਹਲਕੀ ਅਤੇ ਇਸਦੀ ਤਾਸੀਰ ਗਰਮ ਹੁੰਦੀ ਹੈ। ਕੀਟਾਣੂਯੁਕਤ ਪਾਣੀ ਵਿੱਚ ਤੁਲਸੀ ਦੇ ਪੱਤੇ ਪਾਉਣ ਨਾਲ ਪਾਣੀ ਵਿੱਚ ਪੈਦਾ ਹੋਏ ਕੀਟਾਣੂ ਮਰ ਜਾਂਦੇ ਹਨ ਅਤੇ ਪਾਣੀ ਪੀਣਯੋਗ ਹੋ ਜਾਂਦਾ ਹੈ। ਹਰ ਰੋਜ ਇਸਦੇ ਪੰਜ ਪੱਤੇ ਪਾਣੀ ਨਾਲ ਸਬੂਤੇ ਨਿਗਲਣ ਨਾਲ ਕਈ ਤਰ੍ਹਾਂ ਦੇ ਰੋਗਾਂ ਅਤੇ ਦਿਮਾਗੀ ਕਮਜ਼ੋਰੀ ਤੋਂ ਬਚਿਆ ਜਾ ਸਕਦਾ ਹੈ। ਯਾਦਦਾਸ਼ਤ ਵੀ ਮਜ਼ਬੂਤ ਹੁੰਦੀ ਹੈ। ਇਹ ਇਸ ਗੱਲੋਂ ਬਹੁਤ ਵਿਸ਼ੇਸ਼ ਹੈ ਕਿ ਇਹ ਇਸਤ੍ਰੀ, ਪੁਰਸ਼, ਬੱਚੇ, ਬੁੱਢੇ ਸਭ ਲਈ ਹੀ ਲਾਭਦਾਇਕ ਹੈ। ਤੁਲਸੀ ਦੇ ਪੱਤੇ, ਬਦਾਮ ਅਤੇ ਕਾਲੀ ਮਿਰਚ ਪੀਸ ਕੇ ਸ਼ਹਿਦ ਨਾਲ ਖਾਦੇ ਜਾਣ ਤਾਂ ਦਿਮਾਗ ਤੇਜ਼ ਹੁੰਦਾ ਹੈ।

ਵੱਖ-ਵੱਖ ਰੋਗਾਂ ਵਿੱਚ ਤੁਲਸੀ ਦੇ ਪ੍ਰਯੋਗ ਇਸ ਤਰ੍ਹਾਂ ਹਨ-

ਮਲੇਰੀਆ: ਤੁਲਸੀ ਦਾ ਰਸ ਇੱਕ ਚਮਚ, ਗਿਲੋ ਦਾ ਰਸ ਇੱਕ ਚਮਚ, ਨਿੰਮ ਦਾ ਰਸ ਅੱਧਾ ਚਮਚ ਬਰਾਬਰ ਮਾਤਰਾ ਵਿੱਚ ਸ਼ਹਿਦ ਮਿਲਾ ਕੇ ਦਿਓ ਰੋਗੀ ਦੇ ਠੀਕ ਹੋਣ ਤੱਕ ਦਿੰਦੇ ਰਹੋ।

ਸਧਾਰਣ ਬੁਖਾਰ: ਕਾਲੀ ਮਿਰਚ ਸੱਤ ਦਾਣ ਅਤੇ ਸੱਤ ਪੱਤੇ ਤੁਲਸੀ ਤਿੰਨ ਦਿਨ ਦੁੱਧ ਨਾਲ ਨਿਗਲਦੇ ਰਹੋ। ਜੇਕਰ ਬੁਖਾਰ ਨਾਲ ਜ਼ੁਕਾਮ ਵੀ ਹੋਵੇ ਤਾਂ ਤੁਲਸੀ ਦਾ ਰਸ ਇੱਕ ਚਮਚ ਅਤੇ ਅਦਰਕ ਦਾ ਰਸ ਇੱਕ ਚਮਚ ਬਰਾਬਰ ਮਾਤਰਾ ਵਿੱਚ ਸ਼ਹਿਦ ਮਿਲਾ ਕੇ ਸਵੇਰੇ ਸ਼ਾਮ ਦਿਓ।

ਖਾਂਸੀ: ਤੁਲਸੀ ਅਤੇ ਅੜੂਸੇ ਦੇ ਪੱਤੇ ਬਰਾਬਰ ਮਾਤਰਾ ਵਿੱਚ ਲੈ ਕੇ ਪਾਣੀ ਨਾਲ ਸੇਵਨ ਕਰੋ।

ਕੰਨ ਦਰਦ: ਕੰਨ ਦਰਦ ਵਿੱਚ ਤੁਲਸੀ ਦੇ ਪੱਤੇ ਸਰੋਂ ਦੇ ਤੇਲ 'ਚ ਸਾੜ ਕੇ ਰੱਖ ਲਵੋ ਠੰਡਾ ਹੋਣ ਉਪਰੰਤ ਦੋ-ਦੋ ਬੂੰਦਾ ਕੰੰਨ ਵਿੱਚ ਪਾਓ।

ਵਾਲਾਂ ਦਾ ਝੜਨਾ: ਤੁਲਸੀ, ਭ੍ਰਿੰਗਰਾਜ ਅਤੇ ਆਮਲੇ ਦਾ ਰਸ ਮਿਲਾ ਕੇ ਰਾਤ ਨੂੰ ਸੌਣ ਵੇਲੇ ਵਾਲਾਂ ਨੂੰ ਲਗਾ ਕੇ ਸਵੇਰੇ ਧੋ ਲਵੋ। ਲਗਾਤਾਰ ਪ੍ਰਯੋਗ ਕਰਨ 'ਤੇ ਲਾਭ ਮਿਲੇਗਾ। ਜ਼ੂੰਆਂ ਵੀ ਮਰ ਜਾਂਦੀਆਂ ਹਨ।

ਆਮ ਵਾਤ-ਗਠੀਆ: ਇਸਦਾ ਰਸ ਅਜਵਾਇਨ ਮਿਲਾ ਕੇ ਗਰਮ ਪਾਣੀ ਨਾਲ 40 ਦਿਨ ਦਿਓ ਜਾਂ ਤੁਲਸੀ ਦਾ ਚੂਰਣ ਗੁੜ ਵਿੱਚ ਮਿਲਾ ਕੇ  ਬੱਕਰੀ ਦੇ ਦੁੱਧ ਨਾਲ ਦਿਓ।

ਫੋੜੇ ਫੁੰਨਸੀਆਂ: ਤੁਲਸੀ ਦੇ ਪੱਤੇ ਅਤੇ ਗਿਲੋ ਦਾ ਇੱਕ-ਇੱਕ ਚਮਚ ਕਾੜ੍ਹਾ ਬਣਾ ਕੇ ਮਿਸ਼ਰੀ ਮਿਲਾ ਕੇ ਲਾਭ ਹੋਣ ਤੱਕ ਲਵੋ।

ਖਾਜ਼-ਖੁਜ਼ਲੀ: ਤੁਲਸੀ ਅਤੇ ਨਿੰਮ੍ਹ ਦੇ ਪੱਤੇ ਮਿਲਾ ਕੇ ਖਾਓ। ਇਹਨਾਂ ਦਾ ਪੇਸਟ ਲਗਾਉਣ ਨਾਲ ਵੀ ਫਾਇਦਾ ਹੋਵੇਗਾ।

ਜਖਮ ਹੋਵੇ ਤਾਂ ਤੁਲਸੀ ਦੇ ਰਸ ਵਿੱਚ ਫਿਟਕੜੀ ਮਿਲਾ ਕੇ ਜਖਤ 'ਤੇ ਲਗਾਓ।

ਬੱਚਿਆਂ ਦੇ ਪੇਟ ਦਰਦ ਵਿੱਚ ਤੁਲਸੀ ਦੇ ਰਸ ਵਿੱਚ ਅਦਰਕ ਦਾ ਰਸ ਮਿਲਾ ਕੇ ਦਿਓ।

ਪੇਟ ਦੇ ਕੀੜੇ: ਤੁਲਸੀ ਦੀ ਜੜ ਪਾਣੀ 'ਚ ਪੀਸ ਕੇ ਦਿਨ 'ਚ ਚਾਰ ਵਾਰੀ ਲਗਾਤਰ ਸੱਤ ਦਿਨ ਦਿਓ।

ਅਪਚਣ-ਗੈਸ: ਤੁਲਸੀ ਦੇ ਬੀਜਾਂ ਵਿੱਚ ਗੁੜ ਅਤੇ ਜੀਰਾ ਮਿਲਾ ਕੇ ਰੱਖ ਲਵੋ ਅਤੇ ਲੋੜ ਪੈਣ 'ਤੇ ਤਾਜ਼ੇ ਪਾਣੀ ਨਾਲ ਲਵੋ। ਦੁਪਹਿਰ ਦੇ ਖਾਣੇ ਉਪਰੰਤ ਤੁਲਸੀ ਦੀਆਂ ਪੱਤੀਆਂ ਚਬਾ ਕੇ ਖਾਣ ਨਾਲ ਭੋਜਨ ਜਲਦੀ ਪਚ ਜਾਂਦਾ ਹੈ।

ਬੱਚੇ ਦੰਦ ਕੱਢ ਰਹੇ ਹੋਣ ਤਾਂ: ਤੁਲਸੀ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਮਸੂੜਿਆਂ 'ਤੇ ਮਲੋ।

ਪੀਲੀਆ: ਡੇਢ-ਡੇਢ ਚਮਚ ਤੁਲਸੀ ਦੇ ਪੱਤੇ ਅਤੇ ਇਟਸਿਟ ਦੀ ਜੜ੍ਹ ਦਾ ਕਾੜ੍ਹਾ ਬਣਾ ਕੇ ਪਿਲਾਓ।

ਸਿਰ ਦਰਦ: ਗਿਆਰਾਂ-ਗਿਆਰਾਂ ਪੱਤੇ ਅਤੇ ਕਾਲੀ ਮਿਰਚ ਦੇ ਦਾਣੇ ਪਾਣੀ ਨਾਲ ਦਿਓ।

ਚੱਕਰ ਆਉਣਾ: ਤੁਲਸੀ ਦੇ ਪੱਤਿਆਂ ਦਾ ਸਰਬਤ ਬਣਾ ਕੇ ਰੱਖ ਲਵੋ ਅਤੇ ਪਾਣੀ ਮਿਲਾ ਕੇ ਸੇਵਨ ਕਰੋ।

ਸ਼ੀਘਰ ਪਤਨ: ਦੋ ਪੱਤੇ ਅਤੇ ਤੁਲਸੀ ਦੇ ਬੀਜ ਪਾਨ ਵਿੱਚ ਰੱਖ ਕੇ ਚਾਲ੍ਹੀ ਦਿਨ ਖਾਓ।

ਨਪੁੰਸਕਤਾ: ਤੁਲਸੀ ਦੀ ਜੜ੍ਹ ਜਾਂ ਬੀਜਾਂ ਦਾ ਚੂਰਣ ਗੁੜ ਵਿੱਚ ਮਿਲਾ ਕੇ ਰੱਖ ਲਵੋ। ਇੱਕ-ਇੱਕ ਚਮਚ ਸਵੇਰੇ ਸ਼ਾਮ ਗਾਂ ਦੇ ਦੁੱਧ ਨਾਲ ਚਾਲ੍ਹੀ ਦਿਨ ਜਾਂ ਲਾਭ ਪ੍ਰਾਪਤੀ ਤੱਕ ਸੇਵਨ ਕਰੋ।

ਸੁਪਨਦੋਸ਼: ਤੁਲਸੀ ਦੀ ਜੜ੍ਹ ਦਾ ਚੂਰਨ ਅੱਧਾ-ਅੱਧਾ ਚਮਚ ਸਵੇਰੇ ਸ਼ਾਮ ਚਾਲ੍ਹੀ ਦਿਨ ਲਵੋ।

ਤੁਲਸੀ ਘਰ ਵਿੱਚ ਲਗਾਉਣ ਨਾਲ  ਘਰ ਦਾ ਵਾਤਾਵਰਨ ਵੀ ਸ਼ੁੱਧ ਹੁੰਦਾ ਹੈ।


ਘਰੇਲੂ ਉਪਚਾਰ

ਡਾ. ਅਮਰ ਸਿੰਘ ਆਜ਼ਾਦ


ਸਵੇਰੇ ਉੱਠਣ ਸਾਰ ਹੇਠ ਲਿਖੀਆਂ ਤਿੰਨ ਚੀਜਾਂ ਦੀ ਵਰਤੋ ਹਰੇਕ ਵਿਅਕਤੀ ਨੂੰ ਕਰਨੀ ਚਾਹੀਦੀ ਹੇ:


1 ਤੁਲਸੀ: ਤੁਲਸੀ ਦੇ ਪੰਜ ਤੋਂ 10 ਪੱਤੇ ਚਬਾ ਕੇ ਪਾਣੀ ਪੀ ਲਵੋ।


2 ਔਲੇ ਦਾ ਜੂਸ ਪੰਜ ਛੇ ਚਮਚ ਬਰਾਬਰ ਮਾਤਰਾ ਵਿੱਚ ਪਾਣੀ ਮਿਲਾ ਕੇ ਪੀ ਲਵੋ।


3 ਕੁਆਰ ਗੰਦਲ ਜੂਸ 4-5 ਚਮਚ ਇੰਨੀ ਹੀ ਮਾਤਰਾ ਵਿੱਚ ਔਲੇ ਦੇ ਜੂਸ ਵਿੱਚ ਮਿਲਾ ਕੇ ਪੀ ਲਵੋ। ਜਾਂ ਜੇਕਰ ਕੁਆਰ ਗੰਦਲ ਘਰ ਲਇਆ ਹੋਵੇ ਤਾਂ ਕੁਆਰ ਗੰਦਲ ਦੇ 3-4 ਇੰਚ ਦੇ ਟੁਕੜੇ ਦਾ ਗੁੱਦਾ ਸਿੱਧਾ ਖਾਧਾ ਜਾ ਸਕਦਾ ਹੈ।


ਕੁਆਰ ਗੰਦਲ ਖਾਣ ਦੀ ਵਿਧੀ: ਕੁਆਰ ਗੰਦਲ ਦਾ 3-4 ਇੰਚ ਦਾ ਟੁਕੜਾ ਕੱਟ ਲਵੋ। ਇਸਨੂੰ ਚੰਗੀ ਤਰ੍ਹਾ ਧੋ ਲਵੋ, ਦੋਹਾਂ ਪਾਸਿਆਂ ਦੀ ਕਿਨਾਰੀ ਨੂੰ ਕੱਟ ਦਿਓ। ਨੀਵੇਂ ਪਾਸੇ ਦਾ ਛਿਲਕਾ ਉਤਾਰ ਦਿਓ। ਹੁਣ ਜਿਵੇਂ ਅੰਬ ਦੀ ਫਾੜੀ ਦਾ ਗੁੱਦਾ ਮੂੰਹ ਵਿੱਚ ਲਈਦਾ ਹੈ ਉਂਵੇਂ ਹੀ ਇਸ ਟੁਕੜੇ ਨੂੰ ਮੂੰਹ ਵਿੱਚ ਪਾ ਕੇ ਪਾਣੀ ਪੀ ਲਵੋ।


ਡੇਂਗੂ ਬੁਖਾਰ ਦਾ ਸ਼ੱਕ ਹੋਣ ਉਪਰੰਤ ਜਾਂ ਡੇਂਗੂ ਦੀ ਪੁਸ਼ਟੀ ਹੋਣ 'ਤੇ ਗਿਲੋ ਜਾਂ ਪਪੀਤੇ ਦੇ ਪੱਤਿਆਂ ਦਾ ਜੂਸ ਅਤੇ ਕੀਵੀ ਫਲ ਦਾ ਇਸਤੇਮਾਲ ਸ਼ੁਰੂ ਕਰ ਦਿਓ। ਅਜਿਹਾ ਕਰਨ ਨਾਲ ਪਲੈਟਲੈੱਟ ਨਹੀਂ ਘਟਣਗੇ। ਜੇਕਰ ਪਲੈਟਲੈੱਟ ਨਾ ਘਟਣ ਤਾਂ ਡੇਂਗੂ ਬੁਖਾਰ ਰੋਗੀ ਦਾ ਕੁਝ ਨਹੀਂ ਵਿਗਾੜ ਸਕਦਾ।

ਗਿਲੋਅ ਦਾ ਕਾੜ੍ਹਾ ਬਣਾਉਣ ਦੀ ਵਿਧੀ: ਗਿਲਅੋ ਦੇ ਉੰਗਲੀ ਜਿੰਨੇ ਮੋਟੇ ਤਨੇ ਦਾ 6ਇੰਚ ਟੁਕੜੇ ਨੂੰ ਚੰਗੀ ਤਰ੍ਹਾ ਕੁੱਟ ਕੇ ਪਾਣੀ ਵਿੱਚ ਉਬਾਲ ਕੇ ਕਾੜ੍ਹਾ ਬਣਾ ਲਵੋ। ਦਿਨ ਵਿਚ ਦੋ ਵਾਰ ਪੀਓ। ਗਿਲੋਅ ਦੇ ਇੰਨੇ ਹੀ ਟੋਟੇ ਨੂੰ ਕੁੱਟ ਕੇ ਰਾਤ ਨੂੰ ਇੱਕ ਗਿਲਾਸ ਪਾਣੀ ਵਿੱਚ ਭਿਓਂ ਦਿਓ ਸਵੇਰੇ ਉੱਠਣ ਸਾਰ ਉਸ ਪਾਣੀ ਨੂੰ ਪੀ ਲਓ। ਇਵੇਂ ਹੀ ਸਵੇਰੇ ਭਿਓਂ ਕੇ ਰਾਤ ਨੂੰ ਰੋਟੀ ਤੋਂ ਬਾਅਦ ਪੀ ਲਓ। ਕਾੜਾ ਵੱਧ ਅਸਰਕਾਰਕ ਹੁੰਦਾ ਹੈ।ਪਪੀਤੇ ਦੇ ਇੱਕ-ਦੋ ਪੱਤਿਆਂ ਨੂੰ ਕੂੰਡੇ ਵਿੱਚ ਕੁੱਟ ਕੇ ਉਸਦਾ ਜੂਸ ਕੱਢ ਲਵੋ। ਡੇਢ-ਡੇਢ ਚਮਚ ਜੂਸ ਦਿਨ ਵਿੱਚ ਦੋ ਤਿੰਨ ਵਾਰ ਲਵੋ।

ਘਰ ਵਿਚ ਨਿੰਮ੍ਹ, ਔਲਾ, ਤੁਲਸੀ, ਕੁਆਰ ਗੰਦਲ ਅਤੇ ਗਿਲੋਅ ਜ਼ਰੂਰ ਲਗਾਓ।

No comments:

Post a Comment