Friday 20 January 2012

ਗੁਣਕਾਰੀ ਹਲਦੀ

ਹਲਦੀ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਭਾਰਤੀ ਖਾਣਿਆਂ ਵਿੱਚ ਮਸਾਲਿਆਂ ਦੇ ਰੂਪ ਵਿੱਚ ਕੀਤਾ ਜਾਂਦਾ ਰਿਹਾ ਹੈ। ਹਲਦੀ ਦਾ  ਸਭ ਤੋਂ ਜ਼ਿਆਦਾ ਪ੍ਰਯੋਗ ਦਾਲ ਅਤੇ ਸਬਜ਼ੀ ਵਿੱਚ ਕੀਤਾ ਜਾਂਦਾ ਹੈ ਕਿਉਂਕਿ ਦਾਲਾਂ ਅਤੇ ਸਬਜ਼ੀਆਂ ਪਕਾਉਂਦੇ ਸਮੇਂ ਹਲਦੀ ਉਹਨਾਂ ਨੂੰ ਪੀਲੀ ਰੰਗਤ ਪ੍ਰਦਾਨ ਕਰਦੀ ਹੈ। ਇਹਦੇ ਨਾਲ ਹੀ ਹਲਦੀ  ਭੋਜਨ ਨੂੰ ਵੀ ਸਵਾਦ ਅਤੇ ਪੌਸ਼ਟਿਕਤਾ ਵੀ ਬਖ਼ਸ਼ਦੀ ਹੈ।  ਆਓ! ਹਲਦੀ ਦੇ ਹੋਰ ਵੀ ਕਈ ਗੁਣਾਂ ਤੋਂ ਜਾਣੂ ਹੋਈਏ:

ਸ਼ੂਗਰ ਦੇ ਰੋਗੀਆਂ ਲਈ ਹਲਦੀ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੈ। ਸ਼ੂਗਰ ਦੇ ਰੋਗੀਆਂ ਨੂੰ ਪ੍ਰਤੀਦਿਨ ਗਰਮ ਦੁੱਧ ਵਿੱਚ ਹਲਦੀ ਮਿਲਾ ਕੇ ਪੀਣੀ ਚਾਹੀਦੀ ਹੈ। ਆਪਣੇ ਵਾਤਨਾਸ਼ਕ ਗੁਣਾਂ ਕਰਕੇ ਹਲਦੀ ਸ਼ੂਗਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਸਹਾਈ ਸਿੱਧ ਹੁੰਦੀ  ਹੈ।

ਹਲਦੀ ਸ਼ਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਵਧਾਉਂਦੀ ਹੈ ਅਤੇ ਖੂਨ ਨੂੰ ਵੀ ਸਾਫ ਕਰਦੀ ਹੈ। 

ਮਾਹਵਾਰੀ ਸਬੰਧੀ ਔਰਤਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਹਲਦੀ ਸਹਾਈ ਹੁੰਦੀ ਹੈ। 

ਸਰਦੀ-ਖਾਂਸੀ ਹੋਣ ਤੇ ਥੋੜੀ ਜਿਹੀ ਕੱਚੀ ਹਲਦੀ ਦੁੱਧ ਵਿੱਚ ਉਬਾਲ ਕੇ ਪੀਓ।

ਪੇਟ ਵਿੱਚ ਕੀੜੇ ਹੋਣ ਤੇ ਇੱਕ ਚਮਚ ਹਲਦੀ ਪਾਊਡਰ ਰੋਜ਼ ਸਵੇਰੇ ਖਾਲੀ ਪੇਟ ਇੱਕ ਹਫ਼ਤੇ ਤੱਕ ਤਾਜ਼ੇ ਪਾਣੀ ਨਾਲ ਲਉ। ਚਾਹੋ ਤਾਂ ਇਸ ਵਿੱਚ ਥੋੜਾ ਨਮਕ ਵੀ ਮਿਲਾ ਸਕਦੇ ਹੋ।

ਚਿਹਰੇ ਤੇ ਦਾਗ-ਧੱਬੇ ਅਤੇ ਛਾਈਆਂ ਹੋਣ ਦੀ ਸੂਰਤ ਵਿੱਚ ਹਲਦੀ ਅਤੇ ਕਾਲੇ ਤਿਲਾਂ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਪੇਸਟ ਬਣਾ ਕੇ ਚਿਹਰੇ ਤੇ ਲਗਾਉ। 

ਹਲਦੀ-ਦੁੱਧ ਦਾ ਪੇਸਟ ਚਿਹਰੇ ਤੇ ਲਗਾਉਣ ਨਾਲ ਰੰਗ ਨਿੱਖਰਦਾ ਹੈ ਅਤੇ ਚਿਹਰਾ ਖਿੜਿਆ-ਖਿੜਿਆ ਲੱਗਦਾ ਹੈ। 

ਖੰਘ ਹੋਣ ਤੇ ਹਲਦੀ ਦੀ ਛੋਟੀ ਗੰਢ ਮੂੰਹ ਵਿੱਚ ਰੱਖ ਕੇ ਚੂਸੋ। 

ਅੰਦਰੂਨੀ ਸੱਟ ਨੂੰ ਤੇਜੀ ਨਾਲ ਠੀਕ ਕਰਨ ਲਈ ਇੱਕ ਗਿਲਾਸ ਗਰਮ ਦੁੱਧ ਵਿੱਚ ਇਕ ਚਮਚ ਹਲਦੀ ਮਿਲਾ ਕੇ ਰੋਜ਼ਾਨਾ ਸੋਣ ਲੱਗੇ ਪੀਉ।

No comments:

Post a Comment