Saturday 5 May 2012

ਸਾਹਿਤ

                                                 ਪਾਣੀ ਅਨਮੋਲ ਹੈ।
ਇੱਕ ਦਿਨ ਅਮਨ ਆਪਣੇ ਸਕੂਲ ਜਾਣ ਦੀ ਤਿਆਰੀ ਕਰ ਰਹੀ ਸੀ। ਉਸਨੇ ਸਵੇਰੇ ਉੱਠ ਕੇ ਮੰਜ਼ਨ ਕੀਤਾ ਅਤੇ ਨਹਾਉਣ ਤੋਂ ਬਾਅਦ ਨਾਸ਼ਤਾ ਕਰਨ ਲੱਗੀ। ਜਿਵੇਂ ਹੀ ਉਸਦੀ ਮਾਂ ਉਸਦੇ ਵਾਲ ਵਾਹੁਣ ਲੱਗੀ ਉਦੋਂ ਹੀ ਇੱਕ ਭਿਆਨਕ ਆਵਾਜ ਸੁਣਾਈ ਦਿੱਤੀ। ਉਹ ਆਪਣੇ ਭਰਾ ਗਗਨ ਦੇ ਨਾਲ ਜਲਦੀ ਹੀ ਆਪਣੇ ਪਿਤਾ ਜੀ ਕੋਲ ਖੇਤ ਪਹੁੰਚੀ ਅਤੇ ਉਸ ਆਵਾਚ ਬਾਰੇ ਪੁੱਛਿਆ। ਪਿਤਾ ਜੀ ਬੋਲੇ, ਇਹ ਗਾਂਵਾਂ ਦੇ ਰੋਣ ਦੀ ਆਵਾਜ਼ ਸੀ। ਕਿਉਂਕਿ ਇਸ ਸਾਲ ਮੀਂਹ ਜ਼ਿਆਦਾ ਨਹੀ ਪਿਆ, ਇਸ ਲਈ ਸਾਰਾ ਪਾਣੀ ਖੇਤਾਂ ਵਿੱਚ ਲੱਗ ਜਾਂਦਾ ਹੈ। ਪਸ਼ੂਆਂ ਨੂੰ ਪਾਣੀ ਪੀਣ ਲਈ ਨਹੀ ਮਿਲ ਰਿਹਾ, ਇਸ ਲਈ ਇਹ ਪਿਆਸੇ ਅਤੇ ਥੱਕੇ ਰਹਿੰਦੇ ਹਨ।
ਬੱਚਿਆਂ ਤੋਂ ਆਪਣੇ ਜਾਨਵਰਾਂ ਲਈ ਤਕਲੀਫ਼ ਦੇਖੀ ਨਹੀਂ ਗਈ ਅਤੇ ਦੋਵੇਂ ਹੀ ਕੋਈ ਤਰੀਕਾ ਲੱਭਣ ਬਾਰੇ ਸੋਚਣ ਲੱਗੇ। ਉਸ ਰਾਤ ਜਦ ਮੀਂਹ ਪੈਣ ਲੱਗਾ ਤਦ ਅਮਨ ਨੂੰ ਇੱਕ ਉਪਾਅ ਸੁੱਝਿਆ। ਉਹ ਗਗਨ ਨੂੰ ਨਾਲ ਲੈ ਕੇ ਛੱਤ ਉੱਪਰ ਬਾਲਟੀਆਂ ਲੈ ਗਈ। ਜਿਵੇਂ ਹੀ ਮੀਂਹ ਦਾ ਪਾਣੀ ਬਾਲਟੀ ਵਿੱਚ ਭਰ ਜਾਂਦਾ, ਉਹ ਉਸਨੂੰ ਇੱਕ ਵੱਡੇ ਟੱਬ ਵਿੱਚ ਉਲੱਦ ਦਿੰਦੇ ਅਤੇ ਖਾਲੀ ਬਾਲਟੀ ਫਿਰ ਛੱਤ ਉੱਤੇ ਰੱਖ ਦਿੰਦੇ। ਗਵਾਂਢੀ ਸਮਝ ਗਏ ਕਿ ਬੱਚੇ ਕੀ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੇ ਵੀ ਉਹੀ ਕਰਨਾ ਸ਼ੁਰੂ ਕਰ ਦਿੱਤਾ। ਕੁੱਝ ਹੀ ਚਿਰ ਵਿੱਚ ਪਿੰਡ ਵਾਲੇ ਮੀਂਹ ਦਾ ਪਾਣੀ ਬਚਾ-ਬਚਾ ਕੇ ਆਪਣੇ ਖੇਤਾਂ ਅਤੇ ਜ਼ਾਨਵਰਾਂ ਲਈ ਇਸਤੇਮਾਲ ਕਰ ਰਹੇ ਸਨ।
ਅਮਨ ਅਤੇ ਗਗਨ ਨੇ ਆਪਣੀ ਸਮਝ ਨਾਲ ਪੂਰੇ ਪਿੰਡ ਨੂੰ ਸੰਕਟ ਤੋਂ ਬਚਾ ਲਿਆ।
ਸੋ ਬੱਚਿਉਂ, ਸਾਨੂੰ ਵੀ ਅਮਨ ਅਤੇ ਗਗਨ ਦੀ ਤਰ•ਾਂ ਸਮਝਦਾਰੀ ਦਿਖਾਉਦੇ ਹੋਏ ਮੀਂਹ ਦਾ ਪਾਣੀ ਬਚਾਉਣਾ ਚਾਹੀਦਾ ਹੈ ਕਿਉਂਕਿ ਪਾਣੀ ਅਨਮੋਲ ਹੈ।



ਮਜ਼ਦੂਰ ..
ਸੜਕ ਦੇ ਕੰਢਿਆਂ ਤੇ
ਲੱਗੇ ਹੋਏ ਰੁੱਖ
ਇੰਝ ਖੜੇ ਇੱਕ ਸਾਰ ,
ਜਿਵੇਂ ਰਾਸ਼ਨ ਖਰੀਦਣੇ ਨੂੰ
ਡਿੱਪੂ ਉੱਤੇ ਲੱਗੀ ਮਜ਼ਦੂਰਾਂ ਦੀ ਕਤਾਰ .
ਉਹ ਕੁਹਾੜੀਆਂ ਦੇ ਨਾਲ
ਇਹ ਦਿਹਾੜੀਆਂ ਦੇ ਨਾਲ ,
ਵੇਖੋ ਦੋਵਾਂ ਨੂੰ ਹੀ
ਵੱਢੀ ਟੁੱਕੀ ਜਾਂਦੀ ਸਰਕਾਰ ..
ਕੰਮੀਆਂ ਦੀਆਂ ਮਾਵਾਂ ਦਾ
ਤੇ ਰੁੱਖਾਂ ਦੀਆਂ ਛਾਵਾਂ ਦਾ ,
ਕੋਈ ਚਾਹਕੇ ਵੀ
ਸਕਦਾ ਨਾ ਕਰਜ਼ਾ ਉਤਾਰ ..
ਪੱਤਿਆਂ ਦੀ ਕੂਕ ਸੁਣੋ
ਕਾਮਿਆਂ ਦੀ ਹੂਕ ਸੁਣੋ
ਕੰਨਾਂ ਵਿੱਚੋਂ
ਹੈੱਡ ਫੋਨਾਂ ਦੀਆਂ ਟੂਟੀਆਂ ਉਤਾਰ ..
ਸਾਡੇ ਦੋਵਾਂ ਦੀਆਂ ਛਾਤੀਆਂ ਨੂੰ
ਚੜ ਗਈ ਸਲਾਬ
ਤਾਂ ਵੀ ਸਿਰ ਤੁੰਨੀ ਰੱਖੇ
ਚੁੱਲਿਆਂ ਦੇ ਵਿਚਕਾਰ ..
ਇਹ ਜੋ ਅੰਬਰਾਂ ਚ ਉੱਠਿਆ ਏ
ਲਾਲ ਜਿਹਾ ਧੂੰਆਂ ,
ਸਾਡੇ ਮੁੜਕੇ ਚੋਂ ਨੁੱਚੜੀ
ਹੈ ਲਹੂ ਦੀ ਏ ਧਾਰ ..
-ਖੁਸ਼ਹਾਲ ਸਿੰਘ, ਪਟਿਆਲਾ

No comments:

Post a Comment