Tuesday 3 July 2012

ਸਿਹਤ

ਗੁਣਕਾਰੀ ਲਹੁਸਣ
ਲਹੁਸਣ ਬਾਰੇ ਤਾਂ ਆਪਾਂ ਸਾਰੇ ਹੀ ਚੰਗੀ ਤਰ੍ਹਾ ਜਾਣਦੇ ਹਾਂ। ਘਰ ਦੀ ਰਸੋਈ ਵਿੱਚ ਔਰਤਾਂ ਵੱਲੋਂ ਇਸਦਾ ਪ੍ਰਯੋਗ ਖਾਣੇ ਨੂੰ ਹੋਰ ਸਵਾਦੀ ਬਣਾਉਣ ਲਈ ਕੀਤਾ ਜਾਂਦਾ ਹੈ। ਘਰ ਵਿੱਚ ਔਰਤਾਂ ਦੇਸੀ ਇਲਾਜ ਦੇ ਤੌਰ ਤੇ ਵੀ ਕਈ ਵਾਰ ਇਸਦਾ ਪ੍ਰਯੋਗ ਕਰਦੀਆਂ ਹਨ।
ਤਾਸੀਰ- ਲਹੁਸਣ ਦੀ ਤਾਸੀਰ ਗਰਮ ਹੁੰਦੀ ਹੈ। ਜਦ ਤੱਕ ਸ਼ਰੀਰ ਵਿੱਚ ਰੋਗ ਹੈ ਉਦੋਂ ਤੱਕ ਇਹ ਗਰਮੀ ਪੈਦਾ ਕਰਦਾ ਹੈ, ਰੋਗ ਠੀਕ ਹੋਣ ਤੇ ਇਹ ਸ਼ਰੀਰ ਵਿੱਚ ਗਰਮੀ ਪੈਦਾ ਨਹੀ ਕਰਦਾ।
ਗੁਣ-
ਲਹੁਸਣ ਖਾਣ ਨਾਲ ਭੁੱਖ ਵਧੀਆ ਲੱਗਦੀ ਹੈ। ਸ਼ਰੀਰ ਵਿੱਚ ਗਰਮੀ, ਚਿਹਰੇ ਉੱਪਰ ਚਮਕ ਰਹਿੰਦੀ ਹੈ। ਕੀੜੇ ਨਸ਼ਟ ਹੁੰਦੇ ਹਨ। ਇਸਨੂੰ ਰੋਜ਼ਾਨਾ ਖਾਣ ਨਾਲ ਕਈ ਰੋਗਾਂ ਤੋਂ ਬਚਾਅ ਹੁੰਦਾ ਹੈ। ਇਹ ਦਿਲ ਦੇ ਰੋਗ, ਖੰਘ, ਅਰੁਚੀ, ਸੋਜ, ਬਵਾਸੀਰ, ਕਫ਼ ਆਦਿ ਨੂੰ ਨਸ਼ਟ ਕਰਦਾ ਹੈ।  ਕਈ ਰੋਗਾਂ ਤੋਂ ਬਚਾਅ ਹੁੰਦਾ ਹੈ। ਇਹ ਦਿਲ ਦੇ ਰੋਗ, ਖੰਘ, ਅਰੁਚੀ, ਸੋਜ, ਬਵਾਸੀਰ, ਕਫ਼ ਆਦਿ ਨੂੰ ਨਸ਼ਟ ਕਰਦਾ ਹੈ। ਲਹੁਸਣ ਦੀ ਗਰਮ ਤਾਸੀਰ ਤੋਂ ਡਰਨਾ ਨਹੀ ਚਾਹੀਦਾ। ਲਹੁਸਣ ਆਰੰਭ ਵਿੱਚ ਗਰਮੀ ਦਿਖਾਉਂਦਾ ਹੈ ਪਰ ਬਾਅਦ ਵਿੱਚ ਸ਼ੀਤਲ ਹੋ ਜਾਂਦਾ ਹੈ। ਲਹੁਸਣ ਦੇ ਸੇਵਨ ਨਾਲ ਜੇਕਰ ਗਰਮੀ ਵਧਦੀ ਲੱਗੇ, ਹਾਨੀ ਹੋਵੇ ਤਾਂ ਇਸਦਾ ਪ੍ਰਯੋਗ ਬੰਦ ਕਰ ਦਿਉ ਜਾਂ ਘੱਟ ਕਰ ਦਿਉ।
ਫਾਇਦੇ-
ਖੰਘ- 10 ਬੂੰਦ ਲਹੁਸਣ ਦਾ ਰਸ, ਇੱਕ ਚਮਚ ਸ਼ਹਿਦ, ਚਾਰ ਚਮਚ ਗਰਮ ਪਾਣੀ ਮਿਲਾ ਕੇ ਚਾਰ ਵਾਰ ਰੋਜ਼ਾਨਾ ਪਿਆਉ।
ਖੁਜਲੀ- ਲਹੁਸਣ ਨੂੰ ਤੇਲ ਵਿੱਚ ਉਬਾਲ ਕੇ ਮਾਲਿਸ਼ ਕਰਨ ਨਾਲ ਖੁਜਲੀ ਵਿੱਚ ਲਾਭ ਮਿਲਦਾ ਹੈ। ਇਹ ਖੂਨ ਵੀ ਸਾਫ਼ ਕਰਦਾ ਹੈ।
ਮੋਚ- ਇੱਥ ਚਮਚ ਲਹੁਸਣ ਦੇ ਰਸ ਵਿੱਚ ਚੌਥਾਈ ਚਮਚ ਨਮਕ ਮਿਲਾ ਕੇ ਮੋਚ ਵਾਲੇ ਅੰਗ ਤੇ ਰੋਜ਼ਾਨਾ ਸਵੇਰੇ-ਸ਼ਾਮ ਦੋ ਵਾਰ ਮਾਲਿਸ਼ ਕਰੋ।
ਚੋਟ ਨਾਲ ਸੋਜ ਆਉਣ ਤੇ- 10 ਕਲੀ ਲਹੁਸਣ ਅਤੇ ਅੱਧੀ ਗੰਢ ਹਲਦੀ ਦੋਵਾਂ ਨੂੰ ਪੀਸ ਕੇ ਇੱਥ ਚਮਚ ਤੇਲ ਵਿੱਚ ਗਰਮ ਕਰਕੇ ਸੁੱਜੀ ਹੋਈ ਜਗ੍ਹਾ ਉੱਪਰ ਲੇਪ ਕਰਕੇ ਰੂੰ ਲਗਾ ਕੇ ਰੋਜ਼ਾਨਾ ਦੋ ਵਾਰ ਪੱਟੀ ਬੰਨੋ। ਸੋਜ ਦੂਰ ਹੋ ਜਾਏਗੀ।
ਜ਼ੁਕਾਮ- ਲਹੁਸਣ ਦੀ ਗੰਢੀ ਨੂੰ ਅੱਗ ਵਿੱਚ ਭੁੰਨ ਕੇ ਛਿਲਕਾ ਲਾਹ ਲਉ। ਸਾਰੀਆਂ ਤੁਰੀਆਂ ਖਵਾ ਦੇਣ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ। ਦੋ-ਤਿਨ ਟਾਈਮ ਲਉ।
ਕੰਨ ਦਾ ਦਰਦ- ਚਾਰ ਕਲੀ ਲਹੁਸਣ ਨੂੰ ਇੱਕ ਚਮਚ ਸਰੋਂ ਦੇ ਤੇਲ ਵਿੱਚ ਉਬਾਲ ਕੇ ਕੰਨ ਵਿੱਚ ਪਾਉਣ ਨਾਲ ਕੰਨ ਵਿੱਚ ਫੁੰਸੀ, ਕੰਨ ਦੇ ਦਰਦ ਆਦਿ ਤੋਂ ਛੁਟਕਾਰਾ ਮਿਲਦਾ ਹੈ।
ਸਿਰ ਦਰਦ- ਚਾਰ ਕਲੀ ਲਹੁਸਣ ਚਬਾਉ ਅਤੇ ਨਿਗਲ ਜਾਉ। ਫਿਰ ਦੋ ਘੁੱਟ ਪਾਣੀ ਪੀ ਲਉ। ਇਸ ਨਾਲ ਸਿਰ ਦਰਦ ਠੀਕ ਹੋ ਜਾਵੇਗਾ।
ਬਹਿਰਾਪਣ- ਲਹੁਸਣ ਦੀਆਂ ਅੱਠ ਕਲੀਆਂ ਨੂੰ ਇੱਕ ਛਟਾਂਕ ਤਿਲ ਦੇ ਤੇਲ ਵਿੱਚ ਤਲ ਕੇ ਉਸਦੀਆਂ ਦੋ ਬੂੰਦਾਂ ਕੰਨ ਵਿੱਚ ਰੋਜ਼ਾਨਾ ਪਾਉਣ ਨਾਲ ਕੰਨ ਦਾ ਬਹਿਰਾਪਣ ਠੀਕ ਹੋ ਜਾਂਦਾ ਹੈ।
ਪੇਟ ਦਰਦ- ਚਾਰ ਚਮਚ ਪਾਣੀ, ਅੱਧਾ ਚਮਚ ਲਹੁਸਣ ਦਾ ਰਸ, ਸਵਾਦਾਨੁਸਾਰ ਨਮਕ ਦੇ ਨਾਲ ਪੀਣਾ ਚਾਹੀਦਾ ਹੈ। ਪੇਟ ਦਰਦ ਠੀਕ ਹੋ ਜਾਂਦਾ ਹੈ।
ਅਪਚ- ਲਹੁਸਣ ਦੀ ਚਟਨੀ ਖਾਣ ਨਾਲ ਭੋਜਨ ਜਲਦੀ ਪਚਦਾ ਹੈ।
ਪੀਲੀਆ- ਚਾਰ ਕਲੀ ਲਹੁਸਣ ਦੀ ਪੀਸ ਕੇ ਅੱਧਾ ਕੱਪ ਗਰਮ ਦੁੱਧ ਵਿੱਚ ਮਿਲਾ ਕੇ ਪੀਉ। ਉੱਪਰੋਂ ਹੋਰ ਦੁੱਧ ਪੀਉ। ਅਜਿਹਾ ਕਰਨ ਤੇ ਚਾਰ ਦਿਨਾਂ ਵਿੱਚ ਤੁਹਾਨੂੰ ਫਰਕ ਮਹਿਸੂਸ ਹੋਣ ਲੱਗੇਗਾ।
ਪਥਰੀ- ਇੱਥ ਕੱਪ ਗਰਮ ਦੁੱਧ ਵਿੱਚ ਚੌਥਾਈ ਚਮਚ ਲਹੁਸਣ ਦਾ ਰਸ ਮਿਲਾ ਕੇ ਰੋਜ਼ਾਨਾ ਤਿੰਨ ਵਾਰ ਪਿਆਉਣ ਤੇ ਪਥਰੀ ਗਲ ਕੇ ਨਿੱਕਲ ਜਾਂਦੀ ਹੈ।

No comments:

Post a Comment