Thursday 15 March 2012

ਬਲਿਹਾਰੀ ਕੁਦਰਤ

ਖੇਤੀ ਵਿਰਾਸਤ ਮਿਸ਼ਨ ਦਾ ਬੁਲਾਰਾ

ਬਲਿਹਾਰੀ ਕੁਦਰਤ
ਕੁਦਰਤ,ਕੁਦਰਤੀ ਖੇਤੀ, ਵਾਤਾਵਰਣ, ਸਿਹਤ ਸਰੋਕਾਰਾਂ ਅਤੇ ਲੋਕ ਪੱਖੀ ਵਿਕਾਸ ਨੂੰ ਸਮਰਪਿਤ ਜਨ ਪੱਤ੍ਰਿਕਾ
ਪ੍ਰਯੋਗ ਅੰਕ 3, ਸਰਦ ਰੁੱਤ, ਪੋਹ-ਮਾਘ, ਜਨਵਰੀ-ਫ਼ਰਵਰੀ 2012
ਆਪਣੀ ਗੱਲ
ਪਿਆਰੇ ਮਿੱਤਰੋ! ਬਲਿਹਾਰੀ ਕੁਦਰਤ ਦਾ ਪ੍ਰਯੋਗ ਅੰਕ 3 ਤੁਹਾਡੇ ਹੱਥ ਵਿੱਚ ਹੈ। ਪਿਛਲੇ 2 ਅੰਕਾਂ ਦੇ ਬਾਰੇ ਅਨੇਕਾਂ ਪਾਠਕਾਂ ਅਤੇ ਸ਼ੁਭਚਿੰਤਕ ਮਿੱਤਰਾਂ ਨੇ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਦਿੱਤਾ ਹੈ। ਬਹੁਤ ਸਾਰੇ ਸਾਥੀਆਂ ਨੇ ਪੱਤ੍ਰਿਕਾ ਦੇ ਮਿਆਰ ਅਤੇ ਬੌਧਿਕ ਸਤਰ ਬਾਰੇ ਕਾਫ਼ੀ ਅੱਛੇ ਸੁਝਾਅ ਦਿੱਤੇ ਹਨ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਬਲਿਹਾਰੀ ਕੁਦਰਤ ਵਾਤਾਵਰਣ, ਕੁਦਰਤੀ ਖੇਤੀ ਅਤੇ ਵਿਕਾਸ ਦੇ ਕੁਦਰਤ ਅਤੇ ਲੋਕ ਪੱਖੀ ਆਦਰਸ਼ ਦਾ ਵਿਚਾਰ ਪ੍ਰਸਤੁਤ ਕਰਨ ਵਾਲੀ ਇੱਕ ਮਿਆਰੀ ਪੱਤ੍ਰਿਕਾ ਬਣ ਕੇ ਨਿੱਖਰੇਗੀ।
ਇੱਕ ਸਨਿਮਰ ਬੇਨਤੀ ਇਹ ਵੀ ਹੈ ਕਿ ਇਹ ਪੱਤ੍ਰਿਕਾ ਪੂਰੀ ਤਰਾਂ ਸਵੈ-ਸੇਵੀ ਯਤਨ ਨਾਲ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਅਸੀਂ ਇਸਨੂੰ ਸੱਚੇ ਸਵਰੂਪ ਵਿੱਚ ਜਨ-ਪੱਤ੍ਰਿਕਾ ਬਣਾਉਣਾ ਚਾਹੁੰਦੇ ਹਾਂ ਜੋ ਕਿ ਪਾਠਕਾਂ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਹੋਵੇ। ਅਸੀਂ ਚਾਹਾਂਗੇ ਜਿਹੜੇ ਪਾਠਕ ਅਤੇ ਸ਼ੁਭਚਿੰਤਕ ਪੱਤ੍ਰਿਕਾ ਦੇ ਪ੍ਰਕਾਸ਼ਨ ਵਿੱਚ ਕਿਸੇ ਵੀ ਤਰਾਂ ਦੀ ਭੂਮਿਕਾ ਨਿਭਾ ਸਕਦੇ ਹਨ ਉਹ ਕ੍ਰਿਪਾ ਕਰਕੇ ਸੰਪਰਕ ਜ਼ਰੂਰ ਕਰਨ।
ਇਸ ਅੰਕ ਵਿੱਚ ਰਾਸ਼ਟਰੀ ਜਲ ਨੀਤੀ 2012 ਦੇ ਨਾਲ-ਨਾਲ ਨਦੀ ਜੋੜੋ ਪ੍ਰੋਜੈਕਟ ਬਾਰੇ ਗੱਲ ਕਰ ਰਹੇ ਹਾਂ।  ਸਾਡੀ ਕੋਸ਼ਿਸ਼ ਹੋਵੇਗੀ ਕਿ ਇਹਨਾਂ ਅਤਿ ਮਹੱਤਵਪੂਰਨ ਵਿਸ਼ਿਆਂ 'ਤੇ ਅਗਲੇ ਅੰਕਾਂ ਵਿੱਚ ਹੋਰ ਵੀ ਜ਼ਿਆਦਾ ਵਿਸਥਾਰ ਨਾਲ ਗੱਲ ਰੱਖੀਏ। ਕਿਉਂਕਿ ਜਲ ਨੀਤੀ ਅਤੇ ਨਦੀ ਜੋੜੋ ਪ੍ਰੋਜੈਕਟ ਵਿਕਾਸ ਦੇ ਅਜੋਕੇ ਮਾਡਲ ਦੇ ਚਿੰਤਨ ਦੀ ਦਿਸ਼ਾ ਦਰਸ਼ਾਉਂਦੇ ਹਨ। ਅਸੀਂ ਇਹਨਾਂ ਦੋਹਾਂ ਦੇ ਮਾਧਿਅਮ ਨਾਲ ਵਿਕਾਸ ਦੇ ਸਮਕਾਲੀ ਚਿੰਤਨ 'ਤੇ ਵਿਚਾਰ ਕਰਨਾ ਚਾਹਾਂਗੇ।
ਧੰਨਵਾਦ ਸਹਿਤ
ਉਮੇਂਦਰ ਦੱਤ
'ਬਲਿਹਾਰੀ ਕੁਦਰਤ' ਖੇਤੀ ਵਿਰਾਸਤ ਮਿਸ਼ਨ ਵੱਲੋਂ ਨਿੱਜੀ ਵਿਤਰਣ ਲਈ ਪ੍ਰਕਾਸ਼ਿਤ ਦੋ ਮਾਸਿਕ ਜਨ ਪੱਤ੍ਰਿਕਾ ਹੈ। ਜੇਕਰ ਤੁਸੀਂ ਕੁਦਰਤ ਅਤੇ ਵਾਤਾਵਰਣ ਨਾਲ ਸਰੋਕਾਰ ਰੱਖਦੇ ਹੋ ਤਾਂ ਪੱਤ੍ਰਿਕਾ ਵਿੱਚ ਪ੍ਰਕਾਸ਼ਨ ਲਈ ਆਪਣੇ ਲੇਖ, ਰਚਨਾਵਾਂ ਅਤੇ ਸਲਾਹ ਭੇਜ ਸਕਦੇ ਹੋ। ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਕੁਦਰਤੀ ਖੇਤੀ ਸਬੰਧੀ ਆਪਣੇ ਅਨੁਭਵ, ਸਵਾਲ ਅਤੇ ਰਚਨਾਵਾਂ  ਜ਼ਰੂਰ ਭੇਜਿਆ ਕਰਨ।

ਸੰਪਾਦਕ 
'ਬਲਿਹਾਰੀ ਕੁਦਰਤ'
79, ਡਾਕਟਰਜ਼ ਕਾਲੋਨੀ, ਭਾਦਸੋਂ ਰੋਡ 
ਪਟਿਆਲਾ-147001, ਫੋਨ ਨੰ. 98728-61321
baliharikudrat.kvm@gmail.com 

ਸੰਪਾਦਕੀ

ਸੁਪਰੀਮ ਕੋਰਟ ਵੱਲੋਂ ਨਦੀਆਂ ਜੋੜਨ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਦਾ ਆਦੇਸ਼
ਪਾਣੀ ਬਾਰੇ ਨਾਸਮਝੀ 'ਚੋਂ ਨਿਕਲਿਆ ਹਾਸੋਹੀਣਾ ਆਦੇਸ਼
- ਕੁਦਰਤੀ ਖੇਤੀ ਸਮਾਚਾਰ ਸੇਵਾ
ਕਹਿੰਦੇ ਨੇ ਜਦੋਂ ਬੁਰੇ ਦਿਨ ਆਉਣੇ ਹੋਣ ਤਾਂ ਚੰਗੇ ਬੰਦੇ ਦੀ ਵੀ ਮੱਤ ਮਾਰੀ ਜਾਂਦੀ ਹੈ ਜਿਸ ਨੂੰ ਅਸੀ ਬੜਾ ਵਿਦਵਾਨ ਮੰਨਦੇ ਹੋਈਏ ਕਦੇ-ਕਦੇ ਉਹ ਵੀ ਮੂਰਖਤਾਈਆਂ ਕਰਦਾ ਹੈ। 27 ਫਰਵਰੀ 2012 ਨੂੰ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਨਦੀ ਜੋੜ ਪ੍ਰੋਜੈਕਟ ਨੂੰ ਛੇਤੀ ਤੋਂ ਛੇਤੀ ਲਾਗੂ ਕਰੇ। ਇਸਨੂੰ ਇੱਕ ਤ੍ਰਾਸਦੀ ਕਹੀਏ ਜਾਂ ਫਿਰ ਇੱਕ ਮਜਾਕ ਕਿ ਸੁਪਰੀਮ ਕੋਰਟ ਇੱਕ ਹਾਸੋਹੀਣਾ ਫੈਸਲਾ ਸੁਣਾਉਂਦੀ ਹੈ ਜੋ ਮੰਦਭਾਗਾ ਅਤੇ ਅਫਸੋਸਨਾਕ ਹੈ। ਕਿਉਂਕਿ ਨਦੀਆਂ ਨੂੰ ਆਪਸ ਵਿੱਚ ਜੋੜਨਾ ਇੱਕ ਬਹੁਤ ਵੱਡਾ ਅਤੇ ਬਹੁਤ ਜ਼ਿਆਦਾ ਖਰਚੀਲਾ ਪ੍ਰੋਜੈਕਟ ਹੋਵੇਗਾ। ਜਦੋਂ ਅਸੀ ਨਦੀਆਂ ਨੂੰ ਜੋੜਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਨਦੀਆਂ ਹਮੇਸ਼ਾ ਨਿਵਾਣ ਵੱਲ ਵਹਿੰਦੀਆਂ ਹਨ ਅਤੇ ਉਹਨਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕੁੱਝ ਹੱਦ ਤੱਕ ਸਥਾਨਕ ਪੱਧਰ ਤੇ ਤਾਂ ਸੰਭਵ ਹੈ ਜਿੱਥੇ ਦੀ ਭੂਗੋਲਿਕ ਸਥਿਤੀ ਉਸਦੇ ਅਨੁਕੂਲ ਹੋਵੇ ਪਰ ਸਾਰੇ ਦੇਸ਼ ਵਿੱਚ ਇੰਨੇ ਵੱਡੇ ਪੱਧਰ ਤੇ ਨਦੀਆਂ ਨੂੰ ਜੋੜਨ ਦਾ ਕੰਮ ਕੁਦਰਤੀ ਵਹਾਅ ਅਤੇ ਕੁਦਰਤ ਦੇ ਸਹਿਜ ਵਰਤਾਰੇ ਦੇ ਖਿਲਾਫ ਹੈ।
ਵੱਡੇ ਪ੍ਰੋਜੈਕਟਾ ਨੂੰ ਬਣਾਉਣ ਤੋਂ ਪਹਿਲਾਂ ਇਸ ਗੱਲ ਦਾ ਅਧਿਐਨ ਕੀਤਾ ਜਾਂਦਾ ਹੈ ਕਿ ਇਹ ਪ੍ਰੋਜੈਕਟ ਜਿਸ ਮੰਤਵ ਲਈ ਬਣਾਇਆ ਜਾ ਰਿਹਾ ਹੈ ਉਸਨੂੰ ਪੂਰਾ ਕਰੇਗਾ ਜਾਂ ਨਹੀ। ਇਹਨਾਂ ਨੂੰ 'ਪ੍ਰੀਫਿਜੀਵਿਲਟੀ' ਅਤੇ ਫਿਜੀਵਿਲਟੀ ਸਟੱਡੀ ਆਖਿਆ ਜਾਂਦਾ ਹੈ। ਇਸ ਮਸਲੇ ਵਿੱਚ ਧਿਆਨ ਦੇਣ ਯੋਗ ਤੱਥ ਹੈ ਕਿ ਇਹ  ਦੋਵੇਂ ਤਰਾਂ ਦੇ ਅਧਿਐਨ ਜਿੰਨਾਂ ਨੂੰ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦਾ ਅਧਾਰ ਬਣਾਇਆ ਉਹ ਅੱਜ ਉਪਯੋਗੀ ਨਹੀ ਰਹੇ। 'ਆਊਟਡੇਟ' ਹੋ ਚੁੱਕੇ ਇਹਨਾਂ ਅਧਿਐਨਾਂ ਵਿੱਚ ਜਿੰਨਾਂ ਪਾਣੀ ਨਦੀਆਂ ਵਿੱਚ ਦਿਖਾਇਆ ਗਿਆ ਹੈ, ਅੱਜ ਉਹ ਇੱਕ ਛਲਾਵਾ ਮਾਤਰ ਹੀ ਰਹਿ ਗਿਆ ਹੈ। ਨਦੀਆਂ ਵਿੱਚ ਜਲ ਪ੍ਰਵਾਹ ਦੀ ਮਿਕਦਾਰ ਨਾਂ ਸਿਰਫ ਘਟੀ ਹੈ ਬਲਕਿ ਬਹੁਤ ਅਨਿਸ਼ਚਿਤ ਵੀ ਹੋ ਗਈ ਹੈ। ਇਹ ਵੀ ਮਹੱਤਵਪੂਰਨ ਹੈ ਕਿ ਇਹ ਸਾਰੀ ਪ੍ਰੀਫਿਜੀਵਿਲਟੀ ਸਟੱਡੀ ਅਤੇ ਪਾਣੀ ਦੇ ਸੰਤੁਲਨ ਸੰਬੰਧੀ ਅਧਿਐਨ ਇੱਕ ਵੀ ਆਮ ਲੋਕਾਂ ਲਈ ਉਪਲਬਧ ਨਹੀ ਹਨ।  ਇਹਨਾਂ ਅਧਿਐਨਾਂ ਦਾ ਮਿਆਰ ਇੰਨਾਂ ਕੁ ਮਾੜਾ ਹੈ ਕਿ ਕੌਮੀ ਜਲ ਵਿਕਾਸ ਏਜੰਸੀ ਉਹਨਾਂ ਨੂੰ ਕਿਸੇ ਵੈੱਬਸਾਈਟ ਤੇ ਪਾਉਣ ਜਾਂ ਉਹਨਾਂ ਦਾ ਖਰੜਾ ਜਨਤਕ ਕਰਨ ਤੋਂ ਗੁਰੇਜ਼ ਕਰਦੀ ਹੈ। ਇਸ ਮਹਾਯੋਜਨਾ ਦੇ ਤਹਿਤ ਜਿੰਨੀਆਂ ਵੀ ਯੋਜਨਾਵਾਂ ਅਤੇ ਪਰਿਯੋਜਨਾਵਾਂ ਲਾਗੂ ਕਰਨ ਦੀ ਗੱਲ ਕੀਤੀ ਗਈ ਹੈ ਕਿਸੇ ਇੱਕ ਨੂੰ ਵੀ ਜ਼ਰੂਰੀ ਵਾਤਾਵਰਣ-ਅਨੁਮਤੀ ਜਾਂ ਦੂਜੀ ਕੋਈ ਵੀ ਕਾਨੂੰਨਨ ਜ਼ਰੂਰੀ ਅਨੁਮਤੀ ਨਹੀ ਹੈ। ਸੁਪਰੀਮ ਕੋਰਟ ਕਿਸ ਤਰਾ ਕਿਸੇ ਅਜਿਹੀ ਪਰਿਯੋਜਨਾ ਨੂੰ ਲਾਗੂ ਕਰਨ ਦੀ ਗੱਲ ਆਖ ਸਕਦੀ ਹੈ ਜਿਸਦੀ ਨਾਂ ਤਾਂ ਕੋਈ ਫਿਜੀਬਿਲਟੀ ਰਿਪੋਰਟ ਹੋਵੇ ਅਤੇ ਨਾ ਹੀ 'ਡਿਟੇਲਡ ਪ੍ਰੋਜੈਕਟ ਰਿਪੋਰਟ-ਡੀ ਪੀ ਆਰ' ਹੈ ਅਤੇ ਜਿਹੜੇ ਅਧਿਐਨ ਇਸ ਪ੍ਰੋਜੈਕਟ ਦੇ ਲਈ ਬਣਾਏ ਗਏ ਨੇ ਉਹਨਾਂ ਦੀ ਹਾਲਤ ਮਿਆਦ ਮੁੱਕ ਚੁੱਕੀਆਂ ਦਵਾਈਆਂ ਵਾਂਗ ਹੈ। ਅਤੇ ਇਹਨਾਂ ਸਾਰੇ ਅਧਿਐਨਾਂ ਦੀ ਕੋਈ ਸੁਤੰਤਰ ਜਾਂਚ-ਪੜਤਾਲ ਨਹੀ ਹੋਈ। ਸਵਾਲ ਤਾਂ ਇਹ ਵੀ ਹੈ ਕਿ ਭਾਰਤ ਦੀਆਂ ਬਹੁਤ ਸਾਰੀਆਂ ਨਦੀਆਂ ਦਾ ਮਾਮਲਾ ਪਾਕਿਸਤਾਨ, ਨੇਪਾਲ, ਭੂਟਾਨ ਅਤੇ ਬੰਗਲਾਦੇਸ਼ ਨਾਲ ਜੁੜਿਆ ਹੋਇਆ ਹੈ। ਸੁਪਰੀਮ ਕੋਰਟ ਕਿਸ ਤਰਾਂ ਕੌਮਾਂਤਰੀ ਪੱਖ ਰੱਖਣ ਵਾਲੇ ਮਸਲਿਆਂ ਵਿੱਚ ਦਖ਼ਲ ਦੇ ਸਕਦੀ ਹੈ?
 ਨਦੀਆਂ ਜੋੜਨ ਦੇ ਜਿਹੜੇ 30 ਪ੍ਰੋਜੈਕਟ ਨੇ ਉਹਨਾਂ ਸਾਰਿਆਂ ਨੂੰ ਕਈ ਤਰਾਂ ਦੀਆਂ ਸੰਵਿਧਾਨਿਕ, ਕਾਨੂੰਨੀ ਅਤੇ ਕਾਰਜਕਾਰੀ ਪੜਾਵਾਂ 'ਚੋਂ ਗੁਜਰਨਾ ਪੈਣਾ ਹੈ। ਹੁਣ ਸੁਪਰੀਮ ਕੋਰਟ ਦੇ ਇਸ ਹੁਕਮ ਤੋਂ ਬਾਅਦ ਹੁਣ ਇਹਨਾਂ ਕਾਨੂੰਨੀ ਪੜਾਵਾਂ ਨੂੰ ਕੀ ਬਿਨਾਂ ਕਿਸੇ ਜਾਂਚ-ਪੜਤਾਲ ਤੋਂ ਮਨਜ਼ੂਰੀ ਦੇ ਦਿੱਤੀ ਜਾਵੇਗੀ? ਜਿੰਨਾਂ ਯੋਜਨਾਵਾਂ ਬਾਰੇ ਇਹ ਵਿਚਾਰ ਹੋਣਾ ਸੀ ਕਿ ਉਹ ਅਮਲ ਵਿੱਚ ਲਿਆਉਣਯੋਗ ਹਨ ਕਿ ਨਹੀ ਹਨ, ਬਿਨਾ ਇਸਦਾ ਵਿਚਾਰ ਕੀਤੇ ਮਨਜੂਰ ਕਰਨਾ ਜ਼ਰੂਰੀ ਹੋਵੇਗਾ? ਜੇਕਰ ਕੋਈ ਅਧਿਕਾਰੀ ਜਾਂ ਏਜੰਸੀ ਪ੍ਰੋਜੈਕਟ ਦੇ ਕਿਸੇ ਹਿੱਸੇ ਨੂੰ ਅਮਲ ਵਿੱਚ ਲਿਆਉਣ ਲਈ ਅਯੋਗ ਸਮਝਦੀ ਹੈ ਜਾਂ ਕਿਸੇ ਹੋਰ ਕਾਰਨ ਤੋਂ ਪ੍ਰੋਜੈਕਟ ਨੂੰ ਅਨੁਮਤੀ ਨਹੀ ਦਿੰਦੀ ਤਾਂ ਕੀ ਉਹਨਾਂ ਨੂੰ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਕਰਨ ਦਾ ਦੋਸ਼ੀ ਮੰਨਿਆ ਜਾਵੇਗਾ? ਸਵਾਲ ਤਾਂ ਇਹ ਵੀ ਹੈ ਕਿ ਸੁਪਰੀਮ ਕੋਰਟ ਦੇ ਅਜਿਹੇ ਹੁਕਮ ਤੋਂ ਬਾਅਦ ਇਮਾਨਦਾਰੀ ਨਾਲ ਇਸਦੀ ਕਾਨੂੰਨੀ ਜਾਂ ਵਾਤਾਵਰਣੀ ਜਾਂਚ-ਪੜਤਾਲ ਕਰਨ ਦੀ ਹਿੰਮਤ ਕਰੇਗਾ? ਉਦਾਹਰਣ ਲਈ, ਨਦੀ ਜੋੜੋ ਪ੍ਰੋਜੈਕਟ ਦੇ ਤਹਿਤ ਲਏ ਜਾਣ ਵਾਲੀ ਪਹਿਲੀ ਪਰਿਯੋਜਨਾ ਜਿਸ ਤਹਿਤ ਕੇਨ ਅਤੇ ਬੇਤਵਾ ਨਦੀਆਂ ਨੂੰ ਜੋੜਿਆ ਜਾਣਾ ਹੈ, ਜੰਗਲ ਦੇ ਬਹੁਤ ਵੱਡੇ ਹਿੱਸੇ ਨੂੰ ਡੁਬੋ ਦੇਵੇਗਾ ਜੋ ਕਿ ਪੰਨਾ ਵਿੱਚ ਸ਼ੇਰਾਂ ਲਈ ਰਾਖ਼ਵੇਂ ਜੰਗਲ ਦੇ ਰਕਬੇ ਤੋਂ ਵੀ ਦੁੱਗਣਾ ਹੋਵੇਗਾ। ਇਸੇ ਕਰਕੇ ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਨੇ ਇਸਨੂੰ ਨਾਂਹ ਕਰ ਦਿੱਤੀ ਹੈ ਅਤੇ ਸਾਬਕਾ ਕੇਂਦਰੀ ਵਾਤਾਵਰਣ ਮੰਤਰੀ ਜੈਰਾਮ ਰਮੇਸ਼ ਨੇ ਇਸਨੂੰ ਵਿਨਾਸ਼ਕਾਰੀ ਸੁਝਾਅ ਐਲਾਨਿਆ ਸੀ। ਸੁਪਰੀਮ ਕੋਰਟ ਦੇ ਇਹਨਾਂ ਹੁਕਮਾਂ ਤੋਂ ਬਾਅਦ ਕੀ ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਹੁਣ ਆਪਣੇ ਫੈਸਲੇ ਨੂੰ ਪਲਟੇਗਾ?
ਇਹ ਵੀ ਜ਼ਿਕਰਯੋਗ ਹੈ ਕਿ ਅਨੇਕ ਸੂਬਾ ਸਰਕਾਰਾਂ ਨਦੀ ਜੋਡ ਯੋਜਨਾ ਦੇ ਵਿਰੋਧ ਵਿੱਚ ਖੜੀਆਂ ਹਨ ਅਤੇ ਸਿਰਫ ਦਸ ਸੂਬਾ ਸਰਕਾਰਾਂ ਨੇ ਹੀ ਸੁਪਰੀਮ ਕੋਰਟ ਦੇ ਵਿੱਚ ਜਵਾਬ ਦਾਖ਼ਲ ਕੀਤਾ ਸੀ। ਬਾਕੀ 18 ਸੂਬਾ ਸਰਕਾਰਾਂ ਨੇ ਤਾਂ ਜਵਾਬ ਦੇਣਾ ਵੀ ਵਾਜ਼ਬ ਨਹੀ ਸਮਝਿਆ। ਜਿੰਨਾਂ 10 ਸੂਬਾ ਸਰਕਾਰਾਂ ਨੇ ਜਵਾਬ ਦਿੱਤਾ ਉਹਨਾਂ ਵਿੱਚੋਂ ਤਿੰਨ ਰਾਜਾਂ ਕੇਰਲ, ਅਸਮ ਅਤੇ ਸਿੱਕਮ ਨੇ ਨਦੀ ਜੋੜ ਯੋਜਨਾ ਦਾ ਵਿਰੋਧ ਜ਼ਾਹਿਰ ਕਰਨ ਲਈ ਜਵਾਬ ਦਿੱਤਾ। ਅਤੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਆਂਧਰ ਪ੍ਰਦੇਸ਼ ਨੇ ਵੀ ਇਸਦੇ ਖਿਲਾਫ ਜਾਣ ਦਾ ਫੈਸਲਾ ਲਿਆ। ਇਸੇ ਤਰਾ ਉੜੀਸਾ ਅਤੇ ਛੱਤੀਸਗੜ ਨੇ ਸਿੱਧੇ-ਸਿੱਧੇ ਐਲਾਨਿਆ ਕਿ ਮਹਾਂਨਦੀ ਦੇ ਖੇਤਰ ਵਿੱਚ ਕੋਈ 'ਵਾਧੂ ਪਾਣੀ' ਨਹੀ ਹੈ ਜਦਕਿ ਕੇਂਦਰੀ ਜਲ ਸੰਸਾਧਨ ਮੰਤਰਾਲਾ ਮਹਾਂਨਦੀ ਦੇ ਖੇਤਰ ਵਿੱਚ ਵਾਧੂ ਪਾਣੀ ਹੋਣ ਦਾ ਦਾਅਵਾ ਕਰਦਾ ਹੈ। ਇਸੇ ਤਰਾ ਆਧਰ ਪ੍ਰਦੇਸ਼, ਮਹਾਂਰਾਸ਼ਟਰ ਅਤੇ ਛੱਤੀਸਗੜ• ਵੀ ਕਹਿ ਚੁੱਕੇ ਨੇ ਕਿ ਗੋਦਾਵਰੀ ਨਦੀ ਦੇ ਖੇਤਰ ਵਿੱਚ ਵੀ ਕੋਈ ਵਾਧੂ ਪਾਣੀ ਨਹੀ ਹੈ। ਇਹੀ ਹਾਲ ਬਿਹਾਰ, ਪੱਛਮ ਬੰਗਾਲ, ਉੰਤਰ ਪ੍ਰਦੇਸ਼ ਅਤੇ ਹਰਿਆਣਾ ਦਾ ਹੈ ਜੋ ਸਾਫ-ਸਾਫ ਐਲਾਨ ਚੁੱਕੇ ਹਨ ਕਿ ਗੰਗਾ ਨਦੀ ਦੇ ਖੇਤਰ ਵਿੱਚ ਕੋਈ ਵਾਧੂ ਪਾਣੀ ਨਹੀ ਹੈ। ਨਦੀ ਜੋੜ ਯੋਜਨਾ ਗੰਗਾ ਬੇਸਿਨ ਤੋਂ ਗੈਰ ਗੰਗਾ ਬੇਸਿਨ ਇਲਾਕਿਆਂ ਵਿੱਚ ਪਾਣੀ ਭੇਜਣ ਦੀ ਹਿਮਾਇਤ ਕਰਦੀ ਹੈ।
ਨਦੀ ਜੋੜੋ ਯੋਜਨਾ ਮੁੱਢਲੇ ਤੌਰ ਤੇ ਨਦੀਆਂ ਦੇ ਬਹਾਓ ਦੇ ਖਿੱਤੇ ਜਾਂ ਬੇਸਿਨ ਵਿੱਚ ਵਾਧੂ ਜਾ ਸਰਪਲੱਸ ਪਾਣੀ ਹੋਣ ਦੀ ਗੱਲ ਕਰਦੀ ਹੈ ਅਤੇ ਇਸ ਵਾਧੂ ਪਾਣੀ ਨੂੰ ਘਾਟੇ ਵਾਲੇ ਪਾਣੀਆਂ ਦੇ ਖੇਤਰ ਵਿੱਚ ਭੇਜਣ ਦੀ ਤਜਵੀਜ਼ ਕਰਦੀ ਹੈ। ਪਰ ਸਵਾਲ ਤਾਂ ਇਹ ਹੈ ਕਿ ਤੁਸੀ ਕਿਸੇ ਵੀ ਨਦੀ ਦੇ ਖੇਤਰ ਵਿੰਚ ਪਾਣੀ ਨੂੰ  ਵਾਧੂ ਕਿਵੇਂ ਆਖ ਸਕਦੇ ਹੋ ਜਦੋਂ ਤੁਸੀ ਇਸਦੇ ਹੋਰ ਪੱਖਾਂ ਅਤੇ ਬਦਲਵੀਆ ਸੰਭਾਵਨਾਵਾਂ ਤੇ ਵਿਚਾਰ ਨਾ ਕੀਤਾ ਹੋਵੇ। ਅਜਿਹੇ ਕਿਸੇ ਵੀ ਫੈਸਲੇ ਤੇ ਪਹੁੰਚਣ ਤੋਂ ਪਹਿਲੇ ਸਾਨੂੰ ਮਹਿ ਦੇ ਪਾਣੀ ਨੂੰ ਬਚਾਉਣ, ਜਮੀਨ ਹੇਠਲੇ ਪਾਣੀ ਨੂੰ ਰੀਚਾਰਜ਼ ਕਰਨ, ਪਾਣੀ ਦੇ ਸਥਾਨਕ ਢਾਂਚੇ, ਜਲਾਗਮ ਖੇਤਰ ਵਿਕਾਸ (ਵਾਟਰਸ਼ੈੱਡ ਡਿਵਲਪਮੈਂਟ), ਪਾਣੀ ਨੂੰ ਇਸਤੇਮਾਲ ਕਰਨ ਦੀ ਕੁਸ਼ਲਤਾ, ਖੇਤੀ ਦੇ ਤੌਰ-ਤਰੀਕੇ ਅਤੇ ਫਸਲ ਚੱਕਰ ਸਮੇਤ ਅਨੇਕ ਪਹਿਲੂਆਂ ਤੇ ਵਿਚਾਰ ਕਰਨਾ ਜ਼ਰੂਰੀ ਹੈ।
ਇਸਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਦੇਸ਼ ਦੇ ਅਨੇਕ ਸੂਬੇ ਅਜਿਹੇ ਹਨ ਜੋ ਸਾਲ ਦੇ ਵੱਖ-ਵੱਖ ਸਮੇਂ ਕਦੇ ਹੜ ਅਤੇ ਕਦੇ ਸੋਕੇ ਦਾ ਸਾਹਮਣਾ ਕਰਦੇ ਹਨ। ਜੇ ਹੜ• ਦਾ ਮਤਲਬ ਵਾਧੂ ਪਾਣੀ ਹੋਣਾ ਹੈ ਅਤੇ ਸੋਕੇ ਦਾ ਮਤਲਬ ਘੱਟ ਪਾਣੀ ਹੋਣਾ ਹੈ ਤਾਂ ਇੱਕੋ ਸੂਬੇ ਵਿੱਚ ਵਾਧੂ ਪਾਣੀ ਨੂੰ ਕੱਢਣ ਵਾਲੀ ਨਹਿਰ ਸੋਕਾ ਪੈਣ ਤੇ ਪਾਣੀ ਵਾਪਸ ਲਿਆਉਣ ਵਾਲੀ ਨਹੀ ਬਣ ਸਕਦੀ।
ਪਾਣੀਆਂ ਦੇ ਪ੍ਰਸਿੱਧ ਵਿਦਵਾਨ ਹਿਮਾਸ਼ੂ ਠੱਕਰ ਮੁਤਾਬਿਕ ਨਦੀ ਜੋੜੋ ਪ੍ਰੋਜੈਕਟ ਲਈ 7।66 ਲੱਖ ਹੈਕਟੇਅਰ ਜਮੀਨ ਦੀ ਲੋੜ ਹੋਵੇਗੀ ਅਤੇ ਘੱਟੋਂ-ਘੱਟ 20 ਲੱਖ ਹੈਕਟੇਅਰ ਹੋਰ ਜਮੀਨ ਨਹਿਰਾਂ ਬਣਾਉਣ ਲਈ ਲੋੜੀਂਦੀ ਹੋਵੇਗੀ। ਇਸ ਵਿੱਚ ਘੱਟੋਂ-ਘੱਟ 15 ਲੱਖ ਲੋਕਾਂ ਨੂੰ ਆਪਣੀ ਵੱਸੋਂ ਤੋਂ ਉੱਜੜਨਾ ਪਏਗਾ। ਇਹ ਠੀਕ ਹੈ ਕਿ ਪਾਣੀ ਨੂੰ ਬਚਾਉਣ ਲਈ ਉਸਨੂੰ ਸਟੋਰ ਕਰਨਾ ਜ਼ਰੂਰੀ ਹੈ ਪਰ ਇਸ ਲਈ ਕਿੰਨੀ ਜ਼ਿਆਦਾ ਠਜਮੀਨ ਦੀ ਲੋੜ ਹੋਵੇਗੀ ਅਤੇ ੁਬਹੁਤ ਭਾਰੀ ਉਸਾਰੀ ਲਾਉਣੀ ਪਏਗੀ ਜਦਕਿ ਇਸੇ ਪਾਣੀ ਨੂੰ ਜੇਕਰ ਧਰਤੀ ਦੇ ਢਿੱਡ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਅਜਿਹੇ ਕਿਸੇ ਖਰਚੇ ਦੀ ਜ਼ਰੂਰਤ ਨਹੀ ਹੋਵੇਗੀ। ਸਾਡੀਆਂ ਸਰਕਾਰਾਂ ਬਿਨਾਂ ਖਰਚੇ ਤੋਂ ਹੋਣ ਵਾਲੇ ਕਿਸੇ ਵੀ ਕੰਮ ਨੂੰ ਨਹੀ ਕਰਦੀਆਂ। ਪਾਣੀ ਬਚਾਉਣ ਦੇ ਜੋ ਅਨੇਕਾਂ ਰਵਾਇਤੀ ਤਰੀਕੇ ਅਪਣਾਏ ਜਾ ਸਕਦੇ ਹਨ ਉਹ ਸਾਡੀਆਂ ਸਰਕਾਰਾਂ ਨੂੰ ਲਾਹੇਵੰਦ ਨਹੀ ਲੱਗਦੇ। ਛੋਟੇ-ਛੋਟੇ ਤਲਾਬਾਂ ਤੋਂ ਲੈ ਕੇ ਮਹਿ ਦੇ ਪਾਣੀ ਨੂੰ ਰਿਚਾਰਜ ਕਰਨ ਦੇ ਅਨੇਕ ਢੰਗ-ਤਰੀਕੇ  ਅਪਣਾਏ ਜਾ ਸਕਦੇ ਹਨ। ਪਿਛਲੇ ਵੀਹਾਂ ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਛੱਪੜ, ਟੋਭੇ ਅਤੇ ਤਲਾਬ ਨਜਾਇਜ ਕਬਜਿਆਂ ਦੀ ਮਾਰ ਹੇਠ ਆ ਕੇ ਭਰ ਦਿੱਤੇ ਗਏ ਜੋ ਕਿ ਪਾਣੀ ਰਿਚਾਰਜ ਕਰਨ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕਰ ਸਕਦੇ ਸਨ। ਵੱਡੇ ਸਰੋਵਰ, ਢਾਬ ਅਤੇ ਜਲਗਾਹਾਂ ਸਾਡੇ ਲਾਲਚ ਅਤੇ ਕੁਦਰਤ ਵਿਰੋਧੀ ਵਿਕਾਸ ਦੇ ਮਾਡਲ ਦੇ ਸ਼ਿਕਾਰ ਹੋਏ। ਪਿਛਲੇ ਵੀਹਾਂ ਸਾਲਾਂ ਵਿੱਚ ਅਸੀ 2 ਲੱਖ ਕਰੋੜ ਵੱਡੇ ਸਿੰਚਾਈ ਪ੍ਰੋਜੈਕਟਾਂ ਲਈ ਖਰਚ ਕੀਤੇ ਪਰ ਸਿੰਚਾਈ ਹੇਠ ਰਕਬੇ ਵਿੱਚ ਵਾਧਾ ਹੋਣ ਦੀ ਬਜਾਏ ਕਟੌਤੀ ਹੋ ਗਈ।
ਨਦੀ ਜੋੜ ਯੋਜਨਾ ਹੋਰ ਕੁੱਝ ਨਹੀ ਸਗੋਂ ਇਹਨਾਂ ਵੱਡੇ ਡੈਮ ਬਣਾਉਣ ਅਤੇ ਵੱਡੀਆਂ ਸਿੰਚਾਈ ਯੋਜਨਾਵਾਂ ਦਾ ਹੀ ਵਿਸਤਾਰ ਹੈ। ਹਿੰਦੁਸਤਾਨ ਵਿੱਚ ਜਮੀਨ ਹੇਠਲਾ ਪਾਣੀ, ਪਾਣੀ ਸੰਬੰਧੀ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਸਭ ਤੋਂ ਵੱਡਾ ਸੋਮਾ ਹੈ। ਹਿੰਦੁਸਤਾਨ ਦੇ ਕੁੱਨ ਸਿੰਚਿਤ ਖੇਤਰ 620 ਲੱਖ ਹੈਕਟੇਅਰ ਖੇਤਰ ਵਿੱਚੋਂ ਕਰੀਬ 390 ਮਿਲੀਅਨ ਰਕਬੇ ਦੀ ਸਿੰਚਾਈ ਜਮੀਨ ਹੇਠਲੇ ਪਾਣੀ ਨਾਲ ਹੁੰਦੀ ਹੈ। 85 ਤੋਂ 90 ਫੀਸਦੀ ਪੇਡੂ ਪੀਣ ਵਾਲੇ ਪਾਣੀ ਅਤੇ ਕਰੀਬ 55 ਫੀਸਦੀ ਸ਼ਹਿਰੀ ਅਤੇ ਸਨਅਤੀ ਲੋੜਾਂ ਦੀ ਪੂਰਤੀ ਧਰਤੀ ਹੇਠਲੇ ਪਾਣੀ ਤੋਂ ਹੁੰਦੀ ਹੈ। ਅਸੀ ਦਿਨੋਂ-ਦਿਨ ਜਮੀਨ ਹੇਠਲੇ ਪਾਣੀ ਤੇ ਜ਼ਿਆਦਾ ਨਿਰਭਰ ਹੁੰਦੇ ਜਾ ਰਹੇ ਹਾਂ ਪਰ ਵਰਖਾ ਦੇ ਪਾਣੀ ਨੂੰ ਰੋਕ ਕੇ ਜਮੀਨ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਸੰਬੰਧੀ ਉਪਾਅ ਦੇ ਨੇੜੇ ਨਹੀ ਢੁੱਕਦੇ। ਅੱਜ ਵੀ ਸਾਡੇ ਪਾਣੀ ਦੇ ਖੇਤਰ ਦੇ ਬਜਟ ਦਾ 70-75 ਫੀਸਦੀ ਬਜਟ ਵੱਡੇ ਡੈਮਾਂ ਤੇ ਖਰਚ ਹੋ ਰਿਹਾ ਹੈ ਜਦਕਿ ਉਹ ਜਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਦੀ ਥਾਂ ਤੇ ਘਟਾਉਂਦੇ ਨੇ ਕਿਉਂਕਿ ਨਦੀਆਂ ਦਾ ਪਾਣੀ ਜਦੋਂ ਰੁਕਦਾ ਹੈ ਤਾ ਡੈਮ ਦੇ ਹੇਠਲੇ ਖੇਤਰ ਵਿੱਚ ਜਲਗਾਹਾਂ, ਪਾਣੀ ਦੇ ਦੂਸਰੇ ਢਾਂਚੇ, ਜੰਗਲ ਅਤੇ ਕੁਦਰਤੀ ਤੌਰ ਤੇ ਜਮੀਨ ਹੇਠਲੇ ਪਾਣੀ ਨੂੰ ਕੁਦਰਤੀ ਤੌਰ ਤੇ ਰਿਚਾਰਜ ਕਰਨ ਵਾਲੇ ਢਾਂਚੇ ਪਾਣੀ ਤੋਂ ਵਾਂਝੇ ਹੋ ਜਾਂਦੇ ਹਨ ਜਿਸਦਾ ਸਿੱਧਾ ਅਸਰ ਧਰਤੀ ਹੇਠਲੇ ਪਾਣੀ ਦੇ ਪੱਧਰ ਉੱਪਰ ਪੈਂਦਾ ਹੈ। ਇਸਦੀ ਇੱਕ ਜਿਉਂਦੀ-ਜਾਗਦੀ ਮਿਸਾਲ ਹੈ ਕਿ ਪੰਜਾਬ ਦੀਆਂ ਸਾਰੀਆਂ ਵੱਡੀਆਂ ਨਦੀਆਂ ਦੇ ਨਾਲ ਲੱਗਦੇ ਜਿਲ੍ਰੇ ਡਾਰਕ ਜ਼ੋਨ ਹਨ।
ਸੁਪਰੀਮ ਕੋਰਟ ਨਦੀ ਜੋੜਨ ਦੇ ਸ਼ਗੂਫੇ ਅਤੇ ਮੂਰਖਤਾ ਦਾ ਸਮਰਥਨ ਕਰਨ ਦੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇ ਅਤੇ ਭਾਰਤ ਵਿੱਚ ਪਾਣੀ ਬਚਾਉਣ, ਸੰਭਾਲਣ ਅਤੇ ਵਰਤਣ ਦੀ ਪੁਰਾਤਨ ਤਕਨੀਕ, ਸਮਝ ਅਤੇ ਵਿਗਿਆਨ ਨੂੰ ਸਮਝਣ ਦੀ ਖੇਚਲ ਕਰੇ ਅਤੇ ਆਪਣੇ ਹਾਸੋਹੀਣੇ ਆਦੇਸ਼ ਨੂੰ ਵਾਪਸ ਲਵੇ।

ਅਦਾਲਤ ਕਾਨੂੰਨ ਜਾਣਦੀ ਹੈ ਪਰ ਵਿਕਾਸ ਦਾ ਜਨੂੰਨ ਉਸਦੇ ਸਿਰ ਨਾ ਚੜੇ ਤਾਂ ਚੰਗਾ ਹੀ ਹੋਵੇਗਾ

ਨਦੀ ਜੋੜੋ ਪ੍ਰੋਜੈਕਟ ਮਾਮਲੇ ਤੇ ਸੁਪਰੀਮ ਕੋਰਟ ਦਾ ਹੁਕਮ : ਮਸ਼ਹੂਰ ਵਾਤਾਵਰਣ ਵਿਦਵਾਨ ਅਨੁਪਮ ਮਿਸ਼ਰ ਦੀ ਟਿੱਪਣੀ

ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਦੇ ਰਾਜ ਤੋਂ ਬਾਅਦ ਹੁਣ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਦੇ ਰਾਜ ਵਿੱਚ ਵੀ ਫਿਰ ਤੋਂ ਨਦੀ ਜੋੜਨ ਦੀ ਯੋਜਨਾ ਸਾਹਮਣੇ ਆਈ ਹੈ। ਪਿਛਲੀ ਵਾਰ ਦੀ ਤਰਾ ਇਸ ਵਾਰ ਵੀ ਇਸਦੀ ਪਹਿਲ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵੱਲੋਂ ਕੀਤੀ ਗਈ ਹੈ।
ਅਦਾਲਤਾਂ ਦਾ ਕੰਮ ਅੱਖਾਂ ਤੇ ਪੱਟੀ ਬੰਨ ਕੇ ਨਿਰਪੱਖ ਨਿਆਂ ਦੇਣਾ ਹੁੰਦਾ ਹੈ ਲੇਕਿਨ ਅਦਾਲਤ ਦਾ ਇਹ ਕੰਮ ਤਾਂ ਕਦੇ ਵੀ ਨਹੀ ਸੀ ਕਿ ਉਹ ਸਰਕਾਰ ਨੂੰ ਹੁਕਮ ਦੇਵੇ ਕਿ ਵਿਕਾਸ ਦਾ ਕਿਹੜਾ ਕੰਮ ਤੁਰੰਤ ਸ਼ੁਰੂ ਕਰੋ। ਅਦਾਲਤ ਕਾਨੂੰਨ ਜਾਣਦੀ ਹੈ ਪਰ ਵਿਕਾਸ ਦਾ ਜਨੂੰਨ ਉਸਦੇ ਸਿਰ ਨਾ ਚੜੇ ਤਾਂ ਚੰਗਾ ਹੀ ਹੋਵੇਗਾ।
ਐੱਨ ਡੀ ਏ ਸਰਕਾਰ ਦੇ ਸਮੇਂ ਅਟਲ ਬਿਹਾਰੀ ਵਾਜਪਈ ਪ੍ਰਧਾਨਮੰਤਰੀ ਸਨ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਵਿਰੋਧੀ ਧਿਰ ਦੀ ਨੇਤਾ ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਨੇਤਾ ਅਤੇ ਪਾਰਟੀਆਂ ਨਦੀ ਜੋੜੋ ਦੇ ਪੱਖ ਵਿੱਚ ਸਨ। ਐੱਨ ਡੀ ਏ ਸਰਕਾਰ ਨੇ ਸ਼ਿਵ ਸੈਨਾ ਦੇ ਲੋਕ ਸਭਾ ਦੇ ਮੈਂਬਰ ਸੁਰੇਸ਼ ਪ੍ਰਭੂ ਨੂੰ ਬਾਕਾਇਦਾ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਇਸ ਯੋਜਨਾ ਨੂੰ ਸਿਰੇ ਚੜਾਉਣ ਦੀ ਜਿੰਮੇਵਾਰੀ ਵੀ ਸੌਪ ਦਿੱਤੀ ਸੀ। ਉਹਨਾਂ ਦਿਨਾਂ ਵਿੱਚ ਮੈਨੂੰ ਇੱਕ ਪੱਤਰਕਾਰ ਨੇ ਨਦੀ ਜੋੜੋ ਯੋਜਨਾ ਬਾਰੇ ਸਵਾਲ ਕੀਤਾ ਸੀ। ਉਸ ਸਮੇਂ ਉਸਦਾ ਜਵਾਬ ਦਿੰਦੇ ਹੋਏ ਮੈਂ ਆਖਿਆ ਸੀ ਕਿ 'ਨਦੀ ਜੋੜਨ ਦਾ ਕੰਮ ਪ੍ਰਭੂ ਦਾ ਹੈ, ਉਸ ਵਿੱਚ ਸੁਰੇਸ਼ ਪ੍ਰਭੂ ਨਾ ਆਉਣ।'
ਉਦੋਂ ਸਾਰਾ ਵਾਤਾਵਰਣ ਯੋਜਨਾ ਦੇ ਪੱਖ ਵਿੱਚ ਸੀ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਅਤੇ ਪ੍ਰਧਾਨਮੰਤਰੀ ਵੀ। ਅਤੇ ਪ੍ਰਧਾਨਮੰਤਰੀ ਵੀ ਅਟਲ ਜੀ ਵਰਗਾ ਪਰ ਨਦੀ ਜੋੜੋ ਯੋਜਨਾ ਟਲ ਗਈ। ਇਸ ਯੋਜਨਾ ਨੂੰ ਰੋਕਣ ਦੀ ਤਾਕਤ ਕੋਈ ਨਹੀ ਰੱਖਦਾ ਸੀ। ਫਿਰ ਵੀ ਯੋਜਨਾ ਅੱਗੇ ਨਹੀਂ ਵਧ ਪਾਈ। ਕੁੱਝ ਕੁ ਪਾਇਲਟ ਪ੍ਰੋਜੈਕਟ ਅੱਗੇ ਰੱਖੇ ਗਏ ਪਰ ਦੋ-ਚਾਰ ਘੜੇ ਪਾਣੀ ਵੀ ਨਹੀਂ ਜੁੜ ਪਾਇਆ।
ਹੁਣ ਫਿਰ ਅਦਾਲਤ ਨੇ ਸਰਕਾਰ ਨੂੰ ਨਦੀ ਜੋੜਨ ਦਾ ਹੁਕਮ ਦਿੱਤਾ ਹੈ। ਇਸ ਸਮੇਂ ਦੀ ਸਰਕਾਰ ਅਤੇ ਦੇਸ਼ ਦੇ ਵਿਰੋਧੀ ਦਲ ਵੀ ਆਪਣੀਆਂ ਏਨੀਆਂ ਕੁ ਅੰਦਰੂਨੀ ਸਮੱਸਿਆਵਾਂ ਵਿੱਚ ਘਿਰੇ ਹੋਏ ਨੇ ਕਿ ਲੱਗਦਾ ਨਹੀਂ ਕਿ ਉਹ ਇਸ ਤੇ ਕੁੱਝ ਧਿਆਨ ਵੀ ਦੇ ਪਾਉਣਗੇ। ਹੁਣ ਤਾਂ ਦੇਸ਼ ਦੀ ਹਰ ਪਾਰਟੀ ਆਪਣੇ ਹੀ ਮੈਂਬਰਾਂ ਨੂੰ ਸਾਂਸਦ ਅਤੇ ਵਿਧਾਇਕਾਂ ਨੂੰ ਕਿਸੇ ਤਰਾ ਜੋੜੇ ਰੱਖਣ ਦੇ ਕੰਮ ਵਿੱਚ ਪਸੀਨਾ ਬਹਾ ਰਹੀਆਂ ਹਨ ਅਤੇ ਕਿਤੇ-ਕਿਤੇ ਤਾਂ ਪਾਣੀ ਦੀ ਤਰਾ ਪੈਸਾ ਵੀ ਬਹਾ ਰਹੀਆਂ ਨੇ। ਹਾਲੇ ਉਹ ਆਪਣੇ ਘਰ ਨੂੰ ਹੀ ਜੋੜ ਕੇ ਰੱਖ ਲੈਣ, ਇਹ ਹੀ ਗ਼ਨੀਮਤ ਹੈ, ਨਦੀ ਜੋੜਨ ਦੀ ਗੱਲ ਤਾਂ ਬਹੁਤ ਅਗਾਂਹ ਦੀ ਹੈ।
ਸਾਡੇ ਦੇਸ਼ ਦਾ ਭੂਗੋਲ ਕੋਈ ਇੱਕ ਦਿਨ ਵਿੱਚ ਨਹੀਂ ਬਣਿਆ ਬਲਕਿ ਕੁੱਝ ਕਰੋੜ ਸਾਲ ਲੱਗੇ ਨੇ ਦੇਸ਼ ਦਾ ਅਜਿਹਾ ਨਕਸ਼ਾ ਬਣਨ ਵਿੱਚ। ਇਸ ਵਿੱਚ ਕੋਈ ਨਦੀ ਪੱਛਮ ਤੋਂ ਪੂਰਬ ਵੱਲ ਅਤੇ ਕੁੱਝ ਨਦੀਆਂ ਪੂਰਬ ਤੋਂ ਪੱਛਮ ਵੱਲ ਵਗਦੀਆਂ ਹਨ। ਪਰ ਕੁਦਰਤ ਨੇ ਕੋਈ ਵੀ ਨਦੀ ਉੱਤਰ ਤੋਂ ਦੱਖਣ ਜਾਂ ਦੱਖਣ ਤੋਂ ਉੱਤਰ ਵੱਲ ਨਹੀਂ ਬਹਾਈ ਹੈ ਤਾਂ ਇਸਦੇ ਪਿੱਛੇ ਕੁੱਝ ਕਰੋੜ ਸਾਲ ਦਾ ਭੂਗੋਲ ਕਾਰਨ ਰਿਹਾ ਹੈ। ਨਦੀ ਦੇ ਰੂਪ ਵਿੱਚ ਕੁਦਰਤ ਦੀ ਮਮਤਾ ਕੁੱਝ ਅਲੱਗ ਢੰਗ ਨਾਲ ਪ੍ਰਵਾਹਿਤ ਹੁੰਦੀ ਹੈ। ਉਹ ਮਮਤਾ ਬੈਨਰਜੀ ਦੀ ਰੇਲ ਨਹੀ ਕਿ ਜਦੋਂ ਮਰਜੀ ਚਾਹੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੌੜਾ ਦਿੱਤਾ ਜਾਵੇ।
ਕੁਦਰਤ ਕਦੇ-ਕਦੇ ਨਦੀਆਂ ਨੂੰ ਜੋੜਨ ਦਾ ਵੀ ਕੰਮ ਕਰਦੀ ਹੈ ਪਰ ਅਜਿਹਾ ਕਰਨ ਵਿੱਚ ਉਸਨੂੰ ਕੁੱਝ ਲੱਖ ਸਾਲ ਲੱਗ ਜਾਂਦੇ ਨੇ। ਅਤੇ ਉਦੋਂ ਸਮਾਜ ਨਦੀ ਦੀ ਉਸ ਤਪੱਸਿਆ ਨੂੰ ਦੇਖ ਕੇ ਅਹਿਸਾਨ ਮੰਨਦਾ ਹੋਇਆ ਦੋ ਨਦੀਆਂ ਦੇ ਮਿਲਣ ਦੀ ਜਗਾ ਨੂੰ ਇੱਕ ਤੀਰਥ ਵਜੋਂ ਯਾਦ ਰੱਖਦਾ ਹੈ। ਕੁਦਰਤ ਨਦੀਆਂ ਨੂੰ ਜਿੱਥੇ ਜੋੜਦੀ ਹੈ, ਉਸ ਸਥਾਨ ਨੂੰ ਸਮਾਜ ਤੀਰਥ ਦਾ ਦਰਜਾ ਦਿੰਦਾ ਹੈ।
ਸਰਕਾਰੀ ਨਦੀ ਜੋੜੋ ਯੋਜਨਾ ਵਿੱਚ ਅਜਿਹਾ ਕੋਈ ਤੀਰਥ ਨਹੀ ਬਣ ਪਾਏਗਾ। ਵੱਡੀਆਂ-ਵੱਡੀਆਂ ਕੰਪਨੀਆਂ ਦੇ ਠੇਕਿਆਂ ਅਤੇ ਮਸ਼ੀਨਾਂ ਤੇ ਅਰਬਾਂ ਰੁਪਇਆ ਖ਼ਰਚ ਕਰਨ ਤੋਂ ਬਾਅਦ ਜਿੱਥੇ-ਜਿੱਥੇ ਨਦੀਆਂ ਜੁੜਨਗੀਆਂ, ਉੱਥੇ-ਉੱਥੇ ਤੀਰਥ ਦੇ ਬਦਲੇ ਵਿਨਾਸ਼ ਅਤੇ ਭ੍ਰਿਸ਼ਟਾਚਾਰ ਦੇ ਅੱਡੇ ਬਣ ਜਾਣ ਦਾ ਖਤਰਾ ਜ਼ਰੂਰ ਬਣੇਗਾ। 

ਜਲ-ਗੁਲਾਮੀ ਦਾ ਚਲਾਕੀ ਭਰਿਆ ਅਤੇ ਮੱਕਾਰੀ ਭਰੀ ਵਿਦਵਤਾ ਵਾਲਾ ਪੈਂਤਰਾ ਹੈ :ਰਾਸ਼ਟਰੀ ਜਲ ਨੀਤੀ 2012 ਦਾ ਖਰੜਾ

ਖੇਤੀ ਵਿਰਾਸਤ ਮਿਸ਼ਨ ਦੀ ਸਮਝ
ਰਾਸ਼ਟਰੀ ਜਲ ਨੀਤੀ 2012- ਸਮਾਜ ਮਨਫ਼ੀ ਹੋ ਗਿਆ ਸਰਕਾਰੀ ਨੀਤੀ 'ਚੋ
ਰਾਸ਼ਟਰੀ ਜਲ ਨੀਤੀਆਂ ਇੱਕ ਅਤਿ ਮਹੱਤਵਪੂਰਨ ਕਾਨੂੰਨੀ ਅਤੇ ਸੰਸਥਾਗਤ ਉਪਕਰਣ ਹਨ ਜੋ ਇਹ ਦਰਸਾਉਂਦੇ ਹਨ ਕਿ ਸਰਕਾਰ ਪਾਣੀਆਂ ਦੇ ਬਾਰੇ ਕੀ ਸੋਚਦੀ ਹੈ ਅਤੇ ਉਸਦੀ ਪਾਣੀਆਂ ਦੇ ਨਾਲ ਜੁੜੇ ਮਸਲਿਆਂ ਤੇ ਦਿਸ਼ਾ ਕੀ ਹੈ? ਇਹ ਨੀਤੀਆਂ ਆਮ ਜਨਤਾ ਲਈ ਫਾਇਦੇਮੰਦ ਨੇ ਅਤੇ ਉਹਨਾਂ ਦੀ ਦਿਸ਼ਾ ਸਵੀਕਾਰ ਕਰਨ ਯੋਗ ਹੈ ਜਾਂ ਨਹੀਂ, ਨੂੰ ਯਕੀਨੀ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਇਹਨਾਂ ਨੀਤੀਆਂ ਨੂੰ ਬਣਾਉਣ ਦੀ ਪ੍ਰਕ੍ਰਿਆ ਵਿੱਚ ਜਨ-ਭਾਗੀਦਾਰੀ ਯਕੀਨੀ ਬਣਾਈ ਜਾਵੇ। ਇਸਲਈ ਜਲ-ਨੀਤੀ ਦੇ ਖਰੜੇ ਤੇ ਖੁੱਲੀ ਚਰਚਾ ਹੋਵੇ। ਇਹ ਪਾਰਦਰਸ਼ਿਤਾ ਹੀ ਇਸ ਨੀਤੀ ਦੀ ਜਨ ਸਵੀਕਾਰਤਾ ਬਣਾਏਗੀ। ਸਮਾਜ ਅਤੇ ਵਾਤਵਰਣ ਲਈ ਪਾਣੀ ਦੇ ਮਹੱਤਵ ਨੂੰ ਦੇਖਦੇ ਹੋਏ ਇਹ ਜ਼ਰੂਰੀ ਸੀ ਕਿ ਰਾਸ਼ਟਰੀ ਜਲ ਨੀਤੀ 2010 ਦੇ ਪ੍ਰਸਤਾਵਿਤ ਖਰੜੇ ਤੇ ਗ੍ਰਾਮ ਸਭਾ ਦੇ ਸਤਰ ਤੱਕ ਚਰਚਾ ਹੋਵੇ ਤਾਂ ਜੋ ਜ਼ਮੀਨੀ ਹਕੀਕਤਾਂ ਇਸ ਨੀਤੀ ਦਾ ਹਿੱਸਾ ਬਣ ਸਕਣ ਪਰ 2012 ਦੀ ਜਲ ਨੀਤੀ ਇਸ ਤਰਾ ਨਹੀ ਬਣਾਈ ਗਈ।
ਸਮਾਜ ਦੇ ਵੱਖ-ਵੱਖ ਵਰਗਾਂ ਦੀ ਸ਼ਮੂਲਿਅਤ ਦੇ ਨਾਂ ਤੇ ਜੋ ਕੁੱਝ ਕੀਤਾ ਗਿਆ ਉਹ ਸਿਰਫ ਉਪਚਾਰਿਕਤਾ ਹੀ ਸੀ। ਦਰਅਸਲ, ਜਲ ਨੀਤੀ ਬਣਾਉਣ ਦੀ ਸਾਰੀ ਪ੍ਰਕ੍ਰਿਆ ਗੈਰ-ਲੋਕਤਾਂਤ੍ਰਿਕ ਬਣ ਕੇ ਰਹਿ ਗਈ ਅਤੇ ਇਸ ਨੂੰ ਆਮ ਸਮਾਜਿਕ ਸਰੋਕਾਰਾਂ ਤੋਂ ਦੂਰ ਹੀ ਰੱਖਿਆ ਗਿਆ। ਲੋਕਾਂ ਤੋਂ ਕੱਟੀ ਹੋਈ ਪ੍ਰਕ੍ਰਿਆ ਨਾਲ ਜੋ ਕੋਈ ਵੀ ਨੀਤੀ ਬਣਾਈ ਜਾਏਗੀ, ਉਸ ਉੱਤੇ ਸਵਾਰਥੀ ਤੱਤਾਂ ਵੱਲੋਂ ਸੰਭਾਵਨਾਵਾਂ ਵੱਧ ਜਾਂਦੀਆਂ ਨੇ। ਹਾਲਾਂਕਿ ਕੇਂਦਰੀ ਜਲ ਮੰਤਰਾਲੇ ਨੇ ਇਸ ਨੀਤੀ ਤੇ ਚਰਚਾ ਕਰਵਾਉਣ ਦਾ ਦਾਅਵਾ ਕੀਤਾ ਹੈ ਪਰ ਸੱਚਾਈ ਇਹ ਹੈ ਕਿ ਨਾਂ ਤਾਂ ਜਲ ਨੀਤੀ ਦੇ ਖਰੜੇ ਨੂੰ ਸਹੀ ਢੰਗ ਨਾਲ ਵੰਡਿਆ ਹੀ ਗਿਆ ਅਤੇ ਨਾ ਹੀ ਇਹਨਾਂ ਪ੍ਰੋਗਰਾਮਾਂ ਦਾ ਢੰਗ ਨਾਲ ਪ੍ਰਚਾਰ ਹੀ ਕੀਤਾ ਗਿਆ। ਜ਼ਿਆਦਾਤਰ ਇਹ ਚਰਚਾ ਪ੍ਰ੍ਰੋਗ੍ਰਾਮ ਖੁੱਲੇ ਜਨਤਕ ਪ੍ਰੋਗ੍ਰਾਮ ਨਹੀ ਸਨ, ਸਗੋਂ ਇਹਨਾਂ ਵਿੱਚ ਪ੍ਰਤੀਨਿਧੀ ਹੀ ਸੱਦੇ ਗਏ ਸੀ। ਜਲ ਮੰਤਰਾਲੇ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਚਾਰ ਖੇਤਰੀ ਪ੍ਰੋਗਰਾਮਾਂ ਵਿੱਚ ਗੱਲਬਾਤ ਕੀਤੀ। ਸਵਾਲ ਤਾਂ ਇਹ ਹੈ ਕਿ ਭਾਰਤ ਦੇ ਲੱਖਾਂ ਪਿੰਡਾਂ ਵਿੱਚ ਰਹਿਣ ਵਾਲੇ ਸਮਾਜ ਦੀ ਨੁਮਾਇੰਦਗੀ ਚਾਰ ਵੱਡੇ ਸ਼ਹਿਰਾਂ ਵਿੱਚ ਆਯੋਜਿਤ ਮੀਟਿੰਗਾਂ ਕਿਸ ਤਰਾ ਕਰ ਸਕਦੀਆਂ ਨੇ। ਪਿੰਡਾਂ ਦੇ ਸਰੋਕਾਰ ਸਿਰਫ ਚਾਰ ਮੀਟਿੰਗਾਂ ਵਿੱਚ ਕਿਵੇਂ ਵਿਚਾਰੇ ਗਏ, ਇਹ ਸਮਝ ਤੋਂ ਬਾਹਰ ਹੈ। ਫਿਰ ਚੁਟਕਲਾ ਤਾਂ ਇਹ ਹੈ ਕਿ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਇਹਨਾਂ ਚਾਰ ਮੀਟਿੰਗਾਂ ਵਿੱਚ ਜੋ ਕੁੱਝ ਅਹਿਮ ਮੁੱਦੇ ਉਠਾਏ ਗਏ ਉਹਨਾਂ ਨੂੰ ਜਲ ਨੀਤੀ ਦੇ ਖਰੜੇ ਵਿੱਚ ਕੋਈ ਸਥਾਨ ਨਹੀ ਦਿੱਤਾ ਗਿਆ।
ਰਾਸ਼ਟਰ ਜਲ ਨੀਤੀ ਬਣਾਉਣ ਦਾ ਇੱਕ ਸੰਦਰਭ ਜਲਵਾਯੂ ਪਰਿਵਰਤਨ ਵੀ ਹੈ। ਰਾਸ਼ਟਰੀ ਜਲ ਮਿਸ਼ਨ(ਨੈਸ਼ਨਲ ਵਾਟਰ ਮਿਸ਼ਨ) ਅਤੇ ਨੈਸ਼ਨਲ ਐਕਸ਼ਨ ਪਲੈਨ ਫਾਰ ਕਲਾਈਮੇਟ ਚੇਂਜ ਯਾਨੀ ਜਲਵਾਯੂ ਪਰਿਵਰਤਨ ਲਈ ਕੌਮੀ ਕਾਰਜ ਯੋਜਨਾ ਬਣਾਉਣ ਦੀ ਪ੍ਰਕ੍ਰਿਆ ਦੇ ਦੌਰਾਨ ਬਹੁਤ ਵੱਡੀ ਗਿਣਤੀ ਵਿੱਚ ਅੱਡ-ਅੱਡ ਸਮੁਦਾਇਆਂ ਅਤੇ ਵਰਗਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਸੀ ਜਿੰਨਾਂ ਵਿੱਚ ਉਹ ਸਾਰੇ ਵਰਗ ਸ਼ਾਮਿਲ ਸੀ ਜਿੰਨਾਂ 'ਤੇ ਅਜਿਹੀ ਕਿਸੀ ਵੀ ਯੋਜਨਾ ਦਾ ਜ਼ਿਆਦਾ ਅਸਰ ਪੈਣਾ ਸੀ ਜਿਵੇਂ ਕਿ ਬਰਾਨੀ ਖੇਤਰ ਦੇ ਕਿਸਾਨ, ਵਨਵਾਸੀ, ਛੋਟੇ ਅਤੇ ਸੀਮਾਂਤ ਕਿਸਾਨ, ਪਹਾੜੀ ਖੇਤਰ ਅਤੇ ਸਮੁੰਦਰ ਦੇ ਕੰਢੇ ਰਹਿਣ ਵਾਲੇ ਸਮੁਦਾਇ ਮਛੇਰੇ, ਦੂਰ-ਦਰਾਜ਼ ਦੇ ਪਿੰਡਾਂ ਦੀ ਆਬਾਦੀ, ਔਰਤਾਂ ਅਤੇ ਪੱਛਮੀ ਘਾਟ ਅਤੇ ਉੱਤਰ-ਪੂਰਬੀ ਖੇਤਰ ਦੇ ਲੋਕ। ਜਦਕਿ ਰਾਸ਼ਟਰੀ ਜਲ ਨੀਤੀ ਦਾ ਮੌਜ਼ੂਦਾ ਖਰੜਾ ਬਣਾਉਣ ਦੇ ਦੌਰਾਨ ਅਜਿਹੀ ਕੋਈ ਲੋਕਤਾਂਤ੍ਰਿਕ ਅਤੇ ਲੋਕਭਾਗੀਦਾਰੀ ਨੂੰ ਵਧਾਉਣ ਦੀ ਕੋਈ ਪ੍ਰਕ੍ਰਿਆ ਨਹੀਂ ਕੀਤੀ ਗਈ।
ਜਲ ਨੀਤੀ ਦਾ ਖਰੜਾ ਪਾਣੀ ਦੀ ਵੰਡ ਦੀਆਂ ਪ੍ਰਾਥਮਿਕਤਾਵਾਂ ਬਾਰੇ ਚੁੱਪ ਹੈ। ਜਲ ਨੀਤੀ ਬੁਨਿਆਦੀ ਅਜੀਵਿਕਾ ਦੀਆਂ ਜ਼ਰੂਰਤਾਂ ਅਤੇ ਪਰਿਸਥਿਤਕ ਪ੍ਰਣਾਲੀ ਨੂੰ ਅਹਿਮ ਪ੍ਰਾਥਮਿਕਤਾ ਦੇ ਨਾਂ ਤੇ ਜ਼ਿਕਰ ਕਰਦੀ ਹੈ। ਇਹ ਵੇਖਣ ਦੇ ਵਿੱਚ ਤਾਂ ਸਵਾਗਤ ਯੋਗ ਕਦਮ ਹੈ ਪਰ ਸਵਾਲ ਤਾਂ ਇਹ ਹੈ ਕਿ ਆਜੀਵਿਕਾ ਅਤੇ ਪਰਿਸਥਿਕ ਪ੍ਰਣਾਲੀ ਦੀਆਂ ਜ਼ਰੂਰਤਾਂ ਕਿਵੇਂ ਤੈਅ ਹੋਣ? ਕਿਉਂਕਿ ਮਾਤਰ ਖਰੜੇ ਵਿੱਚ ਚੰਗੇ ਸ਼ਬਦਾਂ ਦੇ ਇਸਤੇਮਾਲ ਦੇ ਨਾਲ ਕੁੱਝ ਨਹੀ ਹੁੰਦਾ। ਜ਼ਰੂਰਤ ਇਸ ਗੱਲ ਦੀ ਹੈ ਕਿ ਆਜੀਵਿਕਾ ਅਤੇ ਪਰਿਸਥਿਕ ਪ੍ਰਣਾਲੀ ਲਈ ਲੋੜੀਂਦੀ ਪਾਣੀ ਦੀ ਮਿਕਦਾਰ ਨੂੰ ਤੈਅ ਕੀਤਾ ਜਾਵੇ। ਉਸ ਤੇ ਚਰਚਾ ਹੋਵੇ ਅਤੇ ਉਸਨੂੰ ਸਵੀਕਾਰਨ ਤੋਂ ਬਾਅਦ ਜ਼ਰੂਰੀ ਕਾਨੂੰਨੀ ਅਤੇ ਸੰਸਥਾਗਤ ਸਹਿਯੋਗ ਯਕੀਨੀ ਬਣਾਇਆ ਜਾਵੇ। ਬਿਨਾਂ ਇਸ ਢਾਂਚੇ ਦੇ ਇਹ ਸਿਰਫ ਇੱਕ ਕਾਗਜ਼ੀ ਬਿਆਨ ਬਣ ਕੇ ਰਹਿ ਜਾਵੇਗਾ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਾਸ਼ਟਰੀ ਜਲ ਨੀਤੀ ਦੇ ਖਰੜੇ ਵਿੱਚ ਲਿਖਿਆ ਗਿਆ ਹੈ ਕਿ 'ਪਰਿਸਥਿਕ ਪ੍ਰਣਾਲੀ ਨੂੰ ਜਿੰਦਾ ਰੱਖਣ ਅਤੇ ਮਨੁੱਖੀ ਜੀਵਨ ਦੀਆਂ ਜ਼ਰੂਰਤਾ ਨੂੰ ਪੂਰਾ ਕਰਨ ਤੋਂ ਬਾਅਦ ਬਾਕੀ ਸਾਰੇ ਵਾਧੂ ਪਾਣੀ ਨੂੰ ਇੱਕ ਆਰਥਿਕ ਵਸਤੂ ਮੰਨਿਆ ਜਾਵੇਗਾ।' ਇਹ ਵਾਕ ਖ਼ਤਰੇ ਵੱਲ ਵੀ ਲੈ ਜਾ ਸਕਦਾ ਹੈ ਕਿਉਂਕਿ ਜਦ ਇਹ ਹੀ ਸਾਫ਼ ਨਹੀ ਕਿ ਮਨੁੱਖੀ ਜੀਵਨ ਅਤੇ ਪਰਿਸੀਂਥਤਕੀ ਪ੍ਰਣਾਲੀ ਦੀਆਂ ਬੁਨਿਆਦੀ ਜ਼ਰੂਰਤਾਂ ਕਿਨੀਆਂ ਨੇ ਤਾਂ ਫਿਰ ਸਾਰਾ ਹੀ ਪਾਣੀ ਆਰਥਿਕ ਵਸਤੂ ਬਣ ਕੇ ਰਹਿ ਜਾਵੇਗਾ।
2002 ਦੀ ਕੌਮੀ ਜਲ ਨੀਤੀ ਬਣਾਉਣ ਦੇ ਦੌਰਾਨ ਵੀ ਕੁੱਝ ਅਜਿਹਾ ਹੀ ਹੋਇਆ ਸੀ। ਉਸ ਵੇਲੇ ਦੇ ਖਰੜੇ ਵਿੱਚ ਇਹ ਲਿਖਿਆ ਗਿਆ ਸੀ ਕਿ ਨਦੀਆਂ ਦਾ ਘੱਟੋ-ਘੱਟ ਬਹਾਅ ਯਕੀਨੀ ਬਣਾਇਆ ਜਾਵੇਗਾ ਯਾਨੀ ਨਦੀਆਂ ਨੂੰ ਜਿੰਦਾ ਰੱਖਣ ਵਾਸਤੇ ਘੱਟੋ-ਘੱਟ ਲੋੜੀਂਦੇ ਪਾਣੀ ਨੂੰ ਵਹਿਣ ਦਿੱਤਾ ਜਾਏਗਾ। ਪਰ ਕਿਸੇ ਸਾਫ਼ ਦਿਸ਼ਾ-ਨਿਰਦੇਸ਼ਨ ਅਤੇ ਕਾਰਜ ਯੋਜਨਾ ਦੇ ਅਭਾਵ ਵਿੱਚ ਇਸ ਮਸਲੇ ਤੇ ਇੱਕ ਇੰਚ ਵੀ ਕੁੱਝ ਨਹੀ ਸਰਕਿਆ ਉਲਟਾ ਬੀਤੇ ਦਸ ਸਾਲਾਂ ਦੇ ਵਿੱਚ ਭਾਰਤ ਦੀਆਂ ਨਦੀਆਂ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਗਈ। ਇੱਥੇ ਇਹ ਵੀ ਦੱਸਣਾ ਉਚਿੱਤ ਹੋਵੇਗਾ ਕਿ ਦੱਖਣੀ ਅਫ਼ਰੀਕਾ ਨੇ 1997 ਵਿੱਚ ਪਾਣੀ ਦਾ ਇੱਕ ਕਾਨੂੰਨ ਬਣਾਇਆ ਸੀ ਜਿਸ ਦੀ ਤਿਆਰੀ ਕੋਈ ਤਿੰਨ ਸਾਲ ਪਹਿਲਾਂ ਪਾਣੀ ਦੇ ਮਸਲੇ ਤੇ ਇੱਕ ਸ਼ਵੇਤ ਪੱਤਰ ਜਾਰੀ ਕਰਕੇ ਕੀਤੀ ਗਈ ਸੀ।
ਰਾਸ਼ਟਰੀ ਜਲ ਨੀਤੀ 2012 ਵਿੱਚ ਇੱਕ ਹੋਰ ਗੱਲ ਦਾ ਜਿਕਰ ਕੀਤਾ ਗਿਆ ਹੈ, ਉਹ ਹੈ ਪੀਣ ਦਾ ਸਾਫ਼ ਪਾਣੀ ਅਤੇ ਸਫਾਈ ਨੂੰ ਜੀਵਨ ਦੇ ਸੰਪੂਰਨ ਆਨੰਦ ਅਤੇ ਹੋਰਨਾਂ ਮਨੁੱਖੀ ਅਧਿਕਾਰਾਂ ਦੀ ਕੁੰਜੀ ਦੇ ਤੌਰ ਤੇ ਜੀਵਨ ਦੇ ਅਧਿਕਾਰ ਵਜੋਂ ਗਿਣੇ ਜਾਣਾ। ਪਰ ਜ਼ਰੂਰੀ ਹੈ ਕਿ ਇਸ 'ਤੇ ਅਮਲ ਕਿਸ ਤਰਾ ਹੋਵੇਗਾ? ਜੇ ਇਸ ਤੇ ਸਮੱਗਰ ਰੂਪ ਨਾਲ ਵਿਚਾਰ ਨਾ ਹੋਇਆ ਤਾਂ ਇਹ ਬਿਆਨ ਸਿਰਫ ਬੰਬਈ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੀ ਪਾਣੀ ਦੀਆਂ ਜ਼ਰੂਰਤਾਂ ਪੂਰਾ ਕਰਨ ਵਾਲਾ ਬਣ ਕੇ ਰਹਿ ਜਾਵੇਗਾ।
ਜਲ ਨੀਤੀ ਵਿੱਚ ਜਲਵਾਯੂ ਪਰਿਵਰਤਨ ਦਾ ਜ਼ਿਕਰ ਕਰਦੇ ਹੋਏ ਤਕਨੀਕੀ ਹੱਲ ਲੱਭਣ ਦੀ ਗੱਲ ਕੀਤੀ ਗਈ ਹੈ ਪਰ ਇਹ ਤਕਨੀਕਾਂ  ਕਿਸ ਤਰਾ ਦੀਆਂ ਹੋਣਗੀਆਂ ਇਸ ਬਾਰੇ ਬਹੁਤ ਸਾਫ਼ ਜ਼ਿਕਰ ਨਹੀ ਹੈ। ਕੋਈ ਸਪੱਸ਼ਟ ਜ਼ਿਕਰ ਨਾ ਹੋਣ ਦੇ ਕਰਕੇ ਇੱਕ ਖ਼ਦਸ਼ਾ ਇਹ ਵੀ ਹੈ ਕਿ ਤਕਨੀਕਾਂ ਦੇ ਨਾਂ ਤੇ ਵਧੇਰੇ ਖ਼ਰਚੇ ਵਾਲੇ ਦੈਂਤਕਾਰ ਇੰਜਨੀਅਰਿੰਗ ਢਾਂਚੇ ਨੂੰ ਹੀ ਪਹਿਲ ਨਾ ਦਿੱਤੀ ਜਾਵੇ। ਚਾਹੀਦਾ ਤਾ ਇਹ ਸੀ ਕਿ ਮਿੱਟੀ ਦੇ ਵਿੱਚ ਪਾਣੀ ਨੂੰ ਸੋਕਣ ਦੀ ਸਮਰੱਥਾ ਵਧਾਉਣ ਦੀ, ਘੱਟ ਪਾਣੀ ਨਾਲ ਝੋਨਾ ਉਗਾਉਣ ਦੀ ਤਕਨੀਕ ਐੱਸ ਆਰ ਆਈ, ਕੁਦਰਤੀ ਖੇਤੀ ਦੇ ਤਹਿਤ ਖੇਤ ਵਿੱਚ ਮੱਲੜ ਅਤੇ ਢਕਣੇ(ਮਲਚਿੰਗ) ਦੀ ਗੱਲ ਕੀਤੀ ਜਾਂਦੀ।
ਪ੍ਰਸਤਾਵਿਤ ਰਾਸ਼ਟਰੀ ਜਲ ਨੀਤੀ 2012 ਵਿੱਚ ਸਰਕਾਰਾਂ ਦਾ ਦਰਜ਼ਾ ਪਾਣੀ ਦੀ 'ਸੇਵਾ ਪ੍ਰਦਾਤਾ 'ਤੋਂ ਘਟ ਕੇ ਮਹਿਜ਼ ਕਾਇਦੇ ਕਾਨੂੰਨਾਂ ਦੀ ਦੇਖਭਾਲ ਕਰਨ ਵਾਲਾ 'ਸੇਵਾਵਾਂ ਦੇ ਰੈਗੂਲੇਟਰ' ਰਹਿ ਗਿਆ ਹੈ। ਜਲ ਨੀਤੀ ਦਾ ਖਰੜਾ ਪਾਣੀ ਸੰਬੰਧੀ ਸੇਵਾਵਾਂ ਨਿੱਜੀ-ਸਾਰਵਜਨਿਕ ਹਿੱਸੇਦਾਰੀ (ਪ੍ਰਾਈਵੇਟ-ਪਬਲਿਕ ਪਾਰਟਨਰਸ਼ਿਪ) ਦੇ ਤਹਿਤ ਨਿੱਜੀਕਰਨ ਵੱਲ ਧਕੇਲਣ ਦਾ ਦਸਤਾਵੇਜ਼ ਬਣ ਕੇ ਰਹਿ ਗਿਆ ਹੈ। ਦੁਨੀਆ ਭਰ ਦੇ ਤਜ਼ਰਬਿਆਂ ਤੋਂ ਇਹ ਸਾਬਤ ਹੋਇਆ ਹੈ ਕਿ ਪਾਣੀ ਦਾ ਨਿੱਜੀਕਰਨ ਗਰੀਬ ਵਿਰੋਧੀ, ਲੋਕ ਵਿਰੋਧੀ ਅਤੇ ਕੁਦਰਤ ਵਿਰੋਧੀ ਹੈ ਜਿਸਨੂੰ ਕਿਸੇ ਵੀ ਤਰਾ ਸਵੀਕਾਰ ਨਹੀ ਕੀਤਾ ਜਾ ਸਕਦਾ। ਜੇ ਪਾਣੀ ਦਾ ਨਿੱਜੀਕਰਨ ਦੁਨੀਆ ਵਿੱਚ ਕਿਤੇ ਵੀ ਕਾਮਯਾਬ ਨਹੀ ਹੋਇਆ ਤਾਂ ਹਿੰਦੁਸਤਾਨ ਵਿੱਚ ਕਿਵੇਂ ਹੋਵੇਗਾ? ਖਰੜਾ 'ਪਾਣੀ ਦੀ ਪੂਰੀ ਕੀਮਤ' ਵਸੂਲਣ ਦੀ ਸਿਫਾਰਿਸ਼ ਕਰਦਾ ਹੈ ਉਹ ਵੀ ਪਾਣੀ ਦੇ ਇਸਤੇਮਾਲ ਦੀ ਕਾਰਜਕੁਸ਼ਲਤਾ ਵਧਾਉਣ ਦੇ ਨਾਮ ਤੇ। ਜਿਸਦਾ ਮਤਲਬ ਹੈ ਕਿ ਜੋ ਕੀਮਤ ਅਦਾ ਕਰ ਸਕਣਗੇ ਉਹੀਓ ਸਾਫ਼ ਪਾਣੀ ਦੇ ਹੱਕਦਾਰ ਹੋਣਗੇ।  ਵੱਡੀ ਗੱਲ ਇਹ ਹੈ ਕਿ ਪਾਣੀ ਨੂੰ ਗੰਧਲਾ ਅਤੇ ਜ਼ਹਿਰੀਲਾ ਕਰਨ ਤੋਂ ਰੋਕਣ ਦੇ ਮਾਮਲੇ ਵਿੱਚ ਜਲ ਨੀਤੀ ਜ਼ਰੂਰਤ ਤੋਂ ਜ਼ਿਆਦਾ ਨਰਮ ਹੈ। 'ਪੌਲਿਊਟਰਜ਼ ਪੇ' ਯਾਨੀ ਜੋ ਗੰਧਲਾ ਕਰੇ ਉਹੀ ਕੀਮਤ ਚੁਕਾਏ ਦੇ ਸਿਧਾਂਤ ਨੂੰ ਅੱਖੋ-ਪਰੋਖੇ ਕੀਤਾ ਗਿਆ ਹੈ। ਇਸਦੀ ਥਾਂ ਤੇ ਪਾਣੀ ਨੂੰ ਦੁਬਾਰਾ ਇਸਤੇਮਾਲ ਕਰਨ ਨੂੰ ਜ਼ਿਆਦਾ ਤਰਜੀਹ ਦੇ ਕੇ ਆਮ ਆਦਮੀ ਦੇ ਪਾਣੀ ਨੂੰ ਗੰਧਲਾ ਹੋਣ ਤੋਂ ਰੋਕਿਆ ਨਹੀ ਗਿਆ।
ਇਹ ਤੱਥ ਵੀ ਧਿਆਨ ਵਿੱਚ ਰਹਿਣਾ ਚਾਹੀਦਾ ਹੈ ਕਿ ਇਸ ਜਲ ਨੀਤੀ ਵਿੱਚ ਕੁੱਝ ਅਜਿਹੀਆਂ ਸਿਫਾਰਿਸ਼ਾਂ ਹੂ-ਬੂ-ਹੂ ਉਹਨਾਂ ਸ਼ਬਦਾਂ ਵਿੱਚ ਕੀਤੀਆਂ ਗਈਆਂ ਨੇ ਜੋ ਕਾਊਂਸਲ ਆੱਨ ਐਨਰਜੀ, ਇਨਵਾਇਰਨਮੈਂਟ ਐਂਡ ਵਾਟਰ ਨੇ ਭਾਰਤ ਦੇ ਯੋਜਨਾ ਆਯੋਗ ਨੂੰ ਸੌਪੀ ਸੀ। ਯੋਜਨਾ ਆਯੋਗ ਨੇ ਇਹ ਕੰਮ ਇੰਟਰਨੈਸ਼ਨਲ ਫਾਇਨੈਂਸ ਕਾਰਪੋਰੇਸ਼ਨ ਦੇ ਮਾਰਫ਼ਤ 2030 ਵਾਟਰ ਰਿਸੌਰਸ ਗਰੁੱਪ ਲਈ ਕਰਵਾਇਆ ਸੀ। ਵਾਟਰ ਰਿਸੌਰਸ ਗਰੁੱਪ ਪ੍ਰਾਈਵੇਟ ਅਤੇ ਪਬਲਿਕ ਪਾਰਟਨਰਸ਼ਿਪ ਦਾ ਅਦਾਰਾ ਹੈ ਜੋ ਕਿ ਇੰਟਰਨੈਸ਼ਨਲ ਫਾਇਨੈਂਸ ਕਾਰਪੋਰੇਸ਼ਨ ਦੇ ਤਹਿਤ ਕੰਮ ਕਰਦਾ ਹੈ। ਅੱਗੇ ਇੰਟਰਨੈਸ਼ਨਲ ਫਾਇਨੈਂਸ ਕਾਰਪੋਰੇਸ਼ਨ ਵਿਸ਼ਵ ਬੈਂਕ ਦਾ ਹਿੱਸਾ ਹੈ। ਇਹ ਕਹਾਣੀ ਇੰਨੀ ਗੁੰਝਲਦਾਰ ਹੈ ਕਿ ਛੇਤੀ ਕਿਤੇ ਸਮਝ ਨਹੀ ਆਉਂਦੀ। ਵਾਟਰ ਰਿਸੌਰਸ ਗਰੁੱਪ ਦੇ ਭਾਈਵਾਲ ਕੌਣ-ਕਣ ਨੇ ਇਹ ਵੀ ਜਾਣਨਾ ਜ਼ਰੂਰੀ ਹੈ। ਇਸਦੇ ਭਾਈਵਾਲਾਂ ਵਿੱਚ ਕੌਮਾਂਤਰੀ ਬੈਂਕ, ਕੋਕਾ-ਕੋਲਾ, ਪੈਪਸੀ, ਯੂਨੀਲਿਵਰ, ਮੈਕਿਨਜੇਂ ਐਂਡ ਕੰਪਨੀ ਅਤੇ ਕਾਰਗਿਲ ਸੀਡ ਕਾਰਪੋਰੇਸ਼ਨ ਵਰਗੀਆਂ ਬਹੁਕੌਮੀ ਕੰਪਨੀਆਂ ਸ਼ਾਮਿਲ ਹਨ।  ਵਾਟਰ ਰਿਸੌਰਸ ਗਰੁੱਪ ਦੀ ਅਗਵਾਈ ਖੇਤੀ, ਖਾਣ-ਪੀਣ ਅਤੇ ਪਾਣੀ ਦਾ ਵਪਾਰ ਕਰਨ ਵਾਲੀ ਕੰਪਨੀਆਂ ਕੋਲ ਹੈ ਜਿੰਨਾਂ ਨੇ ਬੜੇ ਤਰੀਕੇ ਨਾਲ, ਬਹੁਤ ਹੀ ਘੁਮਾ-ਫਿਰਾ ਕੇ 'ਵਾਟਰ ਸੈਕਟਰ ਰਿਫੌਰਮਜ਼' ਯਾਨੀ ਪਾਣੀ ਦੇ ਖੇਤਰ ਦੇ ਸੁਧਾਰਾਂ ਦੇ ਨਾਮ ਤੇ ਪਾਣੀ ਦੀ ਗੁਲਾਮੀ ਲੱਦਣ ਦੀ ਕੋਸ਼ਿਸ਼ ਕੀਤੀ ਹੈ। ਰਾਸ਼ਟਰੀ ਜਲ ਨੀਤੀ ਇਸੇ ਗੁਲਾਮੀ ਦਾ ਬਹੁਤ ਹੀ ਚਲਾਕੀ ਭਰਿਆ ਅਤੇ ਮੱਕਾਰੀ ਭਰੀ ਵਿਦਵਤਾ ਵਾਲਾ ਪੈਂਤਰਾ ਹੈ।
ਖਰੜੇ ਨੂੰ ਜਿੰਨਾ ਪ੍ਰਚਾਰਿਆ ਜਾਣਾ ਚਾਹੀਦਾ ਸੀ ਉਹ ਨਹੀ ਹੋਇਆ। ਚਾਹੀਦਾ ਤਾਂ ਇਹ ਸੀ ਕਿ ਜਲ ਨੀਤੀ ਦੇ ਖਰੜੇ ਉੱਤੇ ਹਰ ਸ਼ਹਿਰ ਅਤੇ ਕਸਬੇ ਵਿੱਚ ਸੰਵਾਦ ਰਚਾਏ ਜਾਂਦੇ।  ਅੱਡ-ਅੱਡ ਸਿਆਸੀ, ਸਮਾਜਿਕ, ਧਾਰਮਿਕ ਅਤੇ ਵਾਤਾਵਰਣੀ ਸਰੋਕਾਰਾਂ ਵਾਲੇ ਲੋਕਾਂ ਤੋਂ ਖੁੱਲ ਕੇ ਸੁਝਾਅ ਲਏ ਜਾਂਦੇ। ਪਰ ਸਰਕਾਰ ਪਤਾ ਨਹੀ ਕਿਸ ਜਲਦਬਾਜ਼ੀ ਵਿੱਚ ਹੈ ਕਿ ਉਸਨੇ ਪਹਿਲਾਂ ਤਾਂ ਖਰੜੇ ਤੇ ਕੋਈ ਚਰਚਾ ਹੀ ਨਹੀ ਕੀਤੀ ਅਤੇ ਬਾਅਦ ਵਿੱਚ ਚਰਚਾ ਲਈ ਸਿਰਫ 29 ਦਿਨਾਂ ਦਾ ਸਮਾਂ ਦਿੱਤਾ। ਇਹ ਦੱਸਦਾ ਹੈ ਕਿ ਸਰਕਾਰਾਂ ਲੋਕਾਂ ਦੇ ਪੱਖ ਵਿੱਚ ਨਹੀ ਬਲਕਿ ਕੁੱਝ ਹੋਰ ਤਾਕਤਾਂ ਦੇ ਨਾਲ ਖੜੀਆਂ ਨੇ।
ਆਖਰ ਪਾਣੀ ਦਾ ਮਸਲਾ ਸਮੂਹ ਕੁਦਰਤ, ਜੀਵ-ਜੰਤੂ ਅਤੇ ਸਾਰੀ ਇਨਸਾਨੀਅਤ ਦੀ ਜਿੰਦਗੀ ਦਾ ਮਸਲਾ ਹੈ। ਇਸਨੂੰ ਵਪਾਰਕ ਹਿੱਤਾਂ ਦੀਆਂ ਨੀਤੀਆਂ ਨਹੀ ਸਗੋਂ ਕੁਦਰਤ ਅਤੇ ਮਨੁੱਖਤਾ ਹੀ ਸਹੀ ਲੀਹ ਤੇ ਪਾਏਗੀ। ਪਰ ਇਸਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਸਮਾਜ ਅਤੇ ਹਰ ਮਨੁੱਖ ਆਪਣੇ ਪਾਣੀ ਦੇ ਧਰਮ ਨੂੰ ਸਮਝੇ।

ਕੀਟਨਾਸ਼ਕ ਬਿਮਾਰੀਆਂ ਅਤੇ ਜੀ ਐੱਮ ਸੋਇਆਬੀਨ

ਅਰਜਨਟੀਨਾ ਵਿੱਚ ਹਵਾਈ ਛਿੜਕਾਅ ਉੱਤੇ ਰੋਕ ਦੀ ਮੰਗ

ਜੀ ਐੱਮ ਸੋਇਆਬੀਨ ਦੇ ਪ੍ਰਚਲਨ ਦੇ ਫਲਸਵਰੂਪ ਵਧ ਰਹੇ ਕੀਟਨਾਸ਼ਕਾਂ ਸੰਬੰਧਤ ਰੋਗਾਂ ਦੇ ਦਸਤਾਵੇਜ਼ੀ ਪ੍ਰਮਾਣਾਂ ਦੇ ਆਧਾਰ ਤੇ ਡਾਕਟਰਾਂ, ਚਿਕਿਤਸਕਾਂ ਅਤੇ ਖੋਜਕਾਰਾਂ ਦੇ ਸਮੂਹ ਨੇ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। (ਡਾ. ਈਵਾ ਸ਼੍ਰੀਨਾਥ ਸਿੰਘ ਜੀ)
ਇਹ ਰਿਪੋਰਟ ਇੰਸਟੀਚਿਊਟ ਆੱਫ ਸਾਇੰਸ ਇਨ ਸੁਸਾਇਟੀ ਦੀ ਵੈੱਬਸਾਈਟ ਉੱਪਰ ਵੀ ਦੇਖੀ ਜਾ ਸਕਦੀ ਹੈ।

ਜੀ ਐੱਮ ਸੋਇਆਬੀਨ ਦੇ ਪ੍ਰਚਲਨ ਤੋਂ ਬਾਅਦ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਦੇ ਕਾਰਨ ਵਧਦੇ ਕੈਂਸਰ ਅਤੇ ਕੀਟਨਾਸ਼ਕਾਂ ਨਾਲ ਸੰਬੰਧਿਤ ਹੋਰ ਬਿਮਾਰੀਆਂ ਦੇ ਵਧਣ ਕਰਕੇ ਅਰਜਨਟੀਨਾ ਦੇ 160 ਚਿਕਿਤਸਕਾਂ, ਸਿਹਤ ਕਰਮਚਾਰੀਆਂ ਅਤੇ ਖੋਜਕਾਰਾਂ ਦੇ ਇੱਕ ਨੈੱਟਵਰਕ ਨੇ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇਹ ਬਿਮਾਰੀਆਂ ਵਿਕਾਸ, ਪ੍ਰਜਣਨ, ਚਮੜੀ, ਰੋਗਾਂ ਨਾਲ ਲੜਨ ਦੀ ਸ਼ਕਤੀ, ਸ਼ਵਸਨ, ਨਾੜੀ ਪ੍ਰਣਾਲੀ ਅਤੇ ਇੰਡੋਕ੍ਰਾਈਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਹਨ।
ਇਹ ਨੈੱਟਵਰਕ ਪਹਿਲੀ ਵਾਰ ਅਗਸਤ 2010 ਅਤੇ ਦੁਬਾਰਾ 2011 ਵਿੱਚ ਇਕੱਤਰ ਹੋਇਆ। 2010 ਦੀ ਬੈਠਕ ਤੋਂ ਬਾਅਦ ਜਿੱਥੇ ਖੇਤੀ ਰਸਾਇਣਾਂ ਦੀ ਬਹੁਤ ਵਰਤੋਂ ਹੁੰਦੀ ਸੀ ਉਹਨਾਂ ਖੇਤਰਾਂ ਵਿੱਚ ਖੇਤੀ ਰਸਾਇਣਾਂ ਦੇ ਸੰਪਰਕ ਵਿੱਚ ਆਉਣ ਅਤੇ ਕੁੱਝ ਖ਼ਾਸ ਬਿਮਾਰੀਆਂ ਦੇ ਵਧਣ, ਜਿੰਨਾਂ ਵਿੱਚ ਜਮਾਂਦਰੂ ਦੋਸ਼ ਅਤੇ ਕੈਂਸਰ ਸ਼ਾਮਿਲ ਹਨ , ਦੇ ਸੰਬੰਧਾ ਉੱਪਰ ਇੱਕ ਰਿਪੋਰਟ ਸੰਕਲਿਤ ਕੀਤੀ ਗਈ। ਵਧਦੀਆਂ ਹੋਈਆਂ ਬਿਮਾਰੀਆਂ ਮੌਨਸੈਂਟੋ ਦੇ ਗਲਾਈਸੋਫੇਟ ਆਧਾਰਿਤ ਨਦੀਨਨਸਸ਼ਕ ਰਾਊਂਡ ਅੱਪ ਪ੍ਰਤਿ ਸਹਿਣਸ਼ੀਲ ਮੌਨਸੈਂਟੋ ਦੀ ਜੀ ਐੱਮ ਸੋਇਆਬੀਨ ਦੇ ਆਉਣ ਦੇ ਕਾਰਨ ਬਿਮਾਰੀਆਂ ਵਧੀਆਂ ਹਨ.
ਪਹਿਲੀ ਮੀਟਿੰਗ ਵਿੱਚ ਪੇਸ਼ ਕੀਤੇ ਬਿਮਾਰੀਆਂ ਅਤੇ ਕੀਟਨਾਸ਼ਕਾਂ ਵਿਚਕਾਰ ਸੰਬੰਧਾਂ ਨੇ ਚਿਕਿਤਸਕਾਂ ਦੇ ਨੈੱਟਵਰਕ ਨੂੰ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਉੱਪਰ ਪੂਰਨ ਪਾਬੰਦੀ, ਹੱਦੋ ਵੱਧ ਖ਼ਤਰਨਾਕ la ਅਤੇ  ਬਹੁਤ ਖ਼ਤਰਨਾਕ ਕੀਟਨਾਸ਼ਕਾਂ lb  ਅਤੇ ਆਬਾਦੀ ਵਾਲੇ ਇੱਕ ਕਿਲੋਮੀਟਰ ਖੇਤਰ ਦੇ ਅੰਦਰ ਕਿਸੇ ਵੀ ਤਰਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਉੱਪਰ ਪੂਰਨ ਪਾਬੰਦੀ ਦੀ ਮੰਗ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਰਤਮਾਨ ਖੇਤੀਬਾੜੀ ਆਧਾਰਿਤ ਉਦਯੋਗਾਂ ਅਤੇ ਟ੍ਰਾਂਸਜੈਨਿਕ ਉਤਪਾਦਨ ਮਾੱਡਲ ਉੱਪਰ ਸਵਾਲ ਉਠਾਉਂਦੇ ਹੋਏ ਕਿਹਾ ਕਿ ਰਾਜ ਦੀ ਯੂਨਵਰਸਿਟੀ ਨੂੰ ਖੇਤੀ ਵਿੱਚ ਜੈਵਿਕ ਉਤਪਾਦਨ (agro-ecological production) ਲਈ ਹੋਰ ਵਿਕਲਪਾਂ ਨੂੰ ਵੀ ਪ੍ਰੋਤਸਾਹਿਤ ਅਤੇ ਵਿਕਸਿਤ ਕਰਨਾ ਚਾਹੀਦਾ ਹੈ।
ਦੂਜੀ ਮੀਟਿੰਗ ਵਿੱਚ ਸਥਾਨਕ ਅਤੇ ਦੇਸ਼ ਦੀ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਖੇਤੀਬਾੜੀ ਸੰਬੰਧਿਤ ਬਿਜਨੈੱਸ ਕਰਨ ਵਾਲਿਆਂ ਅਤੇ ਨਿੱਜੀ ਮਾਲਿਕਾਂ ਦੇ ਅਧਿਕਾਰਾਂ ਦੀ ਜਗਾ ਆਮ ਲੋਕਾਂ ਦੇ ਚੰਗੀ ਸਿਹਤ ਦੇ ਅਧਿਕਾਰਾਂ ਨੂੰ ਸੁਨਿਸ਼ਚਿਤ ਕਰਨ ਅਤੇ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਉੱਪਰ ਪੂਰੀ ਤਰਾ ਪਾਬੰਦੀ ਲਗਾਉਣ।
ਅਰਜਨਟੀਨੀ ਸਮੁਦਾਇਆਂ ਦੀ ਨਿਆਂਇਕ, ਸਿਹਤ ਸੰਭਾਲ ਅਤੇ ਕੀਟਨਾਸ਼ਕਾਂ ਦੀ ਵਰਤੋ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ ਨੂੰ ਸਰਕਾਰੀ ਮਾਨਤਾ ਦਿਵਾਉਣ ਦੀ ਇਹ ਲੜਾਈ 10 ਸਾਲ ਪੁਰਾਣੀ ਹੈ। ਗੈਰ ਸਰਕਾਰੀ ਸੰਸਥਾਵਾਂ ਅਤੇ ਸਮੁਦਾਇ ਦੇ ਨਿਵਾਸੀਆਂ ਦੁਆਰਾ ਸੰਕਲਿਤ ਕੀਤਾ ਸਾਰ 'ਕਰੋਯਾ ਦੀ ਘੋਸ਼ਣਾ' ਵਿੱਚ ਸ਼ਾਮਿਲ ਹੈ। ਇਸ ਵਿੱਚ 'ਹਵਾਈ ਛਿੜਕਾਅ ਵਾਲੇ ਖੇਤਰਾਂ ਦੇ ਨਿਵਾਸੀਆਂ ਵਿੱਚ ਕੁਪੋਸ਼ਣ ਅਤੇ ਸ਼ਰੀਰ ਦੀ ਕੁਦਰਤੀ ਸੁਰੱਖਿਆ ਪ੍ਰਣਾਲੀ ਦੇ ਘਟਣ ਕਰਕੇ ਔਸਤ ਉਮਰ ਅਤੇ ਕੱਦ ਦੇ ਘਟਣ ਬਾਰੇ, ਜਮਾਂਦਰੂ ਦੋਸ਼ਾਂ, ਗਰਭਪਾਤ, ਉਦਾਸੀ, ਤਨਾਅ ਅਤੇ ਆਤਮਹੱਤਿਆ, ਨਾੜੀ ਤੰਤਰ ਵਿੱਚ ਗੜਬੜ, ਰੀੜ ਦੀ ਹੱਡੀ ਦੇ ਨੁਕਸ, ਚਮੜੀ ਦੇ ਰੋਗ, ਖੂਨ ਅਤੇ ਹੋਰ ਕਈ ਪ੍ਰਕਾਰ ਦੇ ਕੈਂਸਰਾਂ, ਦਮਾ, ਅਲਰਜੀਆਂ ਅਤੇ ਸਾਹ ਅਤੇ ਫੇਫੜਿਆਂ ਸੰਬੰਧੀ ਬਿਮਾਰੀਆਂ, ਪੁਰਸ਼ਾਂ ਵਿੱਚ ਨਪੁੰਸਕਤਾ ਅਤੇ ਨਾਮਰਦੀ, ਹਰਮੋਨਾਂ ਵਿੱਚ ਗੜਬੜ, ਬੱਚਿਆਂ ਦਾ ਘੱਟ ਵਿਕਾਸ, ਬੱਚਿਆਂ ਦਾ ਪ੍ਰਦੂਸ਼ਕਾਂ ਪ੍ਰਤੀ ਕਮਜ਼ੋਰ ਹੋਣਾ, ਰਕਤਹੀਣਤਾ, ਦਿਮਾਗ ਦੇ ਕਿਸੇ ਹਿੱਸੇ ਵਿੱਚ ਆਕਸੀਜਨ ਦੀ ਘਾਟ ਅਤੇ ਮੌਤ ਆਦਿ ਦਾ ਜ਼ਿਕਰ ਕੀਤਾ ਗਿਆ ਹੈ।

ਜਮਾਂਦਰੂ ਦੋਸ਼ਾਂ, ਕੈਂਸਰ ਅਤੇ ਹੋਰ ਬਿਮਾਰੀਆਂ ਵਿੱਚ ਚਿੰਤਾਜਨਕ ਵਾਧਾ
ਜਨਤਕ ਸਿਹਤ ਅਧਿਕਾਰੀਆਂ ਵੱਲੋਂ ਸਿਹਤ ਸੰਭਾਲ ਕਰਮਚਾਰੀਆਂ ਵੱਲੋਂ ਦਿੱਤੀਆਂ ਗਈਆਂ ਚਿੰਤਾਜਨਕ ਟਿੱਪਣੀਆਂ ਨੂੰ ਨਜ਼ਰਅੰਦਾਜ ਕੀਤਾ ਗਿਆ ਜਿਸ ਕਾਰਨ ਇਸ ਸੰਬੰਧੀ ਬਹੁਤ ਘੱਟ ਅਧਿਐਨ ਹੋਏ। ਹਾਲਾਂਕਿ ਚਿਕਿਤਸਕਾਂ (ਜਿੰਨਾਂ ਵਿੱਚੋ ਜ਼ਿਆਦਾਤਰ ਉਸੇ ਹੀ ਆਬਾਦੀ ਨੂੰ ਪਿਛਲੇ 25 ਸਾਲਾਂ ਤੋ ਸਿਹਤ ਸੰਬੰਧੀ ਸੁਵਿਧਾਵਾਂ ਦੇ ਰਹੇ ਸਨ।) ਕੋਲ ਨਿਰੀਖਣ ਦੇ ਆਧਾਰ ਤੇ ਚਿੰਤਤ ਕਰ ਦੇਣ ਵਾਲੇ ਅੰਕੜੇ ਸਨ ਜੋ ਕਿ ਸਮੁਦਾਇ ਦੇ ਲੋਕਾਂ ਵੱਲੋਂ ਖੇਤੀ ਰਸਾਇਣਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਦੱਸੀਆਂ ਕਹਾਣੀਆਂ ਨਾਲ ਮੇਲ ਖਾਂਦੇ ਸਨ। ਉਹਨਾਂ ਨੇ ਪਿਛਲੇ ਕੁੱਝ ਸਾਲਾਂ ਦੇ ਇਹਨਾਂ ਅਸਾਧਾਰਣ ਨਿਰੀਖਣਾਂ ਅਤੇ ਖੇਤੀ ਰਸਾਇਣਾਂ ਦੇ ਪ੍ਰਭਾਵ ਵਿੱਚ ਇੱਕ ਵਿਵਸਥਿਤ ਕੜੀ ਨੂੰ ਸਾਹਮਣੇ ਲਿਆਂਦਾ।
ਚਾਕੋ ਪ੍ਰਾਂਤ, ਜਿੱਥੇ ਡਾਕਟਰ ਮਾਰੀਆ ਡੇਲ ਕੈਰਮੈਨ ਸਰਵੈਸੋ ਇੱਕ ਹਸਪਤਾਲ ਦੀ ਵਿਸਤ੍ਰਿਤ ਪਣਾਲੀ ਦੀ ਪ੍ਰਮੁੱਖ ਹੈ, ਨੇ ਪ੍ਰਾਂਤ ਦੇ ਕਕਈ ਸ਼ਹਿਰਾਂ ਵਿੱਚ ਵਧਦੀਆਂ ਬਿਮਾਰੀਆਂ ਦੀ ਵਿਨਾਸ਼ਕਾਰੀ ਰੂਪਰੇਖਾ ਪੇਸ਼ ਕੀਤੀ। ਇਹ ਬਿਮਾਰੀਆਂ ਹਨ- ਗੁਰਦਿਆਂ ਦਾ ਫੇਲ ਹੋਣਾ, ਜਵਾਨ ਮਾਤਾਵਾਂ ਦੇ ਬੱਚਿਆਂ ਵਿੱਚ ਜਮਾਂਦਰੂ ਦੋਸ਼, ਜਵਾਨ ਲੋਕਾਂ ਵਿੱਚ ਕੈਂਸਰ, ਗਰਭਪਾਤ, ਗਰਭ ਧਾਰਨ ਕਰਨ ਵਿੱਚ ਸਮੱਸਿਆਵਾਂ, ਸਾਹ ਸੰਬੰਧੀ ਬਿਮਾਰੀਆਂ ਅਤੇ ਤੇਜ਼ ਐਲਰਜੀਆਂ। ਸਿਹਤ ਟੀਮਾਂ ਦੁਆਰਾ ਇਹ ਸਾਰੀਆਂ ਬਿਮਾਰੀਆਂ ਹਾਲ ਹੀ ਵਿੱਚ ਇਸ ਇਲਾਕੇ ਦੀ ਛੋਟੇ ਪੱਧਰ ਦੀ ਕਪਾਹ ਦੀ ਖੇਤੀ ਅਤੇ ਸਥਾਨਕ ਜੰਗਲਾਂ ਨੂੰ ਹਟਾ ਕੇ ਅਤੇ ਉਹਨਾਂ ਦੀ ਥਾਂ ਥੋਪੀ ਗਈ ਰਸਾਇਣਿਕ ਖੇਤੀ ਦੁਆਰਾ ਫੈਲਾਏ ਰਸਾਇਣਿਕ ਪ੍ਰਦੂਸ਼ਣ ਨਾਲ ਸੰਬੰਧਿਤ ਹਨ। ਇਹ ਪਾਇਆ ਗਿਆ ਕਿ ਸਾਹ ਸੰਬੰਧੀ ਬਿਮਾਰੀਆਂ ਪੈਰਾਕੁਆਟ (ਇੱਕ ਜ਼ਹਿਰੀਲਾ ਰਸਾਇਣ ਜੋ ਨਦੀਨਾਂ ਨੂੰ ਕਾਬੂ ਕਰਨ ਲਈ ਵਰਤਿਆ ਜਾਂਦਾ ਹੈ) ਦੇ ਕਾਰਨ ਹੋਈਆ ਹਨ।
ਕੋਰਡੋਬਾ ਯੂਨੀਵਰਸਿਟੀ ਦੇ ਮਾਤ੍ਰਤਵ ਅਤੇ ਨਵਜਾਤ ਯੂਨਿਟ ਦੇ ਵੰਸ਼ ਅਤੇ ਜੀਵਾਂ ਵਿੱਚ ਵਿਭਿੰਨਤਾ ਦਾ ਅਧਿਐਨ ਕਰਨ ਵਾਲੇ ਡਾ. ਗਲੈਡਿਸ ਟ੍ਰੋਮਬੋਟੋ ਦੁਆਰਾ ਕੀਤੇ ਗਏ ਕੁੱਝ ਅਧਿਐਨਾਂ ਵਿੱਚ ਪਿਛਲੇ 10 ਸਾਲਾਂ ਵਿੱਚ ਹੋਏ 1,10,000 ਜਨਮਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਪਾਇਆ ਕਿ 1971 ਤੋਂ ਲੈ ਕੇ 2003 ਦੌਰਾਨ ਜਨਮਜਾਤ ਅਤੇ ਮਾਂਸਪੇਸ਼ੀਆਂ ਅਤੇ ਹੱਡੀਆਂ ਦੇ ਢਾਂਚੇ ਸੰਬੰਧੀ ਦੋਸ਼ਾਂ ਵਿੱਚ ਦੋ ਤੋਂ ਤਿੰਨ ਗੁਣਾ ਤੱਕ ਵਾਧਾ ਹੋਇਆ ਹੈ।
ਡਾ. ਓਟਾਨੋ ਦੁਆਰਾ ਪੇਸ਼ ਕੀਤਾ ਬੱਚਿਆਂ ਦੇ ਕੈਂਸਰ ਸੰਬੰਧੀ ਅੰਕੜਿਆਂ ਤੋਂ ਵੀ ਓਹੀ ਸਾਹਮਣੇ ਆਇਆ ਜੋ ਬਾਕੀ ਚਿਕਿਤਸਕਾਂ ਦੁਆਰਾ ਆਪਣੇ ਨਿਰੀਖਣਾਂ ਦੌਰਾਨ ਪਾਇਆ ਗਿਆ ਸੀ - ਜਮਾਂਦਰੂ ਦੋਸ਼ਾਂ ਦੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਉਹਨਾਂ ਨੇ 1985 ਦੇ ਰਿਕਾਰਡਾਂ ਜਿੰਨਾਂ ਵਿੱਚ ਇੱਕ ਲੱਖ ਪਿੱਛੇ 10.5 ਕੇਸ ਸਨ, ਦੇ ਮੁਕਾਬਲੇ 2007 ਵਿੱਚ ਇੱਕ ਲੱਖ ਪਿੱਛੇ 15.7 ਕੇਸ ਦਰਜ ਕੀਤੇ।
ਕੀਟਨਾਸ਼ਕਾਂ ਦੇ ਪ੍ਰਭਾਵ ਅਤੇ ਵਧ ਰਹੀਆਂ ਬਿਮਾਰੀਆਂ ਵਿੱਚ ਮਜ਼ਬੂਤ ਸੰਬੰਧ 2005 ਵਿੱਚ ਕੋਰਡੋਬਾ ਇਤਸ਼ਾਇਗੋ ਇਲਾਕੇ ਦੇ ਮੈਂਬਰਾਂ ਦੁਆਰਾ ਕੀਤੇ ਨਿਰੀਖਣ ਦੀ ਉਦਾਹਰਣ ਦੁਆਾਰਾ ਮਜ਼ਬੂਤੀ ਨਾਲ ਰੱਖਿਆ ਗਿਆ ਜਿਸ ਵਿੱਚ ਇਹ ਪਾਇਆ ਗਿਆ ਕਿ ਛਿੜਕਾਅ ਵਾਲੇ ਇਲਾਕਿਆਂ ਦੇ ਕੋਲ ਰਹਿੰਦੇ ਨਿਵਾਸੀਆਂ ਵਿੱਚ ਕੈਂਸਰ ਦੀ ਦਰ ਲਗਾਤਾਰ ਵੱਧ ਰਹੀ ਹੈ।
ਡਾਕਟਰਾਂ ਨੂੰ ਅੰਦੇਸ਼ਾ ਹੈ ਕਿ ਖੇਤੀ ਰਸਾਇਣਾਂ ਦੁਆਰਾ ਮਨੁੱਖੀ ਸਿਹਤ ਨੂੰ ਪਹੁੰਚਾਏ ਗਏ ਨੁਕਸਾਨ ਦਾ ਪੱਧਰ ਪੂਰੀ ਤਰਾਂ ਪਛਾਣਿਆ ਨਹੀ ਜਾ ਸਕਿਆ ਹੈ। ਉਹਨਾਂ ਅਨੁਸਾਰ ਗਰਭਪਾਤਾਂ ਦੀ ਮੌਜ਼ੂਦਾ ਦਰ ਦਰਜ ਕੀਤੀ ਗਈ ਦਰ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ ਅਤੇ ਹੋਰ ਨਾੜੀ ਤੰਤਰ ਅਤੇ ਮਨੋਵਿਗਿਆਨਕ ਸਮੱਸਿਆਵਾਂ ਦਾ ਹਾਲੇ ਮੁਲਾਂਕਣ ਨਹੀ ਕਤਾ ਗਿਆ ਹੈ। ਇੱਕ ਸਾਲ ਤੱਕ ਦੇ ਬੱਚਿਆਂ ਦੇ ਆਰੰਭਿਕ ਅਤੇ ਛੋਟੇ ਪੈਮਾਨੇ ਦੀ ਜਾਂਚ ਇਹ ਦਰਸਾਉਂਦੀ ਹੈ ਕਿ ਖੇਤੀ ਰਸਾਇਣਾਂ ਦੀ ਵਰਤੋਂ ਵਾਲੇ ਖੇਤਰਾਂ ਵਿੱਚ ਅਜਿਹੇ ਰੋਗ ਪ੍ਰਚੱਲਿਤ ਹਨ।

ਮਹਾਂਮਾਰੀ ਵਿਗਿਆਨ ਦੇ ਅਰਜਨਟੀਨਾ ਤੋਂ ਬਾਹਰ ਕੀਤੇ ਗਏ ਅਧਿਐਨ
ਮੀਟਿੰਗ ਵਿੱਚ ਹੋਰ ਦੇਸ਼ਾਂ ਵਿੱਚ ਕੀਤੇ ਅਧਿਐਨਾਂ ਤੇ ਵੀ ਵਿਚਾਰ ਚਰਚਾ ਕੀਤੀ ਗਈ।  ਸੰਯੁਕਤ ਰਾਜ ਅਮਰੀਕਾ ਦੀ ਵਾਤਾਵਰਣ ਬਚਾਓ ਏਜੰਸੀ ਵੱਲੋਂ ਇਹ ਪਾਇਆ ਗਿਆ ਕਿ ਜਦ 2,4-ਡੀ ਨਦੀਨਨਾਸ਼ਕ ਛਿੜਕੀਆਂ ਕਣਕਾਂ ਦੇ ਨੇੜੇ ਰਹਿਣ ਵਾਲੀਆਂ ਮਾਤਾਵਾਂ ਨੇ ਗਰਭ ਧਾਰਨ ਕੀਤਾ ਤਾਂ ਉੱਥੇ ਜਨਮਜਾਤ ਦੋਸ਼ਾਂ ਵਿੱਚ 5 ਗੁਣਾ ਵਾਧਾ ਪਇਆ ਗਿਆ। ਇੱਕ ਹੋਰ ਅਧਿਐਨ ਵਿੱਚ ਐਟ੍ਰਾਜੀਨ ਜੋ ਕਿ ਇੱਕ ਨਦੀਨਨਾਸ਼ਕ ਹੈ, ਦੇ ਪ੍ਰਯੋਗ ਅਤੇ ਜਮਾਂਦਰੂ ਦੋਸ਼ਾਂ ਵਿੱਚ ਸੰਬੰਧ ਪਾਇਆ ਗਿਆ।  ਗਿਆਰਾਂ ਵਿੱਚੋਂ 9 ਅਧਿਐਨ ਕੀਟਨਾਸ਼ਕਾਂ ਦੇ ਸੰਪਰਕ ਵਿੱਚ ਆਉਣ ਅਤੇ ਗਰਭਪਾਤ, ਭਰੂਣ ਦੀ ਮੌਤ, ਜਨਮ ਤੋਂ ਤੁਰੰਤ ਬਾਅਦ ਮੌਤ ਜਾਂ ਮਰੇ ਹੋਏ ਬੱਚੇ ਦਾ ਪੈਦਾ ਹੋਣਾ, ਨਵਜਾਤ ਦੀ ਮੌਤ, ਜਲਦੀ ਜਾਂ ਦੇਰ ਨਾਲ ਗਰਭਪਾਤ ਆਦਿ ਵਿੱਚ ਸਕਾਰਾਤਮਕ ਸੰਬੰਧ ਦਰਸਾਉਂਦੇ ਹਨ।

ਵਿਗਿਆਨਕ ਖੋਜ ਅਤੇ ਕਲੀਨਿਕਲ ਪ੍ਰਮਾਣਾਂ ਦਾ ਪਰਸਪਰ ਸੰਬੰਧ

ਰਿਓ ਡੇ ਲਾਸ ਸਾਊਸੇਸ, ਸਾਇਰਾ, ਜੰਜੀਨਾ, ਮਾਰਕੋਸ ਜੁਆਰੇਜ ਅਤੇ ਲਾਸ ਵਰਟੀਏਂਟਿਸ ( ਇਹ ਉਹ ਇਲਾਕੇ ਹਨ ਜਿੱਥੇ 19% ਔਰਤਾਂ ਦਾ ਆਪਣੇ ਆਪ ਹੋਣ ਵਾਲਾ ਘੱਟੋ ਘੱਟ ਇੱਕ ਗਰਭਪਾਤ ਹੋਇਆ ਸੀ। ) ਦੇ ਨਿਵਾਸੀਆਂ ਦੇ ਖੂਨ ਦੇ ਨਮੂਨੇ ਲੈ ਕੇ ਡੀ ਐੱਨ ਏ ਟੈਸਟ ਕੀਤੇ ਗਏ ਅਤੇ ਪਤਾ ਲੱਗਿਆ ਕਿ ਡੀ ਐੱਨ ਏ ਦਾ ਨੁਕਸਾਨਿਆ ਜਾਣਾ ਵੀ ਕੈਂਸਰ ਦਾ ਇੱਕ ਮੁੱਖ ਕਾਰਨ ਹੈ। ਉਹਨਾਂ ਨੇ ਪਾਇਆ ਕਿ ਜਿੱਥੇ ਖੇਤੀ ਰਸਾਇਣਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਉੱਥੇ ਡੀ ਐੱਨ ਏ ਦੇ ਨੁਕਸਾਨ ਦੀ ਦਰ ਵਿੱਚ ਕਾਫੀ ਵਾਧਾ ਹੋਇਆ ਹੈ।  ਆਮ ਤੌਰ ਤੇ ਛਿੜਕੇ ਜਾਣ ਵਾਲੇ ਕੀਟਨਾਸ਼ਕ ਅਤੇ ਨਦੀਨਨਾਸ਼ਕ ਹਨ- ਗਲਾਈਸੋਫੇਟ, ਇੰਡੋਸਲਫਾਨ, ਸਾਈਪ੍ਰਮੈਂਥਰਿਨ, 2,4-ਡੀ, ਐਟਰਾਜਿਨ ਅਤੇ ਕਲੋਰੀਪਾਇਰੋਫਾਸ।
ਉਹਨਾਂ ਅਧਿਐਨਾਂ ਜਿਹੜੇ ਗਲਾਈਸੋਫੇਟ ਕਰਕੇ ਡੱਡੂਆਂ ਅਤੇ ਚੂਚੇ ਭਰੂਣਾਂ ਵਿੱਚ ਪਾਏ ਜਨਮਦੋਸ਼ਾਂ ਨੂੰ ਸਿੱਧ ਕਰਦੇ ਹਨ, ਦੇ ਅੰਕੜਿਆਂ ਨੇ ਕੀਟਨਾਸ਼ਕਾਂ ਤੋਂ ਪ੍ਰਭਾਵਿਤ ਮਾਤਾ-ਪਿਤਾ ਦੇ ਬੱਚਿਆਂ ਵਿੱਚ ਬਿਲਕੁਲ ਇਹੀ ਨਤੀਜਿਆਂ ਦੇ ਮਿਲਣ ਕਰਕੇ ਚਿੰਤਾ ਵਧਾ ਦਿੱਤੀ ਹੈ। ਕਾਨਫਰੰਸ ਵਿੱਚ ਇਸ ਬਾਰੇ ਵੀ ਵਿਚਾਰ ਕੀਤਾ ਗਿਆ।

ਅਰਜਨਟੀਨਾ ਵਿੱਚ ਕੀਟਨਾਸ਼ਕਾਂ ਦੀ ਵਿਆਪਕ ਅਤੇ ਵਧਦੀ ਵਰਤੋਂ ਅਤੇ ਹਵਾਈ ਛਿੜਕਾਅ
ਕੋਰਡੋਬਾ ਯੂਨੀਵਰਸਿਟੀ ਦੇ ਭੂਗੋਲ ਵਿਗਿਆਨੀਆਂ ਨੇ ਅਨੁਮਾਨ ਲਗਾਇਆ ਹੈ ਕਿ ਅਰਜਨਟੀਨਾ ਵਿੱਚ 1 ਕਰੋੜ 20 ਲੱਖ ਲੋਕ ਗਲਾਈਸੋਫੇਟ ਦੇ ਸਿੱਧੇ ਪ੍ਰਭਾਵ ਵਿੱਚ ਹਨ ਅਤੇ ਇਹਨਾਂ ਅੰਕੜਿਆਂ ਵਿੱਚ ਛਿੜਕਾਅ ਵਾਲੇ ਖੇਤਰਾਂ ਦੇ ਵੱਡੇ ਸ਼ਹਿਰਾਂ ਦੀ ਆਬਾਦੀ ਨੂੰ ਸ਼ਾਮਿਲ ਨਹੀ ਕੀਤਾ ਗਿਆ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਲਗਭਗ 22 ਮਿਲੀਅਨ ਹੈਕਟੇਅਰ (2 ਕਰੋੜ 20 ਲੱਖ ਹੈਕਟੇਅਰ) ਵਿੱਚ ਜੀ ਐੱਮ ਸੋਇਆਬੀਨ ਦੀ ਖੇਤੀ ਦੇ ਵਧਣ ਕਰਕੇ ਕੀਟਨਾਸ਼ਕਾਂ ਦਾ ਪ੍ਰਯੋਗ 1990 ਦੇ 3 ਕਰੋੜ 50 ਲੱਖ ਲਿਟਰ (35 ਮਿਲੀਅਨ ਲਿਟਰ)ਕੀਟਨਾਸ਼ਕਾਂ ਤੋਂ ਵੱਧ ਕੇ 2009 ਵਿੱਚ 28 ਕਰੋੜ 50 ਲੱਖ ਲਿਟਰ ਤੱਕ ਪਹੁੰਚ ਗਿਆ ਹੈ। ਜੀ ਐੱਮ ਸੋਇਆਬੀਨ ਦੇ ਅਧੀਨ ਖੇਤਰ ਵਧਣ ਦੇ ਨਾਲ-ਨਾਲ ਫਸਲਾਂ ਉੱਪਰ ਗਲਾਈਸੋਫੇਟ ਦੀਆਂ ਸਪ੍ਰੇਆਂ ਦੀ ਮਾਤਰਾ ਵੀ ਵਧੀ ਹੈ। ਗਲਾਈਸੋਫੇਟ ਦੀ ਸਪ੍ਰੇਅ ਦੀ ਮਾਤਰਾ 1990 ਵਿੱਚ 2 ਲਿਟਰ ਪ੍ਰਤਿ ਹੈਕਟੇਅਰ ਸੀ ਜੋ ਕਿ 2010 ਵਿੱਚ ਵਧ ਕੇ 20 ਲਿਟਰ ਪ੍ਰਤਿ ਹੈਕਟੇਅਰ ਹੋ ਗਈ ਹੈ। ਇਸਦਾ ਮੁੱਖ ਕਾਰਨ ਇਸ ਨਦੀਨਨਾਸ਼ਕ ਵਿਰੁੱਧ ਜੀ ਐੱਮ ਸੋਇਆਬੀਨ ਫਸਲ ਦੁਆਰਾ ਪ੍ਰਤੀਰੋਧਕ ਸ਼ਕਤੀ ਵਿਕਸਿਤ ਕਰ ਲੈਣਾ ਹੈ।
ਦੱਖਣੀ ਅਮਰੀਕਾ ਦੇ ਹੋਰ ਦੇਸ਼ ਵੀ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਕਰਵਾ ਰਹੇ ਹਨ। ਪਿੱਛੇ ਜਿਹੇ ਪੈਰਾਗੁਆ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਕਾਰਨ ਮਾਰੀਆਂ ਗਈਆਂ 50 ਪੂਰੀਆਂ ਵਿਕਿਸਿਤ ਗਾਵਾਂ, ਸੱਪਾਂ, ਮੱਛੀਆਂ ਅਤੇ ਕਈ ਪ੍ਰਜਾਤੀਆਂ ਦੇ ਪੰਛੀਆਂ ਦੇ ਮਰਨ ਕਰਕੇ ਖ਼ਬਰਾਂ ਵਿੱਚ ਰਿਹਾ। ਸਾਰੇ ਪਾਣੀ ਉਪਚਾਰ ਸਯੰਤਰਾਂ ਦੇ ਵੀ ਦੂਸ਼ਿਤ ਹੋਣ ਦਾ ਅਨੁਮਾਨ ਹੈ।
ਸਿੱਟੇ ਵਜੋਂ
ਅਰਜਨਟੀਨਾ ਵਿੱਚ 1 ਕਰੋੜ 20 ਲੱਖ ਲੋਕ ਖੇਤੀ ਰਸਾਇਣਾਂ ਦੇ ਪ੍ਰਭਾਵ ਕਾਰਨ ਕੈਂਸਰ, ਜਮਾਂਦਰੂ ਰੋਗਾਂ ਅਤੇ ਹੋਰ ਕਈ ਬਿਮਾਰੀਆਂ ਦੇ ਸ਼ਿਕਾਰ ਹਨ ਜਾਂ ਹੋਣ ਵੱਲ ਵਧ ਰਹੇ ਹਨ। ਕੀਟਨਾਸ਼ਕਾਂ ਅਤੇ ਵਧ ਰਹੀਆਂ ਬਿਮਾਰੀਆਂ ਦੇ ਸੰਬੰਧਾਂ ਉੱਪਰ ਡਾਕਟਰਾਂ ਨੇ ਇੱਕ ਦਸਤਾਵੇਜਾਂ ਦਾ ਸੰਗ੍ਰਿਹ ਤਿਆਰ ਕੀਤਾ ਹੈ ਅਤੇ ਉਸਦੇ ਆਧਾਰ ਤੇ ਸਰਕਾਰ ਤੋਂ ਕੀਟਨਾਸ਼ਕਾਂ ਦੇ ਹਵਾਈ ਸਪ੍ਰੇਅ ਉੱਤੇ ਉਹਨਾਂ ਦੇ ਸੁਰੱਖਿਅਤ ਸਿੱਧ ਹੋਣ ਤੱਕ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ।

ਮੌਨਸੈਂਟੋ ਫਰਾਂਸ ਵਿੱਚ ਰਸਾਇਣਿਕ ਜ਼ਹਿਰਾਂ ਲਈ ਦੋਸ਼ੀ ਸਿੱਧ

ਫਰਾਂਸ ਦੀ ਇੱਕ ਅਦਾਲਤ ਨੇ ਫੈਸਲਾ ਦਿੱਤਾ ਜਿਸ ਵਿੱਚ ਮੌਨਸੈਂਟੋ ਨੂੰ ਇੱਕ ਫ੍ਰੈਂਚ ਕਿਸਾਨ ਨੂੰ ਜ਼ਹਿਰ ਦੇਣ ਦਾ ਦੋਸ਼ੀ ਪਾਇਆ ਗਿਆ। ਇਹ ਫੈਸਲਾ ਲੋਕਾਂ ਦੀ ਸਿਹਤ ਸੰਬੰਧੀ ਮਸਲਿਆਂ ਵਿੱਚ ਇੱਕ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ
ਹੈ ਕਿ ਇਹ ਹੋਰਨਾਂ ਦੇਸ਼ਾਂ ਨੂੰ ਵੀ ਮੌਨਸੈਂਟੋ ਖਿਲਾਫ ਉੱਥੋਂ ਦੇ ਲੋਕਾਂ ਦੀ ਸਿਹਤ ਨਾਲ ਕੀਤੇ ਜਾ ਰਹੇ ਖਿਲਵਾੜਾਂ ਲਈ ਸਖਤ ਕਾਰਵਾਈ ਕਰਨ ਲਈ ਪ੍ਰੋਤਸਾਹਿਤ ਕਰੇਗਾ।
ਕਿਸਾਨ ਪੌਲ ਫ੍ਰੈਕੋਇਸ ਨੇ ਦੱਸਿਆ ਕਿ 2004 ਵਿੱਚ ਮੌਨਸੈਂਟੋ ਕੰਪਨੀ ਦੇ 'ਲਾਸੋ' ਨਾਮੀ ਨਦੀਨਨਾਸ਼ਕ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਸਨੂੰ ਨਸਾਂ ਸੰਬੰਧੀ ਸਮੱਸਿਆਵਾਂ ਜਿਵੇਂ ਯਾਦਸ਼ਕਤੀ ਜਾਣਾ ਅਤੇ ਸਿਰਦਰਦ। ਇਸ ਮਹੱਤਵਪੂਰਨ ਮੁਕੱਦਮੇ ਨੇ ਮੌਨਸੈਂਟੋ ਦੇ ਰਾਊਂਲਅੱਪ ਅਤੇ ਹੋਰਨਾਂ ਕੰਪਨੀਆਂ ਵੱਲੋਂ ਬਣਾਏ ਜਾ ਰਹੇ ਨਦੀਨਨਾਸ਼ਕਾਂ ਅਤੇ ਕੀਟਨਾਸ਼ਕਾਂ ਦੇ ਖਤਰਨਾਕ ਅਸਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ।
ਲਿਓਨ (ਦੱਖਣ-ਪੂਰਬੀ ਫਰਾਂਸ) ਦੀ ਇੱਕ ਅਦਾਲਤ ਵੱਲੋਂ ਦਿੱਤੇ ਫੈਸਲੇ ਬਾਰੇ ਦੱਸਦਿਆਂ ਪੌਲ ਨੇ ਕਿਹਾ ਕਿ ਮੌਨਸੈਂਟੋ ਨੇ ਉਤਪਾਦ ਦੇ ਲੇਬਲ ਉੱਪਰ ਉਚਿਤ ਚੇਤਾਵਨੀ ਨਹੀ ਦਿੱਤੀ ਸੀ। ਅਦਾਲਤ ਨੇ ਇਸ ਉਤਪਾਦ ਤੋਂ ਹੋਣ ਵਾਲੇ ਨੁਕਸਾਨਾਂ ਨੂੰ ਨਿਰਧਾਰਿਤ ਕਰਨ ਅਤੇ ਰਿਪੋਰਟ ਕੀਤੀਆਂ ਬਿਮਾਰੀਆਂ ਅਤੇ ਲਾਸੋ ਦੇ ਆਪਸੀ ਸੰਬੰਧਾਂ ਦੀ ਜਾਂਚ ਕਰਨ ਲਈ ਮਾਹਿਰਾਂ ਦੁਆਰਾ ਜਾਂਚ ਦੇ ਆਦੇਸ਼ ਦਿੱਤੇ।  ਇਹ ਮੁਕੱਦਮਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਪਿਛਲੇ ਵਾਰ ਮੌਨਸੈਂਟੋ ਦੇ ਖਿਲਾਫ ਕੀਤੇ ਮੁਕੱਦਮੇ ਵਿੱਚ ਕੀਟਨਾਸ਼ਕਾਂ ਦੇ ਸੰਪਰਕ ਵਿੱਚ ਆਉਣ ਕਰਕੇ ਹੋਣ ਵਾਲੇ ਪ੍ਰਭਾਵਾਂ ਦੇ ਆਪਸੀ ਸੰਬੰਧ ਸਾਬਤ ਨਾ ਕਰ ਪਾਉਣ ਕਰਕੇ ਕਿਸਾਨ ਉਹ ਮੁਕੱਦਮਾ ਹਾਰ ਗਏ ਸਨ।

ਮੌਨਸੈਂਟੋ ਦੇ ਘਾਤਕ ਉਤਪਾਦ
ਮੌਨਸੈਂਟੋ ਨੂੰ ਉਸਦੀਆਂ ਕੀਤੀਆਂ ਘਾਤਕ ਗਲਤੀਆਂ ਲਈ ਸਜਾ ਦਿਵਾਉਣ ਦੇ ਮਿਸ਼ਨ ਵਿੱਚ ਪੌਲ ਇਕੱਲਾ ਨਹੀ ਹੈ। ਉਸਨੇ ਅਤੇ ਉਸ ਜਿਹੇ ਬਾਕੀ ਕਿਸਾਨਾਂ, ਜੋ ਕਿ ਮੌਨਸੈਂਟੋ ਦੇ ਖਤਰਨਾਕ ਉਤਪਾਦਾਂ ਦੇ ਸ਼ਿਕਾਰ ਹੋਏ ਸਨ, ਨੇ ਪਿਛਲੇ ਸਾਲ ਇਸ ਮੁਕੱਦਮੇ ਕਿ 'ਉਹਨਾਂ ਦੀਆਂ ਸਿਹਤ ਸਮੱਸਿਆਵਾਂ ਮੌਨਸੈਂਟੋ ਦੇ ਲਾਸੋ ਅਤੇ ਦੂਸਰੇ ਫਸਲ ਲਈ ਰੱਖਿਆ ਉਤਪਾਦਾਂ ਕਰਕੇ ਹਨ' ਨੂੰ ਲੜਨ ਲਈ  ਇੱਕ ਸੰਗਠਨ ਬਣਾਇਆ ਹੈ। 1996 ਤੋਂ ਫ੍ਰੈਂਚ ਸਮਾਜਿਕ ਸੁਰੱਖਿਆ ਪ੍ਰਣਾਲੀ ਦੀ ਖੇਤੀਬਾੜੀ ਬਰਾਂਚ ਨੇ ਕਿਸਾਨਾਂ ਵੱਲੋਂ ਕੀਟਨਾਸ਼ਕਾਂ ਨਾਲ ਸੰਬੰਧਿਤ ਬਿਮਾਰੀਆਂ ਸੰਬੰਧੀ 200 ਰਿਪੋਰਟਾਂ  ਪ੍ਰਤੀ ਸਾਲ ਇਕੱਠੇ ਕੀਤੇ ਹਨ। ਪਰ ਉਹਨਾਂ ਵਿੱਚੋਂ ਸਿਰਫ 47 ਕੇਸਾਂ ਵਿੱਚ ਹੀ ਇਹ ਮੰਨਿਆ ਗਿਆ ਕਿ ਉਹ ਬਿਮਾਰੀਆਂ ਕੀਟਨਾਸ਼ਕਾਂ ਨਾਲ ਸੰਬੰਧਿਤ ਸਨ।
ਪੌਲ, ਜਿਸਦੀ ਜਿੰਦਗੀ ਮੌਨਸੈਂਟੋ ਦੇ ਉਤਪਾਦਾਂ ਨੇ ਬਰਬਾਦ ਕਰ ਦਿੱਤੀ ਹੈ, ਨੇ ਕਿਸਾਨਾਂ ਦੀ ਰੱਖਿਆ ਵਿੱਚ ਇੱਕ ਸ਼ਕਤੀਸ਼ਾਲੀ ਉਦਾਹਰਣ ਪੇਸ਼ ਕੀਤਾ ਹੈ।
ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਦੂਸਰੇ ਦੇਸ਼ਾਂ ਵਿੱਚ ਮੌਨਸੈਂਟੋ ਦੇ ਲਾਸੋ ਉਤਪਾਦ ਤੇ ਦੂਸਰੇ ਦੇਸ਼ਾਂ ਵਿੱਚ ਪਾਬੰਦੀ ਲੱਗਣ ਤੋਂ ਬਾਅਦ ਯੂਰਪੀਨ ਯੂਨੀਅਨ ਦੇ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਫਰਾਂਸ ਨੇ 2007 ਵਿੱਚ ਲਾਸੋ ਤੇ ਪਾਬੰਦੀ ਲਗਾ ਦਿੱਤੀ ਸੀ।
ਫਰਾਂਸ ਨੇ 2008 ਤੋਂ ਲੈ ਕੇ 2018 ਤੱਕ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਮਾਤਰਾ ਵਿੱਚ 50 ਪ੍ਰਤੀਸ਼ਤ ਕਮੀ ਕਰਨ ਦਾ ਨਿਸ਼ਾਨਾ ਮਿਥਿਆ ਹੈ ਜਿਸ ਵਿੱਚੋਂ 2008 ਤੋਂ 2010 ਦੇ ਦਰਮਿਆਨ 4 ਪ੍ਰਤੀਸ਼ਤ ਮਾਤਰਾ ਘਟਾ ਲਈ ਗਈ ਹੈ।
ਪੌਲ ਦਾ ਦਾਅਵਾ ਜ਼ਿਆਦਾ ਮਜ਼ਬੂਤ ਹੈ ਕਿਉਂਕਿ ਉਹ ਉਸ ਖਾਸ ਮੌਕੇ ਬਾਰੇ ਦੱਸ ਸਕਦਾ ਹੈ ਜਦ ਉਹ ਸਪ੍ਰੇਅ ਵਾਲੀ ਟੰਕੀ ਸਾਫ ਕਰ ਰਿਹਾ ਸੀ ਤਾਂ ਸਾਹ ਰਾਹੀ ਲਾਸੋ ਉਸਦੇ ਸ਼ਰੀਰ ਅੰਦਰ ਗਿਆ। ਜਦ ਕਿ ਦੂਸਰੇ ਕਿਸਾਨ ਵਿਭਿੰਨ ਉਤਪਾਦਾਂ ਤੋਂ ਹੋਣ ਵਾਲੇ ਅਸਰਾਂ ਬਾਰੇ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇੱਕ ਕਿਸਾਨ ਜਿਸ ਨੂੰ ਪ੍ਰੋਸਟੇਟ ਕੈਂਸਰ ਹੈ, ਦਾ ਕਹਿਣਾ ਹੈ ਕਿ ਇਹ ਬਿਲਕੁਲ ਉਸੇ ਤਰਾ ਹੈ ਕਿ ਤੁਸੀ ਕੰਢਿਆਂ ਦੇ ਬਿਸਤਰ ਤੇ ਪਏ ਹੋ ਤੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕਿਹੜਾ ਕੰਢਾ ਤੁਹਾਨੂੰ ਚੁਭਿਆ ਹੈ।
ਫਸਲ ਸੁਰੱਖਿਆ ਕੰਪਨੀਆਂ ਦੇ ਸੰਗਠਨ, UIPP, ਦਾ ਕਹਿਣਾ ਹੈ ਕਿ ਕੀਟਨਾਸ਼ਕਾਂ ਨੂੰ ਟੈਸਟ ਕੀਤੇ ਜਾਣੇ ਚਾਹੀਦੇ ਹਨ ਅਤੇ ਜੇਕਰ ਮਨੁੱਖ ਨੂੰ ਇਹਨਾਂ ਕਰਕੇ ਕੈਂਸਰ ਹੋਣ ਦੇ ਕਿਸੇ ਵੀ ਤਰ•ਾ ਦੇ ਸਬੂਤ ਮਿਲਦੇ ਹਨ ਤਾਂ ਇਹਨਾਂ ਨੂੰ ਬਾਜਾਰ ਵਿੱਚੋਂ ਹਟਾ ਲੈਣਾ ਚਾਹੀਦਾ ਹੈ।
ਇਸੀ ਦੌਰਾਨ ਫਰਾਂਸ ਦੀ ਸਿਹਤ ਅਤੇ ਵਾਤਾਵਰਣ ਸੁਰੱਖਿਆ ਏਜੰਸੀ ਕਿਸਾਨਾਂ ਦੀ ਸਿਹਤ ਉੱਪਰ ਇੱਕ ਅਧਿਐਨ ਕਰ ਰਹੀ ਹੈ ਜਿਸਦੇ ਨਤੀਜੇ ਅਗਲੇ ਸਾਲ ਆਉਣ ਦੀ ਸੰਭਾਵਨਾ ਹੈ। 

ਮੋਨਾਰਕ ਤਿਤਲੀਆਂ ਉੱਤੇ ਮੰਡਰਾ ਰਿਹਾ ਨਸਲਕੁਸ਼ੀ ਦਾ ਖ਼ਤਰਾ!

ਘਾਤਕ ਨਦੀਨ ਨਾਸ਼ਕ ਗਲਾਈਫੋਸਟੇਟ ਅਤੇ ਬੀਟੀ ਫਸਲਾਂ ਦੀ ਕਰਨੀ
ਹੁਣੇ-ਹੁਣੇ ਆਈ ਇੱਕ ਰਿਪੋਰਟ ਅਨੁਸਾਰ ਉੱਤਰੀ ਅਮਰੀਕਾ ਵਿੱਚ ਰਾਂਊਡ ਅਪ ਰੈਡੀ ਬੀਟੀ ਮੱਕੀ ਅਤੇ ਸੋਇਆਬੀਨ ਦੀ ਬੀਜਾਂਦ ਹੇਠ ਰਕਬਾ ਵਧਣ ਕਾਰਨ ਉੱਥੇ ਪਾਈਆਂ ਜਾਣ ਵਾਲੀਆਂ ਮੋਨਾਰਕ ਤਿਤਲੀਆਂ ਦੀ ਸੰਖਿਆ ਵਿੱਚ ਭਾਰੀ ਗਿਰਾਵਟ ਦਰਜ਼ ਕੀਤੀ ਗਈ ਹੈ। ਇਨਸੈਕਟ ਕਨਜ਼ਰਵੇਸ਼ਨ ਅਤੇ ਡਾਇਵਰਸਿਟੀ ਰਸਾਲੇ ਵਿੱਚ ਛਪੀ ਇਹ ਰਿਪੋਰਟ ਦਸਦੀ ਹੈ ਕਿ ਰਾਂਊਂਡ ਅਪ ਰੈਡੀ ਬੀਟੀ ਮੱਕੀ ਅਤੇ ਸੋਇਆਬੀਨ ਵਿਚ ਉੱਗਣ ਵਾਲੇ ਮਿਲਕ ਵੀਡ ਨਾਮੀ ਪੌਦਿਆਂ ਨੂੰ ਖਤਮ ਕਰਨ ਲਈ ਵਰਤਿਆ ਜਾਣ ਵਾਲਾ ਘਾਤਕ ਨਦੀਨ ਨਾਸ਼ਕ ਗਲਾਈਫੋਸਟੇਟ ਇਸ ਸਭ ਲਈ ਮੁੱਖ ਤੌਰ 'ਤੇ ਜਿੰਮੇਵਾਰ ਹੈ।
ਕਿਉਂਕਿ ਮੋਨਾਰਕ ਤਿਤਲੀਆਂ ਆਪਣੇ ਭੋਜਨ ਅਤੇ ਨਿਵਾਸ ਲਈ ਮੱਕੀ ਅਤੇ ਸੋਇਆਬੀਨ ਵਿੱਚ ਉੱਗਣ ਵਾਲੀ ਮਿਲਕ ਵੀਡ ਨਾਮਕ  ਇਸ ਵਨਸਪਤੀ ਉੱਪਰ ਹੀ ਨਿਰਭਰ ਕਰਦੀਆਂ ਹਨ। ਪਰੰਤੂ ਰਾਂਊਂਡ ਅਪ ਰੈਡੀ ਬੀਟੀ ਮੱਕੀ ਅਤੇ ਸੋਇਆਬੀਨ  ਵਿੱਚ ਬੇਰੋਕ ਵਰਤੇ ਜਾ ਰਹੇ ਗਲਾਈਫੋਸਟੇਟ ਕਾਰਨ ਇੱਕ ਤਰਾਂ ਨਾਲ ਮਿਲਕ ਵੀਡ ਦੀ ਨਸਲਕੁਸ਼ੀ ਹੀ ਕਰ ਦਿੱਤੀ ਗਈ ਹੈ।  ਸਿੱਟੇ ਵਜੋਂ ਆਪਣੀ ਖ਼ੁਰਾਕ ਅਤੇ ਨਿਵਾਸ ਲਈ ਇਹਦੇ 'ਤੇ ਨਿਰਭਰ ਮੋਨਾਰਕ ਤਿਤਲੀਆਂ ਦੀ ਆਬਾਦੀ ਤੇਜੀ ਨਾਲ ਘਟ ਰਹੀ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਸਬੰਧਤ ਰਿਪੋਰਟ ਦੇ ਇੱਕਲੇਖਕ ਸ਼੍ਰੀ ਚਿਪ ਟੇਲਰ ਕਾਨਸਾਂਸ ਯੂਨੀਵਰਸਿਟੀ ਵਿੱਚ ਇੱਕ ਇਨਸੈਕਟ ਈਕੋਲੋਜਿਸਟ ਵਜੋਂ ਸੇਵਾਵਾਂ ਨਿਭਾਉਂਦੇ ਹਨ ਉੱਥੇ ਹੀ ਦੂਜੇ ਲੇਖਕ ਸ਼੍ਰੀ ਲਿਨਕੋਲਿਨ ਪੀ. ਬਰਾਉਰ ਸਵੀਟ ਬਰਾਇਰ ਕਾਲਜ ਵਿਖੇ ਕੀਟ ਵਿਗਿਆਨੀ ਹਨ। ਦੋਹਾਂ ਹੀ ਵਿਗਿਆਨੀਆਂ ਦਾ ਮਤ ਹੈ ਕਿ ਰਾਂਊਡ ਅਪ ਰੈਡੀ ਬੀਟੀ ਫਸਲਾਂ ਆਮ ਬੀਟੀ ਫਸਲਾਂ ਦੇ ਮੁਕਾਬਲੇ ਸਮੁੱਚੇ ਵਾਤਾਵਰਣ ਅਤੇ ਜੀਵ-ਜੰਤੂਆਂ ਲਈ ਕਿਤੇ ਵੱਧ ਖ਼ਤਰਨਾਕ ਹਨ।
ਅਮਰੀਕੀ ਕਿਸਾਨਾਂ ਦੁਆਰਾ ਫ਼ਸਲਾਂ ਉੱਤ ਵਿੱਚ ਛਿੜਕੇ ਜਾ ਰਹੇ ਗਲਾਈਫੋਸਟੇਟ ਦੇ ਬਹੁਤ ਸਾਰੇ ਨਾਕਾਰਾਤਮਕ ਅਸਰ ਦੇਖੇ ਜਾ ਰਹੇ ਹਨ। ਜਿਵੇਂ ਕਿ ਪਸ਼ੂਆਂ ਵਿੱਚ ਜ਼ਮਾਂਦਰੂ ਨੁਕਸ, ਕੈਂਸਰ, ਅਣੁਵੰਸ਼ਿਕ ਨੁਕਸਾਨ, ਐਂਡੋਕ੍ਰਾਈਨ ਡਿਸਰਪਸ਼ਨ (ਸਰੀਰ ਵਿੱਚ ਜ਼ਰੂਰੀ ਰਸਾਂ/ਹਾਰਮੋਨਜ਼ ਦੀ ਲੋੜੀਂਦੀ ਉਤਪਤੀ ਯਕੀਨੀ ਬਣਾਉਣ ਵਾਲੀ ਪ੍ਰਣਾਲੀ ਵਿੱਚ ਖਲਲ) ਅਤੇ ਕਈ ਹੋਰ ਗੰਭੀਰ ਪ੍ਰਭਾਵ ਦਰਜ਼ ਕੀਤੇ ਗਏ ਹਨ। ਇੱਥੇ ਹੀ ਬਸ ਨਹੀਂ ਮੱਕੀ ਦੇ ਕੀਟ ਵਿਗਿਆਨੀ ਜੋਹਨ ਲੋਸੀ ਦੇ ਅਧਿਐਨ ਜਿਹੜਾ ਕਿ 1999 ਵਿੱਚ ਪ੍ਰਕਾਸ਼ਿਤ ਹੋਇਆ ਸੀ ਦਸਦਾ ਹੈ ਕਿ ਅਮਰੀਕਾ ਵਿੱਚ ਮੋਨਰਾਕ ਤਿਤਲੀਆਂ ਉੱਤੇ ਬੀਟੀ ਫਸਲਾਂ ਦਾ ਬਹੁਤ ਹੀ ਮਾਰੂ ਅਸਰ ਹੋਇਆ ਹੈ।
ਇਸ ਅਧਿਐਨ ਮਤਾਬਿਕ ਬੀਟੀ ਫਸਲਾਂ ਦਾ ਪਰਾਗ ਮੋਨਾਰਕ ਤਿਤਲੀ ਦੇ ਲਾਰਵਿਆਂ ਲਈ ਬਹੁਤ ਜ਼ਹਿਰੀਲਾ ਸਿੱਧ ਹੁੰਦਾ ਹੈ। ਬਾਅਦ ਵਿੱਚ ਆਈਓਵਾ ਸਟੇਟ ਯੂਨੀਵਰਸਿਟੀ ਵਿੱਚ ਇਸ ਸਬੰਧ ਵਿੱਚ ਹੋਏ ਇੱਕ ਅਧਿਐਨ ਵਿੱਚ ਇਹ ਵੀ ਦੇਖਿਆ ਗਿਆ ਕਿ ਖੇਤ ਵਿੱਚ ਬੀਟੀ ਫਸਲਾਂ ਦੇ ਪਰਾਗ ਯੁਕਤ ਮਿਲਕ ਵੀਡ ਪੌਦਿਆਂ ਦੇ ਪੱਤੇ ਖਾਣ ਉਪਰੰਤ ਮੋਨਾਰਕ ਤਿਤਲੀ ਦੇ ਲਾਰਵੇ ਦੀ ਮੌਤ ਹੋ ਗਈ। ਦੁਨੀਆਂ ਭਰ ਵਿੱਚ ਆਪਣੇ ਹੈਰਾਨੀਜਨਕ ਪ੍ਰਵਾਸ ਲਈ ਜਾਣੀਆਂ ਜਾਂਦੀਆਂ ਮੋਨਾਰਕ ਤਿਤਲੀਆਂ ਉੱਤਰੀ ਅਮਰੀਕਾ ਦੀਆਂ ਘੋਰ ਸਰਦੀਆਂ ਤੋਂ ਬਚਣ ਲਈ 4,000 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਹਰ ਸਾਲ ਮੈਕਸੀਕੋ ਪਹੁੰਚਦੀਆਂ ਹਨ। ਪਰੰਤੂ ਗਲਾਈਫੋਸਟੇਟ ਦੀਆਂ ਝੰਬੀਆਂ ਇਹਨਾਂ ਤਿਤਲੀਆਂ ਦੀ ਸੰਖਿਆ ਵਿੱਚ ਵੱਡ ਪੱਧਰੀ ਗਿਰਾਵਟ ਆਈ ਹੈ।
ਦੁਨੀਆਂ ਭਰ ਦੇ ਹੋਰਨਾਂ ਦੇਸਾਂ ਦੇ ਆਮ ਲੋਕਾਂ ਵਾਂਗੂੰ ਬਹੁਗਿਣਤੀ ਅਮਰੀਕਨ ਵੀ ਸਿਹਤਾਂ, ਵਾਤਾਵਰਣ ਅਤੇ ਕੁਦਰਤ ਦੀ ਕਾਇਨਾਤ ਉੱਤੇ ਪੈਣ ਵਾਲੇ ਬੀਟੀ ਫਸਲ ਦੇ  ਮਾਰੂ ਅਸਰਾਂ ਪ੍ਰਤੀ ਜਾਗਰੂਕ ਨਹੀਂ ਹਨ। ਇਹ ਸਥਿਤੀ ਰਾਂਊਡ ਅੱਪ ਰੈਡੀ ਬੀਟੀ ਫਸਲਾਂ ਅਤੇ ਖੇਤੀ ਵਿੱਚ ਵਰਤੇ ਜਾਣ ਵਾਲੇ ਨਦੀਨ ਨਾਸ਼ਕ ਜ਼ਹਿਰਾ ਸਬੰਧੀ ਵੀ ਬਣੀ ਹੋਈ ਹੈ ਅਤੇ ਬਾਇਓਟੈੱਕ ਕੰਪਨੀਆਂ ਇਸ ਸਭ ਦਾ ਚੋਖਾ ਫ਼ਾਇਦਾ ਉਠਾ ਰਹੀਆਂ ਹਨ। ਸਿੱਟੇ ਵਜੋਂ ਸੰਸਾਰ ਵਿੱਚੋਂ  ਪੰਛੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਵਾਂਗੂ ਮੋਨਾਰਕ ਤਿਤਲੀਆਂ ਵੀ ਲੋਪ ਹੋਣ ਕਿਨਾਰੇ ਪਹੁੰਚ ਚੁੱਕੀਆਂ ਹਨ। 

ਮੌਨਸੈਂਟੋ ਨੇ ਵਿਰੋਧ ਤੋਂ ਬਾਅਦ ਬ੍ਰਿਟੇਨ ਵਿੱਚ ਕੀਤਾ ਜੀ ਐੱਮ ਫਸਲਾਂ ਦਾ ਉਤਪਾਦਨ ਬੰਦ

ਬਾਇਓਟੈਕ ਦੈਂਤ ਮੌਨਸੈਂਟੋ ਨੂੰ ਬੀਤੇ ਦਿਨੀ ਜੀ ਐੱਮ ਫਸਲਾਂ ਵਿਰੁੱਧ ਭਾਰੀ ਵਿਰੋਧ ਦੇ ਚੱਲਦਿਆਂ ਬ੍ਰਿਟੇਨ ਵਿੱਚੋਂ ਜੀ ਐੱਮ ਫਸਲਾਂ ਦੇ ਉਤਪਾਦਨ ਨੂੰ ਰੋਕਣ ਦੀ ਘੋਸ਼ਣਾ ਕਰਨੀ ਪਈ।
ਬਾਇਓਟੈਕ ਫਾਰਮ ਮੌਨਸੈਂਟੋ ਜੋ ਕਿ ਜੀ ਐੱਮ ਫਸਲਾਂ ਦੇ ਪਿੱਛੇ ਕੰਮ ਕਰ ਰਹੀ ਹੈ, ਨੇ ਘੋਸ਼ਣਾ ਕੀਤੀ ਕਿ ਉਸਨੇ ਆਪਣੇ ਕੈਮਬ੍ਰਿਜ ਸਥਿਤ ਕਣਕ ਦੀ ਪੈਦਾਵਾਰ ਦੇ ਅਪ੍ਰੇਸ਼ਨ ਨੂੰ ਬੰਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਜਿਹਾ ਜੀ ਐੱਮ ਫਸਲਾਂ ਪ੍ਰਤਿ ਵਿਰੋਧਤਾ, ਜੋ ਕਿ ਡੇਲੀ ਮੇਲ ਅਖਬਾਰ ਦੇ ਜੀ ਐੱਮ ਭੋਜਨ ਵਿਰੁੱਧ ਅੰਦੋਲਨ ਤੋ ਪ੍ਰਭਾਵਿਤ ਹੈ, ਦੇ ਕਾਰਨ ਕੀਤਾ ਗਿਆ ਹੈ।
ਮੌਨਸੈਂਟੋ ਆਪਣੇ ਫਰਾਂਸ, ਜਰਮਨੀ ਅਤੇ ਚੈੱਕ ਰਿਪਬਲਿਕ ਸਥਿਤ ਫਸਲਾਂ ਦੀਆਂ ਕਿਸਮਾਂ ਵਿਕਸਿਤ ਕਰਨ ਵਾਲੇ ਸੈਂਟਰਾਂ ਨੂੰ ਵੇਚਣ ਲਈ ਕੋਸ਼ਿਸ਼ ਕਰ ਰਹੀ ਹੈ।
ਬ੍ਰਿਟੇਨ ਤੋਂ ਮੌਨਸੈਂਟੋ ਦਾ ਜਾਣਾ ਇੱਕ ਅਜਿਹੇ ਚਿੰਨ ਦੇ ਰੂਪ ਵਿੱਚ ਲਿਆ ਜਾ ਰਿਹਾ ਹੈ ਕਿ ਮੌਨਸੈਂਟੋ ਨੇ ਯੂਰਪ ਦੇ ਵਿੱਚ ਜੀ ਐੱਮ ਫਸਲਾਂ ਵੇਚਣ ਦੀਆਂ ਸਹਰੀਆਂ ਉਮੀਦਾਂ ਗਵਾ ਦਿੱਤੀਆਂ ਹਨ। ਇੱਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਯੂਰਪੀਨ ਦੇਸ਼ਾਂ ਵਿੱਚ ਜੀ ਐੱਮ ਫਸਲਾਂ ਉੱਪਰ ਪਾਬੰਦੀ ਲੱਗੀ ਹੋਈ ਹੈ।
ਫ੍ਰੈਂਡਜ਼ ਆੱਫ ਦਿ ਅਰਥ ਦੇ ਪੇਟੇ ਰਿਲੇ ਦਾ ਕਹਿਣਾ ਹੈ ਕਿ ਜੇਕਰ ਉਹ ਬ੍ਰਿਟੇਨ ਤੋਂ ਜਾ ਰਹੇ ਹਨ ਤਾਂ ਸਾਨੂੰ ਖੁਸ਼ ਹੋਣਾ ਚਾਹੀਦਾ ਹੈ।
ਮੌਨਸੈਂਟੋ ਦੇ ਇਹ ਨਿਰਣਾ ਸਰਕਾਰ ਦੇ ਜੀ ਐੱਮ ਫਸਲਾਂ ਦੇ ਉਤਪਾਦਨ ਸੰਬੰਧੀ ਦ੍ਰਿਸ਼ਟੀਕੋਣ ਬਾਰੇ ਅੰਤਿਮ ਘੋਸ਼ਣਾ ਕਰਨ ਦੇ ਮੌਕੇ ਜਨਤਕ ਕੀਤਾ ਗਿਆ। ਸਰਕਾਰ ਦੁਆਰਾ ਕਰਵਾਈ ਗਈ ਖੋਜ ਤੋਂ ਇਹ ਗੱਲ ਸਾਹਮਣੇ ਆਈ ਕਿ ਜੀ ਐੱਮ ਫਸਲਾਂ ਦੀ ਖੇਤੀ ਕਈ ਪੀੜੀਆਂ ਤੱਕ ਦੇਸ਼ ਨੂੰ ਪ੍ਰਦੂਸ਼ਿਤ ਕਰ ਸਕਦੀ ਹੈ।
ਮੌਨਸੈਂਟੋ ਦੀ ਕੈਂਬ੍ਰਿਜ ਯੂਨਿਟ ਵਿੱਚ 125 ਲੋਕਾਂ ਦੀ ਟੀਮ ਯੂਰਪੀਨ ਦੇਸ਼ਾਂ ਦੇ ਬਾਜਾਰ ਵਿੱਚ ਵੇਚਣ ਲਈ ਕਣਕ ਦੀਆਂ ਹਾਈਬ੍ਰਿਡ ਕਿਸਮਾਂ ਵਿਕਸਿਤ ਕਰਨ ਵਿੱਚ ਲੱਗੀ ਹੋਈ ਹੈ।
ਕੰਪਨੀ ਨੇ 1998 ਵਿੱਚ ਯੂਨੀਲਿਵਰ ਤੋਂ  ਸਰਕਾਰੀ ਪਲਾਂਟ ਬ੍ਰੀਡਿੰਗ ਸੰਸਥਾਨ ਇਹ ਕਹਿ ਕੇ ਖਰੀਦਿਆ ਕਿ ਜੀ ਐਮ ਫਸਲਾਂ ਅਗਲੇ ਪੰਜ ਸਾਲਾਂ ਵਿੱਚ ਪੈਦਾ ਕੀਤੀਆ ਜਾਣਗੀਆਂ। ਪਿਛਲੇ ਮਹੀਨੇ ਬੇਅਰ ਕਰਾੱਪ ਸਾਇੰਸ ਨੇ ਯੂ ਕੇ ਵਿੱਚੋਂ ਆਪਣੇ ਫੀਲਡ ਟ੍ਰਾਇਲ ਹਟਾ ਲਏ ਹਨ। ਹੁਣ ਸਿਰਫ ਸਿਜ਼ੈਂਟਾ ਕੰਪਨੀ ਹੀ ਜੀ.ਐੱਮ ਫਸਲਾਂ ਨੂੰ ਉੱਥੇ ਉਤਸ਼ਾਹਿਤ ਕਰਨ ਵਿੱਚ ਲੱਗੀ ਹੋਈ ਹੈ।
ਸਰਕਾਰ ਵੱਲੋਂ ਕਰਵਾਈ ਖੋਜ ਦੇ ਨਤੀਜਿਆਂ ਤੋਂ ਸਾਹਮਣੇ ਆਉਣ ਤੇ ਜੀ ਐੱਮ ਫਸਲਾਂ ਦੇ ਸਮਰਥਕਾਂ ਨੂੰ ਕਾਫੀ ਝਟਕਾ ਲੱਗਿਆ ਹੈ। ਵਾਤਾਵਰਣ, ਭੋਜਨ ਅਤੇ ਗ੍ਰਾਮੀਣ ਮਾਮਲਿਆਂ ਦੇ ਵਿਭਾਗ ਵੱਲੋਂ ਕਰਵਾਈਆਂ ਤਿੰਨ ਅਲੱਗ-ਅਲੱਗ ਅਧਿਐਨਾਂ ਤੋਂ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਇਹ ਵੀ ਸਾਹਮਣੇ ਆਇਆ ਕਿ ਪਰਾਗ ਪ੍ਰਦੂਸ਼ਣ/ਜੈਵ ਪ੍ਰਦੂਸ਼ਣ ਵੀ ਵਧੇਗਾ। ਇਸ ਤੋਂ ਇਲਾਵਾ ਫਸਲਾਂ ਵਿੱਚ ਵਰਤੇ ਜਾਣ ਵਾਲੇ ਖਤਰਨਾਕ ਜ਼ਹਿਰਾਂ ਕਰਕੇ ਪੰਛੀਆਂ ਦੀ ਕਈ ਪ੍ਰਜਾਤੀਆਂ ਖ਼ਤਮ ਹੋ ਜਾਣਗੀਆਂ।
ਇਸ ਲਈ ਉਠਾਏ ਗਏ ਇੱਕ ਕਦਮ ਜਿਸ ਵਿੱਚ ਬਹੁਤ ਸਾਰੀਆਂ ਜਨਤਕ ਮੀਟਿੰਗਾਂ ਅਤੇ 30 ਹਜਾਰ ਪ੍ਰਸ਼ਨ ਸ਼ਾਮਿਲ ਸਨ, ਵਿੱਚ 93 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਹ ਜੀ ਐੱਮ ਦੇ ਸਿਹਤ ਉੱਪਰ ਪੈਣ ਵਾਲੇ ਦੁਰਗਾਮੀ ਪ੍ਰਭਾਵਾਂ ਬਾਰੇ ਚੰਗੀ ਤਰ•ਾ ਨਹੀ ਜਾਣਦੇ ਜਦ ਕਿ 86 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਹ ਜੀ ਐੱਮ ਭੋਜਨ ਨਹੀ ਖਾਣਗੇ।
95 ਪ੍ਰਤੀਸ਼ਤ ਲੋਕਾਂ ਨੇ ਜੀ ਐੱਮ ਫਸਲਾਂ ਕਰਕੇ ਜੈਵਿਕ ਅਤੇ ਹੋਰ ਖੇਤਾਂ ਦੇ ਜੈਵ ਪ੍ਰਦੂਸ਼ਣ ਹੋਣ ਤੇ ਚਿੰਤਾ ਪ੍ਰਗਟ ਕੀਤੀ ਜਦਕਿ 93 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਜੀ ਐੱਮ ਤਕਨੀਕ ਸਿਰਫ ਕੰਪਨੀ ਦੇ ਆਪਣੇ ਫਾਇਦੇ ਲਈ ਚਲਾਈ ਜਾ ਰਹੀ ਹੈ ਨਾ ਕਿ ਲੋਕਾਂ ਦੇ ਹਿੱਤ ਦੇ ਲਈ।
ਲੇਬਰ ਸਰਕਾਰ ਅਤੇ ਮੌਨਸੈਂਟੋ ਦੇ ਨਜ਼ਦੀਕੀ ਰਿਸ਼ਤਿਆਂ ਉੱਪਰ ਵੀ ਚਿੰਤਾ ਸਾਹਮਣੇ ਆਈ ਹੈ।
ਡੇਜਿਡ ਹਿੱਲ, ਟੋਨੀ ਬਲੇਅਰ ਦਾ ਨਵਾਂ ਸਪਿੱਨ ਡਾਕਟਰ ਮੌਨਸੈਂਟੋ ਕੰਪਨੀ ਦਾ ਸਾਬਕਾ ਸਲਾਹਕਾਰ ਹੈ ਅਤੇ ਵਿਗਿਆਨ ਮੰਤਰੀ ਲਾਰਡ ਸੈਂਸਬਰੀ ਮੌਨਸੈਂਟੋ ਨਾਲ ਸੰਬੰਧਿਤ ਇੱਕ ਫਰਮ ਜਿਸ ਦੇ ਟ੍ਰਸਟ ਬਾਰੇ ਕੋਈ ਜਾਣਕਾਰੀ ਨਹੀ ਹੈ, ਨਾਲ ਸੰਬੰਧ ਰੱਖਦਾ ਹੈ।
ਯੂਰਪ ਵਿੱਚ ਜੀ ਐੱਮ ਫਸਲਾਂ ਦਾ ਵਿਰੋਧ ਯੂਰਪੀਨ ਯੂਨੀਅਨ ਦੇ ਵਾਤਾਵਰਣ ਕਮਿਸ਼ਨਰ ਮਾਰਗ੍ਰੈਟ ਵਾਲਸਟ੍ਰਾਮ ਦੀ ਇਸ ਟਿੱਪਣੀ ਤੋਂ ਬਾਅਦ ਹੋਰ ਵਧਿਆ ਹੈ ਕਿ ਜੀ ਐੱਮ ਕੰਪਨੀਆਂ ਝੂਠ ਬੋਲ ਰਹੀਆਂ ਹਨ ਅਤੇ ਯੂਰਪੀਨ ਖੇਤਾਂ ਉੱਪਰ ਜ਼ਬਰਦਸਤੀ ਜੀ ਐੱਮ ਫਸਲਾਂ ਥੋਪੀਆਂ ਜਾ ਰਹੀਆਂ ਹਨ। ਯੂਰਪੀਨ ਯੂਨੀਅਨ ਜੀ ਐੱਮ ਫਸਲਾਂ ਉੱਪਰ ਪਾਬੰਦੀ ਲਗਾਉਣ ਲਈ ਕੰਮ ਕਰ ਰਿਹਾ ਹੈ ਪਰ ਉਸਨੂੰ ਅਮਰੀਕਾ ਦੇ ਦਬਾਅ ਹੇਠ ਆ ਕੇ ਇਸ ਲਈ ਇਜਾਜਤ ਦੇਣੀ ਪਈ ਪਰ ਹੁਣ ਫਿਰ ਲੋਕਾਂ ਦੇ ਦਬਾਅ ਕਰਕੇ ਇਹ ਪਾਬੰਦੀ ਫਿਰ ਤੋਂ ਲਗਾ ਦਿੱਤੀ ਗਈ ਹੈ।
ਦੂਜੇ ਪਾਸੇ ਮੌਨਸੈਂਟੋ ਨੇ ਇਸਨੂੰ ਗਲੋਬਲ ਕਾਰਪੋਰੇਟ ਪੁਨਰਵਿਵਸਥਾ ਦਾ ਹੀ ਇੱਕ ਹਿੱਸਾ ਕਿਹਾ ਹੈ ਅਤੇ ਕਿਹਾ ਹੈ ਕਿ ਉਹ ਆਪਣੇ ਜੀ ਐੱਮ ਉਤਪਾਦ ਚੀਨ, ਦੱਖਣ-ਪੂਰਬ ਏਸ਼ੀਆ ਅਤੇ ਉੱਤਰੀ ਅਮਰੀਕਾ ਵਿੱਚ ਵੇਚਣ ਉੱਪਰ ਹੀ ਆਪਣਾ ਧਿਆਨ ਦੇਵੇਗੀ।

ਮੌਨਸੈਂਟੋ ਦਾ ਰਾਊਂਡ ਅੱਪ ਨਦੀਨਨਾਸ਼ਕ ਮਰਦਾਂ ਦੇ ਟੇਸਟਸਟੇਰਨ ਨਸ਼ਟ ਕਰਨ ਅਤੇ ਨਪੁੰਸਕਤਾ ਲਈ ਜਿੰਮੇਦਾਰ

ਜਰਨਲ ਆੱਫ ਟੌਕਸੀਓਲੌਜੀ ਇਨ ਵਿਟਰੋ ਵਿੱਚ ਪ੍ਰਕਾਸ਼ਿਤ ਇੱਕ ਸਟੱਡੀ ਜਿਸ ਵਿੱਚ ਇਹ ਪਾਇਆ ਗਿਆ ਕਿ ਬਹੁਤ ਹੇਠਲੇ ਪੱਧਰ ਉੱਤੇ ਵੀ, ਮੌਨਸੈਂਟੋ ਦਾ ਨਦੀਨਨਾਸ਼ਕ ਫਾਰਮੂਲਾ ਰਾਊਂਡ ਅੱਪ ਟੇਸਟੋਰੈਨ ਨਸ਼ਟ ਕਰਦਾ ਹੈ ਜੋ ਕਿ ਅੱਗੇ ਚੱਲ ਕੇ ਮਰਦਾਂ ਵਿੱਚ ਨਪੁੰਸਕਤਾ ਦਾ ਕਾਰਨ ਬਣਦਾ ਹੈ। ਖੋਜਾਂ ਵਿੱਚ 25 ਹੋਰ ਅਜਿਹੇ ਰੋਗਾਂ ਦਾ ਜ਼ਿਕਰ ਹੈ ਜੋ ਕਿ ਰਾਊਂਡ ਅੱਪ ਨਾਲ ਸੰਬੰਧਿਤ ਹਨ ਜਿੰਨਾਂ ਵਿੱਚ ਡੀ ਐੱਨ ਏ ਦਾ ਨੁਕਸਾਨਿਆ ਜਾਣਾ, ਜਮਾਂਦਰੂ ਦੋਸ਼, ਜਿਗਰ ਵਿੱਚ ਵਿਗਾੜ ਅਤੇ ਕੈਂਸਰ।
ਆਪਣੇ ਅਧਿਐਨ ਦੇ ਲਈ, ਫਰਾਂਸ ਵਿੱਚ ਯੂਨੀਵਰਸਿਟੀ ਦੇ ਕੈਨ ਬੈਸ ਨੋਰਮਨਡਾਈ ਇੰਸਟੀਚਿਊਟ ਆੱਫ ਬਾਇਓਲਾਜੀ ਦੀ ਏਮਿਲੀ ਕਲੇਅਰ ਅਤੇ ਉਸਦੇ ਸਾਥੀਆਂ ਨੇ ਰਾਊਂਡ ਅੱਪ ਦੇ ਕਿਰਿਆਸ਼ੀਲ ਤੱਤ ਗਲਾਈਸੋਫੇਟ ਦੇ ਪ੍ਰਭਾਵਾਂ ਦੇ ਚੂਹਿਆਂ ਦੇ ਅੰਡਕੋਸ਼ਾਂ ਦੇ ਸੈੱਲਾਂ ਉੱਪਰ ਟੈਸਟ ਕੀਤੇ ਗਏ।
ਇੱਕ ਪੀ ਪੀ ਐਮ ਤੋਂ ਦਸ ਹਜ਼ਾਰ ਪੀ ਪੀ ਐਮ ਦੀ ਦਰ ਤੱਕ ਦੇ ਘੋਲ ਦੀ ਮਾਤਰਾ, ਜੋ ਕਿ ਅਸਲ ਜਿੰਦਗੀ ਵਿੱਚ ਹੋਣ ਵਾਲੇ ਇਹਨਾਂ ਨਦੀਨਨਾਸ਼ਕਾਂ ਦੇ ਸੰਪਰਕ ਦੇ ਵਿਭਿੰਨ ਸਤਰਾਂ ਦੇ ਅਨੁਸਾਰ ਹੈ, ਦੇ ਟੈਸਟਾਂ ਤੋ ਰਾਊਂਡ ਅੱਪ ਦੇ ਕਾਰਨ ਬਿਨਾ ਸ਼ੱਕ ਇਹਨਾਂ ਸੈੱਲਾਂ ਦੇ ਜ਼ਹਿਰਾਂ ਦੇ ਸ਼ਿਕਾਰ ਹੋਣ ਦੀ ਗੱਲ ਸਾਹਮਣੇ ਆਈ।
   ਦਿਲਚਸਪ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਸਿਰਫ ਇੱਕ ਪੀ ਪੀ ਐਮ ਦੀ ਮਾਤਰਾ ਵਿੱਚ ਵੀ ਰਾਊਂਡ ਅੱਪ ਕਈ ਪ੍ਰਕਾਰ ਦੇ ਇੰਡੋਕ੍ਰਾਈਨ ਵਿਗਾੜਾਂ ਲਈ ਜਿੰਮੇਦਾਰ ਹੈ ਜਿਸ ਨਾਲ ਕਿ ਟੈਸਟੋਰੈਨ ਦੇ ਪੱਧਰ 35 ਪ੍ਰਤੀਸ਼ਤ ਤੱਕ ਘਟਾ ਜਾਦੇ ਹਨ। ਅਤੇ ਇੱਕ ਪੀ ਪੀ ਐਮ ਮਾਤਰਾ ਨੂੰ ਸੰਪਰਕ ਪੱਧਰ ਤੇ ਬਹੁਤ  ਹੀ ਥੋੜੀ ਮਾਤਰਾ ਵਿੱਚ ਗਿਣਿਆ ਜਾਂਦਾ ਹੈ ਅਤੇ ਰੋਜ਼ਾਨਾਂ ਦੀਆਂ ਵਾਤਾਵਰਣਿਕ ਪਰਿਸਥਿਤੀਆਂ ਵਿੱਚ ਰਾਊਂਡ ਅੱਪ ਦੇ ਸੰਪਰਕ ਪੱਧਰ ਦੀ ਮਾਤਰਾ ਤੋਂ ਇਹ ਪੱਧਰ ਹੋਰ ਵੀ ਜ਼ਿਆਦਾ ਥੋੜਾ ਹੈ।
ਰਾਊਂਡ ਅੱਪ ਦੇ ਉੱਚੇ ਪੱਧਰ ਦੇ ਸੰਪਰਕ ਤੇ ਅੰਡਕੋਸ਼ਾਂ ਦੇ ਸੈੱਲਾਂ ਦੀ ਮੌਤ ਬਹੁਤ ਹੀ ਥੋੜੇ ਸਮੇਂ ਜਿਵੇਂ ਇੱਕ ਘੰਟੇ ਵਿੱਚ ਜਾ ਸੰਪਰਕ ਵਿੱਚ ਆਉਣ ਤੋਂ 48 ਘੰਟਿਆਂ ਬਾਅਦ ਹੋ ਜਾਂਦੀ ਹੈ।
2007 ਵਿੱਚ ਜਰਨਲ ਰੀਪ੍ਰੋਡਕਟਿਵ ਟੌਕਸੀਓਲੌਜੀ ਵਿੱਚ ਬਿਲਕੁਲ ਇਹੋ ਜਿਹੀ ਹੀ ਇੱਕ ਸਟੱਡੀ ਜਿਸਨੇ ਇਹੀ ਨਤੀਜੇ ਕੱਢੇ ਸਨ, ਬਾਰੇ ਛਪਿਆ ਸੀ। ਜਿੰਦਾ ਸੈੱਲਾਂ ਵਿੱਚ ਰਾਊਂਡ ਅੱਪ ਨਾਲ ਕੀਤੇ ਪ੍ਰਯੋਗਾਂ ਤੋ ਪਤਾ ਲੱਗਿਆ ਕਿ ਜੋ ਬੱਤਖਾਂ ਰਾਊਂਡ ਅੱਪ ਦੇ ਪ੍ਰਭਾਵ ਵਿੱਚ ਆਈਆਂ ਉਹਨਾਂ ਦੇ ਅੰਡਕੋਸ਼ਾਂ ਦੀ ਬਣਤਰ ਅਤੇ ਐਪੀਡੀਡਾਇਮਲ (ਨਰ ਪ੍ਰਜਣਨ ਪ੍ਰਣਾਲੀ ਦਾ ਇੱਕ ਹਿੱਸਾ) ਵਿੱਚ ਫਰਕ ਦੇ ਨਾਲ-ਨਾਲ ਸੀਰਮ ਦੇ ਪੱਧਰ ਵਿੱਚ ਵੀ ਫਰਕ ਆਇਆ।
ਇਸ ਤਰਾ ਮੌਨਸੈਂਟੋ ਦਾ  ਰਾਊਂਡ ਅੱਪ ਬਾਰੇ ਇਹ ਦਾਅਵਾ ਕਿ ਰਾਊਂਡ ਅੱਪ ਪੂਰੀ ਤਰਾ ਸੁਰੱਖਿਅਤ ਹੈ, ਝੂਠਾ ਨਿਕਲਿਆ। ਇਹ ਸਾਬਤ ਹੋ ਗਿਆ ਹੈ ਕਿ ਆਮ ਸੰਪਰਕ ਪੱਧਰ ਤੇ ਇਹ ਮਾਨਵ ਸੈੱਲਾਂ ਨੂੰ ਨਸ਼ਟ ਕਰਦਾ ਹੈ ਅਤੇ ਪ੍ਰਜਣਨ ਪ੍ਰਣਾਲੀ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਅਤੇ ਸੁਝਾਏ ਗਏ ਪੱਧਰ ਤੇ ਇਹ ਹਾਰਮੋਨਾਂ ਦੇ ਕੰਮ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਆਦਮੀਆਂ ਵਿੱਚ ਟੈਸਟੋਸਟੈਰੋਨ ਨੂੰ ਘਟਾਉਂਦਾ ਹੈ।
ਲੀਹ ਜ਼ਰਬੇ ਰਾਊਂਡਅੱਪ ਉੱਪਰ ਲਿਖਦਾ ਹੈ ਕਿ 'ਕਿਉਂਕਿ ਇਹ ਆਮ ਵਰਤਿਆ ਜਾਣ ਵਾਲਾ ਨਦੀਨਨਾਸ਼ਕ ਹੈ ਅਤੇ ਬਹੁਤ ਵੱਡੀ ਮਾਤਰਾ ਵਿੱਚ ਸਪ੍ਰੇਅ ਕੀਤਾ ਜਾਂਦਾ ਹੈ, ਇਸ ਨੂੰ ਸਾਡੇ ਦੁਆਰਾ ਖਾਧੇ ਜਾਦ ਵਾਲੇ ਕੋਈ ਵੀ ਉਤਪਾਦਿਤ ਵਸਤੂ ਅਤੇ ਫਲ ਇਸ ਜ਼ਹਿਰ ਨੂੰ ਆਪਣੇ ਵਿੱਚ ਸਮਾ ਲੈਂਦੇ ਹਨ। ਇਸ ਦੇ ਅਸਰਾਂ ਨੂੰ ਘੱਟ ਕਰਨ ਦੇ ਸਿਰਫ ਤਿੰਨ ਤਰੀਕੇ ਹਨ- ਕੁਦਰਤੀ ਤਰੀਕੇ ਨਾਲ ਉਗਾਇਆ ਭੋਜਨ ਖਾਓ। ਘਰ ਵਿੱਚ ਲਾਅਨ ਦੀ ਦੇਖਭਾਲ ਕਰਨ ਲਈ ਕੁਦਰਤੀ ਤਕਨੀਕਾਂ ਅਪਣਾਉ ਅਤੇ ਅੱਗੇ ਲਈ ਅਜਿਹੇ ਖਤਰਨਾਕ ਰਸਾਇਣਾ ਦੇ ਸੰਪਰਕ Àਿੱਚ ਆਉਣ ਤੋਂ ਬਚਣ ਲਈ ਕੁਦਰਤੀ ਘਰੇਲੂ ਬਗੀਚੀ ਸ਼ੁਰੂ ਕਰੋ। 

ਮੌਨਸੈਂਟੋ ਦੀ ਆਪਣੀ ਖੁਦ ਦੀ ਕੰਟੀਨ ਵਿੱਚ ਜੀ ਐੱਮ ਭੋਜਨ 'ਤੇ ਪਾਬੰਦੀ

ਜੀ ਐੱਮ ਉਤਪਾਦਾਂ ਦਾ ਵਪਾਰ ਕਰਨ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਮੌਨਸੈਟੋ ਦੇ ਕਰਮਚਾਰੀਆਂ ਵੱਲੋਂ ਜੀ ਐੱਮ ਭੋਜਨ ਖਾਣ ਤੋਂ ਮਨਾ ਕਰਨ ਦੇ ਬਾਅਦ ਮੌਨਸੈਂਟੋ ਕੰਪਨੀ ਦੀ ਕੰਟੀਨ ਵਿੱਚ ਜੀ ਐੱਮ ਭੋਜਨ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਹਾਈ ਵਾਈਕੌਂਬ, ਬਾਕਿੰਗਮਸ਼ਾਇਰ ਵਿੱਚ ਸਥਿਤ ਮੌਨਸੈਂਟੋ ਦੀ ਫਾਰਮਾ ਫੈਕਟਰੀ ਦੀ ਕੰਟੀਨ ਵਿੱਚ ਜੀ ਐੱਮ ਮੁਕਤ ਭੋਜਨ ਹੀ ਪਰੋਸਿਆ ਜਾਂਦਾ ਹੈ। ਕੰਟੀਨ ਵਿੱਚ ਜਾਰੀ ਨੋਟਿਸ ਵਿੱਚ ਕੰਟੀਨ  ਚਲਾਉਣ ਵਾਲੀ ਗ੍ਰਾਂਡਾ ਗਰੁੱਪ ਦੀ ਸੁਤਕਲਿੱਫ ਕੇਟ੍ਰਿੰਗ ਨੇ ਕਿਹਾ ਹੈ ਕਿ ਉਹਨਾਂ ਨੇ ਇਹ ਫੈਸਲਾ ਲਿਆ ਹੈ ਕਿ ਜਿੰਨਾਂ ਜਲਦੀ ਤੋਂ ਜਲਦੀ ਸੰਭਵ ਹੋ ਸਕੇ, ਕੰਟੀਨ ਦੇ ਖਾਣਿਆਂ ਵਿੱਚੋਂ ਜੀ ਐੱਮ ਮੱਕੀ ਅਤੇ ਜੀ ਐੱਮ ਸੋਇਆ ਨੂੰ ਬਾਹਰ ਕੱਢਿਆ ਜਾਵੇਗਾ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂਕਿ ਕੰਟੀਨ ਵਿੱਚ ਭੋਜਨ ਕਰਨ ਵਾਲਾ ਗ੍ਰਾਹਕ ਉਸ ਭੋਜਨ ਉੱਪਰ ਵਿਸ਼ਵਾਸ ਕਰ ਸਕੇ ਜਿਹੜਾ ਉਹਨਾਂ ਵੱਲੋਂ ਪਰੋਸਿਆ ਜਾਵੇ।
ਮੌਨਸੈਂਟੋ ਵੱਲੋਂ ਵੀ ਅਜਿਹੀ ਸਥਿਤੀ ਦੀ ਪੁਸ਼ਟੀ ਕੀਤੀ ਗਈ ਹੈ।

ਕੀਟ-ਨਾਸ਼ਕ ਦਵਾਈਆਂ ਦੀ ਵਰਤੋਂ (ਇੱਕ ਰਸਾਇਣਿਕ ਯੁੱਧ)

ਡਾਕਟਰ ਅਮਰ ਸਿੰਘ ਅਜਾਦ
ਪ੍ਰਮਾਤਮਾ ਰੂਪੀ ਊਰਜਾ ਤੀ ਸਮੂਹ ਸ਼੍ਰਿਸ਼ਟੀ ਦੀ ਸਿਰਜਣਾ ਹੋਈ। ਨਿਰਾਕਾਰ ਤੋ ਪੰਜ ਤੱਤ- ਧਰਤੀ, ਪਾਣੀ, ਹਵਾ, ਊਰਜਾ ਅਤੇ ਆਕਾਸ਼ ਬਣੇ। ਪੰਜਾ ਤੱਤਾਂ ਤੋਂ ਸਾਰੇ ਪ੍ਰਾਣੀਆਂ ਦਾ ਸ਼ਰੀਰ ਬਣਦਾ ਹੈ। ਇਹ ਪੰਜੇ ਤੱਤ ਅਤੇ ਇਹਨਾਂ ਤੋਂ ਬਣੇ ਪ੍ਰਾਣੀ ਰਲ ਕੇ ਵਾਤਾਵਰਣ ਬਣਾਉਂਦੇ ਹਨ। ਸਮੂਹ ਪ੍ਰਾਣੀ ਅਹਾਰ ਦੀ ਸ਼ਕਲ ਵਿੱਚ, ਹਰ ਪਲ, ਪੰਜੇ ਤੱਤ ਜਾਂ ਉਹਨਾਂ ਤੋਂ ਬਣੀਆਂ ਵਸਤਾਂ, ਆਪਣੇ ਸ਼ਰੀਰ ਦੇ ਅੰਦਰ ਲੈ ਜਾਂਦੇ ਹਨ ਉਹਨਾਂ ਵਿੱਚੋਂ ਲੋੜੀਂਦੇ ਤੱਤ, ਆਪਣੇ ਸ਼ਰੀਰ ਦਾ ਪਾਲਣ-ਪੋਸ਼ਣ ਕਰਨ ਲਈ, ਜ਼ਜ਼ਬ ਕਰਨ ਉਪਰੰਤ, ਬਾਕੀ ਮਲ ਦੀ ਸ਼ਕਲ ਵਿੱਚ, ਵਾਪਸ ਮੋੜ ਦਿੰਦੇ ਹਨ। ਮਲ ਵਿਚਲੇ ਤੱਤ ਫਿਰ ਪੰਜ ਤੱਤਾਂ ਵਿੱਚ ਸਮਾ ਜਾਂਦੇ ਹਨ। ਇਸ ਤਰ•ਾ ਇਹ ਕੁਦਰਤ ਦਾ ਚੱਕਰ ਚੱਲਦਾ ਰਹਿੰਦਾ ਹੈ। ਇੱਥੇ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਪ੍ਰਾਣੀਆਂ ਦੇ ਸ਼ਰੀਰ ਵਿੱਚੋਂ ਨਿਕਲਿਆ ਮਲ ਪੰਜਾਂ ਤੱਤਾਂ ਦੀ ਜੀਵਨ-ਦਾਨੀ ਸ਼ਕਤੀ ਨੂੰ ਅਮੀਰ ਬਣਾਉਂਦਾ ਹੈ। ਇਸ ਤਰ•ਾ ਕੁਦਰਤ ਦਾ ਇਹ ਨਿਯਮ ਹੈ ਕਿ ਕੋਈ ਵੀ ਪ੍ਰਾਦੀ ਨਾਂ ਸਿਰਫ ਪੱਕੇ ਤੌਰ  ਤੇ ਆਪਣੇ ਸ਼ਰੀਰ ਅੰਦਰ ਕੁਦਰਤ ਦਾ ਕੁੱਝ ਵੀ ਨਹੀ ਰੱਖਦਾ, ਸਗੋਂ ਉਸਨੂੰ ਹੋਰ ਅਮੀਰ ਬਣਾ ਕੇ ਵਾਪਸ ਮੋੜ ਦਿੰਦਾ ਹੈ।
ਉੱਪਰੋਂ ਦੇਖਣ ਨੂੰ ਭਾਵੇਂ ਬਿਲਕੁਲ ਹੀ ਵੱਖਰੇ ਦਿਸਦੇ ਹਨ, ਪਰ ਵਿਗਿਆਨੀਆਂ ਨੇ ਜਦੋਂ ਡੂੰਘਾਈ ਵਿੱਚ ਖੋਜਿਆ ਤਾਂ ਸਾਰੇ ਪ੍ਰਾਣੀ ਜਿੰਨ•ਾਂ ਕੋਸ਼ਿਕਾਵਾਂ ਤੋ ਬਣੇ ਹੁੰਦੇ ਹਨ, ਉਹਨਾਂ ਕੋਸ਼ਿਕਾਵਾਂ ਦੀ ਬਣਤਰ ਅਤੇ ਕੰਮ ਕਰਨ ਦਾ ਢੰਗ ਲਗਭਗ ਇੱਕੋ ਜਿਹਾ ਹੈ। ਇੱਕੋ ਹੀ ਸੈੱਲ ਵਾਲੇ ਬੈਕਟੀਰੀਆ ਤੋ ਲੈ ਕੇ ਮਨੁੱਖ ਤੱਕ ਸਭ ਜੀਵਾਂ ਦੀ ਬਣਤਰ ਇੱਕੋ ਜਿਹੀ ਹੈ। ਸਾਰੇ ਜੀਵਾਂ ਦੇ ਸ਼ਰੀਰ ਬਹੁਤ ਹੀ ਨਾਜਕ ਰਸਾਇਣਾਂ ਅਤੇ ਊਰਜਾ ਦੇ ਆਪਸੀ ਤਾਲਮੇਲ ਨਾਲ ਕੰਮ ਕਰਦੇ ਹਨ। ਕੋਈ ਵੀ ਤੇਜ ਰਸਾਇਣ, ਇਹਨਾਂ ਸੋਹਲ ਜਿਹੇ ਰਸਾਇਣਾਂ ਦੇ ਕੰਮ ਵਿੱਚ ਵਿਘਣ ਪਾ ਸਕਦਾ ਹੈ ਅਤੇ ਜੀਵਨ ਲਈ ਜ਼ਹਿਰ ਬਣਕੇ ਪਹਿਲਾਂ ਉਸਨੂੰ ਬਿਮਾਰ ਕਰਦਾ ਹੈ ਅਤੇ ਫਿਰ ਉਸਦੀ ਮੌਤ ਦਾ ਕਾਰਨ ਬਣ ਜਾਂਦਾ ਹੈ।
ਪੁਰਾਤਣ ਮਨੁੱਖ, ਜੋ ਕੁਦਰਤੀ ਜਿੰਦਗੀ ਜਿਉਂਦਾ ਸੀ, ਕਿਸੇ ਵੀ ਨਕਲੀ ਜ਼ਹਿਰੀਲੇ ਰਸਾਇਣ ਦੀ ਵਰਤੋਂ ਨਹੀ ਸੀ ਕਰਦਾ। ਪਿਛਲੇ ਦੋ ਕੁ ਸਾਲ ਤੋਂ ਮਨੁੱਖ ਨੇ ਆਪਣੀ ਜਿੰਦਗੀ ਨੂੰ ਅਸਾਨ ਅਤੇ ਸੁਰੱਖਿਅਤ ਬਣਾਉਣ ਲਈ ਭਾਂਤ-ਭਾਂਤ ਦੇ ਰਸਾਇਣਾਂ ਦੀ ਇਜਾਦ ਕਰ ਲਈ। ਰਸਾਇਣ ਬਣਾਉਣ ਦੇ ਵਿਗਿਆਨ ਵਿੱਚ ਬੇਸ਼ੁਮਾਰ ਵਾਧਾ ਹੋਇਆ। ਦੂਸਰੇ ਸੰਸਾਰ ਯੁੱਧ ਵਿੱਚ ਸਾਮਰਾਜੀ ਦੇਸ਼ਾ ਨੇ ਇਸ ਵਿਗਿਆਨ ਨੂੰ ਹੋਰਾਂ ਨੂੰ ਹਰਾਉਣ ਲਈ ਰਸਾਇਣਿਕ ਯੁੱਧ ਦੇ ਹਥਿਆਰ ਵੱਜੋਂ ਵਰਤਿਆ। ਇਸੇ ਕੋਸ਼ਿਸ਼ ਵਿੱਚ ਇੱਕ ਗੈਸ ਬਦਾਈ ਗਈ ਜੋ ਇੰਨੀ ਜ਼ਹਿਰੀਲੀ ਸੀ ਕਿ ਹਜਾਰਾਂ-ਲੱਖਾਂ ਲੋਕਾਂ ਨੂੰ ਫੌਰੀ ਮਾਰਨ ਦੀ ਸਮਰੱਥਾ ਰੱਖਦੀ ਸੀ। ਅਨੇਕਾਂ ਸਨਅਤਾਂ ਇਸ ਕੰਮ ਵਿੱਚ ਲਗਾਈਆਂ ਗਈਆਂ। ਜਦੋਂ ਦੂਸਰੀ ਸੰਸਾਰ ਜੰਗ ਖਤਮ ਹੋ ਗਈ ਤਾਂ ਇਸ ਗੈਸ ਨੂੰ ਬਣਾਉਣ ਵਾਲੀ ਸਨਅਤ ਨੇ ਇਸ ਗੈਸ ਨੂੰ ਬਣਾਉਣ ਵਾਲੀ ਮਸ਼ੀਨਰੀ ਅਤੇ ਕੱਚੇ ਮਾਲ ਨੂੰ ਕੀਅਨਾਸ਼ ਜ਼ਹਿਰਾਂ ਬਣਾਉਣ ਲਈ ਵਰਤਣਾ ਸ਼ੁਰੂ ਕਰ ਦਿੱਤਾ। ਇਸ ਤਰ•ਾਂ ਸ਼ੁਰੂ ਹੋਈ ਕੀਟਨਾਸ਼ਕ ਜ਼ਹਿਰਾਂ ਬਣਾਉਣ ਵਾਲੀ ਸਨਅਤ ਜੋ ਕਿ ਬੇਹੱਦ ਤਾਕਤਵਰ ਹੈ ਅਤੇ ਜੋ ਦੁਨੀਆ ਵਿੱਚ ਪੈਸੇ ਅਤੇ ਖਰੀਦੇ ਦਿਮਾਗਾਂ ਦੇ ਬਲਬੂਤੇ ਤੇ ਆਪਣੀ ਮਨਮਰਜੀ ਚਲਾਉਂਦੀ ਹੈ।
ਭਾਰਤ ਵਿੱਚ ਖੁਰਾਕ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਾਮ ਤੇ ਜੋ ਹਰਾ ਇਨਕਲਾਬ ਕੀਤਾ ਗਿਆ, ਉਸਦਾ ਮੁੱਖ ਉਦੇਸ਼ ਇਹਨਾਂ ਕੀਟਨਾਸ਼ਕ ਜ਼ਹਿਰਾਂ, ਰਸਾਇਣਿਕ ਖਾਦਾਂ ਅਤੇ ਖੇਤੀ ਮਸ਼ੀਨਰੀ ਦੀ ਮੰਡੀ ਨੂੰ ਵਧਾਉਣਾ ਸੀ। ਸਾਡੇ ਰਾਜਸੀ ਲੀਡਰਾਂ ਅਤੇ ਵਿਗਿਆਨੀਆਂ ਨੇ ਹਰੇ ਇਨਕਲਾਬ ਦਾ ਇਹ ਮਾਡਲ (ਜੋ ਸਨਅਤਾ ਰਾਹੀ ਵੇਚੇ ਜਾਣ ਵਾਲੇ ਬੀਜ, ਖਾਦਾਂ, ਕੀਟਨਾਸ਼ਕਾਂ ਅਤੇ ਮਸ਼ੀਨਰੀ ਉੱਪਰ ਅਧਾਰਿਤ ਸੀ) ਲਾਗੂ ਕਰਨ ਵੇਲੇ ਨਾਂ ਤਾਂ ਇੱਥੋਂ ਦੀ ਕੁਦਰਤੀ ਖੇਤੀ ਦੇ ਮਾਡਲ (ਜੋ ਲੋਕਾਂ ਦੇ ਹਜ਼ਾਰਾਂ ਸਾਲ ਦੇ ਤਜ਼ਰਬੇ ਤੇ ਅਧਾਰਿਤ ਸੀ) ਸੰਬੰਧੀ ਕੋਈ ਖੋਜਾਂ ਕੀਤੀਆਂ ਅਤੇ ਨਾ ਹੀ ਰਸਾਇਣਿਕ ਖੇਤੀ ਦੇ ਲਵੇਂ ਮਾਡਲ ਦੇ ਮਾੜੇ ਅਸਰ ਬਾਰੇ ਕੋਈ ਬਹਿਸ ਛੇੜੀ। ਅੱਖਾਂ ਬੰਦ ਕਰਕੇ ਇਸ ਮਾਡਲ ਨੂੰ ਲਾਗੂ ਕਰ ਦਿੱਤਾ।
ਜੋ ਇਸ ਮਾਡਲ ਦਾ ਸਿੱਟਾ ਨਿਕਲਿਆ ਉਹ ਸਾਡੇ ਸਾਹਮਣੇ ਹੈ। ਕੀਟਨਾਸ਼ਕ ਜ਼ਹਿਰਾਂ ਅਤੇ ਰਸਾਇਣਿਕ ਖਾਦਾ ਨੇ ਸਾਡੀ ਧਰਤੀ, ਪਾਣੀ ਅਤੇ ਹਵਾ ਵਿੱਚ ਅਤਿ ਤੇਜ਼ ਜ਼ਹਿਰ ਘੋਲ ਦਿੱਤੇ ਹਨ। ਹਰੇਕ ਜੀਵ ਦੇ ਸ਼ਰੀਰ ਦਾ ਨਿਰਮਾਣ ਇਹਨਾਂ ਤੱਤਾਂ ਨਾਲ ਹੀ ਹੁੰਦਾ ਹੈ, ਇਸ ਕਰਕੇ ਸਮੂਹ ਜੀਵਾਂ ਦੇ ਸ਼ਰੀਰਾਂ ਵਿੱਚ ਵੀ ਇਹ ਰਸਾਇਣ ਰਚ ਗਏ ਹਨ। ਸਿੱਟੇ ਦੇ ਤੌਰ ਤੇ ਉਹ ਸਿਹਤਮੰਦ ਨਹੀ ਰਹੇ, ਬਿਮਾਰ ਹੋ ਰਹੇ ਹਨ, ਸ਼ਰੀਰਕ ਪੀੜਾਂ ਝੱਲ ਰਹੇ ਹਨ ਅਤੇ ਮਰ ਰਹੇ ਹਨ। ਹਜਾਰਾਂ ਪੌਦਿਆਂ ਅਤੇ ਸੋਰ ਜੀਵਾਂ ਦਾ ਹਰ ਸਾਲ ਇਹਨਾਂ ਜ਼ਹਿਰਾਂ ਦੀ ਮਾਰ ਨਾ ਝੱਲਦੇ ਹੋਹੇ ਕੁੱਲ-ਨਾਸ਼ ਹੋ ਰਿਹਾ ਹੈ। ਕਿੰਨੇ ਹੀ ਜੀਵ ਜੋ ਸਾਡੇ ਬਜ਼ੁਰਗਾਂ ਦੇ ਜੀਵਨ ਵਿੱਚ ਸਨ, ਅੱਜ ਦੇ ਬੱਚੇ ਦੇ ਜੀਵਨ ਵਿੱਚ ਨਹੀ ਹਨ। ਇਸ ਤੀ ਵੀ ਵੱਧ ਡਰਾਉਣੀ ਗੱਲ ਹਿਹ ਹੈ ਕਿ ਇਹ ਕੀਟਨਾਸ਼ਕ ਜ਼ਹਿਰਾਂ ਅਤੇ ਕੁੱਝ ਰਸਾਇੀਂਦਕ ਖਾਦਾਂ ਮਿੱਟੀ ਵਿੱਚ ਜਾ ਕੇ ਗਲਦੀਆਂ ਨਹੀ ਹਨ। ਇਹ ਕਈ ਦਹਾਕਿਆਂ ਤੱਕ ਅਤੇ ਕੁੱਝ ਕੁ ਤਾਂ ਸਦੀਆਂ ਤੱਕ ਵੀ ਆਪਣਾ ਜ਼ਹਿਰੀਲਾਪਣ ਕਾਇਮ ਰੱਖਦੀਆਂ ਹਨ। ਜਦੋਂ ਅਸੀ ਹਰ ਸਾਲ ਹੋਰ ਜ਼ਹਿਰ ਆਪਣੇ ਆਲੇ ਦੁਆਲੇ ਵਿੱਚ ਪਾ ਦਿੰਦੇ ਹਾਂ ਤਾਂ ਪਹਿਲਾਂ ਹੀ ਇਕੱਠੇ ਹੋਏ ਇਹਨਾਂ ਜ਼ਹਿਰਾਂ ਦਾ ਪੱਧਰ ਪਿਛਲੇ ਸਾਲ ਨਾਲੋਂ ਉੱਚਾ ਹੋ ਜਾਂਦਾ ਹੈ। ਇਸ ਤਰ•ਾ ਇਹ ਜ਼ਹਿਰੀਲਾਪਣ ਹੋਰ ਤੋਂ ਹੋਰ ਵਧੀ ਜਾ ਰਿਹਾ ਹੈ। ਇਸ ਤਰ•ਾਂ ਅਸੀ ਇਸ ਧਰਤੀ ਉੱਪਰ ਜੀਵਨ ਨੂੰ ਖਤਰੇ ਵਿੱਚ ਪਾ ਰਹੇ ਹਾਂ।
ਯਾਦ ਰੱਖੀਏ ਕਿ ਇਸ ਸੋਹਣੀ ਧਰਤੀ ਵਰਗੀ, ਹੋਰ ਧਰਤੀ ਪੂਰੀ ਸ਼੍ਰਿਸ਼ਟੀ ਵਿੱਚ ਅਜੇ ਤੱਕ ਨਹੀ ਮਿਲੀ। ਇਹ ਧਰਤੀ ਜਿੱਥੇ ਸਾਡੀ ਜਨਮ ਦਾਤੀ ਅਤੇ ਪਾਲਣਹਾਰ ਹੈ, ਉੱਥੇ ਰੱਜ ਕੇ ਸੋਹਣੀ ਵੀ ਹੈ। ਇਸ ਸੁਹੱਪਣ ਨੂੰ ਰਲ-ਮਿਲ ਕੇ ਮਾਨਣ ਦੀ ਬਜਾਏ ਦੁਨੀਆ ਦੇ ਕੁੱਝ ਕੁ ਅਮੀਰ ਲੋਕ ਆਪਣੇ ਮੁਨਾਫਿਆਂ ਅਤੇ ਜਾਇਦਾਦਾਂ ਨੂੰ ਵਧਾਉਣ ਦੀ ਚੂਹਾ ਦੌੜ ਵਿੱਚ ਇਸਦਾ ਸਰਵਨਾਸ਼ ਕਰਨ ਤੇ ਤੁਲੇ ਹੋਏ ਹਨ। ਇਹ ਧਰਤੀ ਵੀ 75 ਪ੍ਰਤੀਸ਼ਤ ਪਾਣੀ ਨਾਲ, 10 ਪ੍ਰਤੀਸ਼ਤ ਬਰਫ਼ ਨਾਲ ਅਤੇ 6 ਪ੍ਰਤੀਸ਼ਤ ਮਾਰੂਥਲ ਨਾਲ ਢਤੀ ਹੋਈ ਹੈ। ਇਸ ਧਰਤੀ ਦਾ ਸਿਰਫ 9 ਪ੍ਰਤੀਸ਼ਤ ਭਾਗ ਹੀ ਵਾਹੀਯੋਗ ਅਤੇ ਮਨੁੱਖ ਦੇ ਰਹਿਣਯੋਗ ਹੈ। ਇਸੇ 9 ਪ੍ਰਤੀਸ਼ਤ ਉੱਪਰ ਦੁਨੀਆ ਦੇ 600-700 ਕਰੋੜ ਲੋਕ ਵੱਸਦੇ ਹਨ। ਇਸਨੂੰ ਮਨੁੱਖਤਾ ਦੇ ਦੁਸ਼ਮਣ ਤਬਾਹ ਕਰਨ ਤੇ ਤੁਲੇ ਹਨ। ਇਹਨਾਂ ਦੋਖੀਆਂ ਦੀ ਗਿਣਤੀ ਸਿਰਫ ਕੁੱਝ ਸੌ ਜਾਂ ਹੱਦ ਕੁੱਝ ਹਜਾਰ ਹੈ ਜੋ 600 ਕਰੋੜ ਲੋਕਾਂ ਦੇ ਜੀਵਨ ਨਾਲ ਅਤੇ ਕੁਦਰਤ ਨਾਲ ਖਿਲਵਾੜ ਕਰ ਰਹੇ ਹਨ। ਇਹਨਾਂ ਨੇ ਆਪਣੇ ਨਾਪਾਕ ਇਰਾਦਿਆਂ ਦੀ ਪੂਰਤੀ ਲਈ ਕੁੱਝ ਕੁ ਲੱਖ ਲੋਕਾਂ ਨੂੰ ਅਮੀਰ ਬਣਨ ਦਾ ਲਾਲਚ ਵਿਖਾ ਕੇ ਆਪਣੇ ਨਾਲ ਲਾ ਲਿਆ ਹੈ ਜੋ ਇੰਟ•ਾਂ ਦੇ ਝੋਲੀ ਚੁੱਕ ਬਣਕੇ, ਅੰਨ•ੇਵਾਹ ਇਹਨਾਂ ਦਾ ਗੁਣਗਾਣ ਕਰਦੇ ਹਨ ਅਤੇ ਆਮ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਉਹਨਾਂ ਨਾਲ ਰਲ ਗਏ ਹਨ। ਉਨ•ਾਂ ਵਿੱਚ ਸ਼ੀਮਿਲ ਹਨ- ਰਾਜਸੀ ਨੇਤਾ, ਅਫਸਰ, ਵਿਗਿਆਨੀ, ਡਾਕਟਰ, ਇੰਜੀਨੀਅਰ, ਵਕੀਲ, ਵਪਾਰੀ ਅਤੇ ਕੁੱਝ ਹੋਰ ਉੱਚ ਮੱਧ ਵਰਗੀ ਲੋਕ।
ਸਾਡਾ ਆਲਾ-ਦੁਆਲਾ ਅਨੇਕਾਂ ਕਿਸਮ ਦੇ ਰਸਾਇਣਾਂ ਨਾਲ ਭਰਿਆ ਪਿਆ ਹੈ। ਇਹਨਾਂ ਵਿੱਚ ਮੁੱਖ ਰਸਾਇਣ ਹਨ- ਕੀਟਨਾਸ਼ਕ, ਰਬੜ•, ਸੀਮਿੰਟ, ਪੇਂਟ, ਫੋਟੋਗ੍ਰਾਫੀ ਵਾਲੇ ਰਸਾਇਣ, ਸਫਾਈ ਵਾਲੇ ਰਸਾਇਣ, ਪੈਟਰੋਲੀਅਮ ਵਸਤਾਂ, ਚਿਪਕਾਉਣ ਵਾਲੇ ਰਸਾਇਣ, ਕੱਪੜਿਆਂ ਦੀ ਸਨਅਤ ਵਿੱਚ ਵਰਤੇ ਜਾਣ ਵਾਲੇ ਰਸਾਇਣ ਆਦਿ। 49000 ਰਸਾਇਣ ਵਪਾਰਕ ਕੰਮਾਂ ਵਿੱਚ ਵਰਤੇ ਜਾਂਦੇ ਹਨ, ਜਿੰਨ•ਾਂ ਵਿੱਚੋਂ 80 ਪ੍ਰਤੀਸ਼ਤ ਦੇ ਮਾੜੇ ਪ੍ਰਭਾਵਾਂ ਬਾਰੇ ਕੋਈ ਅਧਿਐਨ ਨਹੀ ਕੀਤਾ ਗਿਆ। ਕੁੱਲ ਲਗਭਗ, 70000 ਰਸਾਇਣ ਜੋ ਆਮ ਜੀਵਨ ਵਿੱਚ ਵਰਤੇ ਜਾਂਦੇ ਹਨ, ਵਿੱਚੋਂ ਸਿਰਫ 2 ਪ੍ਰਤੀਸ਼ਤ ਦੇ ਜਹਿਰੀਲੇ ਅਸਰਾਂ ਬਾਰੇ ਅਧਿਐਨ ਹੋਏ ਹਨ।
• 183 ਅਜਿਹੇ ਰਸਾਇਣ ਹਨ ਜੋ ਦੌਰਿਆਂ ਦਾ ਕਾਰਨ ਬਣ ਸਕਦੇ ਹਨ।
• 62 ਅਜਿਹੇ ਰਸਾਇਣ ਹਨ ਜੋ ਅੰਗ/ਪਾਸਾ ਮਾਰ ਸਕਦੇ ਹਨ।
• 177 ਅਜਿਹੇ ਰਸਾਇਣ ਹਨ ਜਿੰਨ•ਾਂ ਦੇ ਮਾੜੇ ਪ੍ਰਭਾਵਾਂ ਕਾਰਨ ਹੱਥ ਜਾਂ ਸਿਰ ਜਾਂ ਸ਼ਰੀਰ ਕੰਬਣ ਲੱਗਦੇ ਹਨ।
• 34 ਅਜਿਹੇ ਰਸਾਇਣ ਹਨ ਜਿੰਨ•ਾਂ ਦੇ ਅਸਰ ਥੱਲੇ ਵਿਅਕਤੀ ਜੱਕੋ-ਤੱਕੀ ਵਾਲੀ ਸਥਿਤੀ ਵਿੱਚ ਰਹਿੰਦਾ ਹੈ। ਫੈਸਲਾ ਕਰਨ ਦੀ ਸਮਰੱਥਾ ਘਟਦੀ ਹੈ।
• 179 ਅਜਿਹੇ ਰਸਾਇਣ ਹਨ ਜੋ ਸਰੀਰਕ ਕਮਜੋਰੀ ਕਰਦੇ ਹਨ।
• 135 ਅਜਿਹੇ ਰਸਾਇਣ ਹਨ ਜੋ ਸ਼ਰੀਰ ਦਾ ਸੰਤੁਲਣ ਖਰਾਬ ਕਰਦੇ ਹਨ।
• 119 ਅਜਿਹੇ ਰਸਾਇਣ ਹਨ ਜੋ ਨੀਂਦ ਦੀ ਗੁਣਵੱਤਾ ਖਰਾਬ ਕਰਦੇ ਹਨ।
• 121 ਅਜਿਹੇ ਰਸਾਇਣ ਹਨ ਜੋ ਨਿਗਾਹ ਦੇ ਨੁਕਸ ਪਾ ਸਕਦੇ ਹਨ।
• 33 ਅਜਿਹੇ ਰਸਾਇਣ ਹਨ ਜੋ ਯਾਦ ਸ਼ਕਤੀ ਨੂੰ ਖਰਾਬ ਕਰਦੇ ਹਨ।
• 131 ਅਜਿਹੇ ਰਸਾਇਣ ਹਨ ਜਿਸ ਕਾਰਨ ਦਿਮਾਗ ਅਤੇ ਸੁਖਮਣਾ ਨਾੜੀ ਸੁਸਤ ਹੋ ਜਾਂਦੇ ਹਨ।
• 125 ਅਜਿਹੇ ਰਸਾਇਣ ਹਨ ਜੋ ਵੱਧ ਨੀਂਦ ਆਉਣ ਦਾ ਕਾਰਨ ਬਣਦੇ ਹਨ।
• 25 ਅਜਿਹੇ ਰਸਾਇਣ ਹਨ ਜੋ ਮਦਹੋਸ਼ ਅਵਸਥਾ ( 4elirium ) ਪੈਦਾ ਕਰਦੇ ਹਨ।
• 40 ਅਜਿਹੇ ਰਸਾਇਣ ਹਨ ਜੋ ਉਦਾਸੀ ਰੋਗ ਕਰਦੇ ਹਨ।
• ਨੱਬਵਿਆਂ ਵਿੱਚ ਅਮਰੀਕੀ ਸ਼ਹਿਰ ਟੈਕਸਾਸ ਜੋ ਹਵਾ ਦੇ ਪ੍ਰਦੂਸ਼ਣ ਵਿੱਚ ਸਭ ਤੋਂ ਮੋਹਰੀ ਸੀ ਉਹੀ ਬੱਚਿਆਂ ਦੇ ਜਮਾਂਦਰੂ ਨੁਕਸਾਂ ਵਿੱਚ ਵੀ ਸਭ ਤੋਂ ਮੋਹਰੀ ਸੀ।
• ਅਮਰੀਕੀ ਡਾਕਟਰਾਂ ਬਾਰੇ ਹੋਏ ਇੱਕ ਅਧਿਐਨ ਅਨੁਸਾਰ ਅਮਰੀਕਾ ਵਿੱਚ ਕੰਮ ਕਰਦੇ ਡਾਕਟਰਾਂ ਵਿੱਚੋਂ ਸਿਰਫ 2 ਪ੍ਰਤੀਸ਼ਤ ਹੀ ਕੀਟਨਾਸ਼ਕਾਂ ਅਤੇ ਹੋਰ ਜਹਿਰੀਲੇ ਰਸਾਇਣਾਂ ਨਾਲ ਸੰਬੰਧਿਤ ਜਹਿਰੀਲੇ ਪ੍ਰਭਾਵਾਂ ਅਤੇ ਜੁੜੀਆਂ ਸਿਹਤ ਸਮੱਸਿਆਵਾਂ ਨੂੰ ਆਪਣੀ ਡਾਕਟਰੀ ਪ੍ਰੈਕਟਿਸ ਵਿੱਚ ਸ਼ਾਮਿਲ(4iagnose) ਕਰਨ ਦੇ ਯੋਗ ਹਨ।
• ਇੱਕ ਅਧਿਐਨ ਅਨੁਸਾਰ ਤੰਤੂ ਪ੍ਰਣਾਲੀ ਦੀਆਂ ਦੋ ਆਮ ਪਾਈਆਂ ਜਾਂਦੀਆਂ ਪਰ ਖ਼ਤਰਨਾਕ ਬਿਮਾਰੀਆਂ- ਪਾਰਕਿਨਸਨ ਬਿਮਾਰੀ ਅਤੇ ਅਲਜ਼ਾਈਮਰ ਬਿਮਾਰੀ (Parkinson 4isease and 1l੍ਰiehmer 4iseasee) ਰਸਾਇਣਿਕ ਜ਼ਹਿਰਾਂ ਦੇ ਪ੍ਰਭਾਵ ਨਾਲ ਜੁੜੀਆ ਹੋਈਆ ਹਨ।
• ਜ਼ਹਿਰੀਲੇ ਪਦਾਰਥਾਂ ਵਿੱਚੋਂ ਰਸਾਇਣਿਕ ਕੀਟਨਾਸ਼ਕ ਉਹ ਸਭ ਤੋਂ ਵੱਡੀ ਸ਼੍ਰੇਣੀ ਜਿੰਨ•ਾਂ ਦਾ ਪ੍ਰਭਾਵ ਪੂਰੀ ਦੁਨੀਆ ਦੇ ਲੋਕਾਂ ਉੱਪਰ ਪੈ ਰਿਹਾ ਹੈ। ਉਨ•ਾਂ ਦੀ ਵਰਤੋਂ ਮੁੱਖ ਤੌਰ ਤੇ ਖੇਤੀ ਵਿੱਚ (ਅਤੇ ਖਾਸ ਕਰਕੇ ਵੰਡੀ ਸਨਅਤੀ ਖੇਤੀ ਵਿੱਚ) ਸਭ ਤੋਂ ਵੱਧ ਹੁੰਦੀ ਹੈ। ਇਹ ਹੋਰ ਅਨੇਕਾਂ ਥਾਵਾਂ ਤੇ ਵੀ ਵਰਤੇ ਜਾਂਦੇ ਹਨ ਜਿਵੇਂ ਕਿ ਘਰਾਂ, ਦਫਤਰਾਂ, ਸਕੂਲਾਂ, ਖੇਡ ਦੇ ਮੈਦਾਨਾਂ, ਘਰਾਂ ਦੇ ਲਾਅਨਾਂ ਅਤੇ ਬਗੀਚਿਆਂ ਆਦਿ ਵਿੱਚ ਕੀਟਾਂ, ਫਫੂੰਦਾਂ, ਖਟਮਲਾਂ, ਸਿਉਂਕ, ਪੌਦਿਆਂ, ਚੂਹਿਆਂ ਅਤੇ ਪੰਛੀਆਂ ਨੂੰ ਮਾਰਨ ਲਈ ਇਹਨਾਂ ਦਾ ਇਸਤੇਮਾਲ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ। ਇਹਨਾਂ ਸਾਰੇ ਤਰ•ਾਂ ਦੇ ਇਸਤੇਮਾਲਾਂ ਵਿੱਚ ਅਤਿ ਜਹਿਰੀਲੇ, ਖਤਰਨਾਕ ਅਤੇ ਬੇਹੱਦ ਮਹਿੰਗੇ ਰਸਾਇਣਾਂ ਦਾ ਇਸਤੇਮਾਲ ਵੱਡੇ ਪੱਧਰ ਤੇ ਕਰਨ ਦਾ ਇੱਕ ਰਿਵਾਜ/ਫੈਸ਼ਨ ਬਣ ਗਿਆ ਹੈ। ਸਿੱਟੇ ਦੇ ਤੌਰ ਤੇ ਵਾਤਾਵਰਣ ਦਾ ਅੱਤ ਦਰਜੇ ਦਾ ਗੰਧਲਾਪਣ ਹੁੰਦਾ ਹੈ।
ਕੀਟਨਾਸ਼ਕ ਦਵਾਈਆਂ ਦੇ ਮਾੜੇ ਅਸਰਾਂ ਬਾਰੇ ਸਾਡੇ ਦੇਸ਼ ਵਿੱਚ ਕੋਈ ਖੋਜਾਂ ਜਾਂ ਅਧਿਐਨ ਨਹੀ ਹੋ ਰਹੇ। ਇਸ ਲਈ ਇਹਨਾਂ ਪ੍ਰਤੀ ਚੇਤਨਾ ਬਹੁਤ ਹੀ ਘੱਟ ਹੈ। ਅਮਰੀਕਾ ਵਰਗੇ ਦੇਸ਼ਾਂ ਵਿੱਚ ਜਿੱਥੇ ਇੰਨ•ਾਂ ਜ਼ਹਿਰਾਂ ਦੀ ਵਰਤੋਂ ਸਾਡੇ ਨਾਲੋਂ ਪਹਿਲਾਂ ਸ਼ੁਰੂ ਹੋ ਗਈ ਸੀ, ਉੱਥੇ ਕਾਫੀ ਖੋਜਾਂ ਅਤੇ ਅਧਿਐਨ ਹੋਏ ਹਨ। ਇਹਨਾਂ ਖੋਜਾਂ ਅਤੇ ਅਧਿਐਨਾਂ ਬਾਰੇ ਭਾਰਤ ਦੇ ਵਿਗਿਆਨੀਆਂ/ਡਾਕਟਰਾਂ ਨੇ ਨਾ ਤਾਂ ਖੁਦ ਕੋਈ ਚੇਤਨਾ ਗ੍ਰਹਿਣ ਕੀਤੀ ਹੈ ਨਾ ਹੀ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈ। ਅਮਰੀਕਾ ਅਤੇ ਖਾਸ ਕਰਕੇ ਯੂਰਪੀ ਦੇਸ਼ਾਂ ਵਿੱਚ ਵਾਤਾਵਰਣ ਦੇ ਰਸਾਇਣੀਕਰਨ ਬਾਰੇ ਚੇਤਨਾ ਸਾਡੇ ਦੇਸ਼ ਨਾਲੋਂ ਬਹੁਤ ਵੱਧ ਹੈ। ਇਹ ਆਮ ਜਾਣਿਆ ਸੱਚ ਹੈ ਕਿ ਉੱਥੇ ਜਦੋਂ ਕੋਈ ਨੇਤਾ ਜਾਂ ਪਾਰਟੀ ਵਿਕਾਸ ਦੀ ਗੱਲ ਕਰਦਾ ਹੈ ਤਾਂ ਲੋਕ ਕਹਿੰਦੇ ਹਨ- ਵਿਕਾਸ ਨੂੰ ਛੱਡੋ ਜੀ, ਤੁਸੀ ਇਹ ਦੱਸੋ ਕਿ ਜੋ ਵਿਕਾਸ ਤੁਸੀ ਕਰੋਗੇ, ਉਹ ਵਾਤਾਵਰਣ ਪੱਖੀ ਹੋਵੇਗਾ ਕਿ ਵਾਤਾਵਰਣ ਦਾ ਦੁਸ਼ਮਣ।
ਜਿਹੜੇ ਵਿਗਿਆਨੀਆਂ ਨੇ ਇਹਨਾਂ ਕੰਪਨੀਆਂ ਰਾਹੀ ਖਰੀਦੇ ਜਾਣ ਤੋਂ ਇਨਕਾਰੀ ਹੋ ਕੇ ਆਪਣੀ ਆਤਮਾ ਦੀ ਆਵਾਜ਼ ਨਾਲ ਖੋਜਾਂ ਕੀਤੀਆਂ ਹਨ, ਉਹ ਇਹ ਸਿੱਟੇ ਕੱਢ ਚੁੱਕੇ ਹਨ ਕਿ ਕੀਟਨਾਸ਼ਕ ਜ਼ਹਿਰਾਂ ਨਾਲ ਨੁਕਸਾਨਦੇਹ ਕੀਟਾਂ ਦਾ ਨਾਸ਼ ਕਰਨ ਦੀ ਪਹੁੰਚ ਬਿਲਕੁਲ ਹੀ ਬੇਹੂਦਾ ਅਤੇ ਕੀਟ ਵਿਗਿਆਨ ਦੀ ਸਮਝ ਤੋ ਕੋਰੀ ਹੈ। ਕੀਟਾਂ ਨੂੰ ਕੁਦਰਤ ਨੇ ਅਥਾਹ ਸ਼ਕਤੀ ਦਿੱਤੀ ਹੈ ਕਿ ਉਹ ਕੀਟਨਾਸ਼ਕਾਂ ਤੋਂ ਬਚਣ ਲਈ ਆਪਣੇ ਸ਼ਰੀਰ ਅੰਦਰ ਕੀਟਨਾਸ਼ਕ ਵਿਰੋਧੀ ਬਚਾਓ ਰਸਾਇਣ ਤਿਆਰ ਕਰ ਲੈਂਦੇ ਹਨ। ਇਸ ਤਰ•ਾ ਕੀਟਨਾਸ਼ਕ ਜ਼ਹਿਰਾਂ ਦੀ ਮਾਰ ਤੋਂ ਜੋ ਕੀਟ ਬਚ ਜਾਂਦੇ ਹਨ, ਉਹਨਾਂ ਦੀ ਅਗਲੀ ਪੀੜ•ੀ ਵਿੱਚ ਪਹਿਲਾਂ ਹੀ ਉਸ ਕੀਟਨਾਸ਼ਕ ਤੋਂ ਬਚਣ ਦੀ ਸਮਰੱਥਾ ਹੁੰਦੀ ਹੈ। ਇਸ ਤਰ•ਾਂ ਕੀਟਨਾਸ਼ਕਾਂ ਰਾਹੀ ਨੁਕਸਾਨਦੇਹ ਕੀਟਾਂ ਦਾ ਨਾਸ਼ ਕਰਨ ਦੀ ਕਾਮਯਾਬੀ ਤੋਂ ਪਹਿਲਾਂ ਮਨੁੱਖ ਅਤੇ ਹੋਰ ਜਾਨਵਰਾਂ ਦਾ ਨਾਸ਼ ਹੋਣਾ ਯਕੀਨੀ ਹੈ। ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਕੀਟਨਾਸ਼ਕਾਂ ਨਾਲ ਕੀਟਾਂ ਦਾ ਨਾਸ਼ ਨਹੀ ਹੋਵੇਗਾ। ਕੀਟ ਮਨੁੱਖ ਤੋਂ 25 ਕਰੋੜ ਸਾਲ ਪਹਿਲਾਂ ਤੋਂ ਧਰਤੀ ਦੇ ਵਾਸੀ ਹਨ। ਕੋਈ ਜੀਵ ਧਰਤੀ ਉੱਪਰ ਜਿੰਨ•ਾਂ ਪਹਿਲਾਂ ਆਇਆ ਹੈ, ਉਨੀ ਹੀ ਉਸ ਵਿੱਚ ਆਪਣਾ ਬਚਾਅ ਕਰਨ ਦੀ ਸ਼ਕਤੀ ਵੱਧ ਹੈ। ਮਨੁੱਖ ਸਭ ਤੋਂ ਬਾਅਦ ਧਰਤੀ ਦਾ ਵਾਸੀ ਬਣਿਆ। ਇਸ ਲਈ ਉਸਦੀ ਸਮਰੱਥਾ ਸਭ ਤੋਂ ਘੱਟ ਹੈ। ਇਸਲਈ ਉਹ ਕੀਟਨਾਸ਼ਕਾਂ ਨਾਲ ਇਹਨਾਂ ਕੀਟਾਂ ਦਾ ਨਾਸ਼ ਨਹੀ ਕਰ ਸਕਦਾ। ਮਨੁੱਖ ਸਮੇਤ ਜੋ ਪ੍ਰਜਾਤੀਆਂ ਬਾਅਦ ਵਿੱਚ ਧਰਤੀ ਤੇ ਆਈਆਂ, ਪਹਿਲਾਂ ਉਹਨਾਂ ਦਾ ਨਾਸ਼ ਹੋਵੇਗਾ। ਹੈਰਾਨੀ ਨਹੀ ਕਿ ਅਹਰ ਤੀਜੇ ਅਮਰੀਕਨ ਨੂੰ ਕੈਂਸਰ ਹੋ ਰਿਹਾ ਹੈ।

ਆਉ ਯਾਦ ਰੱਖੀਏ!
• ਨੁਕਸਾਨ ਕਰਨ ਵਾਲਾ ਇੱਕ ਕੀਟ ਮਾਰਨ ਲਈ ਵਰਤੀ ਜ਼ਹਿਰ ਨਾਲ 30 ਹਜਾਰ ਮਿੱਤਰ ਕੀਟ ਮਰ ਜਾਂਦੇ ਹਨ। ਇਹ ਤਾਂ ਸਿਰਫ ਕੀਟਾਂ ਦੀ ਗੱਲ ਹੈ- 'ਇੱਕ ਦੁਸ਼ਮਣ ਨੂੰ ਮਾਰੋ, ਤੀਂਹ ਹਜਾਰ ਦੋਸਤ ਮਰ ਜਾਣਗੇ ਜੋ ਨੁਕਸਾਨ ਬਾਕੀ ਬਨਸਪਤੀ, ਹੋਰ ਜੀਵਾਂ, ਪਾਲਤੂ ਜਾਨਵਰਾਂ ਅਤੇ ਸਾਡੀ ਸਿਹਤ ਦਾ ਹੋਵੇਗਾ, ਉਹ ਉਸ ਤੋਂ ਵਾਧੂ ਹੈ।
• ਕੀਟਨਾਸ਼ਕਾਂ ਦੀ ਸਪ੍ਰੇਅ ਉਪਰੰਤ ਮਰੇ ਅਤੇ ਅਧਮੋਏ ਕੀਟ ਖਾ-ਖਾ ਕੇ ਪੰਛੀਆਂ ਅਤੇ ਹੋਰ ਕੀਟ ਖਾਣ ਵਾਲੇ ਜੀਵਾਂ ਅੰਦਰ ਜ਼ਹਿਰ ਇਕੱਠਾ ਹੋ ਜਾਂਦਾ ਹੈ ਅਤੇ ਉਹ ਵੱਡੀ ਗਿਣਤੀ ਵਿੱਚ ਮਰਨ ਲੱਗਦੇ ਹਨ। ਇਹੋ ਜਿਹੇ ਕਾਰਨਾਂ ਕਰਕੇ ਹੀ ਚਿੜ•ੀਆਂ ਦੀਆਂ ਦਸ ਹਜਾਰ ਪ੍ਰਜਾਤੀਆਂ ਵਿੱਚੋਂ 70 ਪ੍ਰਤੀਸ਼ਤ ਖ਼ਤਮ ਹੋ ਚੁੱਕੀਆਂ ਹਨ।
• ਪੂਰੀ ਦੁਨੀਆ ਵਿੱਚ 25 ਲੱਖ ਟਨ ਕੀਟਨਾਸ਼ਕ ਵਰਤੇ ਜਾਂਦੇ ਹਨ। ਉਹਨਾਂ ਵਿੱਚੋਂ ਸਿਰਫ 0.01 ਪ੍ਰਤੀਸ਼ਤ ਉਹਨਾਂ ਕੀਟਾਂ ਤੱਕ ਪਹੁੰਚਦਾ ਹੈ ਜਿੰਨ•ਾਂ ਨੂੰ ਮਾਰਨ ਲਈ ਇਹ ਵਰਤੇ ਗਏ ਸਨ। ਬਾਕੀ (1.10000) ਦਾ ਕੀਟਨਾਸ਼ਕ ਕੀਟ ਨੂੰ ਖਤਮ ਕਰਨ ਦੀ ਬਜਾਏ ਕਿਤੇ ਹੋਰ ਹੀ ਪਹੁੰਚ ਜਾਂਦਾ ਹੈ। ਇੱਕ ਹਿੱਸਾ ਕੀਟਾਂ ਨੂੰ ਮਾਰਨ ਲਈ ਛਿੜਕਿਆ ਅਤੇ 9999 ਹਿੱਸੇ ਬਾਕੀ ਪ੍ਰਾਣੀਆਂ ਅਤੇ ਵਾਤਾਵਰਣ ਦਾ ਕਬਾੜਾ ਕਰਨ ਲਈ।
• ਕੀਟ ਮਨੁੱਖ ਨਾਲੋਂ 25 ਕਰੋੜ ਸਾਲ ਪਹਿਲਾਂ ਤੋਂ ਧਰਤੀ ਦੇ ਵਾਸੀ ਹਨ। ਉਹਨਾਂ ਕੋਲ ਜ਼ਹਿਰਾਂ ਨਾਲ ਲੜ•ਨ ਦੀ ਸ਼ਕਤੀ ਸਾਡੇ ਨਾਲੋਂ ਕਿਧਰੇ ਵੱਧ ਹੈ। ਉਹਨਾਂ ਨੂੰ ਜੋ ਨੁਕਸਾਨ ਹੋਵੇਗਾ, ਉਸ ਤੋਂ ਪਹਿਲਾਂ ਸਾਨੂੰ ਕਈ ਗੁਣਾ ਵੱਧ ਹੋਵੇਗਾ।
• ਨੁਕਸਾਨਦੇਹ ਕੀਟਾਂ ਦਾ ਨਾਸ਼ ਕਰਨ ਦੇ ਇਰਾਦੇ ਨਾਲ ਉਹਨਾਂ ਉੱਪਰ ਜ਼ਹਿਰਾਂ ਦਾ ਛਿੜਕਾਅ ਕਰਨਾ ਆਪਣੇ ਪੈਰ ਤੇ ਆਪ ਹੀ ਕੁਹਾੜੀ ਮਾਰਨਾ ਹੈ। ਕੋਈ ਵੀ ਕੀਟਨਾਸ਼ਕ ਸਿਰਫ ਕੀਟਨਾਸ਼ਕ ਨਹੀ ਹੈ- ਉਹ ਜੀਵਨ-ਨਾਸ਼ਕ ਹੈ। ਸਾਡਾ ਜੀਵਨ ਇੱਕੋ ਜਿਹਾ ਹੈ। ਇੱਕੋ ਹੀ ਨੂਰ ਦਾ ਬਣਿਆ ਹੋਇਆ ਹੈ। ਜੋ ਵੀ ਜ਼ਹਿਰ ਕੀਟਾ ਦਾ ਨਾਸ਼ ਕਰੇਗਾ ਉਹ ਬਾਕੀ ਜੀਵਨ ਦਾ ਵੀ ਨਾਸ਼ ਕਰੇਗਾ।
• ਇਸ ਧਰਤੀ ਤੇ 5-6 ਕਰੋੜ ਕੀਟਾਂ ਦੀਆਂ ਪ੍ਰਜਾਤੀਆਂ ਹਨ। ਇੰਨ•ਾਂ ਵਿੱਚੋਂ ਵਿਗਿਆਨੀਆਂ ਨੇ ਸਿਰਫ 10 ਕੁ ਲੱਖ ਦਾ ਨਾਮਕਰਨ ਕੀਤਾ ਹੋਇਆ ਹੈ। ਇੰਨ•ਾਂ ਵਿੱਚੋਂ ਸਿਰਫ 1000 ਪ੍ਰਜਾਤੀਆਂ ਕਿਸੇ ਨਾ ਕਿਸੇ ਤਰ•ਾਂ ਮਨੁੱਖ ਦਾ ਜਾਂ ਹੋਰ ਜਾਨਵਰਾਂ ਦਾ ਨੁਕਸਾਨ ਕਰਨ ਦੀ ਸਮਰੱਥਾ ਰੱਖਦੇ ਹਨ। ਇੰਨ•ਾਂ ਇੱਕ ਹਜਾਰ ਵਿੱਚੋਂ ਅੱਧੇ ਪਹਿਲਾਂ ਹੀ ਕੀਟਨਾਸ਼ਕਾਂ ਦੇ ਜ਼ਹਿਰ ਨਾਲ ਲੜ•ਨ ਦੀ ਜਾਂਚ ਸਿੱਖ ਚੁੱਕੇ ਹਨ।
• ਮਨੁੱਖ ਦੇ ਮੂਰਖਤਾ ਭਰਪੂਰ ਕੰਮਾਂ (ਹੱਦ ਦਰਜੇ ਦਾ ਭਾਂਤ-ਭਾਂਤ ਦਾ ਪ੍ਰਦੂਸ਼ਨ) ਕਾਰਨ ਹਰ ਸਾਲ ਪ੍ਰਾਣੀਆਂ ਦੀਆਂ 25 ਹਜਾਰ ਤੋਂ ਇੱਕ ਲੱਖ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ।
• ਇਸ ਧਰਤੀ ਉੱਪਰ ਵਿਚਰਦੇ ਜੀਵ-ਜੰਤੂ, ਬਨਸਪਤੀ, ਜਾਨਵਰਾਂ ਅਤੇ ਮਨੁੱਖਾਂ ਦੀ ਜਿੰਦਗੀ ਇੱਕ ਦੂਜ਼ੇ ਨਾਲ ਅਟੁੱਟ ਅਤੇ ਅਨੇਕਾਂ ਢੰਗਾਂ ਨਾਲ ਜੁੜੀ ਹੋਈ ਹੈ। ਕਿਸੇ ਜੀਵ ਨੂੰ ਵੱਡੇ ਪੱਧਰ ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਮਨੁੱਖ ਸਮੇਤ ਦੂਸਰੇ ਜੀਵਾਂ ਨੂੰ ਵੀ ਉਨ•ਾਂ ਹੀ ਨੁਕਸਾਨ ਕਰੇਗੀ।
ਕੋਈ ਖਾਸ ਕੀਟ, ਦੁਸ਼ਮਣ ਹੈ ਜਾਂ ਦੋਸਤ ਇਸ ਦਾ ਫੈਸਲਾ ਬਹੁਤ ਸਿੱਧਾ ਨਹੀ ਹੁੰਦਾ। ਉਦਾਹਰਣ ਦੇ ਤੌਰ ਤੇ ਅਸੀ ਸਿਉਂਕ ਨੂੰ ਅਕਸਰ ਹੀ ਆਪਣਾ ਦੁਸ਼ਮਣ ਮੰਨ ਲੈਂਦੇ ਹਾਂ ਪਰ ਅਸੀ ਕਦੇ ਨਹੀ ਸੋਚਿਆ ਕਿ ਜੇਕਰ ਇਹ ਸਿਉਂਕ ਨਾ ਹੁੰਦੀ ਤਾਂ ਧਰਤੀ ਮਰੇ ਹੋਏ ਪਰਾਣੇ ਦਰੱਖਤਾਂ/ਬੂਟਿਆਂ ਦੀ ਜੜ•ਾਂ ਨਾਲ ਭਰ ਜਾਂਦੀ ਅਤੇ ਉਸ ਵਿੱਚ ਨਵੇਂ ਬੂਟੇ ਪੈਦਾ ਹੀ ਨਾ ਹੁੰਦੇ। ਹਰੇ ਇਨਕਲਾਬ ਦੀ ਇਸ ਅਖੌਤੀ, ਸਾਫ-ਸੁਥਰੀ ਖੇਤੀ ਕਾਰਨ ਜਦੋਂ ਧਰਤੀ ਵਿੱਚ ਮਰੀ ਹੋਈ ਲੱਕੜ ਨਹੀ ਮਿਲੇਗੀ ਤਾਂ ਇਹ ਸਿਉਂਕ ਜਿਉਂਦੇ ਬੂਟਿਆਂ ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ। ਇਸੇ ਤਰ•ਾਂ ਹੀ ਖੇਤਾਂ ਵਿੱਚ ਮਰੀ ਹੋਈ ਲੱਕੜ ਨਾ ਮਿਲਣ ਕਾਰਨ ਅਤੇ ਖੇਤੀ ਵਾਲੀ ਧਰਤੀ ਵਿੱਚ ਜ਼ਹਿਰੀਲੀਆਂ ਦਵਾਈਆਂ ਹੋਣ ਕਾਰਨ ਇਹ ਘਰਾਂ ਵਿੱਚ ਲੱਗੀ ਹੋਈ ਲੱਕੜ ਵਿੱਚ ਵੱਧ ਗਿਣਤੀ ਵਿੱਚ ਆ ਜਾਂਦੀ ਹੈ। ਜੇਕਰ ਸਾਡੀ ਖੇਤੀ ਵਾਲੀ ਧਰਤੀ ਵਿੱਚ ਮਰੀ ਹੋਈ ਲੱਕੜ ਖੁੱਲ•ੀ ਮਾਤਰਾ ਵਿੱਚ ਹੋਵੇਗੀ ਤਾਂ ਇਹ ਸਿਉਂਕ ਨਾ ਸਾਡੇ ਜਿਉਂਦੇ ਪੌਦਿਆਂ ਵੱਲ ਵਧੇਗੀ ਅਤੇ ਨਾ ਹੀ ਸਾਡੇ ਘਰਾਂ ਵੱਲ ਧਾਵਾ ਬੋਲੇਗੀ।
ਸਿਉਂਕ ਧਰਤੀ ਵਿੱਚ ਪੁਰਾਣੀ ਮਰੀ ਹੋਈ ਲੱਕੜ ਨੂੰ ਖਾ ਕੇ ਉਸਨੂੰ ਫਿਰ ਮਿੱਟੀ ਬਣਾ ਦਿੰਦੀ ਹੈ ਤਾਂ ਕਿ ਇਹ ਧਰਤੀ ਫਿਰ ਤੋਂ ਨਵੇਂ ਬੂਟਿਆਂ ਨੂੰ ਜਨਮ ਦੇ ਸਕੇ। ਇਹ ਸਿਰਫ ਮਿੱਟੀ ਹੀ ਨਹੀ ਬਣਾਉਂਦੀ ਸਗੋਂ ਉਸ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਫਿਰ ਤੋਂ ਭਰਪੂਰ ਕਰ ਦਿੰਦੀ ਹੈ।
ਮਨੁੱਖੀ ਸਿਹਤ ਉੱਪਰ ਪੈਣ ਵਾਲੇ ਮਾੜੇ ਪ੍ਰਭਾਵ-
ਅਮਰੀਕਾ ਵਿੱਚ ਹਰ ਸਾਲ 8000 ਬੱਚਿਆਂ ਨੂੰ ਕੈਂਸਰ ਦੀ ਬਿਮਾਰੀ ਹੁੰਦੀ ਹੈ- ਜਿੰਨ•ਾਂ ਵਿੱਚੋਂ 1600 ਹਰੇਕ ਸਾਲ ਮਰ ਜਾਂਦੇ ਹਨ। ਇੰਨ•ਾਂ ਵਿੱਚੋਂ ਉੱਤਰੀ ਕੈਰੇਲੀਨਾ ਦੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ 1976 ਅਤੇ 1983 ਵਿਚਕਾਰ ਕੈਂਸਰ ਦੇ ਵਿਚਕਾਰ ਕੈਂਸਰ ਦੇ ਸ਼ਿਕਾਰ ਹੋਏ 252 ਬੱਚਿਆਂ ਦਾ ਅਧਿਐਨ ਕੀਤਾ ਅਤੇ ਉਹਨਾਂ ਦਾ ਮੁਕਾਬਲਾ 222 ਸਿਹਤਮੰਦ ਬੱਚਿਆਂ ਨਾਲ ਕੀਤਾ। ਉਹਨਾਂ ਪਰਿਵਾਰਾਂ ਤੋਂ ਕੀਟਲਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਘਰ ਵਿੱਚ ਵਰਤੋਂ ਸੰਬੰਧੀ ਵਿਸਥਾਰ ਨਾਲ ਪੁੱਛਿਆ ਗਿਆ। ਇੱਥੇ ਇਹ ਵਰਣਨਯੋਗ ਹੈ ਕਿ ਅਮਰੀਕਾ ਵਿੱਚ ਘਰਾਂ ਵਿੱਚ ਅਤੇ ਘਰਾਂ ਦੇ ਲਾਅਨਾਂ ਵਿੱਚ ਇਹਨਾਂ ਕੀਟਨਾਸ਼ਕਾਂ ਨੂੰ ਛਿੜਕਣ ਦਾ ਬਹੁਤ ਰਿਵਾਜ਼ ਹੈ। ਕੀਟਨਾਸ਼ਕਾਂ ਦੀਆਂ ਡੱਬੀਆਂ/ਪੱਟੀਆਂ ਨੂੰ ਹਵਾ ਸਾਫ ਰੱਖਣ ਲਈ ਅਤੇ ਘਰਾਂ ਦੇ ਕੀਟਾਂ ਨੂੰ ਮਾਰਣ ਲਈ, ਘਰਾਂ ਵਿੱਚ ਟੰਗਣ ਦਾ ਰਿਵਾਜ਼ ਰਿਹਾ ਹੈ। ਇਸ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਿੰਨ•ਾਂ ਘਰਾਂ ਵਿੱਚ ਕੀਟਨਾਸ਼ਕਾਂ  ਦਾ ਪ੍ਰਯੋਗ ਹੁੰਦਾ ਸੀ ਉਹਨਾਂ ਦੇ ਬੱਚਿਆਂ ਨੂੰ ਕੈਂਸਰ ਹੋਣ ਦੀ ਸੰਭਾਵਨਾ ਚਾਰ ਗੁਣਾ ਵੱਧ ਸੀ, ਉਹਨਾਂ ਬੱਚਿਆਂ ਦੇ ਮੁਕਾਬਲੇ ਜਿੱਥੇ ਕੋਈ ਕੀਟਨਾਸ਼ਕ ਘਰ ਵਿੱਚ ਨਹੀ ਵਰਤਿਆ ਗਿਆ। ਇਸੇ ਤਰ•ਾਂ ਹੀ ਇਹਨਾਂ ਘਰਾਂ ਵਿੱਚ ਰਹਿ ਰਹੀਆਂ ਗਰਭਵਤੀ ਔਰਤਾਂ ਦੇ ਬੱਚਿਆਂ ਨੂੰ ਖੂਨ ਦਾ ਕੈਂਸਰ ਹੋਣ ਦਾ ਖਤਰਾ ਤਿੰਨ ਗੁਣਾ ਵੱਧ ਸੀ। ਬੱਚਿਆਂ ਉੱਪਰ ਸਿੱਧਾ ਅ;ਰ ਹੋਣ ਕਾਰਨ ਇਹ ਖਤਰਾ ਦੁੱਗਣਾ ਸੀ।
ਇਸੇ ਤਰ•ਾਂ 1993-96 ਵਿਚਕਾਰ ਅਮਰੀਕਾ ਦੇ ਅੱਡ-ਅੱਡ ਵਿਗਿਆਨਕ ਜਨਰਲਾਂ ਵਿੱਚ ਛਪੇ ਅਧਿਐਨਾਂ ਅਨੁਸਾਰ ਬੱਚਿਆਂ ਨੂੰ ਦਿਮਾਗੀ ਕੈਂਸਰ ਹੋਣ ਦੀ ਸੰਭਾਵਨਾ ਦੁੱਗਣੀ ਸੀ ਜੇਕਰ ਕੀਟਨਾਸ਼ਕਾਂ ਦਾ ਸਪ੍ਰੇਅ ਘਰ ਵਿੱਚ ਕੀਤਾ ਗਿਆ ਹੋਵੇ, ਪੰਜ ਗੁਣਾ ਸੀ ਜੇਕਰ ਲਿੰਡੇਨ ਨਾਮੀ ਕੀਟਨਾਸ਼ਕ ਯੁਕਤ ਸ਼ੈਪੂ ਨਾਲ ਜੂੰਆਂ ਮਾਰਨ ਲਈ ਸਿਰ ਧੋਤਾ ਗਿਆ ਹੋਵੇ ਅਤੇ ਪੰਜ ਗੁਣਾ ਸੀ ਜੇਕਰ ਘਰਾਂ ਨੂੰ ਕੀਟ ਮੁਕਤ ਰੱਖਣ ਲਈ ਘਰਾਂ ਵਿੱਚ ਕੀਟਨਾਸ਼ਕ ਯੁਕਤ ਡੱਬੀਆਂ/ਪੱਟੀਆਂ ਟੰਗੀਆਂ ਗਈਆ ਹੋਣ।
ਇਸੇ ਤਰ•ਾਂ ਹੀ ਵਿਗਿਆਨਕ ਖੋਜਾਂ ਨੇ ਦਿਖਾਇਆ ਕਿ ਜਿੰਨ•ਾਂ ਬੱਚਿਆਂ ਦੇ ਬਾਪ ਕਦੇ-ਕਦੇ ਕੀਟਨਾਸ਼ਕਾਂ ਦੇ ਅਸਰ ਥੱਲੇ ਆਏ ਹੋਣ ਉਹਨਾਂ ਬੱਚਿਆਂ ਦੀ ਹੱਡੀਆਂ ਦੇ ਕੈਂਸਰ ਦੀ ਸੰਭਾਵਨਾ (5wing@s Sarcoma) ਹੋਣ ਦੀ ਸੰਭਾਵਨਾ ਛੇ ਗੁਣਾ ਵੱਧ ਨਿਕਲੀ ਅਤੇ ਜਿੰਨ•ਾਂ ਬੱੀਂਚਆਂ ਦੇ ਬਾਪ ਅਕਸਰ ਹੀ ਕੀਟਨਾਸ਼ਕਾਂ ਦੇ ਅਸਰ ਥੱਲੇ ਆਉਂਦੇ ਹੋਣ ਉਹਨਾਂ ਬੱਚਿਆਂ ਨੂੰ ਇਹ ਕੈਂਸਰ ਹੋਣ ਦੀ ਸੰਭਾਵਨਾ 9 ਗੁਣਾ ਵੱਧ ਨਿਕਲੀ। ਇਸੇ ਤਰ•ਾਂ ਹੀ ਬਚਪਨ ਦੇ ਇੱਕ ਹੋਰ ਕੈਂਸਰ ਗੁਰਦਿਆਂ ਦੇ ਕੈਂਸਰ (Wilms “umour)  ਦੀ ਸੰਭਾਵਨਾ ਉਹਨਾਂ ਬੱਚਿਆਂ ਵਿੱਚ ਦੁੱਗਣੀ ਹੈ ਜਿੰਨ•ਾਂ ਦੇ ਮਾਂ ਜਾਂ ਬਾਪ ਕੀਟਨਾਸ਼ਕਾਂ ਦੇ ਪ੍ਰਭਾਵ ਥੱਲੇ ਆਏ ਹੋਣ। ਇਸੇ ਤਰ•ਾ ਹੀ ਜਿਹੜੇ ਬੱਚੇ ਕੀਟਨਾਸ਼ਕਾਂ ਦੇ ਪ੍ਰਭਾਵ ਥੱਲੇ ਆਏ ਹੋਣ ਉਹਨਾਂ ਨੂੰ ਲਿੰਫੋਮਾ (Lymphomas) ਨਾਮਕ ਕੈਂਸਰ ਹੋਣ ਦੀ ਸੰਭਾਵਨਾ ਆਮ ਬੱਚੇ ਨਾਲੋਂ ਦੁੱਗਣੀ ਸੀ।
ਇਹ ਇੱਕ ਕੋਰਾ ਝੂਠ ਹੈ ਕਿ ਇਹ ਕੀਟਨਾਸ਼ਕ ਜ਼ਹਿਰਾਂ ਇੱਕ ਦਵਾਈ ਹੈ। ਇਹ ਅਸਲ ਵਿੱਚ ਜੀਵਨ-ਨਾਸ਼ਕ(ਜੀਵਨ ਨੂੰ ਖਤਮ ਕਰਨ ਵਾਲੇ) ਰਸਾਇਣ ਹਨ, ਦਵਾਈਆਂ ਨਹੀ। ਇਹਨਾਂ ਸਾਰੇ ਰਸਾਇਣਾਂ ਦਾ ਵੱਡ-ਵਡੇਰਾ ਦੂਜ਼ੇ ਸੰਸਾਰ ਯੁੱਧ ਵਿੱਚ ਬਣੀ ਮਨੁੱਖਾਂ ਨੂੰ ਮਾਰਨ ਵਾਲੀ ਤੰਤੂ ਗੈਸ (Nerve 7as) ਸੀ ਜਿਸ ਤੋਂ ਇਹ ਅਖੌਤੀ ਕੀਟਨਾਸ਼ਕ ਦਵਾਈਆਂ ਨਿਕਲੀਆਂ ਹਨ।
ਅਸੀ ਇੰਨ•ਾਂ ਨੂੰ ਇਸ ਗਲਤਫਹਿਮੀ ਵਿੱਚ ਵਰਤੀ ਜਾ ਰਹੇ ਹਾਂ ਕਿ ਇਹ ਕੀਟਨਾਸ਼ਕ ਹਨ। ਨੁਕਸਾਨ ਕਰਨ ਵਾਲੇ ਕੀਟਾਂ ਨੂੰ ਅਸੀ ਆਪਣੀ ਸਿਆਣਪ ਅਤੇ ਹੋਰ ਅਨੇਕਾਂ ਵਿਧੀਆਂ ਨਾਲ ਕੰਟਰੋਲ ਵਿੱਚ ਰੱਖ ਸਕਦੇ ਹਾਂ, ਪ੍ਰੰਤੂ ਇਹਨਾਂ ਕੀਨਟਾਸ਼ਕਾਂ ਦੇ ਬਾਕੀ ਜੀਵਾਂ (ਜਿੰਨ•ਾਂ ਵਿੱਚ ਸਭ ਤੋਂ ਵੱਧ ਗਿਣਤੀ ਵਿੱਚ ਦੋਸਤ ਕੀਟ ਸ਼ਾਮਿਲ ਹਨ) ਉੱਪਰ ਹੋ ਰਹੇ ਮਾੜ•ੇ ਪ੍ਰਭਾਵਾਂ ਨੂੰ ਕੰਟਰੋਲ ਵਿੱਚ ਵੀ ਨਹੀ ਰੱਖ ਸਕਦੇ। ਇਹਨਾਂ ਕੀਟਨਾਸ਼ਕਾਂ ਨੇ ਜਿੱਥੇ ਧਰਤੀ, ਪਾਣੀ ਅਤੇ ਹਵਾ ਦਾ ਜ਼ਹਿਰੀਕਰਨ ਕਰ ਦਿੱਤਾ ਹੈ, ਉੱਥੇ ਮਨੁੱਖਾਂ ਸਹਿਤ ਹੋਰ ਜਾਨਵਰਾਂ, ਜੀਵ-ਜੰਤੂਆਂ ਅਤੇ ਬਨਸਪਤੀ ਯਾਨੀ ਕਿ ਸਮੂਹ ਪ੍ਰਾਣੀਆਂ ਦੇ ਸ਼ਰੀਰਾਂ ਵਿੱਚ ਵੀ ਜ਼ਹਿਰ ਘੋਲ ਦਿੱਤਾ ਹੈ।
ਵਿਗਿਆਨੀਆਂ ਵੱਲੋਂ ਧਰਤੀ, ਪਾਣੀ, ਹਵਾ, ਬਨਸਪਤੀ, ਜਾਨਵਰਾਂ ਅਤੇ ਮਨੁੱਖਾਂ ਦੇ ਖੂਨ ਅਤੇ ਸ਼ਰੀਰ ਦੇ ਹੋਰ ਹਿੱਸਿਆਂ ਵਿੱਚ ਇਹਨਾਂ ਕੀਟਨਾਸ਼ਕ ਰਸਾਇਣਾਂ ਦੇ ਪੱਧਰਾਂ ਦੀ ਜਾਂਚ ਕੀਤੀ ਗਈ ਹੈ। ਬਹੁਤ ਹੀ ਖਤਰਨਾਕ ਤੱਥ ਸਾਡੇ ਸਾਹਮਣੇ ਆ ਰਹੇ ਹਨ। ਇਹਨਾਂ ਸਾਰਿਆਂ ਵਿੱਚ ਕੀਟਨਾਸ਼ਕਾਂ ਦੇ ਪੱਧਰ, ਸੁਰੱਖਿਅਤ ਪੱਧਰ ਤੋਂ ਕਈ ਗੁਣਾ ਵੱਧ ਪਾਏ ਜਾ ਰਹੇ ਹਨ। ਭਾਰਤ ਅਤੇ ਪੰਜਾਬ ਵਿੱਚ ਵੀ ਕੁੱਝ ਅਜਿਹੇ ਹੀ ਅਧਿਐਨ ਹੋਏ ਹਨ। ਇਹਨਾਂ ਅਧਿਐਨਾਂ ਦੇ ਸਿੱਟੇ ਵੀ ਇਹੀ ਸਿੱਧ ਕਰਦੇ ਹਨ ਕਿ ਸਾਡੇ ਆਲੇ-ਦੁਆਲੇ ਅਤੇ ਸਾਡੇ ਸ਼ਰੀਰਾਂ ਵਿੱਚ ਵੀ ਬਹੁਤ ਸਾਰੇ ਕੀਟਨਾਸ਼ਕਾਂ ਦੀ ਕਾਕਟੇਲ ਮੌਜ਼ੂਦ ਹੈ ਅਤੇ ਇਹਨਾਂ ਕੀਟਨਾਸ਼ਕਾਂ ਦੇ ਪੱਧਰ ਸੁਰੱਖਿਅਤ ਪੱਧਰ ਤੋਂ ਕਿਤੇ ਵੱਧ ਹਨ। ਪੈਪਸੀ ਅਤੇ ਕੋਕਾ-ਕੋਲਾ ਵਿੱਚ ਕੀਟਨਾਸ਼ਕਾਂ ਦਾ ਮਿਲਣਾ ਇਹ ਸਿੱਧ ਕਰਦਾ ਹੈ ਕਿ ਇਹ ਕੀਟਨਾਸ਼ਕ ਸਾਡੇ ਪਾਣੀ ਵਿੱਚ ਏਨੇ ਜ਼ਿਆਦਾ ਰਚ-ਮਿਚ ਗਏ ਹਨ ਕਿ ਕੀਟਨਾਸ਼ਕਾਂ ਤੋਂ ਮੁਕਤ ਪਾਣੀ ਪ੍ਰਾਪਤ ਕਰਨਾ ਅਸੰਭਵ ਹੈ।
ਸਾਲ 1992 ਵਿੱਚ ਯੈਰੂਸ਼ਲਮ ਅਤੇ ਤੇਲ-ਏਵਿਵ ਦੇ ਸਿਹਤ ਮੰਤਰਾਲੇ ਵੱਲੋਂ ਹੋਏ ਇੱਕ ਅਧਿਐਨ ਅਨੁਸਾਰ ਘਰ ਵਿੱਚ ਇੱਕ ਵਾਰੀ ਕੀਤੇ ਸਪ੍ਰੇਅ ਤੋਂ 4 ਮਹੀਨੇ ਬਾਅਦ ਤੱਕ ਵੀ ਉਹ ਕੀਟਨਾਸ਼ਕ ਪਰਿਵਾਰ ਦੇ ਮੈਂਬਰਾਂ ਦੇ ਪੇਸ਼ਾਬ ਵਿੱਚ ਪਾਇਆ ਗਿਆ ਸੀ। ਸਪੱਸ਼ਟ ਹੈ ਕਿ ਇਹ ਰਸਾਇਣ ਕਿਸ ਢੰਗ ਨਾਲ ਸਾਡੇ ਆਲੇ-ਦੁਆਲੇ ਅਤੇ ਸ਼ਰੀਰ ਵਿੱਚ ਰਚ-ਮਿਚ ਜਾਂਦੇ ਹਨ ਅਤੇ ਫਿਰ ਲੰਮਾ ਸਮਾਂ ਆਪਣਾ ਜ਼ਹਿਰੀਲਾ ਅਸਰ ਕਰਦੇ ਰਹਿੰਦੇ ਹਨ।
ਇੱਕ ਮੋਟਾ ਜਿਹਾ ਅੰਦਾਜ਼ਾ ਲਾਉਣ ਲਈ ਕਿ ਕਿੰਨਾਂ ਕੁ ਜ਼ਹਿਰੀਲਾਪਣ ਅਸੀ ਫੈਲਾਅ ਰਹੇ ਹਾਂ, ਕੁੱਝ ਉਦਾਹਰਣਾਂ ਪੇਸ਼ ਹਨ-
• ਡੋਅ ਨਾਮੀ ਕੰਪਨੀ ਨੇ ਇੱਕ ਅਧਿਐਨ ਅਨੁਸਾਰ ਸਿਰਫ ਉਸ ਇੱਕ ਕੰਪਨੀ ਦੇ ਕੀਟਨਾਸ਼ਕ ਜ਼ਹਿਰ ਦਰਸਬਨ/ਕਲੋਰੋਪਾਈਰੀਫੌਸ(4ursban /3hlorpyrifos) (ਅਜਿਹੇ ਅਨੇਕਾਂ ਜ਼ਹਿਰ ਮਾਰਕਿਟ ਵਿੱਚ ਉਪਲਬਧ ਹਨ) ਹਰ ਸਾਲ 70 ਲੱਖ ਘਰਾਂ ਵਿੱਚ ਛਿੜਕੀ ਜਾਂਦੀ ਹੈ। ਇਹ ਘਰੇਲੂ ਵਰਤੋਂ, ਕੁੱਲ ਵਰਤੋਂ ਦਾ ਸਿਰਫ 6 ਪ੍ਰਤੀਸ਼ਤ ਹੀ ਸੀ।
• ਇੱਕ ਅਮਰੀਕੀ ਅਧਿਐਨ ਅਨੁਸਾਰ ਅੱਜ ਇੱਕ ਘਰ ਵਿੱਚ ਉਨੇ ਰਸਾਇਣ ਹਨ ਜਿੰਨੇ ਸੌ ਸਾਲ ਪਹਿਲਾਂ ਇੱਕ ਚੰਗੀ ਕੈਮਿਸਟਰੀ ਲੈਬ ਵਿੱਚ ਹੁੰਦੇ ਸਨ।
• ਕੈਲੀਫੋਰਨੀਆ ਦੀ ਸਪ੍ਰੇਅ ਕਰਨ ਵਾਲਿਆਂ ਦੀ ਜੱਥੇਬੰਦੀ ਦੇ ਅਧਿਐਨ ਅਨੁਸਾਰ ਉਹਨਾਂ ਨੇ 68.3 ਕਰੋੜ ਅਮਰੀਕੀ ਡਾਲਰਾਂ ਦੀ ਕਮਾਈ ਸਿਰਫ ਇੱਕ ਸਾਲ ਵਿੱਚ ਇਕੱਲੇ ਕੈਲੀਫੋਰਨੀਆ ਸ਼ਹਿਰ 'ਚੋਂ ਕੀਤੀ।
• ਸਾਲ 2001 ਵਿੱਚ ਇਕੱਲੇ ਅਮਰੀਕਾ ਵਿੱਚ 2.2 ਕਰੋੜ ਕੁਇੰਟਲ ਰਜਿਸਟਰਡ ਕੀਟਨਾਸ਼ਕ ਜ਼ਹਿਰਾਂ ਵਰਤੀਆਂ ਗਈਆਂ।
• ਇੱਕ ਹੋਰ ਅਧਿਐਨ ਵਿੱਚ ਬੜੀ ਹੈਰਾਨੀ ਵਾਲੇ ਤੱਥ ਸਾਹਮਣੇ ਆਏ ਕਿ ਹਰੇਕ ਵਿਅਕਤੀ ਪਿੱਛੇ ਹਰੇਕ ਸਾਲ 90 ਪਾਊਂਡ (ਲਗਭਗ 43 ਕਿੱਲੋ) ਕੀਟਨਾਸ਼ਕ ਜ਼ਹਿਰਾਂ ਵਰਤੀਆਂ ਜਾਂਦੀਆਂ ਹਨ।
• ਹਜ਼ਾਰਾਂ (3000 ਤੋਂ ਵੱਧ) ਰਸਾਇਣਿਕ ਪਦਾਰਥ ਜਾਣ ਬੁੱਝ ਕੇ ਸਾਡੇ ਖਾਣੇ ਵਿੱਚ ਪਾਏ ਜਾ ਰਹੇ ਹਨ। 700 ਤੋਂ ਵੱਧ ਰਸਾਇਣ ਪਾਣੀ ਵਿੱਚ ਵੀ ਪਹੁੰਚ ਗਏ ਹਨ। ਇਹਨਾਂ ਤੋਂ ਉੱਪਰ ਜੋ ਬਹੁਤ ਹੀ ਖਤਰਨਾਕ ਰਸਾਇਣਕ ਪਦਾਰਥ ਸਾਡੇ ਖਾਣੇ, ਪਾਣੀ ਅਤੇ ਹਵਾ ਵਿੱਚ ਪਹੁੰਚ ਰਹੇ ਹਨ ਉਹਨਾਂ ਵਿੱਚੋਂ ਮੁੱਖ ਹਨ- ਰਸਾਇਣਿਕ ਕੀਟਨਾਸ਼ਕ, ਪੈਟਰੋ-ਰਸਾਇਣ, ਰੇਡੀਏਸ਼ਨ ਕਿਰਣਾਂ, ਸਨਅਤੀ ਪ੍ਰਦੂਸ਼ਣ, ਭਾਂਤ-ਭਾਂਤ ਦਾ ਨਿਕਾਸ ਅਤੇ ਐਲੋਪੈਥਿਕ ਦਵਾਈਆਂ ਆਦਿ।
• ਇਹਨਾਂ ਸਭ ਰਸਾਇਣਾਂ ਦੀ ਹਨੇਰੀ ਵਿੱਚ ਘਿਰਿਆ ਮਨੁੱਖ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਡਾ. ਜੇਅਨ ਗਾਰਡ ਐੱਮ ਡੀ. ਅਨੁਸਾਰ ਅੱਜ ਅਨੇਕਾਂ ਡਾਕਟਰੀ, ਵਿਗਿਆਨਕ ਅਤੇ ਸਰਕਾਰੀ ਅਧਿਐਨ ਦਰਸਾਉਂਦੇ ਹਨ ਕਿ ਵਾਤਾਵਰਣ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਹੜ• ਆ ਗਿਆ ਹੈ। ਜ਼ਹਿਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਮਹਾਂਮਾਰੀ ਦਾ ਰੂਪ ਧਾਰਨ ਕਰਨ ਦੇ ਚਾਰ ਮੁੱਖ ਕਾਰਨ ਜਾਪਦੇ ਹਨ-
1. ਜ਼ਹਿਰਾਂ ਦੇ ਸੁਰੱਖਿਅਤ ਪੱਧਰ
ਜ਼ਹਿਰੀਲੇ ਪਦਾਰਥਾਂ ਦੇ ਮਨੁੱਖੀ ਸ਼ਰੀਰ ਲਈ ਸੁਰੱਖਿਅਤ ਪੱਧਰ ਨਿਯਤ ਕਰਨ ਲਈ ਜੋ ਅਧਾਰ ਰੱਖੇ ਗਏ ਹਨ ਉਹ ਕਿਸੇ ਠੋਸ ਖੋਜਾਂ/ਅਧਿਐਨਾਂ ਉੱਪਰ ਅਧਾਰਿਤ ਨਹੀ ਹਨ। ਇਸ ਤਰ•ਾ ਜਦੋਂ ਤੱਕ ਇਹਨਾਂ ਰਸਾਇਣਾਂ ਦੇ ਪੱਧਰ ਸੁਰੱਖਿਅਤ ਪੱਧਰ ਤੋਂ ਉੱਪਰ ਨਹੀ ਲੰਘਦੇ ਉਨ•ਾਂ ਚਿਰ ਕਾਨੂੰਨ ਹਰਕਤ ਵਿੱਚ ਨਹੀ ਆਉਂਦਾ। ਸੰਭਾਵਨਾ ਹੈ ਕਿ ਉਹ ਪੱਧਰ ਹੀ ਗਲਤ ਹਨ ਜਾਂ ਸਨਅਤਾਂ ਦੇ ਦਬਾਅ ਹੇਠ ਮਿੱਥੇ ਗਏ ਹਨ।
2. ਜ਼ਹਿਰੀਲੇਪਣ ਨੂੰ ਮਾਪਣ ਦੇ ਢੰਗ
ਸਾਡੇ ਕੋਲ ਕਿਸੇ ਪਦਾਰਥ ਦੇ ਜ਼ਹਿਰੀਲੇਪਣ ਸੰਬੰਧੀ ਅੰਕੜੇ ਨਾ ਕਾਫੀ ਹਨ। ਇਕੱਲੇ ਇੱਕ ਪਦਾਰਥ ਦੇ ਜ਼ਹਿਰੀਲੇਪਣ ਦਾ ਮਾਪ ਇੱਕ ਗੱਲ ਹੈ ਅਤੇ ਇੱਕ ਪੂਰੇ ਫਾਰਮੂਲੇ ਦੇ ਪਦਾਰਥਾਂ ਦੇ ਜ਼ਹਿਰੀਲੇਪਣ ਦਾ ਮਾਪ ਦੂਸਰੀ ਗੱਲ। ਪੂਰੇ ਫਾਰਮੂਲੇ ਵਿੱਚ ਕਈ ਹੋਰ ਜ਼ਹਿਰੀਲੇ ਪਦਾਰਥਾਂ ਦੇ ਹੋਣ ਕਾਰਨ ਉਸਦਾ ਜ਼ਹਿਰੀਲਾਪਣ ਇਕੱਲੇ ਨਾਲੋਂ ਵੱਧ ਹੋਵੇਗਾ। ਇਕੱਠੇ ਹੋਣ ਕਾਰਨ ਉਹ ਇੱਕ ਦੂਜੇ ਦੇ ਅਸਰਾ ਨੂੰ ਵਧਾਉਣਗੇ।  ਇਹ ਇੱਕ ਆਮ ਜਾਣਿਆ ਸੱਚ ਹੈ ਕਿ ਇਕੱਲੇ-ਇਕੱਲੇ ਦੋ ਜ਼ਹਿਰੀਲੇ ਪਦਾਰਥਾਂ ਨੂੰ ਇਕੱਠਾ ਵਰਤਣ ਉਪਰੰਤ ਉਹਨਾਂ ਦਾ ਅਸਰ ਜ਼ਰੂਰੀ ਨਹੀ ਕਿ ਇੱਕ ਜਮ•ਾ ਇੱਕ ਦੋ ਗੁਣਾ ਹੀ ਹੋਵੇ, ਉਹ ਤਿੰਨ, ਚਾਰ ਜਾਂ ਪੰਜ ਗੁਣਾ ਵੱਧ ਵੀ ਹੋ ਸਕਦਾ ਹੈ। ਇਸ ਨੂੰ ਤਕਨੀਕੀ ਭਾਸ਼ਾ ਵਿੱਚ ਸਾਈਨਰਜਿਸਮ (Synergism) ਕਿਹਾ ਜਾਂਦਾ ਹੈ। ਕਈ ਸਾਰੀਆਂ ਕੀਟਨਾਸ਼ਕ ਜ਼ਹਿਰਾਂ ਅੱਡ-ਅੱਡ ਫਸਲਾਂ ਉੱਪਰ ਛਿੜਕੀਆਂ ਜਾਂਦੀਆਂ ਹਨ। ਉਹਨਾਂ ਦੇ ਮਿਸ਼ਰਣ ਦਾ ਜ਼ਹਿਰੀਲਾਪਣ ਕਿਸੇ ਨੇ ਕਦੇ ਨਹੀ ਮਾਪਿਆ। ਮਨੁੱਖੀ ਸ਼ਰੀਰ ਦੇ ਅੰਦਰ ਇਕੱਠੀਆਂ ਹੋਈ ਜਾਂਦੀਆਂ ਇਹ ਕੀਟਨਾਸ਼ਕ ਜ਼ਹਿਰਾਂ ਤਾਂ ਕਈ ਕੀਟਨਾਸ਼ਕਾਂ ਦੀ ਕਾਕਟੇਲ ਬਣ ਜਾਂਦੀ ਹੈ। ਇਸ ਕਾਕਟੇਲ ਦਾ ਕੁੱਠ ਜ਼ਹਿਰੀਲਾਪਣ ਕਿਸੇ ਨੇ ਨਹੀ ਮਾਪਿਆ।
3. ਮਾਰਕਿਟ ਵਿੱਚ ਮਿਲਦੇ ਕੀਟਨਾਸ਼ਕਾਂ ਵਿੱਚ ਬਿਨਾਂ ਲੇਬਲ ਕੀਤੇ ਜ਼ਹਿਰ
ਕੀਟਨਾਸ਼ਕ ਦਵਾਈਆਂ ਵਿੱਚ ਇੱਕ ਮੁੱਖ ਰਸਾਇਣ ਤੋਂ ਇਲਾਵਾ ਵੀ ਕੁੱਝ ਰਸਾਇਣ ਬਿਨਾਂ ਲੇਬਲ ਕੀਤੇ ਮਿਲਾ ਦਿੱਤੇ ਜਾਂਦੇ ਹਨ ਕਿਉਂਕਿ ਉਹ ਅਮਰੀਕਾ ਜਾਂ ਬਾਹਰਲੇ ਦੇਸ਼ਾਂ ਵਿੱਚ ਮਨੁੱਖੀ ਸਿਹਤ ਉੱਪਰ ਮਾੜੇ ਪ੍ਰਭਾਵ ਸਿੱਧ ਹੋ ਚੁੱਕੇ ਹੋਣ ਕਾਰਨ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਸੂਚੀ ਵਿੱਚ ਸ਼ਾਮਿਲ ਹੁੰਦੇ ਹਨ। ਉਹਨਾਂ ਦੋਵਾਂ ਦਾ ਮਿਲਵਾਂ ਅਸਰ ਮਨੁੱਖੀ ਸਿਹਤ ਉੱਪਰ ਕੀ ਹੁੰਦਾ ਹੈ ਇਸ ਬਾਰੇ ਕੋਈ ਅਧਿਐਨ ਨਹੀ ਹੋਏ।
4. ਮੈਡੀਕਲ ਪੇਸ਼ੇ ਦੀ ਅਗਿਆਨਤਾ
ਅਮਰੀਕਾ ਸਮੇਤ ਅੱਡ-ਅੱਡ ਦੇਸ਼ਾਂ ਵਿੱਚ ਮੈਡੀਕਲ ਪੇਸ਼ੇ ਨਾਲ ਸੰਬੰਧਿਤ ਡਾਕਟਰਾਂ ਅਤੇ ਹੋਰ ਮੁਲਾਜਮਾਂ ਨੂੰ ਕੋਈ ਵਿਧੀਵਤ ਅਤੇ ਰਸਮੀ ਟ੍ਰੇਨਿੰਗ ਨਹੀ ਦਿੱਤੀ ਜਾਂਦੀ ਕਿ ਉਹ ਕੀਟਨਾਸ਼ਕਾਂ ਅਤੇ ਹੋਰ ਤੇਜ਼ ਰਸਾਇਣਕ ਜ਼ਹਿਰਾਂ ਦੇ ਫੌਰੀ ਅਤੇ ਲੰਮੇ ਅਸਰਾਂ ਨੂੰ ਪਹਿਚਾਣ ਸਕਣ ਅਤੇ ਉਹਨਾਂ ਦਾ ਇਲਾਜ ਕਰ ਸਕਣ।
ਅੱਜ ਇਹਨਾਂ ਜ਼ਹਿਰਾਂ ਕਾਰਨ ਪੈਦਾ ਹੋ ਰਹੀ ਮਨੁੱਖੀ ਪੀੜਾ ਬੇਹਿਸਾਬ ਹੈ ਕਿਉਂਕਿ ਅੰਕੜੇ ਬਹੁਤ ਹੀ ਅਧੂਰੇ ਹਨ ਅਤੇ ਬਹੁਤ ਸਾਰੇ ਖਤਰਿਆਂ ਨੂੰ ਉਸ ਵਿੱਚ ਨਹੀ ਕੀਤਾ ਗਿਆ। ਇਸ ਤਰਾਂ ਬਹੁਤ ਸਾਰੀਆਂ ਅਲਾਮਤਾਂ ਜੋ ਇੰਨ•ਾਂ ਜ਼ਹਿਰਾਂ ਕਾਰਨ ਹੋ ਰਹੀਆਂ ਹਨ, ਨੂੰ ਹੋਰ ਬਿਮਾਰੀਆਂ ਦੇ ਨਾਂ ਮੜਿਆ ਜਾ ਰਿਹਾ ਹੈ।
ਅਮਰੀਕੀ ਡਾਕਟਰ ਏਲਨ ਐਸ ਲੈਵਿਨ ਐਮ ਡੀ ਕਹਿੰਦਾ ਹੈ ਕਿ 'ਸਾਡੇ ਵਾਤਾਵਰਣ, ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਅਤੇ ਦਵਾਈਆਂ ਵਿੱਚ ਇੰਨੇ ਜ਼ਿਆਦਾ ਰਸਾਇਣਿਕ ਜ਼ਹਿਰ ਘੁਲ ਚੁੱਕੇ ਹਨ, ਜਿੰਨ•ਾਂ ਨੇ ਮਨੁੱਖੀ ਸ਼ਰੀਰ ਦੀ ਜ਼ਹਿਰਾਂ ਨਾਲ ਲੜ•ਣ/ਉਨ•ਾਂ ਤੋਂ ਮੁਕਤੀ ਪਾਉਣ ਦੀ ਸ਼ਕਤੀ ਨੂੰ ਬਹੁਤ ਬਦਲ ਦਿੱਤਾ ਹੈ। ਇਸ ਲਈ 1990ਵਿਆਂ ਦਾ ਔਸਤਨ ਮਨੁੱਖ ਜੀਵ ਰਸਾਇਣਿਕ ਪੱਖੋਂ biochemically) ਅਤੇ ਅਨੁਵੰਸ਼ਕੀ ਨਜ਼ਰੀਏ ਤੋਂ (genetically) 1950ਵਿਆਂ ਦੇ ਔਸਤਨ ਮਨੁੱਖ ਤੋਂ ਵੱਖਰਾ ਹੈ ਪਰ ਅਜੇ ਵੀ ਡਾਕਟਰੀ ਦੀਆਂ ਕਿਤਾਬਾਂ ਉਹਨਾਂ ਮਨੁੱਖਾਂ ਦਾ ਇਲਾਜ ਕਰਨ ਦੀ ਗੱਲ ਕਰੀ ਜਾਂਦੀਆਂ ਹਨ ਜੋ ਹੁਣ ਮਿਲਦੇ ਹੀ ਨਹੀ।'
ਕੀਟਨਾਸ਼ਕ ਜੋ ਸਾਡੇ ਵਾਤਾਵਰਣ ਵਿੱਚ ਜਾਣ ਬੁੱਝਕੇ ਲਗਾਤਾਰ ਪਾਏ ਜਾ ਰਹੇ ਹਨ, ਹਰੇਕ ਪ੍ਰਾਣੀ ਲਈ ਨੁਕਸਾਨਦੇਹ ਹਨ ਅਤੇ ਉਹਨਾਂ ਨੂੰ ਮਾਰਨ ਦੀ ਸਮਰੱਥਾ ਰੱਖਦੇ ਹਨ। ਉਹ ਸਾਨੂੰ ਕਿਸੇ ਤੋਂ ਨਹੀ ਬਚਾ ਰਹੇ ਸਗੋਂ ਸਾਡੇ ਸ਼ਰੀਰ ਨੂੰ ਚਲਾਉਣ ਵਾਲੇ ਨਾਜ਼ੁਕ ਰਸਾਇਣਾਂ ਉੱਪਰ ਹਮਲਾ ਕਰਦੇ ਹਨ ਅਤੇ ਉਹਨਾਂ ਦਾ ਨਾਸ਼ ਕਰਦੇ ਹਨ।
ਹੇਠ ਲਿਖੀਆਂ ਅਲਾਮਤਾਂ ਜਿੰਨ•ਾਂ ਨੂੰ ਕਿਸੇ ਬਿਮਾਰੀ ਦਾ ਨਾਮ ਨਹੀ ਦਿੱਤਾ ਜਾ ਸਕਦਾ, ਕੀਟਨਾਸ਼ਕਾਂ ਦੇ ਹੌਲੀ-ਹੌਲੀ ਅਤੇ ਲੰਮੇ ਸਮੇਂ ਦੇ ਅਸਰਾਂ ਨਾਲ ਹੁੰਦੀਆਂ ਹਨ-
• ਸਿਰ ਦਰਦ ਹੋਣਾ, ਜੀ ਕੱਚਾ ਹੋਣਾ, ਟੱਟੀਆਂ-ਉਲਟੀਆਂ ਲੱਗਣਾ, ਯਾਦਦਾਸ਼ਤ ਕਮਜ਼ੋਰ ਹੋਣਾ, ਨਿਗਾਹ ਕਮਜ਼ੋਰ ਹੋਣਾ, ਸਾਹ ਨਾਲ ਸੰਬੰਧਤ ਮੁਸ਼ਕਲਾਂ, ਖਾਂਸੀ, ਜ਼ੁਕਾਮ, ਬਲਗਮ, ਸਾਹ ਲੈਣ ਵਿੱਚ ਔਖ, ਥਕਾਵਟ ਰਹਿਣਾ ਜਾਂ ਥਕਾਵਟ ਜਲਦੀ ਹੋਣਾ, ਕਮਜ਼ੋਰੀ ਹੋਣਾ, ਚੱਕਰ ਆਉਣਾ, ਮੂਡੀਪੁਣਾ
• ਬੇਚੈਨੀ ਹੋਣਾ, ਘਬਰਾਹਟ ਹੋਣਾ, ਭੁੱਖ ਘੱਟ ਜਾਣਾ, ਪਿਆਸ ਘੱਟ ਲੱਗਣਾ
• ਹੱਡ ਪੈਰ ਦੁਖਦੇ ਰਹਿਣਾ, ਸ਼ਰੀਰ ਕਾਇਮ ਨਾ ਰਹਿਣਾ ਜਾਂ ਝੂਠਾ-ਝੂਠਾ ਲੱਗਣਾ ਜਾਂ ਕੰਮ ਕਰਨ ਨੂੰ ਜੀ ਨਾ ਕਰਨਾ
• ਅੱਖਾਂ, ਕੰਨ, ਨੱਕ, ਗਲੇ ਵਿੱਚ ਖਰਾਸ਼ ਹੋਣਾ, ਭਾਂਤ-ਭਾਂਤ ਦੀਆਂ ਅਲਰਜੀਆਂ ਹੋਣਾ (ਇਹ ਰਸਾਇਣ ਭਾਂਤ-ਭਾਂਤ ਦੀਆਂ ਅਲਰਜੀਆਂ ਪੈਦਾ ਕਰਦੇ ਹਨ। ਜਦੋਂ ਜ਼ਹਿਰੀਲੇ ਪਦਾਰਥ ਸ਼ਰੀਰ ਵਿੱਚ ਜਾਂਦੇ ਹਨ ਤਾਂ ਇਹਨਾਂ ਨੂੰ ਨੁਕਸਾਨ ਰਹਿਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਅਲਰਜੀਆਂ ਵੀ ਸ਼ਾਮਿਲ ਹਨ)
• ਖੱਲੀਆਂ ਚੜ•ਨਾ, ਰੋਣ ਨੂੰ ਜੀ ਕਰਨਾ ਜਾਂ ਉਦਾਸੀ ਰੋਗ ਵਰਗੀਆਂ ਹੋਰ ਅਲਾਮਤਾਂ, ਖਾਂਸੀ ਆਉਂਦੀ ਰਹਿਣਾ, ਸ਼ਸ਼ੋਪੰਜ ਵਿੱਚ ਰਹਿਣਾ, ਨਬਜ਼ ਤੇਜ ਚੱਲਣਾ, ਦਿਲ ਧੜਕਣਾ ਆਦਿ, ਦਿਲ ਤੇਜ ਚੱਲਣਾ ਜਾਂ ਹੌਲੀ ਚੱਲਣਾ, ਦੌਰੇ ਪੈਣਾ, ਸਾਹ ਦੇ ਪੱਠੇ ਥੱਕ ਜਾਣੇ, ਫੇਫੜਿਆਂ ਵਿੱਚ ਪਾਣੀ ਭਰਨਾ, ਬੇਹੋਸ਼ੀ ਹੋਣਾ, ਮੌਤ ਹੋਣਾ।
ਇਹ ਕੀਟਨਾਸ਼ਕ ਪੂਰੇ ਸ਼ਰੀਰ ਨੂੰ ਅਤੇ ਖਾਸ ਕਰਕੇ ਸ਼ਰੀਰ ਦੀ ਬਿਮਾਰੀਆਂ ਨਾਲ ਲੜ•ਨ ਦੀ ਸ਼ਕਤੀ ਨੂੰ ਕਮਜ਼ੋਰ ਕਰਦੇ ਹਨ। ਸਿੱਟੇ ਦੇ ਤੌਰ ਤੇ ਸਾਰੀਆਂ ਬਿਮਾਰੀਆਂ ਜਲਦੀ ਲੱਗਦੀਆਂ ਹਨ। ਜੋ ਕੀਟਾਣੂ ਜਾਂ ਵਿਸ਼ਾਣੂ ਪਹਿਲਾਂ ਸ਼ਰੀਰ ਵਿੱਚ ਬਿਨਾਂ ਨੁਕਸਾਨ ਪਹੁੰਚਾਏ ਰਹੀ ਜਾ ਰਹੇ ਸਨ, ਉਹੀ ਕੀਟਨਾਸ਼ਕਾਂ ਦੇ ਪ੍ਰਭਾਵ ਥੱਲੇ ਆਏ ਸ਼ਰੀਰ ਵਿੱਚ ਬਿਮਾਰੀਆਂ ਦਾ ਕਾਰਨ ਬਣਨ ਲੱਗ ਪੈਂਦੇ ਹਨ। ਇਹੀ ਕਾਰਨ ਹੈ ਕਿ ਕਈ ਬਿਮਾਰੀਆਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੋ ਰਹੀਆਂ ਹਨ। ਉਦਾਹਰਣ ਦੇ ਤੌਰ ਤੇ ਜੁਕਾਮ ਦਾ ਬਾਰ-ਬਾਰ ਹੋਣਾ, ਜਣੇਊ (herpes ੍ਰoster) ਦਾ ਬਾਰ-ਬਾਰ ਹੋਣਾ ਜਾਂ ਬਹੁਤ ਤੀਬਰ ਹੋਣਾ, ਖਸਰੇ ਦਾ ਟੀਕਾ ਲੱਗੇ ਹੋਣ ਦੇ ਬਾਵਜ਼ੂਦ ਬੱਚੇ ਨੂੰ ਖਸਰਾ ਹੋ ਜਾਣਾ (ਬਿਮਾਰੀਆਂ ਤੋਂ ਬਚਾਊਂ ਟੀਕਿਆਂ ਦਾ ਅਸਰ ਘੱਟ ਹੋਣਾ ਵੀ ਕੀਟਲਾਸ਼ਕਾਂ ਦੇ ਦੁਰ ਪ੍ਰਭਾਵਾਂ ਵਿੱਚ ਸ਼ਾਮਲ ਹੈ) ਬਰਡ ਫਲੂ, ਚਿਕਨਗੁਨੀਆਂ ਅਤੇ ਏਡਜ਼ ਵਰਗੀਆਂ ਬਿਮਾਰੀਆਂ ਦਾ ਬਿਨਾ ਰੋਕ -ਟੋਕ ਵਧਣਾ, ਵਾਇਰਲ ਬੁਖਾਰ ਦਾ ਬਾਰ-ਬਾਰ ਹੋਣਾ ਅਤੇ ਦਵਾਈਆਂ ਦਾ ਅਸਰ ਹੀ ਨਾ ਹੋਣਾ, ਸਭ ਕਿਸਮ ਦਾ ਪੀਲੀਆ ਰੋਗ (ਏ.ਬੀ.ਸੀ.ਈ.) ਵਧ ਲੋਕਾਂ ਨੂੰ ਹੋਣਾ ਅਤੇ ਉਸਦਾ ਅਕਸਰ ਹੀ ਗੰਭੀਰ ਰੂਪ ਲੈ ਜਾਣਾ, ਹਰ ਕਿਸਮ ਦੇ ਕੈਂਸਰ ਵਿੱਚ ਵਾਧਾ ਆਦਿ। ਇਹ ਦੇਖਣ ਵਿੱਚ ਆ ਰਿਹਾ ਹੈ ਕਿ ਲੋਕਾਂ ਦੀ ਬਿਮਾਰੀਆਂ ਨਾਲ ਲੜ•ਨ ਦੀ ਸ਼ਕਤੀ ਕਮਜ਼ੋਰ ਪੈ ਗਈ ਹੈ ਜਿਸ ਕਾਰਨ ਉਹ ਵੱਧ ਬਿਮਾਰ ਹੋ ਰਹੇ ਹਨ ਅਤੇ ਬਿਮਾਰ ਹੋਣ ਉਪਰੰਤ ਜਲਦੀ-ਜਲਦੀ ਠੀਕ ਨਹੀ ਹੁੰਦੇ ਅਤੇ ਦਵਾਈਆਂ ਵੀ ਘੱਟ ਅਸਰ ਕਰਦੀਆਂ ਹਨ। ਵਾਤਾਵਰਣ ਵਿੱਚ ਘੁਲੇ ਅਤਿ ਜ਼ਹਿਰੀਲੇ ਰਸਾਇਣ (ਜਿੰਨ•ਾਂ ਵਿੱਚ ਕੀਟਨਾਸ਼ਕ ਸਭ ਤੋਂ ਵੱਧ ਜ਼ਹਿਰੀਲੇ ਹਨ), ਸਾਡੇ ਸੈੱਲਾਂ ਅੰਦਰਲੇ ਜੀਨਜ਼ ਨੂੰ ਕਮਜੋਰ ਕਰਕੇ ਸੈੱਲਾਂ ਦਾ ਕੰਟਰੋਲ ਕਰਕੇ ਸੈੱਲਾਂ ਦਾ ਕੰਟਰੋਲ ਸਿਸਟਮ ਖਰਾਬ ਕਰਦੇ ਹਨ, ਜਿਸ ਨਾਲ ਸੈੱਲ ਅਤੇ ਉਹਨਾਂ ਤੋਂ ਬਣੇ ਸ਼ਰੀਰ ਦੀ ਬਿਮਾਰੀ ਨਾਲ ਲੜ•ਨ ਦੀ ਸ਼ਕਤੀ ਘੱਟ ਜਾਂਦੀ ਹੈ। ਜ਼ਹਿਰਾਂ ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਸ਼ਰੀਰ ਹਰੇਕ ਬਿਮਾਰੀ ਨੂੰ ਜਲਦੀ ਪਕੜਦਾ ਹੈ।
60 ਸਾਲ ਤੋਂ ਉੱਪਰ, ਇੱਕ ਸਾਲ ਤੋਂ ਘੱਟ ਅਤੇ ਗਰਭਵਤੀ ਔਰਤਾਂ ਉੱਪਰ ਕੀਟਨਾਸ਼ਥਾਂ ਦੇ ਮਾੜੇ ਅਸਰ ਵੱਧ ਅਤੇ ਜਲਦੀ ਹੁੰਦੇ ਹਨ। ਕੁੱਝ ਅਧਿਆਪਨ ਇਹ ਵੀ ਦਰਸਾਉਂਦੇ ਹਨ ਕਿ ਮਾਂ ਦੇ ਪੇਟ ਵਿੱਚ ਪਲ ਰਹੇ ਬੱਚੇ, ਛੋਟੇ ਬੱਚੇ ਅਤੇ ਵਧ-ਫੁੱਲ ਰਹੇ ਬੱਚੇ ਦਾ ਦਿਮਾਗ ਅਤੇ ਤੰਤੂ ਪ੍ਰਣਾਲੀ (2rain and Nervous system) ਕੀਟਨਾਸ਼ਕਾਂ ਦੇ ਮਾੜੇ ਪ੍ਰਭਾਵਾਂ ਦੇ ਅਸਰਾਂ ਵਿੱਚ ਵੱਡਿਆਂ ਦੇ ਮੁਕਾਬਲੇ ਵੱਧ ਆਉਂਦੇ ਹਨ। ਇਹਨਾਂ ਹਾਲਤਾਂ ਵਿੱਚ ਇਹ ਸੰਭਾਵਨਾ ਵੀ ਹੁੰਦੀ ਹੈ ਕਿ ਅਜਿਹੇ ਬੱਚਿਆਂ ਦਾ ਦਿਮਾਗ ਅਤੇ ਤੰਤੂ ਪ੍ਰਣਾਲੀ ਪੱਕੇ ਤੌਰ ਤੇ ਹੀ ਪ੍ਰਭਾਵਿਤ ਹੋ ਜਾਵੇ।
ਬੱਚੇ ਇੱਕ ਹੋਰ ਤਰੀਕੇ ਵੀ ਵੱਧ ਪ੍ਰਭਾਵ ਵਿੱਚ ਆਉਂਦੇ ਹਨ। ਇਹ ਕੀਟਨਾਸ਼ਕ, ਭਾਵੇਂ ਹਵਾ ਵਿੱਚ ਹੋਣ ਅਤੇ ਭਾਵੇ ਮਿੱਟੀ ਵਿੱਚ, ਫਰਸ਼ ਦੇ ਨੇੜੇ ਵੱਧ ਮਾਤਰਾ ਵਿੱਚ ਹੁੰਦੇ ਹਨ। ਬੱਚਿਆਂ ਦਾ ਸਾਹ ਲੈਣ ਦਾ ਖੇਤਰ, ਫਰਸ਼ ਦੇ ਜਾਂ ਧਰਤੀ ਦੇ ਵੱਧ ਨੇੜੇ ਹੋਣ ਕਾਰਨ ਉਹ ਵੱਧ ਇਸਦੇ ਪ੍ਰਭਾਵ ਥੱਲੇ ਆਉਂਦੇ ਹਨ। ਉਹ ਫਰਸ਼ ਜਾਂ ਜਮੀਨ ਉੱਪਰ ਬੈਠਦੇ, ਰਿੜਦ, ਲੇਟਦੇ, ਖੇਡਦੇ, ਲੋਟ-ਪੋਟ ਹੁੰਦੇ ਰਹਿੰਦੇ ਹਨ। ਇਸ ਤਰ•ਾਂ ਇਹ ਕੀਟਨਾਸ਼ਕ ਚਮੜੀ ਰਾਹੀ ਅਤੇ ਸਾਹ ਰਾਹੀ ਬੱਚਿਆਂ ਦੇ ਸ਼ਰੀਰਾਂ ਵਿੱਚ ਵੱਧ ਪ੍ਰਵੇਸ਼ ਕਰਦੇ ਹਨ। ਅਮਰੀਕੀ ਸੰਸਥਾ ਵਾਤਾਵਰਣ ਸੁਰੱਖਿਆ ਏਜੰਸੀ ਦੇ ਅਧਿਐਨਾਂ ਅਨੁਸਾਰ ਕੀਟਨਾਸ਼ਕਾਂ ਦੇ ਸਪ੍ਰੇਅ ਤੋਂ 24 ਘੰਟੇ ਬਾਅਦ ਹੀ ਬੱਚਿਆਂ ਵਿੱਚ ਕੀਟਨਾਸ਼ਕਾਂ ਦੇ ਸਪ੍ਰੇਅ ਤੋਂ 24 ਘੰਟੇ ਬਾਅਦ ਹੀ ਬੱਚਿਆਂ ਵਿੱਚ ਕੀਟਨਾਸ਼ਕਾਂ ਦੀ ਮਾਤਰਾ 10 ਤੋਂ 50 ਗੁਣਾ (ਵੱਡਿਆ ਦੀ ਸੁਰੱਖਿਅਤ ਮਾਤਰਾ ਦੇ ਮੁਕਾਬਲੇ) ਵੱਧ ਪਾਏ ਗਏ ਹਨ।
ਬੱਚਿਆਂ ਸੰਬੰਧੀ ਕੁੱਝ ਹੋਰ ਉਦਾਹਰਣਾਂ
• 1993 ਵਿੱਚ ਅਮਰੀਕਾ ਦੇ ਆਰਗਾਨ ਸ਼ਹਿਰ ਵਿਖੇ ਇੱਕ ਸਕੂਲ (North Powel School) ਵਿੱਚ ਕੀੜ•ੀਆਂ ਨੂੰ ਕੰਟਰੋਲ ਕਰਨ ਲਈ ਕਲੋਰੋਪੈਰੀਫਾਸ (3hlorpyriphos) ਅਤੇ ਡਾਈਕਲੋਰੋਵਾਸ (4ichlorvos) ਵਰਤਣ ਉਪਰੰਤ 65 ਬੱਚਿਆਂ ਅਤੇ ਅਧਿਆਪਕਾਂ ਨੂੰ ਜੀਅ ਕੱਚਾ ਹੋਣਾ, ਉਲਟੀਆਂ, ਟੱਟੀਆਂ, ਸਿਰਦਰਦ, ਚਮੜੀ ਉੱਪਰ ਧੱਫੜ, ਚੱਕਰ ਆਉਣੇ, ਅੱਖਾਂ ਵਿੱਚ ਖਾਰਸ਼, ਗਲਾ ਦੁਖਣਾ ਅਤੇ ਹੋਰ ਅਲਾਮਤਾਂ ਕਈ ਦਿਨਾਂ ਤੱਕ ਹੁੰਦੀਆਂ ਰਹੀਆਂ। ਕਈ ਦਿਨਾਂ ਤੱਕ ਸਕੂਲ ਨੂੰ ਬੰਦ ਰੱਖਣਾ ਪਿਆ।
• ਸਾਲ 1992 ਦੌਰਾਨ ਨਿਊਯਾਰਕ ਦੇ ਇੱਕ ਹਾਈ ਸਕੂਲ (5astchester 8igh School)  ਵਿੱਚ ਕਾਕਰੋਚਾਂ ਨੂੰ ਕੰਟਰੋਲ ਕਰਨ ਲਈ ਕੀਟਨਾਸ਼ਕ (3hlorpyrifos, 4ia੍ਰinon and Resmethrion) ਛਿੜਕਣ ਉਪਰੰਤ ਬੱਚਿਆਂ ਅਤੇ ਬੱਚਿਆਂ ਅਤੇ ਅਧਿਆਪਕਾਂ ਨੂੰ ਸਿਰਦਰਦ, ਅੱਖਾਂ ਵਿੱਚ ਰੜ•ਕ, ਸਾਹ ਨਾੜ•ੀ ਵਿੱਚ ਖਾਰਸ਼ ਅਤੇ ਜੀਅ ਮਚਲਾਉਣਾ ਆਦਿ ਅਲਾਮਤਾਂ ਹੋਣ ਉਪਰੰਤ ਸਕੂਲ ਨੂੰ ਤਿੰਨ ਹਫਤੇ ਲਈ ਬੰਦ ਰੱਖਣਾ ਪਿਆ ਅਤੇ ਕੀਟਨਾਸ਼ਕ ਨੂੰ ਸਾਫ ਕਰਨ ਉਪਰੰਤ ਹੀ ਸਕੂਲ ਦੁਬਾਰਾ ਖੁੱਲ ਸਕਿਆ।
• ਵੈਸਟ ਵਰਜੀਨੀਆ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਸਿਉਂਕ ਨੂੰ ਖਤਮ ਕਰਨ ਲਈ ਕਲੋਰੋਡੇਨ (3hlordane) ਨਾਮੀ (ਹੁਣ ਬੈਨ ਹੋ ਚੁੱਕੀ) ਕੀਟਨਾਸ਼ਕ ਛਿੜਕੀ ਗਈ। ਸਿਰਫ ਇੱਕ ਵਾਰੀ ਇਹ ਕੀਟਨਾਸ਼ਕ ਪਾਉਣ ਲਈ ਹੀ ਚਾਰ ਸਾਲ ਤੱਕ ਬੱਚਿਆਂ ਅਤੇ ਸਟਾਫ ਨੂੰ ਥਕਾਵਟ ਰਹਿਣਾ, ਜੀਅ ਕੱਚਾ ਹੋਣਾ, ਸਾਹ ਦੀਆਂ ਸਮੱਸਿਆਵਾਂ ਅਤੇ ਹੱਥ-ਪੈਰ ਸੁੰਨ ਰਹਿਣ ਵਰਗੀਆਂ ਅਲਾਮਤਾਂ ਰਹੀਆਂ। ਅਧਿਆਪਨ ਉਪਰੰਤ (ਪਹਿਲਾਂ ਇਹਨਾਂ ਅਲਾਮਤਾਂ ਦਾ ਕਾਰਨ ਹੀ ਪਤਾ ਨਹੀ ਸੀ) ਇਹਨਾਂ ਅਲਾਮਤਾਂ ਨੂੰ ਕੀਟਨਾਸ਼ਕ ਕਾਰਨ ਪਾਇਆ ਗਿਆ। 1989 ਵਿੱਚ ਚਾਰ ਸਾਲ ਬਾਅਦ ਵੀ ਕਲੋਰੋਡੇਨ ਦੇ ਪੱਧਰ ਬਿਲਡਿੰਗ ਖਾਲੀ ਕਰਨ ਦੇ ਪੱਧਰ ਨਾਲੋਂ 11 ਗੁਣਾ ਵੱਧ ਪਾਏ ਗਏ ਜਿਸ ਉਪਰੰਤ ਸਕੂਲ ਨੂੰ ਉਸ ਬਿਲਡਿੰਗ ਵਿੱਚੋਂ ਸ਼ਿਫਟ ਕਰ ਦਿੱਤਾ ਗਿਆ।
• ਸਾਲ 1987 ਵਿੱਚ ਏਰੀਜੋਨ ਦੇ ਟਸਕਨ ਸ਼ਹਿਰ ਦੇ ਇੱਕ ਸਕੂਲ(8omer 4avis 5lementary School) ਦੇ ਗਵਾਂਢੀ ਨੇ ਆਰਗੈਨੋਫਾਸਫੇਟ ਪਰਿਵਾਰ ਦਾ ਕੀਟਨਾਸ਼ਕ ਛਿੜਕਿਆ। ਸਕੂਲ ਦੀ ਵੈਂਟੀਲੇਸ਼ਨ ਪ੍ਰਣਾਲੀ ਰਾਹੀ ਕੀਟਨਾਸ਼ਕ ਸਕੂਲ ਵਿੱਚ ਪਹੁੰਚ ਗਿਆ ਜਿਸ ਉਪਰੰਤ 300 ਵਿਦਿਆਰਥੀ ਅਤੇ ਚਾਰ ਅਧਿਆਪਕ ਏਨੇ ਬਿਮਾਰ ਹੋ ਗਏ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।  
ਵਿਗਿਆਨੀਆਂ ਦਾ ਮੰਨਣਾ ਹੈ ਕਿ 1 ਮਨੁੱਖ ਪਿੱਛੇ 160 ਕਰੋੜ ਕੀੜੇ-ਮਕੌੜੇ ਹਨ। ਇਹ ਕੀੜੇ-ਮਕੌੜੇ ਸਾਡੇ ਜੀਵਨ ਦਾ ਅਧਾਰ ਹਨ। ਸਾਡੇ ਲਈ ਧਰਤੀ, ਪਾਣੀ, ਹਵਾ ਅਤੇ ਬਨਸਪਤੀ ਨੂੰ ਤਿਆਰ ਕਰਦੇ ਹਨ। 5-6 ਲੰਖ ਫਸਲਾਂ ਦੇ ਕੀਟ ਹਨ ਜਿੰਨ•ਾਂ ਵਿੱਚੋਂ ਸਿਰਫ 10 ਲੱਖ ਦਾ ਨਾਮਕਰਨ ਹੋਇਆ ਹੈ। ਇਹਨਾਂ ਵਿੱਚੋਂ ਸਿਰਫ 0.01 ਪ੍ਰਤੀਸ਼ਤ ਹੀ ਨੁਕਸਾਨਦੇਹ ਹਨ। ਉਹ ਵੀ ਸਿਰਫ ਕੁੱਠ ਹਾਲਤਾਂ ਵਿੱੱਚ। ਬਾਕੀ 99.99 ਪ੍ਰਤੀਸ਼ਤ ਸਾਡੇ ਦੋਸਤ ਹਨ,ਜਿੰਦਗੀ ਲਈ ਜ਼ਰੂਰੀ ਹਨ।
ਅਮਰੀਕਾ, ਯੂਰਪ ਅਤੇ ਹੋਰ ਵਿਕਸਿਤ ਦੇਸ਼ਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਦੇ ਵਿਰੁੱਧ ਚੇਤਨਾ ਵਿਸ਼ਾਲ ਰੂਪ ਲੈ ਚੁੱਕੀ ਹੈ। ਸਾਡੇ ਅਤੇ ਸਾਡੇ ਅਤੇ ਸਾਡੇ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਵੀ ਇਹ ਲਹਿਰ ਜ਼ੋਰ ਫੜ ਰਹੀ ਹੈ। ਵਿਕਸਿਤ ਅਤੇ ਵਿਕਾਸਸ਼ੀਲ ਦੋਵਾਂ ਕਿਸਮ ਦੇ ਦੇਸ਼ਾਂ ਵਿੱਚ ਵਿਗਿਆਨੀ ਅਤੇ ਉਹਨਾਂ ਦੀ ਸਮਝ ਨੂੰ ਫੈਲਾਉਣ ਵਾਲੀਆਂ ਲੋਕ ਜੱਥੇਬੰਦੀਆਂ ਪੈਦਾ ਹੋ ਚੁੱਕੀਆਂ ਹਨ, ਜੋ ਵਿਗਿਆਨਕ  ਅਧਾਰ ਤੇ ਕਹਿ ਰਹੇ ਹਨ ਕਿ ਕੀਟਾ ਨੂੰ ਕੰਟਰੋਲ ਕਰਨ ਲਈ ਜ਼ਹਿਰੀਲੇ ਕੀਟਨਾਸ਼ਕਾਂ ਦੀ ਲੋੜ ਹੀ ਨਹੀ। ਇਹ ਲੋਕਾਂ ਦੇ ਤਜ਼ਰਬਿਆਂ ਤੇ ਅਧਾਰਿਤ ਸਿਆਣਪ, ਕੀਟਨਾਸ਼ਕਾਂ ਦੀ ਹੋਂਦ ਵਿੱਚ ਆਉਣ ਤੋਂ ਪਹਿਲਾਂ ਦੀ ਪ੍ਰਚੱਲਿਤ ਸਮਝ ਅਤੇ ਕੁੱਝ ਨਵੀਆਂ ਤਕਨੀਕਾਂ ਨੂੰ ਜੋੜ ਕੇ ਨੁਕਸਾਨ ਕਰਨ ਵਾਲੇ ਕੀਟਾਂ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਹੱਦ ਦਰਜ਼ੇ ਦੇ ਜ਼ਹਿਰੀਲੇ ਜੀਵਨ-ਨਾਸ਼ਕ ਪਦਾਰਥਾਂ ਨੂੰ ਵਰਤਣ ਦੀ ਨਾਂ ਤਾਂ ਪਹਿਲਾਂ ਲੋੜ ਸੀ ਅਤੇ ਨਾ ਹੀ ਹੁਣ ਹੈ। ਕੀਟਾਂ ਨੂੰ ਕੀਟ ਹੀ ਖਾ ਜਾਦੇ ਹਨ। ਕੀਟਨਾਸ਼ਕ ਸਿਰਫ ਨੁਕਸਾਲ ਕਰਲ ਵਾਲੇ ਕੀਟਾਂ ਨੂੰ ਹੀ ਨਹੀ ਮਾਰਦੇ ਸਗੋਂ ਉਹਨਾਂ ਕੀਟਾਂ ਨੂੰ ਵੀ ਮਾਰ ਦਿੰਦੇ ਹਲ ਜੋ ਨੁਕਸਾਨ ਕਰਲ ਵਾਲੇ ਕੀਟਾਂ ਨੂੰ ਖਾਂਦੇ ਹਨ। ਇਸ ਤਰ•ਾ ਅਸੀ ਨੁਕਸਾਨਦਾਇਕ ਕੀਟਾਂ ਦੇ ਵਧਣ-ਫੁੱਲਣ ਵਿੱਚ ਹੀ ਯੋਗਦਾਨ  ਦਿੰਦੇ ਹਾਂ ਕਿਉਂਕਿ ਉਹ ਕੀਟਨਾਸ਼ਕਾਂ ਪ੍ਰਤੀ ਉਹ ਪ੍ਰਤੀਰੋਧਕ ਸ਼ਕਤੀ ਪ੍ਰਾਪਤ ਕਰ ਲੈਂਦੇ ਹਨ ਅਤੇ ਉਹਨਾਂ ਨੂੰ ਖਾਣ ਵਾਲੇ ਮਿੱਤਰ ਕੀਟਾਂ ਨੂੰ ਅਸੀ ਕੀਟਨਾਸ਼ਕਾਂ ਨਾਲ ਮਾਰ ਦਿੰਦੇ ਹਾਂ।
ਅਮਰੀਕੀ ਕੀਟ ਕੰਟਰੋਲ ਵਿਗਿਆਨੀ ਸਟੀਫਨ ਐੱਲ ਵੇਟਨ ਨੇ 1800 ਸਫਿਆਂ ਦੀ ਕਿਤਾਬ' “he 2est (Pest) 3ontrol-99 ' ਲਿਖੀ ਹੈ ਜੋ ਨੁਕਸਾਨਦੇਹ ਕੀਟਾਂ ਨੂੰ ਬਿਨਾਂ ਕਿਸੇ ਜ਼ਹਿਰ ਦੀ ਵਰਤੋ ਕੀਤੇ ਕਾਬੂ ਵਿੱਚ ਰੱਖਣ ਲਈ ਇੱਕ ਕੌਮਾਂਤਰੀ ਪੱਧਰ ਦਾ ਦਸਤਾਵੇਜ਼ ਹੈ। ਇਹ ਵਿਗਿਆਨੀ ਆਪਣੀ ਵੈੱਬ ਸਾਈਟ (WWW. Stephentvedten.com) ਰਾਹੀ ਲਗਾਤਾਰ ਇਸ ਵਿੱਚ ਦੁਨੀਆ ਭਰ ਦੀਆਂ ਖੋਜਾਂ ਤੇ ਅਧਾਰਿਤ ਨਵੀਨੀਕਰਨ ਕਰਦਾ ਰਹਿੰਦਾ ਹੈ।
ਏਸੇ ਤਰ•ਾ ਹੀ ਭਾਰਤ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟਨਾਸ਼ਕਾਂ ਨੂੰ ਕਾਬੂ ਕਰਨ ਲਈ ਬੇਹੱਦ ਸਸਤੇ ਅਤੇ ਘਰ ਵਿੱਚ ਹੀ ਤਿਆਰ ਕੀਤੇ ਜਾ ਸਕਣ ਵਾਲੇ ਤਰੀਕੇ ਵਰਤਦੇ ਹਨ।
ਕੀਟਾਂ ਨੂੰ ਜਿੰਨ•ਾਂ ਖਤਰਨਾਕ ਸਮਝਿਆ ਜਾਂਦਾ ਹੈ ਉਹ ਉਨੇ ਖਤਰਨਾਕ ਨਹੀ ਹੁੰਦੇ। ਕੀਟਾਂ ਦੇ ਖਤਰਨਾਕ ਹੋਣ ਦਾ ਹਊਆ ਜਾਣ ਬੁੱਝ ਕੇ ਫੈਲਾਇਆ ਗਿਆ ਹੈ ਤਾਂ ਕਿ ਉਹ ਕੀਟਨਾਸ਼ਕ ਜ਼ਹਿਰ ਵੇਚੇ ਜਾ ਸਕਣ ਜਿੰਨ•ਾਂ ਨੂੰ ਸਿਰਫ ਕੁੱਝ ਕੁ ਅਮੀਰ ਕੰਪਨੀਆਂ ਬਣਾ ਸਕਦੀਆਂ ਹਨ। ਸੱਚ ਇਹ ਹੈ ਕਿ ਕੀਟਾਂ ਨੂੰ ਕਾਬੂ ਰੱਖਣ ਲਈ ਸ਼ਾਇਦ ਚੁੱਲ•ੇ ਦੀ ਸੁਆਹ ਜਾਂ ਨਿੰਮ• ਤੇ ਪੱਤੇ ਉਨੇ ਹੀ ਅਸਰਦਾਇਕ ਹੋਣ ਜਿੰਨੀ ਇੱਕ ਅਤਿ ਜ਼ਹਿਰੀਲੀ ਅਤੇ ਬੇਹੱਦ ਮਹਿੰਗੀ ਕਿਸੇ ਬਹੁਕੌਮੀ ਕੰਪਨੀ ਦੀ ਪੈਦਾ ਕੀਤੀ ਕੀਟਨਾਸ਼ਕ ਜ਼ਹਿਰ। ਪਰ ਚੁੱਲ•ੇ ਦੀ ਸੁਆਹ ਉੱਪਰ ਇਜਾਰੇਦਾਰੀ ਨਹੀ ਕੀਤੀ ਜਾ ਸਕਦੀ। ਹਿਸ ਲਈ ਇਸ ਗਿਆਨ  ਜਾਣ ਬੁੱਝ ਕੇ ਮਾਰਿਆ ਗਿਆ ਅਤੇ ਪ੍ਰਚਾਰ ਕੀਤਾ ਗਿਆ ਕਿ ਸਿਰਫ ਅਤਿ ਜ਼ਹਿਰੀਲੇ ਅਤੇ ਖਤਰਨਾਕ ਰਸਾਇਣ ਹੀ ਜ਼ਰੂਰੀ ਹਨ ਕਿਉਂਕਿ ਇਹ ਸਿਰਫ ਬਹੁਕੌਮੀ ਕੰਪਨੀਆਂ ਦੇ ਕਾਰਖਾਨਿਆਂ ਵਿੱਚ ਹੀ ਬਣ ਸਕਦੇ ਹਨ।
ਸਦੀਆਂ ਤੀ ਮਨੁੱਖ ਆਪਣੀ ਜਿੰਦਗੀ ਦੀ ਲੜ•ਾਈ ਆਪਣੀ ਸਮਝ ਅਤੇ ਦੂਰ-ਦ੍ਰਿਸ਼ਟੀ ਨਾਲ ਲੜਦਾ ਰਿਹਾ ਹੈ। ਅਤੀ ਜ਼ਹਿਰੀਲੇ, ਖਤਰਨਾਕ ਅਤੇ ਬੇਹੱਦ ਮਹਿੰਗੇ ਕੀਟਲਾਸ਼ਕ ਜ਼ਹਿਰਾਂ ਦੀ ਵਰਤੋਂ ਵਰਗੀ ਇਤਿਹਾਸਕ ਮੂਰਖਤਾ ਪਹਿਲਾਂ ਕਦੇ ਵੀ ਨਹੀ ਵਾਪਰੀ। ਸੂਝਬੂਝ ਅਤੇ ਦੂਰ ਦ੍ਰਿਸ਼ਟੀ ਨੂੰ ਵਰਤ ਕੇ ਬੜੇ ਹੀ ਸੌਖੇ ਅਤੇ ਸਸਤੇ ਢੰਗਾਂ ਨਾਲ ਨੁਕਸਾਨਦੇਹ ਕੀਟਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਇਹ ਤਰੀਕੇ ਹਰਮਨ ਪਿਆਰੇ ਹੋਣ ਦਾ ਅਰਥ ਹੋਵੇਗਾ, ਅਨੇਕਾਂ ਬਹੁਕੌਮੀ ਕੰਪਨੀਆਂ ਅਤੇ ਵੱਡੇ ਵਪਾਰਕ ਅਦਾਰਿਆਂ ਅਤੇ ਇਸ ਵਪਾਰ ਨਾਲ ਅਮੀਰ ਹੋ ਰਹੇ ਉੱਚ ਮੱਧ ਵਰਗੀ ਵਿਗਿਆਨੀਆਂ, ਤਕਨੀਸ਼ਨਾਂ ਅਤੇ ਵਪਾਰੀਆਂ ਦਾ ਧੰਦਾ ਚੌਪਟ ਹੋ ਜਾਵੇਗਾ। ਇਸਲਈ ਉਹ ਪੂਰਾ ਜ਼ੋਰ ਲਾਉਣਗੇ ਕਿ ਲੋਕ ਕੀਟ ਕੰਟਰੋਲ ਦੇ ਮਾਮਲੇ ਵਿੱਚ ਆਤਮ-ਨਿਰਭਰ ਨਾ ਹੋਣ।
ਧਿਆਨ ਦੇਣ ਯੋਗ ਗੱਲ
ਹਰੇ ਇਨਕਲਾਬ ਤੋਂ ਚਾਰ ਦਹਾਕੇ ਬਾਅਦ ਖੇਤੀ ਵਿਗਿਆਨੀ ਇਸ ਸਿੱਟੇ ਤੇ ਪਹੁੰਚੇ ਹਨ ਕਿ ਰਸਾਇਣਿਕ ਅਤੇ ਅਤਿ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਪੈਸੇ ਅਤੇ ਸਮੇਂ ਦੀ ਬਰਬਾਦੀ ਤੋਂ ਸਿਵਾਏ ਕੁੱਝ ਵੀ ਨਹੀ ਹੈ। ਉਹਨਾਂ ਨੂੰ ਇਸ ਮਾਰੂ ਗਲਤੀ ਦਾ ਅਹਿਸਾਸ ਉਦੋਂ ਹੋਇਆ ਜਦੋ ਪੂਰੀ ਧਰਤੀ ਅੱਤ ਦਰਜ਼ੇ ਦੀ ਜ਼ਹਿਰੀਲੀ ਹੋ ਗਈ ਹੈ, ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ, ਵਾਤਾਵਰਣ ਗੰਦਲਾ ਹੋ ਚੁੱਕਿਆ ਹੈ, ਹਜਾਰਾਂ ਕਿਸਾਨ ਅਤੇ ਖੇਤੀ ਮਜ਼ਦੂਰ ਇਹਨਾਂ ਦੀ ਬਲੀ ਚੜ• ਚੁੱਕੇ ਹਨ ਅਤੇ ਲੱਖਾਂ ਕਰੋੜਾਂ ਹੋਰ ਪ੍ਰਾਣੀ ਮਾਰੇ ਜਾ ਚੁੱਕੇ ਹਨ।
ਮਨੀਲਾ ਸਥਿਤ ਦੁਨੀਆ ਦੀ ਬਹੁਤ ਹੀ ਮਸ਼ਹੂਰ ਚੌਲ ਖੋਜ ਸੰਸਥਾ- ਕੌਮਾਂਤਰੀ ਚੌਲ ਖੋਜ ਸੰਸਥਾ ( 9RR9- 9nternational Rice Research 9nstitute) ਨੇ 28 ਜੁਲਾਈ 2004 ਨੂੰ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ ਸੀ - ਜਰਾ ਸੋਚੋ , ਬੰਗਲਾ ਦੇਸ਼ ਦੇ 2000 ਕਿਸਾਨ ਜਿੰਨ•ਾਂ ਦੀ ਔਸਤ ਸਾਲਾਨਾ ਆਮਦਨ 100 ਅਮਰੀਕੀ ਡਾਲਰਾਂ ਤੋਂ ਵੱਧ ਨਹੀ ਅਚਾਨਕ ਖੇਤੀ ਵਿਗਿਆਨੀ ਬਣ ਗਏ। ਦੋ ਸਾਲਾਂ ਦੌਰਾਨ 4 ਵਾਰੀ ਚੌਲਾਂ ਦੀ ਫਸਲ ਲੈਣ ਵੇਲੇ ਉਹਨਾਂ ਲੇ ਸਿੱਧ ਕਰ ਦਿੱਤਾ ਕਿ ਚੌਲਾਂ ਉੱਪਰ ਕੀਟਨਾਸ਼ਕਾਂ ਦਾ ਛਿੜਕਾਅ ਪੂਰਨ ਰੂਪ ਵਿੱਚ ਪੈਸੇ ਅਤੇ ਸਮੇਂ ਦੀ ਬਰਬਾਦੀ ਹੈ। ਇਸ ਸੰਸਥਾ ਦੇ ਸੀਨੀਅਰ ਕੀਟ ਵਿਗਿਆਨੀ ਗੈਰੀ ਸੀ. ਜਾਹਨ ਕਹਿੰਦੇ ਹਨ-' ਮੈਂ ਹੈਰਾਨ ਰਹਿ ਗਿਆ ਜਦੋਂ ਲੋਕਾਂ ਨੇ ਕੀਟਨਾਸ਼ਕਾਂ ਦੀ ਸਪ੍ਰੇਅ ਬੰਦ ਕਰ ਦਿੱਤੀ ਤਾਂ ਚੌਲਾਂ ਦੀ ਪੈਦਾਵਾਰ ਘਟੀ ਨਹੀ ਅਤੇ ਇਹ ਦੋ ਜਿਲਿ•ਆਂ ਦੇ 600 ਖੇਤਾਂ ਵਿੱਚ ਲਗਾਤਾਰ 4 ਫਸਲਾਂ ਦੌਰਾਨ ਵਾਪਰਿਆ। ਮੈਂ ਪੂਰੀ ਤਰ•ਾ ਸਹਿਮਤ ਹਾਂ ਕਿ ਚੌਲਾਂ ਦੀ ਖੇਤੀ ਕਰਦੇ ਕਿਸਾਨਾਂ ਵੱਲੋਂ ਛਿੜਕੇ ਜਾਂਦੇ ਬਹੁਤੇ ਕੀਟਨਾਸ਼ਕ ਵਾਕਿਆ ਹੀ ਪੈਸੇ ਅਤੇ ਸਮੇਂ ਦੀ ਬਰਬਾਦੀ ਤੋਂ ਸਿਵਾਏ ਕੁੱਝ ਨਹੀ।' ਇਹ ਕੌਮਾਂਤਰੀ ਚੌਲ ਖੋਜ ਸੰਸਥਾ (9RR9) ਅਤੇ ਬਰਤਾਨੀਆ ਸਰਕਾਰ ਦੇ ਕੌਮਾਂਤਰੀ ਵਿਕਾਸ ਵਿਭਾਗ (4694 – 4eptt. for 9nternational 4evelopment) ਦੇ ਸਾਂਝੇ ਖੋਜ ਪ੍ਰੋਜੈਕਟ- ਵਾਤਾਵਰਣ ਰਾਹੀ ਰੁਜਗਾਰ ਸੁਧਾਰ           ( Livelihood 9mprovement “hrough 5cology – L9“5) ਨੇ ਸਪੱਸ਼ਟ ਰੂਪ ਵਿੱਚ ਸਿੱਧ ਕਰ ਦਿੱਤਾ ਹੈ ਕਿ ਕੀਟਨਾਸ਼ਕਾਂ ਨੂੰ ਪੂਰਨ ਰੂਪ ਵਿੱਚ ਖੇਤੀ ਵਿੱਚੋਂ ਹਟਾ ਦਿੱਤਾ ਜਾਵੇ ਅਤੇ ਰਸਾਇਣਿਕ ਖਾਦਾਂ ਨੂੰ ਬਹੁਤ ਘਟਾ ਦਿੱਤਾ ਜਾਵੇ ਤਾਂ ਵੀ ਖੇਤੀ ਦੀ ਪੈਦਾਵਾਰ ਉੱਪਰ ਕੋਈ ਬੁਰਾ ਪ੍ਰਭਾਵ ਨਹੀ ਪੈਂਦਾ। ਡਾ. ਜਾਹਨ ਦਾ ਕਹਿਣਾ ਹੈ ਕਿ 'ਅਸੀ ਖੁਦ ਖੇਤੀ ਕਰਨ ਵਾਲੇ ਖੇਤਾਂ ਵਿੱਚ 99 ਪ੍ਰਤੀਸ਼ਤ ਅਤੇ ਖੁਦ ਖੇਤੀ ਨਾ ਕਰਨ ਖੇਤਾਂ ਵਿੱਚ 90 ਪ੍ਰਤੀਸ਼ਤ ਤੱਕ ਕੀਟਲਾਸ਼ਕ ਘਟਾ ਦਿੱਤੇ ਹਨ।'
ਇਸ ਤੋਂ ਵੀ ਅੱਗੇ ਵਾਤਾਵਰਣ ਰਾਹੀ ਰੁਜ਼ਗਾਰ ਸੁਧਾਰ ਪ੍ਰੋਜੈਕਟ (L9“5) ਦੇ ਸਿੱਟਿਆਂ ਤੋਂ ਉਤਸ਼ਾਹਿਤ ਹੋ ਕੇ ਬੰਗਲਾਦੇਸ਼ ਚੌਲ ਖੋਜ ਸੰਸਥਾ (2angladesh Rice Research 9nstitue) ਦਾ ਕਹਿਣਾ ਹੈ ਕਿ ਦਸ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਬੰਗਲਾਦੇਸ਼ ਦੇ 1.18 ਕਰੋੜ ਚੌਲਾਂ ਦੀ ਖੇਤੀ ਕਰਨ ਵਾਲੇ ਕਿਸਾਨ (ਜੋ ਕਿ 14.1 ਕਰੋੜ ਦੀ ਕੁੱਲ ਆਬਾਦੀ ਦਾ ਬਾਰਵਾਂ ਹਿੱਸਾ ਹਨ) ਕੀਟਨਾਸ਼ਕਾਂ ਦੀ ਵਰਤੋਂ ਖਤਮ ਕਰ ਦੇਣਗੇ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਕਾਫੀ ਘਟਾ ਦੇਣਗੇ।
ਇਸੇ ਤਰ•ਾ ਹੀ ਫਿਲਪੀਨਜ਼ ਦੇ ਲਜਾਨ ਸੂਬੇ ਵਿੱਚ ਅਤੇ ਵੀਅਤਨਾਮ ਦੇ ਕੁੱਝ ਹਿੱਸਿਆਂ ਵਿੱਚ ਹੋਏ ਅਧਿਐਨਾਂ ਨੇ ਸਪੱਸ਼ਟ ਰੂਪ ਵਿੱਚ ਦਿਖਾ ਦਿੱਤਾ ਹੈ ਕਿ ਕੀਟਨਾਸ਼ਕਾਂ ਦੀ ਕੋਈ ਲੋੜ ਨਹੀ ਹੈ। ਕੀ ਇਸ ਤੋਂ ਸਪੱਸ਼ਟ ਨਹੀ ਹੋ ਜਾਂਦਾ ਕਿ ਖੇਤੀ ਵਿਗਿਆਨੀਆਂ ਅਤੇ ਖੇਤੀ ਵਪਾਰ ਕਰਨ ਵਾਲੀਆਂ ਕੰਪਨੀਆਂ ਨੇ ਇਨ•ਾਂ ਜ਼ਹਿਰੀਲੇ ਰਸਾਇਣਾਂ ਨੂੰ ਖੇਤੀ ਵਿੱਚ ਵੱਡੀ ਪੱਧਰ ਤੇ ਲੈ ਕੇ ਆਉਣ ਤੋਂ ਪਹਿਲਾਂ ਹੋਰ ਟਿਕਾਊ ਅਤੇ ਵਧੀਆ, ਬਦਲਵੇਂ ਢੰਗਾਂ ਬਾਰੇ ਸੋਚਣ ਦੀ ਕੋਸ਼ਿਸ਼ ਹੀ ਨਹੀ ਕੀਤੀ? ਕੀ ਇਸਦਾ ਸਾਫ ਮਤਲਬ ਨਹੀ ਕਿ ਖੇਤੀ ਵਿਕਾਸ ਦੀਆਂ ਇਹ ਤਕਨੀਕਾਂ ਕਿਸੇ ਠੋਸ ਅਤੇ ਵਿਗਿਆਨਕ ਦਲੀਲਾ ਤੇ ਅਧਾਰਿਤ ਨਹੀ ਸਨ? ਕੀ ਇਸਦਾ ਇਹ ਮਤਲਬ ਨਹੀ ਕਿ ਖੇਤੀ ਵਿੱਚ ਵੱਧ ਤੋਂ ਵੱਧ ਕੱਢਣ ਦੀਆਂ ਹਿਹਨਾਂ ਖੋਜਾਂ ਨੇ ਵਿਕਾਸਸ਼ੀਲ ਦੇਸ਼ਾ ਦੇ ਟਿਕਾਊ ਖੇਤੀ ਦੇ ਜਾਂਚੇ- ਪਰਖੇ ਤਕਨੀਕਾਂ ਨੂੰ ਬਿਲਕੁਲ ਹੀ ਅਣਗੌਲਿਆ ਕੀਤਾ ਹੈ?
ਕੌਮਾਂਤਰੀ ਵਿਕਾਸ ਦੀ ਅਮਰੀਕਨ ਏਜੰਸੀ (”S194) ਵੱਲੋਂ ਲਿਆਂਦੇ ਗਏ ਅਤੇ ਵਿਕਾਸਸ਼ੀਲ ਦੇਸ਼ਾ ਦੇ ਕੌਮੀ ਖੋਜ ਸੰਸਥਾਵਾਂ (National 1gricultural Research Systems) ਵੱਲੋਂ ਅੱਖਾਂ ਬੰਦ ਕਰਕੇ ਲਾਗੂ ਕੀਤੀਆਂ ਇਹਨਾਂ ਤਕਨੀਕਾਂ ਦੀ ਗੰਭੀਰ ਰੂਪ ਵਿੱਚ ਨੁਕਸਦਾਰ ਹੋਣ ਦੀ ਸੰਚਾਈ ਤੱਕ ਪਹੁੰਚਣ ਲਈ 30 ਸਾਲ ਲੱਗ ਗਏ ਹਨ। ਇਸ ਸੱਚ ਤੱਕ ਪਹੁੰਚਦੇ-ਪਹੁੰਚਦੇ ਮਨੁੱਖੀ ਸਿਹਤ ਬਾਕੀ ਪ੍ਰਾਣੀਆਂ ਦੀ ਸਿਹਤ, ਵਾਤਾਵਰਣ ਅਤੇ ਕੁਦਰਤੀ ਸਾਧਨਾਂ ਦਾ ਘਾਣ ਹੋ ਚੁੱਕਾ ਹੈ। ਇਸ ਸੰਦਰਭ ਵਿੱਚ ਹਿਸ ਗੱਲ ਦੀ ਕੀ ਗਾਰੰਟੀ ਹੈ ਕਿ ਦੂਜੇ ਹਰੇ ਇਨਕਲਾਬ ਦੇ ਨਾਮ ਤੇ ਲਿਆਂਦੇ ਜਾ ਰਹੇ ਜੀ.ਐੱਮ. ਤਕਨੀਕ ਦੇ ਸਿੱਟੇ ਹੋਰ ਵੀ ਜ਼ਿਆਦਾ ਖਤਰਨਾਕ ਸਿੱਧ ਨਹੀ ਹੋਣਗੇ? ਬਹੁਤ ਸਾਰੇ ਵਿਗਿਆਨੀ ਵਿਗਿਆਨਕ ਅਧਾਰ ਤੇ ਦਲੀਲਾਂ ਦੇ ਰਹੇ ਹਨ ਕਿ ਜੀਨਾਂ ਨਾਲ ਛੇੜ-ਛਾੜ ਕਰਨਾ ਬਹੁਤ ਹੀ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਹੈ।
ਇੱਕ ਜ਼ਰੂਰੀ ਕੰਮ
ਖੇਤੀ ਮਾਹਿਰਾਂ ਅਤੇ ਵਪਾਰਕ ਪ੍ਰੋਫੈਸ਼ਨਲਾਂ ਦੇ ਰੋਲ ਦਾ ਮੁਲਾਂਕਣ ਕਰੀਏ-
ਅੱਜ ਪੰਜਾਬ ਭਿਆਨਕ ਵਾਤਾਵਰਣ ਸੰਕਟ ਦੀ ਜਕੜ ਵਿੱਚ ਆ ਚੁੱਕਾ ਹੈ। ਇਹ ਸੰਕਟ ਪਿਛਲੇ 40 ਸਾਲ ਤੋਂ ਚੱਲ ਰਹੀਆਂ ਤੀਖਣ ਖੇਤੀ ਤਕਨੀਕਾਂ ਦੀ ਪੈਦਾਵਾਰ ਹੈ। ਕੌਮਾਤਰੀ ਖੇਤੀ ਖੋਜ ਦੇ ਸਲਾਹਕਾਰ ਗਰੁੱਪ (3onsultative 7roup on 9nternational 1gricultural Research – 3791R) ਦੇ ਅਧਿਐਨਾਂ ਨੇ ਵੀ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਪੰਜਾਬ ਦੂਜੇ ਦਰਜੇ ਦੇ (ਜਿੱਥੋਂ ਵਾਪਸ ਮੁੜਨਾ ਆਸਾਨ ਨਹੀ) ਵਾਤਾਵਰਣ ਸੰਕਟ ਵਿੱਚ ਫਸ ਚੁੱਕਾ ਹੈ। ਖੇਤੀ ਯੋਗ ਭੂਮੀ ਬਿਮਾਰ ਹੋ ਚੁੱਕੀ ਹੈ, ਵਾਤਾਵਰਣ, ਕੀਟਨਾਸ਼ਕਾਂ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਨਾਲ ਦੂਸ਼ਿਤ ਹੋ ਚੁੱਕਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਗਤੀ ਨਾਲ ਹੇਠਾਂ ਡਿੱਗ ਰਿਹਾ ਹੈ। ਰਸਾਇਣਿਕ ਖਾਦਾਂ ਦੀ ਵੱਧ ਮਾਤਰਾ ਵਰਤਣ ਕਾਰਨ ਧਰਤੀ ਦੀ ਉਪਜਾਊ ਸ਼ਕਤੀ ਖਤਮ ਹੋਣ ਕਿਨਾਰੇ ਹੈ। ਪੰਜਾਬ ਦੀ ਮਿੱਟੀ ਵਿੱਚ ਜੈਵਿਕ ਪਦਾਰਥ ਜੀਰੋ ਪ੍ਰਤੀਸ਼ਤ ਤੇ ਪਹੁੰਚ ਚੁੱਕਾ ਹੈ। ਰਸਾਇਣਿਕ ਖਾਦਾਂ ਦੀ ਅੰਨ•ੀ ਵਰਤੋਂ ਕਾਰਨ ਇਹ ਰਸਾਇਣ ਹੇਠਲੇ ਪਾਣੀ ਵਿੱਚ ਪਹੁੰਚ ਗਏ ਹਨ ਜਿਸ ਕਾਰਨ ਇਹ ਨਾ ਸਿਰਫ ਪੀਣ ਦੇ ਕਾਬਲ ਹੀ ਨਹੀ ਰਿਹਾ ਸਗੋਂ ਫਸਲਾਂ ਲਈ ਵੀ ਨੁਕਸਾਨਦੇਹ ਸਿੱਧ ਹੋ ਰਿਹਾ ਹੈ। ਪਿਛਲੇ ਕੁੱਝ ਦਹਾਕਿਆਂ ਤੋਂ ਖੁਰਾਕੀ ਤੱਤਾਂ ਨੂੰ ਅੰਨੇ-ਵਾਹ ਧਰਤੀ ਵਿੱਚੋਂ ਲੈਣ ਕਾਰਨ ਧਰਤੀ ਵਿੱਚ ਇਹਨਾਂ ਦੀ ਘਾਟ ਹੋ ਗਈ ਹੈ। ਹਰੇ ਇਨਕਲਾਬ ਦਾ ਵਾਤਾਵਰਣ ਉੱਪਰ ਇੰਨ•ਾਂ ਗੰਭੀਰ ਅਸਰ ਹੋਣ ਦੇ ਬਾਵਜ਼ੂਦ ਖੇਤੀ ਵਿਗਿਆਨੀਆਂ ਨੇ ਕਦੇ ਵਿੱਚ-ਵਿਚਾਲੇ ਮੁੜ ਕੇ ਸੋਚਣ ਦੀ ਸਲਾਹ ਨਹੀ ਦਿੱਤੀ ਅਤੇ ਨਾ ਹੀ ਕੋਈ ਕੋਸ਼ਿਸ਼ ਕੀਤੀ ਕਿ ਟਿਕਾਊ ਕਿਸਮ ਦੇ ਅਤੇ ਵਾਤਾਵਰਣ ਪੱਖੀ ਖੇਤੀ ਤਕਨੀਕਾਂ ਨੂੰ ਲਿਆਂਦਾ ਜਾਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਜੇ ਵੀ ਇਹਨਾਂ ਕੀਟਨਾਸ਼ਕਾਂ ਨੂੰ ਵਰਤਣ ਉੱਪਰ ਜੋਰ ਦੇਈ ਜਾ ਰਹੀ ਹੈ-ਇਹ ਜਾਣਦੇ ਹੋਏ ਵੀ ਕਿ ਇਹਨਾਂ ਕੀਟਨਾਸ਼ਕਾਂ ਦੀ ਸ਼ੁਰੂ ਤੋਂ ਹੀ ਲੋੜ ਨਹੀ ਸੀ। ਨਰਮ•ੇ ਦੇ ਸੰਬੰਧ ਵਿੱਚ ਖੇਤੀ ਵਿਗਿਆਨੀਆਂ ਨੇ ਸਮੱਸਿਆ ਹੋਰ ਵੀ ਗੁੰਝਲਦਾਰ ਕਰ ਦਿੱਤੀ ਹੈ ਕਿਉਂਕਿ ਲਗਾਤਾਰ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਕੀਟ ਬਹੁਤ ਹੀ ਹਮਲਾਵਰ ਸੁਭਾਅ ਦੇ ਹੋ ਗਏ ਹਨ। ਸੱਠਵਿਆਂ ਵਿੱਚ ਨਰਮ•ੇ ਦੀ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟਾਂ ਦੀ ਗਿਣਤੀ 6-7 ਸੀ ਜੋ ਹੁਣ ਵੱਧ ਕੇ 60 ਹੋ ਚੁੱਕੀ ਹੈ।
ਕੌਮਾਂਤਰੀ ਚੌਲ ਖੋਜ ਸੰਸਥਾ (9nternational Rice Research 9nstitute – 9RR9 ns/ 93R9S1“) ਦੇ ਅਧਿਐਨਾਂ ਨੇ ਸਪੱਸ਼ਟ ਰੂਪ ਵਿੱਚ ਸਿੱਧ ਕਰ ਦਿੱਤਾ ਹੈ ਕਿ ਖਤਰਨਾਕ ਅਤੇ ਅਤਿ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਿਨਾ ਹੀ ਫਸਲੀ ਕੀਟਾਂ ਨੂੰ ਸਸਤੇ, ਟਿਕਾਊ ਅਤੇ ਕਾਮਯਾਬ ਖੇਤੀ ਢੰਗਾਂ ਨਾਲ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਬੰਗਲਾਦੇਸ਼, ਫਿਲਪੀਨ ਅਤੇ ਵੀਅਤਨਾਮ ਦੇ ਕਿਸਾਨਾਂ ਨੇ ਪੂਰੀ ਕਾਮਯਾਬੀ ਨਾਲ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਿਨਾਂ ਚੌਲਾਂ ਦੀ ਖੇਤੀ ਕਰਕੇ ਦਿਖਾ ਦਿੱਤੀ ਹੈ। ਇਸੇ ਤਰ•ਾ ਹੀ ਕਿਊਬਾ ਨੇ ਵੀ ਸਿੱਧ ਕਰ ਦਿੱਤਾ ਹੈ ਕਿ ਕੀਟਨਾਸ਼ਕਾਂ ਅਤੇ ਜ਼ਹਿਰੀਲੇ ਰਸਾਇਣਾਂ ਤੋਂ ਬਿਨਾਂ ਵੀ ਪੂਰੀ ਕਾਮਯਾਬੀ ਨਾਲ ਖੇਤੀ ਕੀਤੀ ਜਾ ਸਕਦੀ ਹੈ। ਕੌਮਾਂਤਰੀ ਚੌਲ ਖੋਜ ਸੰਸਥਾ (RR9) ਦੇ ਭੂਤ-ਪੂਰਵ ਸੰਚਾਲਕ ਡਾ. ਰਾਬਰਟ ਕੈਟਰਿਲ ਨੇ ਕਿਹਾ ਸੀ-
'ਇਹ ਸਪੱਸ਼ਟ ਹੈ ਕਿ ਹਰੇ ਇਨਕਲਾਬ ਦੀ ਗਲਤੀਆਂ, ਜਦੋਂ ਕੀਟਨਾਸ਼ਕਾਂ ਅਤੇ ਹੋਰ ਰਸਾਇਣਾਂ ਉੱਪਰ ਜੋਰ ਦਿੱਤਾ ਜਾਂਦਾ ਸੀ, ਨੂੰ ਸਪੱਸ਼ਟ ਰੂਪ ਵਿੱਚ ਪਹਿਚਾਣ ਕੇ ਠੀਕ ਕਰ ਲਿਆ ਗਿਆ ਹੈ।'
ਪ੍ਰੰਤੂ ਸਾਡੇ ਦੇਸ਼ ਅਤੇ ਖਾਸ ਕਰਕੇ ਪੰਜਾਬ ਦੀ ਤ੍ਰਾਸਦੀ ਹੈ ਕਿ ਸਾਡੀਆਂ ਖੇਤੀ ਸੰਸਥਾਵਾਂ, ਖੇਤੀ ਮਾਹਿਰਾਂ, ਖੇਤੀ ਵਪਾਰਕ ਅਦਾਰਿਆਂ ਅਤੇ ਸਰਕਾਰਾਂ ਨੂੰ ਅਜੇ ਵੀ ਕੀਟਨਾਸ਼ਕਾਂ ਅਤੇ ਹੋਰ ਰਸਾਇਣਾਂ ਬਾਰੇ ਸੱਚ ਦਿਖਾਈ ਨਹੀ ਦੇ ਰਹੇ। ਉਹ ਤਾਂ ਅਜੇ ਇਸ ਮਸਲੇ ਉੱਪਰ ਸਵਾਲ ਉਠਾਉਣ ਅਤੇ ਵਾਤਾਵਰਣ ਦੀ ਸਿਹਤ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਵੀ ਤਿਆਰ ਨਹੀ ਹਨ। ਇਹ ਹੈ ਹੱਦ ਸਾਡੇ ਦੇਸ਼ ਦੀਆਂ ਸੰਸਕਾਵਾਂ ਦੀ ਜਿੰਨ•ਾਂ ਦੀ ਸੰਵੇਦਨਸ਼ੀਲਤਾ ਮਰ ਗਈ ਜਾਪਦੀ ਹੈ।
ਹਾਲੇ ਵੀ ਉਨਾਂ ਦਾ ਖੇਤੀ ਪ੍ਰਤੀ ਨਜ਼ਰੀਆ ਹਰੇ ਇਨਕਲਾਬ ਵਾਲਾ ਹੀ ਹੈ। ਉਹ ਖੇਤੀ ਦੇ ਬਦਲਵੇਂ ਢੰਗਾਂ ਅਤੇ ਤਕਨੀਕਾਂ ਬਾਰੇ ਸੋਚਦੇ ਹੀ ਨਹੀ , ਉਹਨਾਂ ਉੱਪਰ ਅਧਿਐਨ ਅਤੇ ਖੋਜ ਕਰਨਾ ਤਾਂ ਬਾਅਦ ਦੀ ਗੱਲ ਹੈ। ਦੇਸ਼ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਹਰੇ ਇਨਕਲਾਬ ਦੀਆਂ ਪ੍ਰਾਪਤੀਆਂ ਦੇ ਗੁਣਗਾਣ ਅਤੇ ਆਪਣੀ ਭੂਮਿਕਾ ਉੱਪਰ ਮਾਣ ਕਰਦੀਆ ਨਹੀ ਥੱਕਦੀਆਂ। ਹੋ ਸਕਦਾ ਹੈ ਜਦੋਂ ਇਹ ਹਰਾ ਇਨਕਲਾਬ ਸ਼ੁਰੂ ਹੋਇਆ ਸੀ ਉਦੋਂ ਕੋਈ ਮਾਣ ਵਾਲੀ ਗੱਲ ਹੋਵੇ। ਇਸ ਲਈ ਉਹਨਾਂ ਨੂੰ ਲੋੜ ਤੋਂ ਵੱਧ ਸ਼ਾਬਾਸ਼ ਪਹਿਲਾਂ ਹੀ ਮਿਲ ਚੁੱਕੀ ਹੈ। ਪਰ ਹੁਣ ਸਮਾਂ ਆ ਗਿਆ ਹੈ ਕਿ ਇਮਾਨਦਾਰੀ ਨਾਲ ਸਵੈ-ਪੜਚੋਲ ਕੀਤੀ ਜਾਵੇ। ਹੁਣ ਫੌਰੀ ਲੌੜ ਹੈ ਕਿ ਇਸ ਹਰੇ ਇਨਕਲਾਬ ਦੇ ਮਾੜੇ ਪੱਖਾਂ ਬਾਰੇ ਸਕਾਰਾਤਮਕ ਨੁਕਤਾਚੀਨੀ ਨੂੰ ਉਤਸ਼ਾਹਿਤ ਕੀਤਾ ਜਾਵੇ।
ਕੀਟਨਾਸ਼ਕ ਫਸਲਾਂ ਉੱਪਰ ਜਾਂ ਘਰਾਂ ਵਿੱਚ ਜਾਂ ਕਿਤੇ ਵੀ ਵਰਤੇ ਜਾਂਦੇ ਹਨ ਉਸ ਨਾਲ ਧਰਤੀ, ਪਾਣੀ ਅਤੇ ਹਵਾ ਜ਼ਹਿਰਾਂ ਨਾਲ ਭਰ ਜਾਂਦੇ ਹਨ। ਖੇਤੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ, ਘਰਾਂ ਵਿੱਚ ਛਿੜਕਣ ਵਾਲੇ ਮੁਲਾਜ਼ਮ, ਘਰ ਵਿੱਚ ਰਹਿੰਦੇ ਲੋਕ ਅਤੇ ਆਸ-ਪਾਸ ਦੇ ਲੋਕ ਬੁਰੀ ਤਰ•ਾ ਹਿਹਨਾਂ ਦੀ ਮਾਰ ਹੇਠ ਆਉਂਦੇ ਹਨ।
ਇਹਨਾਂ ਜ਼ਹਿਰੀਲੇ ਰਸਾਇਣਾਂ ਦੇ ਲੋਕਾਂ ਦੀ ਸਿਹਤ ਉੱਪਰ ਪੈਣ ਵਾਲੇ ਅੱਤ ਦਰਜੇ ਦੇ ਮਾੜੇ ਪ੍ਰਭਾਵਾਂ ਬਾਰੇ ਅਧਿਐਨ ਭਾਂਵੇ ਸਾਡੇ ਦੇਸ਼ ਵਿੱਚ ਜ਼ਿਆਦਾ ਨਹੀ ਹੋਏ ਹਨ ਪਰ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿੱਚ ੁਹੁਤ ਸਾਰੇ ਅਧਿਐਨ ਹੋਏ ਹਨ ਜੋ ਇਹ ਤੱਥ ਸਾਹਮਣੇ ਲਿਆਉਂਦੇ ਹਨ ਕਿ-
• ਕੈਂਸਰ ਪੈਦਾ ਕਰਦੇ ਹਨ।
• ਦਿਮਾਗ, ਸੁਖਮਣਾ-ਨਾੜ•ੀ ਅਤੇ ਤੰਤੂ ਪ੍ਰਣਾਲੀ ਉੱਪਰ ਪੈਣ ਵਾਲੇ ਮਾੜੇ ਪ੍ਰਭਾਵ।
• ਸਾਡੇ ਸ਼ਰੀਰ ਦੇ ਅੰਤਰ-ਰਸਾਂ/ਹਾਰਮੋਨਾਂ (5ndocrinal or 8ormonal) ਉੱਪਰ ਪੈਣ ਵਾਲੇ ਮਾੜੇ ਪ੍ਰਭਾਵ।
ਇਹਨਾਂ ਅਧਿਐਨਾਂ ਦੇ ਬਾਵਜ਼ੂਦ ਆਮ ਜਨਤਾ ਨੂੰ ਇਹਨਾਂ ਮਾੜੇ ਪ੍ਰਭਾਵਾਂ ਦੀ ਸੂਚਨਾ ਨਹੀ ਪਹੁੰਚਦੀ। ਇਹ ਮਾੜੇ ਪ੍ਰਭਾਵ ਏਨੀ ਵੱਡੀ ਪੱਧਰ ਤੇ ਹਨ ਅਤੇ ਏਨੇ ਮਾੜੇ ਹਨ ਕਿ ਬਹੁਤ ਸਾਰੇ ਵਿਗਿਆਨੀ, ਬੁੱਧੀਜੀਵੀ ਅਤੇ ਲੋਕ-ਹਿੱਤਾਂ ਲਈ ਲੜ•ਦੇ ਕਾਰਕੁੰਨਾਂ ਨੇ ਇਸ ਨੂੰ ਬਹੁਕੌਮੀ ਕੰਪਨੀਆਂ ਵੱਲੋਂ ਲੋਕਾਂ ਵਿਰੁੱਧ 'ਰਸਾਇਣਿਕ ਯੁੱਧ' ਦੱਸਿਆ ਹੈ। ਇਹਨਾਂ ਕੰਪਨੀਆਂ ਦੇ ਏਜੰਟ, ਸਨਅਤ ਨਾਲ ਜੁੜੇ ਵਿਗਿਆਨੀ ਅਤੇ ਉਹਨਾਂ ਦੇ ਝੋਲੀ ਚੁੱਕ ਵਿਦਵਾਨ ਅਤੇ ਵਿਗਿਆਨੀ, ਕੀਟਨਾਸ਼ਕ ਸਨਅਤ ਵੱਲੋਂ ਬੇਤਹਾਸ਼ਾ ਅਤੇ ਮੁਜ਼ਮਰਾਨਾ ਗਤੀਵਿਧੀਆਂ ਨੂੰ ਛੁਟਿਆਉਂਦੇ ਹਨ। ਉਹ ਇਹਨਾਂ ਅਤਿ ਜ਼ਹਿਰੀਲੇ ਰਸਾਇਣਾ ਦੀ ਵਰਤੋਂ ਨੂੰ ਜ਼ਾਇਜ ਠਹਿਰਾਉਂਦੇ ਹੋਏ ਕਹਿੰਦੇ ਹਨ ਕਿ ਖ਼ੁਰਾਕ ਦੀ ਪੈਦਾਵਾਰ ਨੂੰ ਵਧਾਉਣ ਲਈ ਅਤੇ ਫਸਲਾਂ ਨੂੰ ਕੀੜਿਆਂ ਦੀ ਮਾਰ ਤੋਂ ਬਚਾਉਣ ਲਈ ਇਹਨਾਂ ਦੀ ਵਰਤੋਂ ਜ਼ਰੂਰੀ ਹੈ ਜਦਕਿ ਇਸ ਤੋਂ ਵੱਡਾ ਝੂਠ ਕੋਈ ਹੋ ਹੀ ਨਹੀ ਸਕਦਾ। ਪਹਿਲਾਂ ਹਜਾਰਾਂ ਸਾਲਾਂ ਤੋਂ ਲੋਕ, ਖਾਸ ਕਰਕੇ ਸਾਡੇ ਦੇਸ਼ ਦੇ ਲੋਕ ਬਿਨਾਂ ਜ਼ਹਿਰੀਲੀਆਂ ਦਵਾਈਆਂ ਅਤੇ ਬਿਨਾਂ ਰਸਾਇਣਿਕ ਖਾਦਾਂ ਦੇ ਖੇਤੀ ਕਰਦੇ ਆਏ ਹਨ। ਹੁਣ ਫਿਰ ਪਿਛਲੇ ਇੱਕ ਦੋ ਦਹਾਕਿਆਂ ਤੋਂ ਬਿਨਾਂ ਕਿਸੇ ਕੀਟਨਾਸ਼ਕ ਅਤੇ ਬਿਨਾਂ ਕਿਸੇ ਜ਼ਹਿਰ ਨੂੰ ਵਰਤੇ ਕੀਟਾਂ ਨੂੰ ਕੰਟਰੋਲ ਕਰਕੇ, ਕੁਦਰਤੀ/ਜੈਵਿਕ ਖੇਤੀ ਮਾਹਿਰਾਂ ਅਤੇ ਇਹਨਾਂ ਤਕਨੀਕਾਂ ਨਾਲ ਖੇਤੀ ਕਰ ਰਹੇ ਲੋਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਇਹਨਾਂ ਅਤਿ ਜ਼ਹਿਰੀਲੇ ਰਸਾਇਣਾਂ ਦੀ ਨਾ ਪਹਿਲਾਂ ਕਦੇ ਲੋੜ ਸੀ ਅਤੇ ਨਾ ਹੀ ਹੁਣ ਕੋਈ ਲੋੜ ਹੈ।  ਕੀਟ ਕੰਟਰੋਲ ਦੇ ਇਹਨਾਂ ਤਰੀਕਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਮਹਿੰਗੇ, ਅੱਤ ਦਰਜੇ ਦੇ ਖਤਰਨਾਕ, ਜ਼ਹਿਰੀਲੇ ਕੀਟਨਾਸ਼ਕਾਂ ਤੋਂ ਕਿਸੇ ਵੀ ਗੱਲੋਂ ਘੱਟ ਨਹੀ ਹਨ। ਬਦ ਕਿਸਮਤੀ ਨਾਲ ਇਹ ਤਰੀਕੇ ਅਜੇ ਲੋਕਾਂ ਤੱਕ ਨਹੀ ਪਹੁੰਚ ਸਕੇ। ਉਸਦਾ ਬਹੁਤ ਵੱਡਾ ਕਾਰਨ ਇਹ ਹੈ ਕਿ ਜ਼ਹਿਰੀਲੇ ਕੀਟਨਾਸ਼ਕਾਂ ਨੂੰ ਵੇਚਕੇ ਅੰਤਾਂ ਦੇ ਮੁਨਾਫੇ ਕਮਾਉਣ ਵਾਲੀਆਂ ਵੱਡੀਆਂ ਕੰਪਨੀਆਂ ਇਹ ਨਹੀ ਚਾਹੁੰਦੀਆਂ ਕਿ ਕੀਟਨਾਸ਼ਕਾਂ ਦੀ ਵਰਤੋਂ ਬੰਦ ਹੋਵੇ ਅਤੇ ਉਹਲਾਂ ਦਾ ਧੰਦਾ ਚੌਪਟ ਹੋ ਜਾਵੇ। ਕੁਦਰਤੀ ਅਤੇ ਗੈਰ ਜ਼ਹਿਰੀਲੇ ਢੰਗ ਅਜਿਹੇ ਹਨ ਕਿ ਕਿਸਾਨ ਉਹਨਾਂ ਨੂੰ ਅਸਾਲੀ ਨਾਲ ਘਰ ਬਣਾ ਕੇ ਵਰਤ ਸਕਦਾ ਹੈ ਜਿਸ ਕਾਰਨ ਇਹਨਾਂ ਦਾ ਵਪਾਰ ਸੰਭਵ ਨਹੀ।  ਕੰਪਨੀਆਂ ਦੇ ਅਜਿਹੇ ਮਨਸੂਬਿਆਂ ਅਤੇ ਰਸਾਇਣਾਂ ਦੇ ਇਸ ਯੁੱਧ ਨੂੰ ਸਿਰਫ ਕਿਸਾਨ ਅਤੇ ਖਪਤਕਾਰ ਹੀ ਰੋਕ ਸਕਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਵਾਤਾਵਰਣ ਅਤੇ ਮਾਨਵਤਾ ਦੀਆਂ ਦੁਸ਼ਮਣ ਕੰਪਨੀਆਂ ਦੇ ਕੀਟਨਾਸ਼ਕਾਂ ਨੂੰ ਨਾ ਖਰੀਦ ਕੇ ਉਹਨਾਂ ਨੂੰ ਕਮਜ਼ੋਰ ਕਰਨ ਅਤੇ ਖਪਤਕਾਰ ਅਜਿਹੇ ਕੀਟਨਾਸ਼ਕਾਂ ਵਾਲਾ ਭੋਜਨ ਖਰੀਦਣ ਅਤੇ ਖਾਣ ਤੋਂ ਮਨਾ ਕਰਕੇ ਮਾਨਵਤਾ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ।

ਭੋਗ ਅਤੇ ਵਿਲਾਸ ਦਾ ਰੋਗ

ਸੋਪਾਨ ਜੋਸ਼ੀ
ਇਹ ਦੋ ਹਫ਼ਤੇ ਦਾ ਮੌਸਮ ਸੀ ਜੋ ਹਰ ਸਾਲ ਦੀ ਤਰਾ ਨਵੰਬਰ-ਦਸੰਬਰ ਵਿੱਚ ਆਇਆ ਅਤੇ ਚਲਾ ਗਿਆ। ਸੰਯੁਕਤ ਰਾਸ਼ਟਰ ਦੇ ਜਲਵਾਯੂ ਉੱਤੇ ਸਾਲਾਨਾ ਵਿਚਾਰ-ਵਟਾਂਦਰੇ ਦਾ। ਇਸ ਸਾਲ ਦਾ ਵਿਚਾਰ-ਵਟਾਂਦਰਾ ਦੱਖਣ ਅਫ਼ਰੀਕਾ ਦੇ ਡਰਬਨ ਸ਼ਹਿਰ ਵਿੱਚ ਹੋਇਆ। ਹਰ ਕਿਸੇ ਨੂੰ ਇਸ ਦੌਰਾਨ ਵਾਤਾਵਰਣ ਦਾ ਬੁਖ਼ਾਰ ਚੜ•ਦਾ ਹੈ। ਹਰ ਅਖ਼ਬਾਰ, ਪਰਚੇ, ਪੱਤ੍ਰਿਕਾ ਅਤੇ ਵੀ.ਵੀ. ਉੱਤੇ ਧਰਤੀ ਦੇ ਵਾਯੂਮੰਡਲ ਵਿੱਚ ਹੋ ਰਹੀ ਉਥਲ-ਪੁਥਲ ਦੀ ਜਾਣਕਾਰੀ ਦਾ ਹੜ ਆ ਜਾਂਦਾ ਹੈ।
ਵਾਰ-ਵਾਰ ਦੱਸਿਆ ਜਾਂਦਾ ਹੈ ਕਿ ਫਲਾਨੇ ਸਾਲ ਤੱਕ ਏਨੇ ਡਿਗਰੀ ਤਾਪਮਾਨ ਵਧਣ ਨਾਲ ਪਰਲੋ ਆ ਜਾਵੇਗੀ। ਹਰ ਸਾਲ ਕਈ ਲੋਕ ਧਰਤੀ ਨੂੰ ਬਚਾਉਣ ਦੀ ਕਸਮ ਖਾਂਦੇ ਹਨ। ਅਖ਼ਬਾਰਾਂ ਅਤੇ ਟੀ.ਵੀ. ਵਿੱਚ ਵਾਤਾਵਰਣ ਪ੍ਰੇਮੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਚਿੱਤਰ ਆਉਂਦੇ ਹਨ। ਹਰ ਸਾਲ ਕਿਹਾ ਜਾਂਦਾ ਹੈ ਕਿ ਧਰਤੀ ਨੂੰ ਬਚਾਉਣ ਦਾ ਸਮਾਂ ਬੱਸ ਇਹੀ ਹੈ ਕਿ ਕਿਉਂਕਿ ਬਾਅਦ ਵਿੱਚ ਬਹੁਤ ਦੇਰ ਹੋ ਜਾਏਗੀ।
ਅਜਿਹਾ ਅਸੀ ਪਿਛਲੇ 20 ਸਾਲ ਤੋਂ ਲਗਾਤਾਰ ਸੁਣਦੇ ਆ ਰਹੇ ਹਾਂ। ਧਰਤੀ ਨੂੰ ਬਚਾਉਣ ਦੇ ਘੱਟੋ-ਘੱਟ ਵੀਹ ਆਖਰੀ ਮੌਕੇ ਤਾਂ ਅਸੀ ਖੁੰਝਾ ਚੁੱਕੇ ਹਾਂ। ਇੱਕੀਵਾਂ ਮੌਕਾ ਹੁਣੇ ਦੱਖਣੀ ਅਫ਼ਰੀਕਾ ਵਿੱਚ ਪ੍ਰਸਤੁਤ ਸੀ। ਦਸੰਬਰ ਦੇ ਦੂਜੇ ਹਫਤੇ ਤੱਕ ਇਹ ਬੁਖ਼ਾਰ ਉੱਤਰ ਜਾਂਦਾ ਹੈ। ਅਤੇ ਫਿਰ ਨਵੇਂ ਸਾਲ ਦੇ ਉਲਾਸ ਅਤੇ ਉਤਸਵਾਂ ਵਿੱਚ ਜਲਵਾਯੂ ਦੀ ਚਿੰਤਾ ਡੁੱਬ ਜਾਂਦੀ ਹੈ ਅਗਲੇ ਨਵੰਬਰ ਤੱਕ। ਅਤੇ ਡੁੱਬੇ ਕਿਉ ਨਾਂ? ਨਾ ਉਮੀਦੀ ਸਹਿਣ ਦੀ ਇੱਕ ਹੱਦ ਹੁੰਦੀ ਹੈ। ਸਾਨੂੰ ਸਭ ਨੂੰ ਜੀਵਨ ਜਿਉਣ ਲਈ ਇੱਕ ਆਸ਼ਾ ਚਾਹੀਦੀ ਹੁੰਦੀ ਹੈ ਜੋ ਅਸੀ ਇੱਕ ਨਵੇਂ ਸਾਲ ਵਿੱਚ ਲੱਭ ਲੈਂਦੇ ਹਾਂ।
ਹਰ ਸਾਲ ਜਲਵਾਯੂ ਪਰਿਵਰਤਨ ਨੂੰ ਲੈ ਕੇ ਹਤਾਸ਼ ਹੋਣਾ ਹੀ ਕਿਉਂ ਪੈਂਦਾਂ ਹੈ? ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਸੰਯੁਕਤ ਰਾਸ਼ਟਰ ਦਾ ਸੁਭਾਅ ਹੈ। ਇਸ ਤਰਾਂ ਦੇ ਮਾਯੂਸੀ ਦੇ ਮੇਲੇ ਉਸਦੇ ਕੈਲੰਡਰ ਵਿੱਚ ਭਰੇ ਮਿਲਦੇ ਹਨ। 1992 ਵਿੱਚ ਸੰਯੁਕਤ ਰਾਸ਼ਟਰ ਨੇ ਦੁਨੀਆ ਭਰ ਦੇ ਸ਼ਿਖਰ ਨੇਤਾਵਾਂ ਨੂੰ ਬ੍ਰਾਜੀਲ ਦੇ ਸ਼ਹਿਰ ਰੀਓ ਵਿੱਚ ਬੁਲਾਇਆ, ਵਾਤਾਵਰਣ ਉੱਪਰ ਗੱਲਬਾਤ ਕਰਨ ਦੇ ਲਈ। ਇਸਨੂੰ ਧਰਤੀ ਸ਼ਿਖਰ ਵਾਰਤਾ ਕਿਹਾ ਗਿਆ। ਇਸ ਵਿੱਚ ਤਿੰਨ ਵੱਡੇ ਵਾਤਾਵਰਣ ਸੰਕਟਾਂ ਦੇ ਹੱਲ ਦੇ ਲਈ ਤਿੰਨ ਸੰਧੀਆਂ ਉੱਤੇ ਹਸਤਾਖ਼ਰ ਹੋਏ।

ਤਿੰਨ ਵਿਸ਼ੇ ਅਜਿਹੇ ਹਨ ਜਿੰਨਾਂ ਵਿੱਚ ਹਿੰਦੀ ਬੋਲਣ ਅਤੇ ਲਿਖਣ ਵਾਲਿਆਂ ਦਾ ਸਿੱਧਾ ਸੰਬੰਧ ਹੈ ਪਰ ਫਿਰ ਵੀ ਇਹਨਾਂ ਦੇ ਨਾਮ ਏਨੇ ਕਠਿਨ ਹਨ ਕਿ ਸਮਝ ਤੋਂ ਵੀ ਪਰੇ ਹਨ - ਜਲਵਾਯੂ ਪਰਿਵਰਤਨ, ਜੈਵ ਵਿਭਿੰਨਤਾ ਅਤੇ ਮਾਰੂਥਲੀਕਰਣ। ਅਬੁੱਝ ਭਾਸ਼ਾ ਵੀ ਸੰਯੁਕਤ ਰਾਸ਼ਟਰ ਦੇ ਸੁਭਾਅ ਵਿੱਚ ਹੈ ਕਿਉਂਕਿ ਉਸਦੇ ਨੌਕਰਸ਼ਾਹ ਅਜਿਹੀ ਜ਼ੁਬਾਨ ਬੋਲਦੇ ਹਨ ਜਿਸ ਨਾਲ ਕਿਸੇ ਨੂੰ ਬੁਰਾ ਨਾ ਲੱਗੇ। ਜਿਵੇਂ ਕਿ ਡਰ ਨਾਲ ਕੀਤੇ ਗਏ ਕੰਮਾਂ ਵਿੱਚ ਹੁੰਦਾ ਹੈ, ਕਿਸੇ ਨੂੰ ਬੁਰਾ ਲੱਗੇ ਚਾਹੇ ਨਾ ਲੱਗੇ, ਚੰਗਾ ਤਾਂ ਕਿਸੇ ਨੂੰ ਨਹੀ ਲੱਗਦਾ।
ਇਸਲਈ ਤਿੰਨ ਸੰਧੀਆਂ ਦੇ ਪੇਚ ਸਮਝਣ ਦੇ ਲਈ ਇਹਨਾਂ ਦੇ ਮੂਲ ਵਿੱਚ ਝਾਕਣਾ ਪਏਗਾ। ਜੈਵ ਵਿਭਿੰਨਤਾ ਜ਼ਿਆਦਾਤਰ ਊਸ਼ਣ ਕਟਿਬੰਧ ਦੇ ਗਰੀਬ ਦੇਸ਼ਾਂ ਵਿੱਚ ਹੈ। ਵਧਦੇ ਹੋਏ ਮਾਰੂਥਲ ਤਾਂ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਦੀ ਹੀ ਸਮੱਸਿਆ ਹੈ। ਇਹਨਾਂ ਦੋਵਾਂ ਵਿੱਚੋਂ ਯੂਰਪ ਅਤੇ ਅਮਰੀਕਾ ਦੇ ਅਮੀਰ ਦੇਸ਼ਾਂ ਦੀ ਕੋਈ ਰੁਚੀ ਨਹੀ ਹੁੰਦੀ। ਇਸਲਈ ਜੈਵ ਵਿਭਿੰਨਤਾ ਅਤੇ ਵਧਦੇ ਮਾਰੂਥਲਾਂ ਉੱਤੇ ਵਿਚਾਰ-ਵਟਾਂਦਰਾ ਦੋ ਸਾਲ ਵਿੱਚ ਸਿਰਫ਼ ਇੱਕ ਵਾਰ ਹੁੰਦਾ ਹੈ। ਕਦਂੋ ਹੁੰਦੀ ਹੈ ਅਤੇ ਕਦੋਂ ਖ਼ਤਮ, ਕਿਸੇ ਨੂੰ ਪਤਾ ਨਹੀ ਚੱਲਦਾ। ਜਿਵੇਂ ਮਾਰੂਥਲਾਂ ਉੱਤੇ ਦਸਵੀ ਵਿਚਾਰ ਚਰਚਾ ਹੁਣੇ ਮਹੀਨਾ ਭਰ ਪਹਿਲਾਂ ਦੱਖਣ ਕੋਰੀਆ ਵਿੱਚ ਹੋਈ ਅਤੇ ਸਾਡੇ ਇੱਥੇ ਪਤਾ ਤੱਕ ਨਹੀ ਚੱਲਿਆ।
ਪਰ ਜਲਵਾਯੂ ਪਰਿਵਰਤਨ ਦੀ ਤਾਂ ਗੱਲ ਹੀ ਹੋਰ ਹੈ। ਧਰਤੀ ਦਾ ਵਾਯੂਮੰਡਲ ਏਨੀ ਤੇਜ਼ੀ ਨਾਲ ਕਿਉਂ ਬਦਲ ਰਿਹਾ ਹੈ? ਕਿਉਂਕਿ ਯੂਰਪ ਅਤੇ ਅਮਰੀਕਾ ਦੇ ਦੇਸ਼ ਪਿਛਲੇ ਦੋ ਸੌ ਸਾਲ ਵਿੱਚ ਬਹੁਤ ਤੇਜ਼ੀ ਨਾਲ ਅਮੀਰ ਹੋ ਗਏ ਹਨ। ਕਾਰਬਨ ਦੀਆਂ ਗੈਸਾਂ ਤਾਂ ਸਾਡੇ ਜੀਵਨ ਦੇ ਹਰ ਹਿੱਸੇ ਵਿੱਚ ਬਣਦੀਆਂ ਹਨ। ਇੱਥੋ ਤੱਕ ਕਿ ਜਦ ਅਸੀ ਸਾਹ ਵੀ ਛੱਡਦੇ ਹਾਂ ਤਾਂ ਕਾਰਬਨ ਡਾਈਆਕਸਾਈਡ ਹੀ ਨਿਕਲਦੀ ਹੈ। ਪਰ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਯੂਰਪ ਅਤੇ ਫਿਰ ਅਮਰੀਕਾ ਵਿੱਚ ਕੁਦਰਤ ਤੋ ਮਿਲੇ ਕੁਦਰਤੀ ਸੰਸਾਧਨਾਂ ਦਾ ਧੜੱਲੇ ਨਾਲ ਸ਼ੋਸ਼ਣ ਕੀਤਾ ਗਿਆ।
ਖਣਿਜ, ਕੋਇਲਾ, ਪੈਟ੍ਰੋਲ, ਪਾਣੀ, ਜੰਗਲ ਦੇ ਰੁੱਖ, ਮਿੱਟੀ ਦੀ ਉਪਜਾਊ ਸ਼ਕਤੀ, ਇਹਨਾਂ ਸਭ ਦਾ ਏਨਾ ਤੇਜ਼ ਉਪਯੋਗ ਮਨੁੱਖ ਨੇ ਕਦੇ ਨਹੀ ਕੀਤਾ ਸੀ। ਇਸਤੋਂ ਬਣੇ ਉਪਭੋਗ ਦੇ ਸਾਧਨਾਂ ਨਾਲ ਯੂਰਪ ਅਤੇ ਅਮਰੀਕਾ ਵਿੱਚ ਇੱਕ ਤਰਾਂ ਦੀ ਅਮੀਰੀ ਤਾਂ ਆਈ ਹੈ ਪਰ ਸਾਡੇ ਵਾਯੂਮੰਡਲ ਵਿੱਚ ਕਾਰਬਲ ਦੀ ਗੈਸ ਬਹੁਤ ਵਧ ਗਈ ਹੈ। ਇਸਦਾ ਸਿੱਧਾ ਅਸਰ ਇਹ ਪੈਂਦਾਂ ਹੈ ਕਿ ਧਰਤੀ ਉੱਪਰ ਪੈਣ ਵਾਲੀ ਸੂਰਜ ਦੀ ਗਰਮੀ ਬਰਾਬਰ ਪਰਤ ਨਹੀ ਪਾਉਂਦੀ। ਨਤੀਜਾ, ਧਰਤੀ ਦਾ ਤਾਪਮਾਲ ਵਧ ਰਿਹਾ ਹੈ ਜਿਸ ਨਾਲ ਸਾਡੇ ਜੀਵਨ ਵਿੱਰ ਉਥਲ-ਪੁਥਲ ਆ ਰਹੀ ਹੈ।
ਵਾਯੂਮੰਡਲ ਅਮੀਰ ਅਤੇ ਗਰੀਬ ਦੇਸ਼ਾ ਦਾ ਫਰਕ ਨਹੀ ਕਰਦਾ, ਜ਼ਰੂਰਤ ਅਤੇ ਭੋਗ-ਵਿਲਾਸ ਦਾ ਵੀ ਨਹੀ। ਸਾਡੇ ਲੋਕਾਂ ਕੋਲ ਹਾਲੇ ਵੀ ਸਾਹ ਲੈਣ ਦਾ ਬਿੱਲ ਨਹੀ ਆਉਂਦਾ। ਪਰ ਅਮੀਰ ਦੇਸ਼ਾਂ ਦੇ ਭੋਗ-ਵਿਲਾਸ ਨਾਲ ਹੋਏ ਜਲਵਾਯੂ ਪਰਿਵਰਤਨ ਦਾ ਬਿੱਲ ਗਰੀਬ ਦੇਸ਼ ਚੁਕਾ ਰਹੇ ਹਨ। ਜਲਵਾਯੂ ਪਰਿਵਰਤਨ ਸਭ ਤੋਂ ਭਿਆਨਕ ਨਤੀਜੇ ਊਸ਼ਣ ਕਟਿਬੰਧ ਦੇ ਖੇਤਰਾਂ ਵਿੱਚ ਹੀ ਦਿਖ ਰਹੇ ਹਨ। ਵਿਗਿਆਨ ਸਾਨੂੰ ਦੱਸ ਰਿਹਾ ਹੈ ਕਿ ਇਹ ਉਥਲ-ਪੁਥਲ ਸਾਡੇ ਉੱਪਰ ਭਾਰੀ ਪਏਗੀ। ਜਿਵੇਂ ਸਮੁੰਦਰ ਤਲ ਦੇ ਉੱਠਣ ਨਾਲ ਸੰਘਣੀ ਆਬਾਦੀ ਵਾਲੇ ਬੰਗਲਾਦੇਸ਼ ਦੇ ਕਈ ਹਿੱਸੇ ਡੁੱਬ ਜਾਣਗੇ ਅਤੇ ਲੱਖਾਂ ਲੋਕ ਸ਼ਰਨਾਰਥੀ ਬਣ ਕੇ ਭਾਰਤ ਆਉਣਗੇ। ਹਜਾਰਾਂ ਸਾਲਾਂ ਤੋ ਬਣੇ ਖੇਤੀ ਦੇ ਤਰੀਕੇ ਬੇਕਾਰ ਹੋ ਜਾਣਗੇ ਕਿਉਂਕਿ ਬਾਰਿਸ਼ ਦਾ ਸਮਾਂ ਅਤੇ ਮਾਤਰਾ ਦੋਵੇਂ ਬਦਲਣਗੇ। ਸੁੱਕਾ ਅਤੇ ਹੜ ਦੋਵਾਂ ਦਾ ਅਸਰ ਜ਼ਿਆਦਾ ਹੋਵੇਗਾ। ਕੁੱਝ ਅਮੀਰ ਦੇਸ਼ਾਂ ਨੂੰ  ਜਲਵਾਯੂ ਪਰਿਵਰਤਨ ਨਾਲ ਫਾਇਦਾ ਵੀ ਹੋਵੇਗਾ। ਜਿਵੇਂ ਕੈਨੇਡਾ ਅਤੇ ਰੂਸ ਵਿੱਚ ਲੱਖਾਂ ਏਕੜ ਬਰਫ ਦੇ ਹੇਠਾ ਦੱਬੀ ਹੋਈ ਭੂਮੀ ਖੁੱਲ ਜਾਵੇਗੀ।
ਫਿਰ ਵੀ ਅਮੀਰ ਦੇਸ਼ ਆਪਣੇ ਭੋਗ ਵਿਲਾਸ ਵਿੱਚ ਕਟੌਤੀ ਕਰਨ ਲਈ ਤਿਆਰ ਨਹੀ ਹਨ। ਜੋ ਸਰਕਾਰ ਅਤੇ ਸ਼ਾਸਨ ਦਾ ਤੰਤਰ ਸਾਡੇ ਇਸ ਆਧੁਨਿਕ ਯੁੱਗ ਵਿੱਚ ਸੱਤਾ ਵਿੱਚ ਹੈ ਉਹ ਕੇਵਲ ਪੈਸੇ ਦੀ ਆਵਾਜ਼ ਸੁਣਦਾ ਹੈ। ਹਿਸਲਈ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਵਿੱਚ ਹੋਣ ਵਾਲੇ ਵਾਤਾਵਰਣ ਪ੍ਰੋਗਰਾਮਾਂ ਦਾ ਅੱਜ ਤੱਕ ਕੋਈ ਅਸਰ ਨਹੀ ਰਿਹਾ। ਸਮੱਸਿਆਵਾਂ ਗਰੀਬ ਦੇਸ਼ਾ ਕੋਲ ਹੁੰਦੀਆਂ ਹਨ ਅਤੇ ਧਨ ਅਮੀਰ ਦੇਸ਼ਾ ਦੇ ਕੋਲ ਹੈ। ਇਸਦਾ ਸਿੱਧਾ ਅਸਰ ਸੰਯੂਕਤ ਰਾਸ਼ਟਰ ਦੇ ਕੰਮ ਉੱਤੇ ਦਿਖਦਾ ਹੈ ਜੋ ਅਸਲ ਜੜ• ਹੈ।
ਹਰ ਸਾਲ ਦਸੰਬਰ ਵਿੱਚ ਜਲਵਾਯੂ ਉੱਪਰ ਹੋਣ ਵਾਲੇ ਵਿਚਾਰ-ਵਟਾਂਦਰੇ ਦਾ ਢਾਂਚਾ ਤੈਅ ਹੈ। ਪਹਿਲੇ ਹਫ਼ਤੇ 190 ਦੇਸ਼ਾਂ ਦੇ ਕੂਟਨੀਤਿਕ ਅਤੇ ਨੌਕਰਸ਼ਾਹ ਬੈਠ ਕੇ ਬਹਿਸ ਕਰਦੇ ਹਲ। ਮਾਹੌਲ ਵਿੱਚ ਸੰਯੁਕਤ ਰਾਸ਼ਟਰ ਦੀ ਖਾਸ ਮਨਹੂਸੀਅਤ ਅਤੇ ਗੰਭੀਰਤਾ ਰਹਿੰਦੀ ਹੈ। ਭਾਸ਼ਣਬਾਜੀ ਦਾ ਭਾਵ ਨਾ ਤਾ ਆਪਣੀ ਗੱਲ ਸਮਝਾਣਾ ਹੁੰਦਾ ਹੈ ਅਤੇ ਨਾ ਹੀ ਕਿਸੇ ਹੋਰ ਦੀ ਗੱਲ ਸਮਝਣਾ। ਉਲਝੀ ਤੋਂ ਉਲਝੀ, ਕਠਿਨ ਤੀ ਕਠਿਨ ਭਾਸ਼ਾ ਵਿੱਚ ਛੋਟੀ ਤੋਂ ਛੋਟੀ ਗੱਲ ਉੱਤੇ ਬਾਰੀਕੀ ਨਾਲ ਝੱਖਬਾਜੀ ਹੁੰਦੀ ਹੈ। ਹਰ ਗੱਲ ਦਾ ਬਹੁਤ ਉਲਝਿਆ ਜਿਹਾ ਸਮਾਪਨ ਹੁੰਦਾ ਹੈ ਜੋ ਬਹੁਤ ਥੋੜੇ ਲੋਕਾਂ ਨੂੰ ਹੀ ਪਤਾ ਹੁੰਦਾ ਹੈ। ਇਸਦੇ ਉੱਪਰ ਘੱਟੋ-ਘੱਟ ਤਿੰਨ ਯੂਰਪੀਨ ਭਾਸ਼ਾਵਾਂ ਵਿੱਚ ਕੰਮ ਹੁੰਦਾ ਹੈ- ਅੰਗਰੇਜੀ, ਫ੍ਰੈਂਚ ਅਤੇ ਸਪੈਨਿਸ਼। ਹਰ ਵਿਸ਼ੇ ਉੱਪਰ ਸੰਧੀ ਦ ਕ੍ਰਮ ਇੱਕ ਅਥਾਹ ਲੰਬੇ ਸ਼ਤਰੰਜ ਦੀ ਖੇਡ ਵਰਗਾ ਹੁੰਦਾ ਹੈ।
     ਜਦੋਂ ਜਲਵਾਯੂ ਸੰਧੀ ਉੱਪਰ ਹਸਤਾਖ਼ਰ ਕੀਤੇ ਗਏ ਉਦੋਂ ਇਹ ਤੈਅ ਹੋਇਆ ਕਿ ਕਟੌਤੀ ਅਮੀਰ ਦੇਸ਼ ਕਰਨਗੇ ਅਤੇ ਗਰੀਬ ਅਤੇ ਵਿਕਾਸਸ਼ੀਲ ਦੇਸ਼, ਜਿਵੇਂ ਭਾਰਤ, ਆਪਣੀ ਗਰੀਬੀ ਦੂਰ ਕਰਨ ਤੋਂ ਬਾਅਦ ਕਟੌਤੀ ਕਰਨੀ ਸ਼ੁਰੂ ਕਰਨਗੇ। ਪਰ ਅੱਜ ਤੱਕ ਕਿਸੇ ਦੇਸ਼ ਨੇ ਵੀ ਅਸਰਦਾਰ ਕਟੌਤੀ ਨਹੀ ਕੀਤੀ ਹੈ। ਹਰ ਮੁਲਕ ਦੇ ਕੂਟਨੀਤਿਕ ਗਹਿਰੀ ਅਤੇ ਉਬਾਊ ਜੁਬਾਨ ਵਿੱਚ ਹੀ ਇਹ ਦੱਸਦੇ ਹਨ ਕਿ ਜਲਵਾਯੂ ਪਰਿਵਰਤਨ ਦੀ ਜਿੰਮੇਦਾਰੀ ਉਹਨਾਂ ਦੀ ਨਹੀ ਹੈ। ਅਮੀਰ ਦੇਸ਼ ਆਪਣੇ ਭੋਗ-ਵਿਲਾਸ ਨੂੰ ਆਪਣੀ ਬੁਨਿਆਦੀ ਜ਼ਰੂਰਤ ਦੱਸਦੇ ਹਨ ਅਤੇ ਗਰੀਬ ਦੇਸ਼ ਆਪਣੀ ਫਟੇਹਾਲੀ ਦਾ ਰੋਣਾ ਰੋਦੇਂ ਹਨ। ਦੋਵੇਂ ਕਹਿੰਦੇ ਹਨ ਕਿ ਉਹ ਕਾਰਬਨ ਗੈਸ ਵਾਯੂਮੰਡਲ ਵਿੱਚ ਛੱਡਣਾ ਨਹੀ ਰੋਕ ਸਕਦੇ। ਹਰ ਤਰਕ ਦਾ ਕੁਤਰਕ ਹੁੰਦਾ ਹੈ। ਹਰ ਬਾਦਸ਼ਾਹ ਉੱਤੇ ਇੱਕਾ ਹੁੰਦਾ ਹੈ ਅਤੇ ਫਿਰ ਇੱਕੇ ਉੱਤੇ ਦੁੱਕੀ।
ਗਰੀਬ ਦੇਸ਼ਾਂ ਤੋਂ ਆਏ ਕੂਟਨੀਤਿਕ ਰੋਦੇਂ ਅਤੇ ਇਕੱਲੇ ਦਿਖਦੇ ਹਨ ਜਿਵੇਂ ਅਨਮੰਨੇ ਮਨ ਨਾਲ ਭੀਖ ਮੰਗਣ ਆ ਗਏ ਹੋਣ ਅਤੇ ਤਾਕਤਵਰ ਪ੍ਰਤੀਦਵੰਦੀਆਂ ਦੇ ਸਾਹਮਣੇ ਬੱਕਰੇ ਵਾਂਗ ਸੁੱਟ ਦਿੱਤੇ ਗਏ ਹੋਣ। ਫਿਰ ਗਰੀਬ ਦੇਸ਼ਾਂ ਕੋਲ ਭੇਜਣ ਲਈ ਠੀਕ ਪ੍ਰਤੀਨਿਧੀ ਹੁੰਦੇ  ਵੀ ਨਹੀ ਹਨ ਅਤੇ ਜੇਕਰ ਹੋਣ ਤਾਂ ਵੀ ਉਹਨਾਂ ਨੂੰ ਭੇਜਣ ਲਈ ਪੈਸਾ ਤੇ ਦਿਮਾਗ ਦੋਵੇਂ ਨਹੀ ਹੁੰਦੇ। ਜਿੱਥੇ ਅਮੀਰ ਦੇਸ਼ ਵੀਹ ਜਾਂ ਕੁੱਝ ਸੌ ਲੋਕਾਂ ਦਾ ਦਲ ਭੇਜਦੇ ਹਨ, ਜਿੰਨਾਂ ਵਿੱਚ ਕਈ ਮਾਹਿਰ, ਕੂਟਨੀਤਿਕ ਅਤੇ ਸੌਦੇਬਾਜੀ ਦੇ ਮਾਹਿਰ ਹੁੰਦੇ ਹਨ, ਉੱਥੇ ਕੁੱਝ ਗਰੀਬ ਦੇਸ਼ ਤਾਂ ਇੱਕ ਜਾਂ ਦੋ ਲੋਕਾਂ ਦਾ ਦਲ ਹੀ ਭੇਜਦੇ ਹਨ ਅਤੇ ਉਹਨਾਂ ਦੀ ਰੁਚੀ ਜਲਵਾਯੂ ਪਰਿਵਰਤਨ ਵਿੱਚ ਘੱਟ,ਘੁੰਮਣ-ਫਿਰਨ ਵਿੱਚ ਵੱਧ ਹੁੰਦੀ ਹੈ। ਇਸਲਈ ਉਹਨਾਂ ਵਿੱਚੋ ਕੋਈ ਜੇਕਰ ਠੀਕ ਕੰਮ ਕਰਨਾ ਵੀ ਚਾਹੇ ਤਾਂ ਵੀ ਨਹੀ ਕਰ ਸਕਦਾ।
ਦੂਸਰੇ ਹਫ਼ਤੇ ਵਿੱਚ ਦੇਸ਼ਾਂ ਦੇ ਰਾਜਨੀਤਿਕ ਨੇਤਾ ਵਿਚਾਰ-ਚਰਚਾ ਲਈ ਪਹੁੰਚਦੇ ਹਨ। ਕੂਟਲੀਤਿਕਾਂ ਦੀ ਗੱਲਬਾਤ ਉੱਪਰ ਆਧਾਰਿਤ ਮਸੌਦੇ ਉੱਪਰ ਰਾਜਨੀਤਿਕ ਸੌਦੇਬਾਜੀ ਹੁੰਦੀ ਹੈ। ਹਰ ਸਾਲ ਉਮੀਦ ਇਹ ਹੁੰਦੀ ਹੈ ਕਿ ਰਾਜਨੇਤਾ ਨਾਲ ਮਿਲ ਕੇ ਚੱਲਣ ਦਾ ਰਸਤਾ ਕੱਢਣਗੇ। ਹਰ ਬੈਠਕ ਦੇ ਬਾਹਰ ਪੱਤਰਕਾਰ ਅਤੇ ਵਾਤਾਵਰਣ ਪ੍ਰੇਮੀ ਟਕਟਕੀ ਲਗਾਏ ਇੰਤਜਾਰ ਕਰਦੇ ਹਨ ਨਤੀਜੇ ਦਾ। ਹਰ ਸਾਲ ਰਾਜਨੀਤਿਕ ਲੇਤਾ ਕੁੱਝ ਅਜਿਹੀ ਘੋਸ਼ਣਾ ਕਰਦੇ ਹਨ ਜੋ ਕੰਨਾਂ ਨੂੰ ਚੰਗੀ ਲੱਗੇ। ਸਾਡਾ ਸਭ ਦਾ ਸਾਂਝਾ ਭਵਿੱਖ ਬਚਾਉਣ ਲਈ ਹਰ ਸੰਭਵ ਯਤਨ ਕਰਨ ਵਰਗੀਆਂ ਉੱਚੀਆ ਗੱਲਾਂ। ਪਰ ਬਾਰੀਕੀ ਨਾਲ ਪੜ•ਨ ਤੇ ਪਤਾ ਚੱਲਦਾ ਹੈ ਕਿ ਕੋਈ ਵੀ ਪੱਕਾ ਰਾਜਨੀਤਿਕ ਜਾਂ ਸੰਵਿਧਾਨਿਕ ਪ੍ਰਣ ਨਹੀ ਲਿਆ ਗਿਆ ਹੈ। ਕੂਟਨੀਤਿਕ ਅਤੇ ਮਾਹਿਰ ਅਗਲੇ ਸਾਲ ਦੇ ਵਿਚਾਰ-ਵਟਾਂਦਰੇ ਅਤੇ ਉਸਦੇ ਲਈ ਹੋਣ ਵਾਲੀਆਂ ਸਾਲ ਭਰ ਦੀਆਂ ਬੈਠਕਾਂ ਦੀ ਤਿਆਰੀ ਵਿੱਚ ਲੱਗ ਜਾਂਦੇ ਹਨ।
ਜੇਕਰ ਤੁਹਾਡੀਆਂ ਸੰਵੇਦਨਾਵਾਂ ਮਰੀਆਂ ਨਹੀ ਹਨ ਤਾ ਇਸ ਸਾਲਾਨਾ ਸਰਕਸ ਸਮਾਰੋਹ ਨੂੰ ਕਰੀਬ ਤੋਂ ਦੇਖਣਾ ਤੁਹਾਨੂੰ ਵਿਚਲਿਤ ਕਰ ਜਾਵੇਗਾ। ਕਿਉਂਕਿ ਵਿਗਿਆਨ ਸਾਨੂੰ ਹਰ ਰੋਜ ਦੱਸ ਰਿਹਾ ਹੈ ਕਿ ਸਾਡੇ ਭੋਗ-ਵਿਲਾਸ ਦੀ ਗੈਸ ਦੇ ਨਸ਼ੇ ਵਿੱਚ ਅਸੀ ਉਹ ਸਭ ਵਿਗਾੜ ਰਹੇ ਹਾਂ ਜੋ ਇਸ ਧਰਤੀ ਉੱਪਰ ਸਾਡਾ ਜੀਵਨ ਬਣਾਉਂਦਾ ਹੈ। ਵਾਤਾਵਰਣ ਅਤੇ ਧਰਤੀ ਨੂੰ ਬਚਾਉਣ ਦੀ ਬਚਕਾਨੀ ਗੱਲ ਕਰਦੇ ਹੋਏ ਅਸੀ ਇਹ ਭੁੱਲ ਜਾਂਦੇ ਹਾਂ ਕਿ ਧਰਤੀ ਸਾਡੇ ਤੋਂ ਕਿਤੇ ਪੁਰਾਣੀ ਅਤੇ ਵੱਡੀ ਹੈ। ਵਿਗਿਆਨ ਮਨੁੱਖ ਦੀ ਉਤਪਤੀ ਕੋਈ ਦੋ ਲੱਖ ਸਾਲ ਪਹਿਲਾਂ ਅਫ਼ਰੀਕਾ ਵਿੱਚ ਮੰਨਦਾ ਹੈ ਅਤੇ ਧਰਤੀ ਦੀ ਉਤਪਤੀ 450 ਕਰੋੜ ਸਾਲ ਪਹਿਲਾਂ ਦੀ ਅੰਕੀ ਜਾਂਦੀ ਹੈ। ਸਹੀ ਪਤਾ ਕਰਨ ਦੀ ਆਦਤ ਸਾਡੇ ਇੱਥੇ ਹੈ ਹੀ ਨਹੀ।
ਇਸਲਈ ਜੋ ਕੋਈ ਵੀ ਸਾਡੇ ਇਸ ਗ੍ਰਹਿ ਨੂੰ ਬਚਾਉਣ ਦੀ ਗੱਲ ਕਰੇ ਉਸਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀ ਧਰਤੀ ਦਾ ਕੁੱਝ ਨਹੀ ਵਿਗਾੜ ਸਕਦੇ। ਜਦੋਂ ਵੀ ਪਰਲੋ ਆਵੇਗੀ ਤਾਂ ਅਸੀ ਉਸੇ ਤਰਾ ਗਾਇਬ ਹੋ ਜਾਵਾਂਗੇ ਜਿਸ ਤਰਾ ਕਦੇ ਡਾਇਨਾਸੋਰ ਹੋਏ ਸੀ। ਧਰਤੀ ਜੀਵਨ ਦੇ ਹੋਰ ਨਵੇਂ ਰੂਪ  ਨੂੰ ਜਨਮ ਦੇਵੇਗੀ। ਜੇਕਰ ਬਚਾਉਣਾ ਹੈ ਤਾਂ ਸਾਨੂੰ ਆਪਣੇ ਆਪ ਨੂੰ ਬਚਾਉਣਾ ਹੋਵੇਗਾ। ਆਪਣੇ ਆਪ ਤੋਂ ਹੀ।
ਕਿਉਂਕਿ ਵਿਗਿਆਨ ਸਾਨੂੰ ਇਹ ਵੀ ਦੱਸਦਾ ਹੈ ਕਿ ਮਨੁੱਖ ਦਾ ਕ੍ਰਮ ਵਿਕਾਸ ਜਿਸਨੂੰ ਅੰਗਰੇਜੀ ਵਿੱਚ 'ਏਵੋਲਿਊਸ਼ਨ' ਕਹਿੰਦੇ ਹਨ, ਇੱਕ ਸਮੂਹ ਵਿੱਚ ਰਹਿਣ ਵਾਲੇ ਪ੍ਰਾਣੀ ਦੀ ਤਰਾ ਹੋਇਆ ਹੈ। ਮਨੁੱਖ ਜਾਤੀ ਦੀ ਕਾਮਯਾਬੀ ਦਾ ਇੱਕੋ ਕਾਰਣ ਰਿਹਾ ਹੈ - ਪਰਿਵਾਰਕਤਾ ਅਤੇ ਸਮਾਜਿਕਤਾ। ਇਸੇ ਨਾਲ ਹੀ ਅਸੀ ਇਕੱਠੇ ਮਿਲ ਕੇ ਵੱਡੇ ਤੋਂ ਵੱਡੇ ਪਸ਼ੂਆਂ ਨੂੰ ਵੀ ਕਬਜ਼ੇ ਵਿੱਚ ਕਰ ਸਕਦੇ ਹਾਂ। ਬੰਦ ਮੁੱਠੀ ਲੱਖ ਦੀ।
ਪਰ ਪਿਛਲੇ 600 ਸਾਲਾਂ ਵਿੱਚ ਜੋ ਰਸਤਾ ਯੂਰਪ ਨੇ ਚੁਣਿਆ ਹੈ ਉਹ ਵਿਅਕਤੀਵਾਦੀ ਹੈ। ਉਸ ਵਿੱਚ ਭੋਗ, ਰੱਬ ਨੂੰ ਅਰਪਿਤ ਕਰਕੇ ਨਹੀ ਕੀਤਾ ਜਾਂਦਾ। ਹਰ ਵਿਅਕਤੀ ਦੀ ਖੁਸ਼ੀ ਅਤੇ ਦੁੱਖ ਉਸਦੇ ਆਪਣੇ ਹੁੰਦੇ ਹਨ ਅਤੇ ਭੋਗ-ਵਿਲਾਸ ਵੀ ਆਪਣਾ ਹੀ। ਹਰ ਵਿਅਕਤੀ ਨੂੰ ਆਪਣੇ ਲਈ ਬੰਗਲਾ, ਗੱਡੀ, ਟੀ.ਵੀ., ਫਰਿੱਜ ਆਦਿ ਅਲੱਗ ਤੋਂ ਚਾਹੀਦਾ ਹੈ। ਇਸਲਈ ਅਸੀ ਘੋਰ ਵਿਅਕਤੀਵਾਦੀ ਹੁੰਦੇ ਜਾ ਰਹੇ ਹਾਂ। ਅੱਜ ਦੇ ਸ਼ਹਿਰਾਂ ਵਿੱਚ ਅਜਿਹਾ ਸੰਭਵ ਹੈ ਕਿ ਅਸੀ ਬਿਨਾਂ ਗਵਾਂਢੀ ਨਾਲ ਜਾਣ-ਪਛਾਣ ਕੀਤੇ ਮਜੇ ਨਾਲ ਰਹਿ ਸਕਦੇ ਹਾਂ। ਪਰ ਜਦ ਜਲਵਾਯੂ ਪਰਿਵਰਤਨ ਕਰਕੇ ਪਾਣੀ ਦੀ ਕਿੱਲਤ ਹੋਵੇਗੀ ਉਦੋਂ ਸਾਨੂੰ ਾਲਟੀ ਉਠਾ ਕੇ ਗਵਾਂਢੀ ਦੇ ਘਰ ਦਾ ਦਰਵਾਜ਼ਾ ਖੜਕਾਉਣਾ ਪਏਗਾ। ਫਿਰ ਤੋਂ ਮੁਡਨਾ ਪਏਗਾ ਆਪਣੀ ਸਮੂਹਿਕਤਾ ਅਤੇ ਸਮਾਜਿਕਤਾ ਵੱਲ।
ਪਰ ਇਹ ਯਾਤਰਾ ਅਸਾਨ ਨਹੀ ਹੋਵੇਗੀ। ਉਸਨੂੰ ਸਮਝਣ ਲਈ ਸਾਨੂੰ ਜੀਵਾਣੂਆਂ ਦੀ ਦੁਨੀਆ ਸਮਝਣੀ ਪਏਗੀ। ਜਿਵੇਂ ਧਰਤੀ ਸਾਡਾ  ਘਰ ਹੈ, ਉਸੇ ਤਰਾ ਸਾਡਾ ਸ਼ਰੀਰ ਕਰੋੜਾਂ ਸੂਖ਼ਮ ਜੀਵਾਂ ਦਾ ਘਰ ਹੈ। ਇਸਦੇ ਨਾਲ ਹੀ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਸਾਡੇ ਸ਼ਰੀਰ ਵਿੱਚ ਜਿੰਨੀਆਂ ਕੋਸ਼ਿਕਾਵਾਂ ਹਨ, ਉਹਨਾਂ ਵਿੱਚੋਂ ਕੇਵਲ 10 ਪ੍ਰਤੀਸ਼ਤ ਹੀ ਸਾਡੀਆਂ ਆਪਣੀਆਂ ਹਨ। ਬਾਕੀ ਕਰੀਬ 9,00,00,000 ਕਰੋੜ ਸੂਖ਼ਮ ਜੀਵ ਹਨ। ਇਸਨੂੰ ਹੋਰ ਸਰਲ ਜਾਂ ਕਠਿਨ ਢੰਗ ਨਾਲ ਸਮਝਣਾ ਹੋਵੇ ਤਾਂ ਕਰੋਲ ਸ਼ਬਦ ਨੂੰ ਵੀ ਅੰਕਾਂ ਵਿੱਚ ਬਦਲ ਲਉ। ਤਦ ਇਹ ਸੰਖਿਆ ਹੋਵੇਗੀ 9,00,00,00,00,00,00,000। ਇਹ ਸਭ ਸਾਡੇ ਸ਼ਰੀਰ ਵਿੱਚ ਪਰਜੀਵੀ ਦੀ ਤਰਾ ਰਹਿੰਦੇ ਹਨ। ਇਹਨਾਂ ਵਿੱਚੋਂ ਕਈ ਤਾਂ ਬਹੁਤ ਲਾਭਦਾਇਕ ਹੁੰਦੇ ਹਨ ਅਤੇ ਉਹਨਾਂ ਤੋਂ ਬਿਨਾ ਸਾਡਾ ਸ਼ਰੀਰ ਖਾਣਾ ਨਹੀ ਪਚਾ ਸਕਦਾ।
ਹਿਹ ਜੀਵਾਣੂ ਜਾਣਦੇ ਹਨ ਕਿ ਜੇਕਰ ਉਹਨਾਂ ਨੇ ਜੀਵਿਤ ਰਹਿਣਾ ਹੈ ਅਤੇ ਆਪਣੀ ਸੰਖਿਆ ਵਧਾਉਣੀ ਹੈ ਤਾਂ ਵੁਹਨਾਂ ਨੂੰ ਮਨੁੱਖ ਨੂੰ ਹਾਨੀ ਨਹੀ ਪਹੁੰਚਾਉਣੀ ਚਾਹੀਦੀ। ਪਰ ਕੁੱਝ ਜੀਵਾਣੂ ਇਹ ਭੁੱਲ ਜਾਂਦੇ ਹਲ ਅਤੇ ਆਪਣੇ ਯਜਮਾਨ ਨੂੰ ਬਿਮਾਰ ਕਰ ਦਿੰਦੇ ਹਨ। ਫਿਰ ਕਦੇ-ਕਦੇ ਇਹ ਜੀਵਾਣੂ ਸਾਨੂੰ ਮਾਰਦੇ ਵੀ ਹਨ। ਕੁੱਝ ਤਾਂ ਸਾਨੂੰ ਇਸਲਈ ਮਾਰ ਦਿੰਦੇ ਹਨ ਤਾਂ ਕਿ ਉਹ ਕਿਸੇ ਹੋਰ ਦੇ ਸ਼ਰੀਰ ਵਿੱਚ ਜਾ ਸਕਣ। ਪਰ ਜ਼ਿਆਦਾਤਰ ਬੁਖ਼ਾਰ ਮੌਤ ਦਾ ਕਾਰਨ ਨਹੀ ਬਣਦੇ। ਕਿਉਂਕਿ ਸਾਡਾ ਸ਼ਰੀਰ ਉਹਨਾਂ ਨੂੰ ਸੰਭਾਲਣ ਦੀ ਸ਼ਕਤੀ ਰੱਖਦਾ ਹੈ। ਦੂਸਰੇ ਜੀਵਾਣੂ ਉਹਨਾਂ ਨੂੰ ਮਾਰਨ ਲਈ ਕੁਦਰਤੀ ਐਟੀਬਾਇਓਟਿਕ ਵੀ ਬਣਾਉਂਦੇ ਹਨ। ਅੱਜ-ਕੱਲ ਤਾਂ ਅਸੀ ਬਾਜਾਰ ਵਿੱਚੋਂ ਵੀ ਐਟੀਬਾਇਓਟਿਕ ਖਰੀਦ ਕੇ ਖਾ ਸਕਦੇ ਹਾਂ।
ਸਾਡਾ ਧਰਤੀ ਪ੍ਰਤੀ ਵਰਤਾਉ ਬਿਮਾਰੀ ਫੈਲਾਉਣ ਵਾਲੇ ਜੀਵਾਣੂਆਂ ਵਾਂਗ ਹੁੰਦਾ ਜਾ ਰਿਹਾ ਹੈ। ਅਸੀ ਉਸ ਨੂੰ ਆਪਣੀਆਂ ਕਾਰਬਨ ਗੈਸਾਂ ਨਾਲ ਬੁਖ਼ਾਰ ਅਤੇ ਜੁਕਾਮ ਦੇ ਰਹੇ ਹਾਂ ਜੋ ਜਲਵਾਯੂ ਪਰਿਵਰਤਨ ਦੇ ਰੂਪ ਵਿੱਚ ਸਾਨੂੰ ਦਿਖਾਈ ਵੀ ਦੇ ਰਿਹਾ ਹੈ। ਪਰ ਇਹ ਲੜਾਈ ਸਿਰਫ ਅਸੀ ਹਾਰ ਹੀ ਸਕਦੇ ਹਾਂ, ਜਿੱਤ ਨਹੀ ਸਕਦੇ। ਜੇਕਰ ਅਸੀ ਆਪਣੇ ਯਜਮਾਨ ਨੂੰ ਹੀ ਮਾਰ ਦੇਵਾਂਗੇ ਤਾਂ ਸਾਨੂੰ ਜੀਵਾਣੂਆਂ ਵਾਂਗ ਦੂਸਰਾ ਯਜਮਾਨ ਨਹੀ ਮਿਲੇਗਾ। ਸਾਨੂੰ ਕੋਈ ਅਜਿਹਾ ਗ੍ਰਹਿ ਨਹੀ ਪਤਾ ਜਿੱਥੇ ਸਾਡਾ ਜੀਵਨ ਚੱਲ ਸਕੇ। ਅਤੇ ਜੇਕਰ ਧਰਤੀ ਨੇ ਆਪਣੇ ਐਟੀਬਾਇਓਟਿਕ ਕੱਢ ਦਿੱਤੇ ਤਾਂ ਸਾਡਾ ਬਚਣਾ ਮੁਸ਼ਕਿਲ ਹੈ। ਜੇਕਰ ਅੱਜ ਨਹੀ ਤਾਂ 20, 50 ਜਾਂ 100 ਸਾਲ ਬਾਅਦ।
ਅਤੇ ਜੇਕਰ ਅਸੀ ਜਲਵਾਯੂ ਪਰਿਵਰਤਨ ਨੂੰ ਝੱਲ ਕੇ ਬਚ ਵੀ ਗਏ ਤਾਂ ਉਹ ਸੰਯੁਕਤ ਰਾਸ਼ਟਰ ਸੰਘ ਦੀਆਂ ਸੌਦੇਬਾਜੀਆਂ, ਬਹਿਸਾਂ ਅਤੇ ਸੰਧੀਆਂ ਕਰਕੇ ਨਹੀ ਹੋਇਆ ਹੋਵੇਗਾ। ਅਸੀ ਤਾਂ ਬਚਾਂਗੇ ਆਪਣੀ ਇਕੱਠੇ ਮਿਲ ਕੇ ਕਸ਼ਟ ਝੱਲਣ ਦੀ ਸ਼ਕਤੀ ਕਰਕੇ। ਅਤੇ ਜੋ ਜਿੰਨਾ ਜ਼ਿਆਦਾ ਗਰੀਬ ਹੈ, ਉਹਨਾਂ ਵਿੱਚ ਇਹ ਸ਼ਕਤੀ ਉਨ੍ਰੀ ਹੀ ਜ਼ਿਆਦਾ ਹੋਵੇਗੀ। ਚਾਹੇ ਉਹ ਪਿੰਡ ਹੋਵੇ ਜਾ ਸ਼ਹਿਰ, ਗਰੀਬ ਬਸਤੀ ਵਿੱਚ ਲੋਕ ਇੱਕ ਦੂਸਰੇ ਦੇ ਸੁੱਖ-ਦੁੱਖ ਵਿੱਚ ਸਾਥ ਦਿੰਦੇ ਹਨ। ਕਿਉਂਕਿ ਜਿਸਦੇ ਆਪਣੇ ਕੋਲ ਸਾਧਨ ਨਾ ਹੋਣ, ਉਹ ਆਪਣੇ ਆਸ-ਪਾਸ ਦੇ ਲੋਕਾਂ ਨੂੰ ਸਾਧਨ ਮੰਨਦਾ ਹੈ। ਵੈਸੇ ਵੀ ਗਰੀਬ ਦਾ ਘਰ ਹੇਲਾ ਵੱਡਹਾ ਨਹੀ ਹੁੰਦਾ ਕਿ ਅੰਦਰੇ-ਅੰਦਰ ਰਹਿ ਕੇ ਪੂਰਾ ਦਿਨ ਕੱਢ ਸਕੇ। ਜਿਸਦੇ ਕੋਲ ਭੋਗ-ਵਿਲਾਸ ਦੇ ਜ਼ਿਆਦਾ ਸਾਧਨ ਹੋਣਗੇ ਉਸਦੇ ਲਈ ਦੂਸਰੇ ਲੋਕ ਇੱਕ ਅੜਚਨ ਹੀ ਹੁੰਦੇ ਹਨ ਕਿਉਂਕਿ ਉਹ ਉਸਦੇ ਵਿਲਾਸ ਦਾ ਇੱਕ ਹਿੱਸਾ ਮਾਰ ਲੈਂਦੇ ਹਨ।
ਇਸੇ ਭੋਗ-ਵਿਲਾਸ ਨੂੰ ਸਾਡੇ ਨੇਤਾ ਵਿਕਾਸ ਕਹਿੰਦੇ ਹਨ। ਉਹ ਬਹੁਤ ਪੜੇ-ਲਿਖੇ ਮੰਨੇ ਜਾਂਦੇ ਹਲ ਪਰ ਅਰਥਸ਼ਾਸਤਰ ਵਿੱਚ ਬਾਈਬਲ  ਪੜਾਈ ਜਾਂਦੀ ਨਹੀਂ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਦੀਨ ਲੋਕਾਂ ਨੂੰ ਹੀ ਧਰਤੀ ਦਾ ਅਧਿਕਾਰੀ ਮੰਨਿਆ ਗਿਆ ਹੈ।

ਇੰਡੀਅਨ ਐਕਸਪ੍ਰੈਸ, ਆਊਟਲੁੱਕ ਟ੍ਰੈਵਲਰ, ਤਹਿਲਕਾ, ਵਾਸ਼ਿੰਗਟਨ ਪੋਸਟ ਅਤੇ ਡਾਊਨ ਟੂ ਅਰਥ ਜਿਹੇ ਪ੍ਰਤਿਸ਼ਠਿਤ ਅਖ਼ਬਾਰਾਂ, ਪੰਤ੍ਰਿਕਾਵਾਂ ਵਿੱਚ ਕੰਮ ਕਰ ਚੁੱਕੇ ਸ਼੍ਰੀ ਸੋਪਾਨ ਜੋਸ਼ੀ ਹੁਣ ਗਾਂਧੀ ਸ਼ਾਂਤੀ ਪ੍ਰਤਿਸ਼ਠਾਨ ਵਿੱਚ ਖੋਜ ਕਰ ਰਹੇ ਹਨ।

ਧਰਮ ਵਿਹੂਣੇ ਵਿਕਾਸ ਚਿੰਤਨ ਦੀ ਦੇਣ ਹੈ ਵਾਤਾਵਰਣ ਵਿਨਾਸ਼

- ਉਮੇਂਦਰ ਦੱਤ 
ਅੱਜ ਵਾਤਾਵਰਣ ਸੰਭਾਲ ਚਰਚਾ ਦਾ ਇੱਕ ਅਹਿਮ ਮੁੱਦਾ ਹੈ। ਅੱਜ ਅਖਬਾਰਾਂ ਤੋਂ ਲੈ ਕੇ ਟੀਵੀ ਚੈਨਲਾਂ ਤੱਕ ਹਰ ਥਾਂ ਵਾਤਾਵਰਣ ਚੇਤਨਾ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਧਰਮ ਦੀ ਦ੍ਰਿਸ਼ਟੀ ਤੋਂ ਵਾਤਾਵਰਣ ਸੰਭਾਲ ਦੀ ਗੱਲ ਕਰ ਰਹੇ ਹਾਂ। ਪਰ ਸੋਚਣ ਵਾਲੀ ਗੱਲ ਤਾਂ ਇਹ  ਹੈ ਕਿ ਅਜਿਹੀ ਸਥਿਤੀ ਆਈ ਹੀ ਕਿਉਂਕਿ ਜੀਹਦੇ ਕਾਰਨ ਅਸੀਂ ਵਾਤਾਵਰਣ ਸੰਭਾਲ ਦੀ ਚਰਚਾ ਨੂੰ ਧਰਮ ਦੀ ਦ੍ਰਿਸ਼ਟੀ ਨਾਲ ਜੋੜਨ ਲਈ ਮਜ਼ਬੂਰ ਹੋਏ ਹਾਂ। ਅੱਜ ਕੁੱਝ ਅਜਿਹੇ ਸਵਾਲ ਖੜ੍ਹੇ ਕਰਨੇ ਜ਼ਰੂਰੀ ਹਨ ਜੋ ਸਾਨੂੰ ਸਮੱਸਿਆ ਦੀ ਜੜ ਤੱਕ ਲੈ ਜਾਣ ਵਿਚ ਸਹਾਈ ਹੋਣ।
ਵਾਤਾਵਰਣ ਕਦੇ ਆਪ ਪਲੀਤ ਨਹੀਂ ਹੁੰਦਾ। ਕੁੱਝ ਕੁਦਰਤੀ ਸੋਮੇਂ ਕਾਲ ਦੀ ਗਤੀ ਦੇ ਚਲਦਿਆਂ ਖਤਮ ਹੁੰਦੇ ਹਨ। ਪਰ ਉਹ ਕਿਸੇ ਹੋਰ ਰੂਪ ਵਿਚ ਚੌਗਿਰਦੇ ਵਿਚ ਜ਼ਰੂਰ ਰਹਿੰਦੇ ਹਨ। ਵਾਤਾਵਰਣ ਦਾ ਵਿਨਾਸ਼  ਜਾਂ ਕੁਦਰਤੀ ਸੋਮਿਆਂ ਦਾ ਘਾਣ ਕੋਈ ਕੁਦਰਤੀ ਪ੍ਰਕਿਰਿਆ ਨਹੀਂ ਕਰਦੀ ਸਗੋਂ ਸਾਡੇ ਅਜੋਕੇ ਵਿਕਾਸ ਤੇ ਆਰਥਿਕ ਗਤੀਵਿਧੀਆਂ ਦੀ ਦਾ ਭਿਆਨਕ ਸਿੱਟਾ ਹੈ। ਦਰਅਸਲ ਵਿਕਾਸ ਦਾ ਅਜੋਕਾ ਮੁਹਾਵਰਾ ਉਸ ਦੇ ਪਿੱਛੇ ਦੀ ਸੋਚ-ਸਮਝ,ਦਿਸ਼ਾ ਤੇ ਪ੍ਰਣਾਲੀਆਂ-ਸਾਰਾ ਕੁੱਝ ਕੁਦਰਤ ਵਿਰੋਧੀ ਹੈ। ਕਿਉਂਕਿ ਇਸ ਦਾ ਜਨਮ ਇੱਕ ਖਾਸ ਤਰਾਂ ਦੀ ਧਰਮ-ਵਿਹੁਣੀ ਆਰਥਿਕ ਤੇ ਸ਼ਾਸ਼ਨ ਪ੍ਰਣਾਲੀ ਵਿਚੋਂ ਹੋਇਆ ਹੈ। ਧਰਮ ਇੱਕ ਅਨੁਸ਼ਾਸਨ ਹੈ। ਨਿਆਂ ਨੂੰ ਵੀ ਧਰਮ ਹੀ ਆਖਿਆ ਜਾਂਦਾ ਹੈ। ਧਰਮ ਕਦਰਾਂ-ਕੀਮਤਾਂ ਵਾਲੀ ਜੀਵਨ ਜਾਚ ਦਾ ਪ੍ਰਵਾਹ ਹੁੰਦਾ ਹੈ। ਧਰਮ ਸਾਨੂੰ ਸੰਯਮ, ਸੱਚ, ਇੰਦ੍ਰੀਆਂ 'ਤੇ ਕਾਬੂ ਰੱਖਣ, ਚੋਰੀ ਨਾ ਕਰਨ, ਖਿਮਾ ਭਾਵ ਆਦਿ ਕਦਰਾਂ ਕੀਮਤਾਂ ਨਾਲ ਜੋੜਦਾ ਹੈ। ਪਰ ਅੱਜ ਧਰਮ ਮੁਕਤ ਸ਼ਾਸਨ ਤੇ ਵਿਕਾਸ ਦੀ ਧਾਰਨਾ ਵਿਚ ਇਹਨਾਂ ਕਦਰਾਂ ਕੀਮਤਾਂ ਲਈ ਕੋਈ ਥਾਂ ਨਹੀਂ ਹੈ। ਕੁਦਰਤ ਨੂੰ ਖਤਮ ਕਰਨ 'ਤੇ ਤੁਲਿਆ ਹੋਇਆ ਸਾਡਾ ਅਜੋਕਾ ਵਿਕਾਸ ਇਕ ਸਮੂਹਿਕ ਲਾਲਸਾ, ਭੋਗ ਬਿਰਤੀ, ਕੁਦਰਤੀ ਸੋਮਿਆਂ 'ਤੇ ਕਬਜਾ ਕਰਨ ਦੀ ਵਿਵੇਕਹੀਣ ਜਿਦ ਅਤੇ ਖਪਤ ਨੂੰ ਵਧਾਉਣ ਵਾਲੀਆਂ ਗਤੀਵਿਧੀਆਂ ਬਦਸ਼ਕਲ ਚਿਹਰੇ ਵਿਚਾਰ ਮਾਤਰ ਹੀ ਹੈ।
ਅਸੀਂ ਵਿਕਾਸ ਦੇ ਕੁੱਝ ਪੈਮਾਨੇ ਬਣਾਏ ਹਨ। ਪ੍ਰਤੀ ਵਿਅਕਤੀ ਆਮਦਨ, ਖਪਤ, ਨਿਵੇਸ਼ ਜਾਂ ਪ੍ਰਤੀ ਵਿਅਕਤੀ ਪਾਣੀ, ਸੜਕ, ਬਿਜਲੀ, ਮੋਟਰ, ਗੱਡੀਆਂ, ਫਰਿੱਜ; ਅਜਿਹੀ ਅਕੰੜੇਬਾਜ਼ੀ ਨਾਲ ਵਿਕਾਸ ਨੂੰ ਮਾਪਦੇ ਹਾਂ। ਕਿੰਨੀਆਂ ਚਾਰ ਮਾਰਗੀ ਤੇ ਅੱਠ ਮਾਰਗੀ ਸੜਕਾਂ ਬਣੀਆਂ, ਕਿੰਨੇ ਫਲਾਈ ਓਵਰ ਬਣੇ, ਕਿੰਨੇ ਐਕਸਪ੍ਰੈਸ ਵੇਅ ਬਣੇ,ਕਿੰਨੇ ਪਾਵਰ ਪਲਾਂਟ ਲੱਗ ਗਏ, ਕਿੰਨੇ ਵੱਡੇ ਵੱਡੇ ਮਾਲਜ਼ ਬਣ ਗਏ- ਜਦ ਏਹੀ ਵਿਕਾਸ ਤੇ ਤਰੱਕੀ ਪੈਮਾਨਾ ਮੰਨਿਆਂ ਜਾਵੇਗਾ ਤਾਂਹੀ ਤਾਂ ਜੀਡੀਪੀ ਜਾਂ ਜੀਐੱਨਪੀ ਵਧੇਗੀ। ਲੋਕ ਘੱਟ ਚੀਜਾਂ ਦੀ ਘੱਟ ਖਪਤ ਕਰਨ, ਬੱਚਤ ਕਰਨ, ਸੰਯਮ 'ਚ ਰਹਿਣ, ਇਹ ਅਜੋਕੇ ਅਰਥ ਸ਼ਾਸਤਰ ਨੂੰ ਸਵੀਕਾਰ ਨਹੀਂ ਹੈ। ਅਰਥ ਸ਼ਾਸਤਰ ਦੀ ਮੌਜੂਦਾ ਦਿਸ਼ਾ ਅਤੇ ਚਿੰਤਨ ਮੁੱਢਲੇ ਤੌਰ 'ਤੇ ਧਰਮ ਵਿਰੋਧੀ ਹੈ। ਇਸ ਲਈ ਉਸ ਚਿੰਤਨ 'ਚੋਂ ਨਿਕਲੇ ਹੋਏ ਵਿਕਾਸ ਵਿਚ ਧਰਮ ਦੀ ਕੋਈ ਥਾਂ ਨਹੀਂ ਹੈ। ਦੁਖਾਂਤ ਏਹੀ ਹੈ ਕਿ ਅਸੀਂ ਧਰਮ ਨੂੰ ਧਰਮ ਸਥਾਨਾਂ ਤੱਕ ਹੀ ਸਮੇਟ ਕੇ ਰੱਖ ਦਿੱਤਾ ਹੈ। ਅਸੀਂ ਉਸ ਨੂੰ ਇੱਕ ਪੰਥ ਜਾਂ ਕਰਮ ਕਾਂਡ ਮੰਨ ਕੇ ਸਰਕਾਰ, ਸ਼ਾਸਨ, ਯੋਜਨਾ ਤੇ ਰਾਜਕਾਜ ਤੋਂ ਬਾਹਰ ਧੱਕ ਦਿੱਤਾ ਹੈ। ਸਾਡਾ ਨਿੱਜੀ ਵਿਸ਼ਵਾਸ ਹੀ ਧਰਮ ਰਹਿ ਗਿਆ ਹੈ। ਮੰਦਰ, ਮਸਜਿਦ, ਚਰਚ ਜਾਂ ਗੁਰੂਦੁਆਰੇ ਜਾਣਾ ਹੀ ਧਰਮ ਪਾਲਣ ਮੰਨ ਲਿਆ ਗਿਆ ਹੈ। ਧਰਮ ਵਿਅਕਤੀਗਤ ਕਰਮਕਾਂਡ ਬਿਲਕੁਲ ਨਹੀਂ ਹੈ। ਧਰਮ ਦੀ ਪ੍ਰੀਭਾਸ਼ਾ ਵਿਚ ਜਦੋਂ ਨਿਆਂ ਜਾਂ ਚੋਰੀ ਨਾ ਕਰਨਾ ਯਾਨੀ ਦੂਜੇ ਦਾ ਹੱਕ ਨਾ ਮਾਰਨਾ ਧਰਮ ਦੇ ਗੁਣ ਮੰਨੇ ਗਏ ਹੋਣ, ਓਦੋਂ ਵਿਕਾਸ ਦੀ ਅਜੋਕੀ ਧਾਰਾ ਦੇ ਨਾਲ ਧਰਮ ਦਾ ਸੁਮੇਲ ਕਿਵੇਂ ਹੋ ਸਕੇਗਾ?
ਕਰੁਣਾ, ਦਯਾ, ਨਿਆਂ, ਸੰਯਮ, ਸਮਤਾ ਤੇ ਹਰ ਜੀਵ ਵਿਚੋਂ ਰੱਬ ਦੇਖਣਾ ਆਦਿ ਧਰਮ ਦੀਆਂ ਮੂਲ ਬਿਰਤੀਆਂ ਸਾਡੀਆਂ ਵਿਕਾਸ ਯੋਜਨਾਵਾਂ ਵਿਚ ਪੂਰੀ ਤਰਾਂ ਅੱਖੋਂ ਪਰੋਖੇ ਕੀਤੀਆਂ ਗਈਆਂ ਹਨ।  ਵਿਕਾਸ ਦੀ ਅਜੋਕੀ ਅਵਧਾਰਨਾ ਵਿਚ ਧਰਮ ਹੈ ਹੀ ਕਿੱਥੇ? ਜਦ ਵਿਕਾਸ ਨੂੰ ਸਿਰਫ ਸੜਕਾਂ ਚੌੜਾ ਕਰਨ ਤੇ ਵੱਡੀਆਂ ਇਮਾਰਤਾਂ ਬਣਾਉਣ ਨਾਲ ਜੋੜ ਲਿਆ ਜਾਵੇਗਾ ਤਾਂ ਫਿਰ ਰੁੱਖਾਂ ਦਾ ਉਜਾੜਾ ਹੋਣਾ ਹੀ ਹੈ। ਰੁੱਖ਼,ਜੰਗਲ, ਨਦੀ, ਤਲਾਅ, ਪਹਾੜ ਸਭ ਕੁੱਝ ਮਨੁੱਖ ਦੀ ਲਾਲਸਾ ਨੂੰ, ਉਸਦੀ ਵਿਕਾਸ ਦੀ ਚਾਹ ਨੂੰ ਪੂਰਾ ਕਰਨ ਲਈ ਖਤਮ ਕੀਤੇ ਜਾ ਰਹੇ ਹਨ। ਵਿਕਾਸ ਦੀ ਇਹ ਅਵਧਾਰਨਾ ਭਾਰਤੀ ਚਿੰਤਨ ਵਿਚੋਂ ਨਹੀਂ ਨਿੱਕਲੀ। ਅਜੋਕਾ ਵਿਕਾਸ ਸਿਰਫ ਭੌਤਿਕ ਤਰੱਕੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਇਸ ਭੌਤਿਕ ਤਰੱਕੀ ਵਿਚ ਵੀ ਸਿਰਫ ਤੇ ਸਿਰਫ ਮਨੁੱਖ ਦਾ,ਉਸ ਦੇ ਸੁੱਖ ਦਾ, ਉਸ ਦੇ ਭੋਗ ਦਾ, ਉਸ ਦੇ ਲਾਲਚ ਦਾ ਹੀ ਖ਼ਿਆਲ ਰੱਖਿਆ ਜਾਂਦਾ ਹੈ। ਅਸੀਂ ਇਹ ਵੀ ਮੰਨ ਲਿਆ, ਉਹ ਵੀ ਬੜੀ ਆਸਾਨੀ ਨਾਲ, ਕਿ ਭੌਤਿਕ ਉਨਤੀ ਲਈ ਕੁੱਝ ਕੀਮਤ ਚੁਕਾਉਣੀ ਹੀ ਪਵੇਗੀ। ਪਰ ਇਹ ਕੀਮਤ ਚੁਕਾ ਕੌਣ ਰਿਹਾ ਹੈ? ਵਹਿਸ਼ੀ ਮਨੁੱਖ ਨੂੰ ਛੱਡ ਕੇ ਬਾਕੀ ਸਮੁੱਚੀ ਕਾਇਨਾਤ। ਯਾਨੀ ਮਨੁੱਖ ਧਰਤੀ 'ਤੇ ਬਾਕੀ ਸਾਰੇ ਜੀਵਾਂ ਦਾ,ਕੁਦਰਤ ਦੇ ਬਾਕੀ ਸਾਰੇ ਸਰੂਪਾਂ ਦਾ ਮਾਲਕ ਬਣ ਬੈਠਾ ਹੈ। ਉਹ ਸਿਰਫ ਆਪਣੇ ਬਾਰੇ ਸੋਚਦਾ ਹੈ, ਬਾਕੀ ਸਾਰੇ ਜੀਵ ਜੰਤੂ ਤੇ ਕੁਦਰਤ ਦੇ ਵੱਖ ਵੱਖ ਸਰੂਪ ਉਹਦੇ ਹੰਕਾਰ ਨੂੰ ਪੂਰਾ ਕਰਨ ਲਈ ਕੁਰਬਾਨ ਕੀਤੇ ਜਾ ਰਹੇ ਹਨ। ਭਾਰਤ ਵਿਚ ਵਿਕਾਸ ਸ਼ਬਦ ਦੀ ਥਾਂ  ਉਨਤੀ ਸ਼ਬਦ  ਸਾਡੇ ਪੁਰਾਤਨ ਗਰੰਥਾਂ ਵਿਚ ਮਿਲਦਾ ਹੈ ਤੇ ਉਨਤੀ ਸਿਰਫ ਭੌਤਿਕ ਨਹੀਂ, ਉਸ ਵਿਚ ਮਨੁੱਖ ਦੀ ਚੇਤਨਾ ਦੇ ਵਿਸਥਾਰ ਨੂੰ ਜ਼ਿਆਦਾ ਅਹਿਮ ਮੰਨਿਆਂ ਗਿਆ ਹੈ। ਮਨੁੱਖ ਪੂਰੇ ਜੀਵ ਜਗਤ ਦੇ ਨਾਲ ਸਬੰਧ ਸਥਾਪਤ ਕਰਦਾ ਹੈ। ਉਹ ਜੜ ਅਤੇ ਚੇਤਨ, ਸਭ ਨਾਲ ਜੁੜਦਾ ਹੈ ਕਿਉਂਕਿ ਜੜ ਤੇ ਚੇਤਨ ਰੂਪੀ ਇਸ ਕੁਦਰਤ ਵਿਚ ਹੀ ਉਹ 'ਬਲਿਹਾਰੀ' ਵਸਦਾ ਹੈ-ਇਹ ਸਾਡਾ ਧਰਮ ਸਾਨੂੰ ਸਿਖਾਉਂਦਾ ਹੈ। ਜਿਸ ਕੁਦਰਤ  ਵਿਚ ਉਹ ਬਲਿਹਾਰੀ ਵੱਸਿਆ ਹੋਵੇ, ਉਹਦੇ ਸਾਰੇ ਸਰੂਪਾਂ ਦਾ ਸਤਿਕਾਰ ਕਰਨਾ, ਸਾਰਿਆਂ ਨਾਲ ਇਕ ਰੂਹਾਨੀ ਰਿਸ਼ਤਾ ਮਹਿਸੂਸ ਕਰਨਾ, ਇਹੀ ਤਾਂ ਧਰਮ ਹੈ। ਸਾਡਾ ਮਨੁੱਖੀ ਧਰਮ। ਇਹ ਮਨੁੱਖ ਨੂੰ ਤੇ ਉਹਦੀ ਚੇਤਨਾ ਨੂੰ ਵਿਰਾਟ ਬਣਾਉਂਦਾ ਹੈ। ਉਹ ਸਮੁੱਚੀ ਕਾਇਨਾਤ ਨਾਲ ਜੁੜਦਾ ਹੈ, ਉਸ ਨਾਲ ਇੱਕਮਿੱਕ ਹੁੰਦਾ ਹੈ ਤੇ ਉਸ ਕਾਇਨਾਤ ਨਾਲ ਵਸਦੇ ਰੱਬ ਨਾਲ ਏਕਾਕਾਰ ਹੋ ਜਾਂਦਾ ਹੈ।
ਪਰ ਅੱਜ ਮਨੁੱਖ ਦੀ ਪ੍ਰਗਤੀ ਦੀ ਅਵਧਾਰਨਾ ਬੜੀ ਛੋਟੀ ਤੇ ਟੁੱਚੀ ਹੋ ਗਈ ਹੈ। ਅਸੀਂ ਵਿਕਾਸ ਦਾ ਸਾਰਾ ਤਾਣਾ-ਬਾਣਾ ਹੀ  ਐਸਾ ਰਚਿਆ ਕਿ ਮਨੁੱਖ ਦੇ ਪ੍ਰਗਤੀ ਦੀ ਅਵਧਾਰਨਾ ਵਿਚੋਂ ਮਨੁੱਖ-ਧਰਮ ਹੀ ਅਲੋਪ ਹੋ ਗਿਆ। ਪ੍ਰਗਤੀ ਜਾਂ ਵਿਕਾਸ ਮਸ਼ੀਨੀਕਰਨ ਦਾ ਗ਼ੁਲਾਮ ਬਣ ਕੇ ਰਹਿ ਗਿਆ। ਉਤਪਾਦਨ ਵਿਚ ਵਾਧਾ, ਲਾਭ ਵਿਚ ਵਾਧਾ, ਵਪਾਰ ਵਿਚ ਵਾਧਾ, ਬਾਜ਼ਾਰ ਵਿਚ ਵਾਧਾ ਤੇ ਆਪਣੇ ਗਲਬੇ ਵਿਚ ਵਾਧਾ ਤੇ ਇਹ ਸਾਰਾ ਕੁੱਝ ਕਿਸ ਤਰਾਂ ਆਇਆ? ਕੁਦਰਤ ਦੇ ਕਿਸ ਕਿਸ ਸਰੂਪ ਨਾਲ ਅਨਿਆਂ ਕਰਕੇ ਆਇਆ, ਇਸ ਦਾ ਵਿਚਾਰ ਕਰਨ ਲਈ ਕਿਸੇ ਕੋਲ ਕੋਈ ਸਮਾਂ ਨਹੀਂ, ਕੋਈ ਥਾਂ ਨਹੀਂ, ਕੋਈ ਵਿਰਾਮ, ਅਰਧ ਵਿਰਾਮ ਨਹੀਂ। ਇੱਕ ਅੰਨੀ ਦੌੜ ਵਿਚ ਅਸੀਂ ਵਿਕਾਸ ਦਾ ਘੋੜਾ ਦੌੜਾ ਰਹੇ ਹਾਂ। ਸਾਰੇ ਦੇ ਸਾਰੇ ਯਯਾਤੀ ਬਣਦੇ ਜਾ ਰਹੇ ਹਾਂ। ਜਿੱਥੇ ਤ੍ਰਿਸ਼ਣਾਂਵਾਂ ਤੇ ਭੋਗਾਂ ਦਾ ਕੋਈ ਅੰਤ ਨਹੀਂ। ਯਾਦ ਰੱਖੋ, ਯਯਾਤੀ ਨੂੰ ਕਦੇ ਆਤਮਿਕ ਸ਼ਾਂਤੀ ਨਹੀਂ ਮਿਲਦੀ, ਮਲਿਕ ਭਾਗੋ ਨੂੰ ਕਦੇ ਸੰਤੋਖ ਨਹੀਂ ਮਿਲਦਾ ਪਰ ਅਜੋਕੇ ਵਿਕਾਸ ਦੇ ਕੋੜ ਨੇ ਸਾਨੂੰ ਸਭ ਨੂੰ ਪਸ਼ੂਆਂ ਵਾਂਗ ਹੱਕ ਕੇ ਯਯਾਤੀ ਤੇ ਮਲਿਕ ਭਾਗੋ ਦੀ ਦੌੜ ਵਿਚ ਦੌੜਾ ਦਿੱਤਾ ਹੈ। ਫਿਰ ਇਸ ਵਿਚ ਕੁਦਰਤ, ਵਾਤਾਵਰਣ, ਚੌਗਿਰਦਾ, ਜੈਵਿਕ -ਭਿੰਨਤਾ ਜਾਂ ਧਰਮ ਦਾ ਵਿਚਾਰ ਕਿਵੇਂ ਹੋਵੇ?
ਵਾਤਵਰਣ ਤੇ ਕੁਦਰਤ ਜੀਡੀਪੀ ਨਹੀਂ ਵਧਾਉਂਦੇ, ਜੀਐਨਪੀ ਨਹੀਂ ਵਧਾਉਂਦੇ, ਉਤਪਾਦਨ ਨਹੀਂ ਵਧਾਉਂਦੇ, ਲਾਭ ਨਹੀਂ ਵਧਾਉਂਦੇ ਤੇ ਨਾ ਹੀ ਬਾਜ਼ਾਰ ਵਧਾਉਂਦੇ ਹਨ, ਇਸੇ ਕਰਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ ਮਰਨ ਵਾਸਤੇ, ਕਿਉਂਕਿ ਉਹ ਅਜੋਕੇ ਵਿਕਾਸ ਦੇ ਰਾਹ ਦੀਆਂ 'ਰੁਕਾਵਟਾਂ' ਹਨ। ਇਸ ਦੀ ਇੱਕ ਨਜ਼ੀਰ ਹੈ ਕਿ ਅੱਜ ਕੱਲ ਜੋ ਵੱਡੇ ਵੱਡੇ ਪ੍ਰੋਜੈਕਟ ਲਾਏੇ ਜਾ ਰਹੇ ਹਨ ਉਹਨਾਂ ਦਾ ਵਾਤਾਵਰਣ 'ਤੇ ਕੀ ਅਸਰ ਹੋਵੇਗਾ, ਇਸ 'ਤੇ ਇਮਾਨਦਾਰੀ ਨਾਲ ਵਿਚਾਰ ਕਰਨ ਦੀ ਬਜਾਏ ਕਾਨੂੰਨੀ ਰੂਪ ਨਾਲ ਜ਼ਰੂਰੀ 'ਇਨਵਾਇਰਨਮੈਂਟ ਇਮਪੈਕਟ ਅਸੈਸਮੈਂਟ ਰਿਪੋਰਟ ਨੂੰ ਇੱਕ ਰਸਮੀ ਕਾਰਵਾਈ ਹੀ ਬਣਾ ਕੇ ਰੱਖ ਦਿੱਤਾ ਗਿਆ ਹੈ। ਪ੍ਰਜੈਕਟ ਦਾ ਐਲਾਨ ਹੁੰਦਿਆਂ ਹੀ ਸਾਡੇ ਰਾਜਨੇਤਾ ਸ਼ਰੇਆਮ ਬਿਆਨ ਦਿੰਦੇ ਹਨ ਕਿ ਫਲਾਣੇ ਫਲਾਣੇ ਪ੍ਰਜੈਕਟ ਦੇ ਲੱਗਣ ਵਿਚ 'ਵਾਤਾਵਰਣ' ਨੂੰ ਵੀ ਰੁਕਾਵਟ ਨਹੀਂ ਬਣਨ ਦਿੱਤਾ ਜਾਵੇਗਾ। ਅਸੀਂ ਵਿਕਾਸ ਦੀ ਅਵਧਾਰਨਾ ਨੂੰ ਸੰਕੀਰਨ ਕੀਤਾ ਹੈ। ਜਿਸ ਕਾਰਨ ਮਨੁੱਖ ਦਾ ਮਨ ਵੀ ਸੰਕੀਰਨ ਹੋਇਆ, ਚੇਤਨਾ ਵੀ ਤੇ ਦ੍ਰਿਸ਼ਟੀ ਵੀ ਸੰਕੀਰਨ ਹੋ ਗਈ। ਮਨੁੱਖ ਦਾ ਦੂਜੇ ਪ੍ਰਾਣੀਆਂ ਤੇ ਕੁਦਰਤ ਨਾਲੋਂ ਰਿਸ਼ਤਾ ਟੁੱਟਿਆ ਅਤੇ ਇਹ ਮਰਿਯਾਦਾਹੀਨ ਵਿਕਾਸ ਹੀ ਵਾਤਾਵਰਣ ਦੇ ਵਿਨਾਸ਼ ਦਾ ਕਾਰਨ ਬਣਿਆ । ਇਸ ਵਿਚ ਕੋਈ ਸੰਵੇਦਨਾ ਨਹੀਂ, ਕੋਈ ਉਨਸ ਨਹੀਂ, ਕੋਈ ਭਾਵਕੁਤਾ ਨਹੀਂ। ਮਸ਼ੀਨੀ ਜ਼ਿੰਦਗੀ ਤੇ ਭੌਤਿਕਤਾ ਨੇ ਇੱਕ ਸੰਵੇਦਨਹੀਣਤਾ ਪੈਦਾ ਕੀਤੀ ਤੇ ਸੰਵੇਦਨਹੀਣਤਾ ਤਾਂ ਨਿਆਂ- ਅਨਿਆਂ ਤੇ ਧਰਮ - ਅਧਰਮ ਦਾ ਕੋਈ ਲਿਹਾਜ਼ ਨਹੀਂ ਕਰਦੀ।
ਧਰਮ ਆਖਦਾ ਹੈ ਕਿ ਇੱਕ ਹੀ ਸੱਤਾ ਸਾਰੇ ਜਗਤ ਵਿਚ ਵਿਆਪਤ ਹੈ। ਮਨੁੱਖ ਤੇ ਕੁਦਰਤ ਦੀ ਹਰ ਚੀਜ਼ ਵਿਚ ਇੱਕ ਅਦਰੂਨੀ ਰਿਸ਼ਤਾ ਹੈ। ਇਸ ਰਿਸ਼ਤੇ ਅਸੀਂ ਵਿਸਾਰ ਦਿੱਤਾ। ਦੂਜੇ ਜੀਵਾਂ ਦੀ ਹੋਂਦ ਨੂੰ ਸਮਾਪਤ ਕਰਕੇ ਸਹੇੜਿਆ ਗਿਆ ਵਿਕਾਸ ਹਿੰਸਕ ਹੈ ਤੇ ਹਿੰਸਾ ਵਿਚੋਂ ਕਦੇ ਸੁੱਖ, ਸਮਰਿੱਧੀ ਤੇ ਸ਼ਾਂਤੀ ਪੈਦਾ ਨਹੀਂ ਹੁੰਦੇ। ਅਸੀਂ ਜਦ ਜਗਤ ਵਿਚ ਸਭ ਥਾਂ ਵਿਆਪਤ ਈਸ਼ਵਰ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤਾਂ ਇਹ ਇਕ ਅਪਰਾਧ ਹੀ ਹੈ ਤੇ ਉਸਦਾ ਪਰਿਣਾਮ ਸਾਨੂੰ ਭੁਗਤਣਾ ਹੀ ਪਵੇਗਾ।
ਅੱਜ ਸਾਨੂੰ ਸਾਰਿਆਂ ਨੂੰ ਕੁਦਰਤ ਤੇ ਵਾਤਾਵਰਣ ਦੀ ਚਿੰਤਾ ਹੋਈ ਹੈ। ਕਿਉਂ? ਇਥੇ ਵੀ ਸਾਡਾ ਸਵਾਰਥ ਹੈ। ਇਹ ਉਪਯੋਗਤਾਵਾਦੀ ਦ੍ਰਿਸ਼ਟੀਕੋਣ ਹੈ। ਅੱਜ ਪਾਣੀ ਖਤਮ ਹੋਣ ਦੀ ਚਿੰਤਾ ਹੈ, ਆਪਣੀ ਸਿਹਤ ਦੀ ਚਿੰਤਾ ਹੈ, ਆਪਣੇ ਭੋਗ ਨੂੰ ਬਣਾਈ ਰੱਖਣ ਦੀ ਚਿੰਤਾ ਹੈ,ਇਸੇ ਕਰਕੇ ਅਸੀਂ ਵਾਤਾਵਰਣ ਦੀ ਚਿੰਤਾ ਕਰ ਰਹੇ ਹਾਂ। ਇਹ ਉਪਯੋਗਤਾਵਾਦੀ ਸਵਾਰਥ ਦ੍ਰਿਸ਼ਟੀ ਹੈ, ਧਰਮ ਦ੍ਰਿਸ਼ਟੀ ਨਹੀਂ। ਅੱਜ ਅਸੀਂ ਜਦੋਂ ਵਾਤਾਵਰਣ ਦੀ ਗੱਲ ਕਰਦੇ ਹਾਂ ਤਾਂ ਸਾਡੀ ਨਿਗਾਹ ਵਿਚ ਸਿਰਫ ਮਨੁੱਖ ਹੁੰਦਾ ਹੈ। ਅਸੀਂ ਬੁੱਢਾ ਦਰਿਆ ਦੀ ਫਿਕਰ ਓਸ ਵੇਲੇ ਸ਼ੁਰੂ ਕੀਤੀ ਜਦੋਂ ਮਾਲਵੇ ਵਿਚ ਕੈਂਸਰ ਦੀ ਬੀਮਾਰੀ ਸਿਰ ਚੜ ਕੇ ਬੋਲਣ ਲੱਗ ਪਈ। ਬੁੱਢਾ ਦਰਿਆ ਕੋਈ ਇੱਕ ਦਿਨ 'ਚ ਤਾਂ ਮਰਿਆ ਨਹੀਂ। ਉਸ ਨੂੰ ਦਰਿਆ ਤੋਂ ਨਾਲ ਤੇ ਫੇਰ ਗੰਦਾ ਨਾਲ ਬਣਨ ਵਿਚ ਕੁੱਝ ਦਹਾਕੇ ਲੱਗੇ। ਸਾਡੀ ਧਰਮ ਦ੍ਰਿਸ਼ਟੀ ਤਾਂ ਆਖ ਰਹੀ ਸੀ ਕਿ ਉਸ ਵਿਚ ਗੰਦਗੀ ਦਾ ਇੱਕ ਕਤਰਾ  ਨਾ ਜਾਵੇ ਪਰ ਇਸ ਸਵਾਲ ਨੂੰ ਖੜਾ ਹੋਣ ਲਈ ਚਾਰ ਦਹਾਕੇ ਲੱਗ ਗਏ। ਚਾਰ ਦਹਾਕਿਆਂ ਵਿਚ ਬੁੱਢਾ ਦਰਿਆ ਵਿਚ ਰਹਿਣ ਵਾਲੇ ਜੀਵ ਜੰਤੂ ਤਾਂ ਅਲੋਪ ਹੋਏ ਹੀ ਤੇ ਜਦੋਂ  ਉਹ ਜ਼ਹਿਰੀਲਾ ਬਣਕੇ ਸਤਲੁਜ ਨੂੰ ਵੀ ਮਾਰਨ ਤੁਰ ਪਿਆ-ਅਸੀਂ ਓਦੋਂ ਚੇਤੇ। ਸਾਡੇ ਧਰਮ ਵਿਚ ਤਾਂ ਨਦੀਆਂ ਨੂੰ ਮਾਂ ਵਰਗਾ ਸਤਿਕਾਰ ਦੇਣ ਦੀ ਵਿਰਾਸਤ ਹੈ। ਪਰ ਲੁਧਿਆਣੇ ਦਾ ਬੁੱਢਾ ਦਰਿਆ ਦੇਖਦਿਆਂ ਦੇਖਦਿਆਂ ਜੀਵਨ ਦੇਣ ਵਾਲੀ ਮਾਂ ਤੋਂ ਬਦਲ ਕੇ ਜੀਵਨ ਲੈਣ ਵਾਲੀ ਡਾਇਣ ਬਣਾ ਦਿੱਤਾ ਗਿਆ। ਮਜ਼ੇਦਾਰ ਗੱਲ ਇਹ ਹੈ ਕਿ ਜਿੰਨਾਂ ਲੋਕਾਂ ਦੀਆਂ ਫੈਕਟਰੀਆਂ ਜਾਂ ਜਿੰਨਾਂ ਲੋਕਾਂ ਕੋਲ ਬੁੱਢਾ ਦਰਿਆ ਨੂੰ ਸਾਫ ਰੱਖਣ ਦੀਆਂ ਜ਼ਿੰਮੇਂਦਾਰੀਆਂ ਸਨ ਉਹ ਪਿਛਲੇ ਚਾਰ ਦਹਾਕਿਆਂ ਵਿਚ ਆਪਣੀ ਪਾਪ ਮੁਕਤੀ ਲਈ ਗੰਗਾ ਇਸ਼ਨਾਨ ਕਰਨ ਜਾਂਦੇ ਰਹੇ ਹੋਣਗੇ ਪਰ ਘਰ ਦੇ ਕੋਲ ਵਹਿੰਦੀ ਗੰਗਾ  ਨੂੰ ਮਾਰਨ ਵਿਚ ਉਹਨਾਂ ਨੂੰ ਕੋਈ ਸ਼ਰਮ ਜਾਂ ਤਕਲੀਫ ਨਹੀਂ ਹੋਈ। ਉਨਾਂ ਦੀ ਵਿਅਕਤੀਗਤ ਧਰਮ ਚੇਤਨਾ ਏਨੀ ਕੁ ਸੰਕੀਰਨ ਹੋ ਗਈ ਕਿ ਧਾਰਮਿਕ ਕਰਮਕਾਂਡਾਂ ਤੋਂ ਉਪਰ ਉੱਠ ਕੇ ਉਨਾਂ ਨੂੰ ਧਰਮ ਦੇ ਵਿਆਪਕ ਸਰੂਪ ਦਾ ਚੇਤਾ ਹੀ ਨਹੀਂ ਰਿਹਾ ਨਹੀਂ ਤਾਂ ਉਹਨਾਂ ਵਿਚੋਂ ਕਈਆਂ ਨੇ ਇਸ ਦਾ ਵਿਚਾਰ ਕੀਤਾ ਹੁੰਦਾ।
ਜ਼ਿਕਰਯੋਗ ਹੈ ਕਿ ਪਾਣੀ ਦੀ ਸਾਂਭ ਸੰਭਾਲ, ਤਲਾਵਾਂ, ਸਰੋਵਰਾਂ ਤੇ ਨਦੀਆਂ ਦੇ ਮਹੱਤਵ, ਉਨਾਂ ਨੂੰ ਪਵਿੱਤਰ ਰੱਖਣ ਤੇ ਉਹਨਾਂ ਦੀ ਸਾਂਭ-ਸੰਭਾਲ ਦੀ ਗੱਲਬਾਤ ਅਨੇਕ ਪੁਰਾਣਾਂ ਵਿਚ ਪਾਈ ਜਾਂਦੀ ਹੈ। ਮਤਸਯ ਪੁਰਾਣ, ਅਗਨੀ ਪੁਰਾਣ, ਪਦਮ ਪੁਰਾਣ, ਵਰਹਾ ਪੁਰਾਣ, ਸ਼ਿਵ ਪੁਰਾਣ, ਮਾਰਕੰਡੇ ਪੁਰਾਣ, ਭਵਿੱਸ਼ਯ ਪੁਰਾਣ, ਸਕੰਦ ਪੁਰਾਣ ਵਿਸ਼ਨੂੰ ਪੁਰਾਣ, ਗਰੁੜ ਪੁਰਾਣ, ਮਹਾਂਭਾਰਤ ਅਤੇ ਵਾਲਮੀਕਿ ਰਮਾਇਣ ਵਿਚ ਇਹਨਾਂ ਸਾਰੀਆਂ ਅਵਧਾਰਨਾਵਾਂ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ ਪਰ ਕਿਸੇ ਨੇ ਆਪਣੇ ਧਰਮ ਗਰੰਥਾਂ ਨੂੰ ਓਸ ਨਜ਼ਰੀਏ ਤੋਂ ਦੇਖਿਆ ਹੋਵੇ ਤਾਂ ਨਾ ! ਧਰਮ ਗਰੰਥ ਤਾਂ ਧੂਫ ਧੁਖਾਉਣ ਵਾਸਤੇ ਜਾਂ ਸਿਰਫ ਤੇ ਸਿਰਫ ਇੱਕ ਅਖੌਤੀ ਧਰਮ ਆਸਥਾ ਦਾ ਅੰਧ ਵਿਸ਼ਵਾਸ ਪੂਰਾ ਕਰਨ ਵਾਲੇ ਬਣਾ ਕੇ ਰੱਖ ਦਿੱਤੇ ਗਏ ਹਨ। ਇਹਨਾਂ ਗਰੰਥਾਂ ਵਿਚ ਇਥੋਂ ਤੱਕ ਜ਼ਿਕਰ ਕੀਤਾ ਗਿਆ ਹੈ ਕਿ ਜਿਹੜਾ ਮਨੁੱਖ ਇੱਕ ਦਿਨ ਵੀ ਧਰਤੀ 'ਤੇ ਮੀਂਹ ਦੇ ਪਾਣੀ ਨੂੰ ਬਚਾਉਂਦਾ ਹੈ ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ।  ਮਹਾਂਭਾਰਤ ਵਿਚ ਭੀਸ਼ਮ ਪਿਤਾਮਾ ਨੇ ਯੁਧਿਸ਼ਟਰ ਨੂੰ ਰਾਜ ਧਰਮ ਦੀ ਸਿੱਖਿਆ ਦਿੰਦਿਆਂ ਸਾਫ ਸਾਫ ਕਿਹਾ ਹੈ ਕਿ ਤੇਰੇ ਰਾਜ ਵਿਚ ਅਜਿਹੇ ਤਲਾਅ ਹੋਣ ਜਿੰਨਾਂ ਦਾ ਪਾਣੀ ਸਾਰਾ ਸਾਲ ਨਾ ਮੁੱਕੇ। ਪਰ ਇਹਨਾਂ ਪੁਰਾਣਾਂ 'ਤੇ ਆਸਥਾ ਰੱਖਣ ਵਾਲੇ ਸਮਾਜ ਨੇ ਇਹਨਾਂ ਦੇ ਅੰਦਰ ਵਿਆਪਤ ਕੁਦਰਤੀ ਸੋਮਿਆਂ ਪ੍ਰਤੀ ਗਿਆਨ ਨੂੰ ਤਾਂ ਕਿਤੇ ਹਾਸ਼ੀਏ 'ਤੇ ਸੁੱਟ ਦਿੱਤਾ ਤੇ ਬੀ ਆਰ ਚੋਪੜਾ ਦੇ ਟੈਲੀ ਸੀਰੀਅਲ ਮਹਾਂਭਾਰਤ ਵਿੱਚ ਭੀਸ਼ਮ ਪਿਤਾਮਾ ਦੇ ਡਾਇਆਲਾਗ ਯਾਦ ਕਰਦੇ ਫਿਰ ਰਹੇ ਹਨ। ਇਸੇ ਤਰਾਂ ਹਰ ਰੋਜ਼ ਗੁਰੂਦੁਆਰੇ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੇ ਸੱਜਣ ਵੀ ਹਰ ਰੋਜ਼ ਸੁਣਦੇ ਆ ਰਹੇ ਸਨ “ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”। ਪਰ ਜਦੋਂ ਉਹ ਗੁਰੂਦੁਆਰਾ ਸਾਹਿਬ ਤੋਂ ਪਰਤ ਕੇ ਪੀਏਯੂ ਜਾਂ ਆਪਣੀ ਸਰਕਾਰੀ ਨੌਕਰੀ 'ਤੇ ਪਹੁੰਚ ਜਾਂਦੇ ਸਨ ਤਾਂ ਉਨਾਂ ਦੇ ਚਿੰਤਨ ਤੇ ਦ੍ਰਿਸ਼ਟੀ 'ਤੇ ਗੁਰੂਆਂ ਦੀ ਇਸ ਸਿੱਖਿਆ ਦਾ ਕੋਈ ਅਸਰ ਨਹੀਂ ਰਹਿ ਜਾਂਦਾ ਸੀ। ਕੀੜੇਮਾਰ ਜ਼ਹਿਰਾਂ ਦੀ ਅੰਨੇਵਾਹ ਵਰਤੋਂ ਕਰਵਾਉਂਦੇ ਰਹੇ ਪੀਏਯੂ ਦੇ ਅਨੇਕ ਵਿਗਿਆਨੀ ਵੀ ਗੁਰੂਦੁਆਰੇ ਜਾਂਦੇ ਹੀ ਰਹੇ ਹੋਣਗੇ ਪਰ ਉਹਨਾਂ ਵਿਚੋਂ ਕਿਸੇ ਇੱਕ ਦੀ ਵੀ ਅੰਤਰ ਆਤਮਾ ਨੇ ਉਨਾਂ ਹਲੂਣ ਕੇ ਕਦੇ ਨਹੀਂ ਆਖਿਆ ਕਿ ਇਹ ਕੀ ਸਿਫਾਰਸ਼ਾਂ ਕਰ ਰਿਹਾ ਹੈਂ? ਇਸ ਨਾਲ ਧਰਤੀ ਮਾਤਾ ਧਰਤ ਮਹਤੁ ਤੇ ਪਾਣੀ ਪਿਤਾ ਨਹੀਂ ਰਹਿ ਜਾਵੇਗਾ। ਕਿਉਂਕਿ ਝਾੜ, ਬਾਜ਼ਾਰ ਅਤੇ ਮੁਨਾਫੇ ਦੇ ਕੁਚੱਕਰ ਵਿਚ ਫਸਿਆ ਮਨੁੱਖ ਆਪਣੇ ਧਰਮ ਦੇ ਵਿਚਾਰ ਨਾਲ, ਆਪਣੇ ਧਰਮ ਦੀ ਦ੍ਰਿਸ਼ਟੀ ਨਾਲ ਆਪਣੀ ਰੋਜ਼ ਮਰਾ ਦੀ ਜ਼ਿੰਦਗੀ ਨੂੰ ਜੋੜ ਨਹੀਂ ਸਕੇਗਾ।
ਅੱਜ ਜਦੋਂ ਕੁਦਰਤ ਦੀ ਕਰੋਪੀ ਸਾਡੇ 'ਤੇ ਵਰੀ ਤਾਂ ਅਸੀਂ ਕਾਨੂੰਨ ਬਣਾ ਕੇ ਨਦੀਆਂ, ਕੁਦਰਤ, ਜੰਗਲ ਬਚਾਉਣ ਦੀ ਗੱਲ ਕਰ ਰਹੇ ਹਾਂ। ਇਹ ਭੈਅ ਤੋਂ ਉਤਪੰਨ ਕਾਰਜ ਹੈ। ਇਹ ਇੱਕ ਡਰੇ ਹੋਏ ਮਨੁੱਖ ਦਾ ਉਪਰਾਲਾ ਹੈ। ਜੋ ਸਵਾਰਥ, ਭੈਅ ਤੇ ਲਾਲਚ ਤੋਂ ਜ਼ਿਆਦਾ ਪ੍ਰੇਰਿਤ ਹੈ। ਇਸ ਵਿਚ ਮੌਤ ਤੇ ਸਰਵਨਾਸ਼ ਦੇ ਭੈਅ ਤੋਂ ਪੈਦਾ ਹੋਈ ਸ਼ਮਸ਼ਾਨ-ਚੇਤਨਾ ਹੈ, ਧਰਮ ਦੀ ਚੇਤਨਾ ਨਹੀਂ। ਅੱਜ ਸਾਡਾ ਧਰਮ ਰਾਜ-ਕਾਜ, ਯੋਜਨਾਵਾਂ, ਸਾਡੇ ਆਰਥਿਕ ਚਿੰਤਨ ਵਿਚੋਂ ਅਜਿਹਾ ਖਦੇੜ ਦਿੱਤਾ ਗਿਆ ਹੈ ਕਿ ਧਰਮ ਹੁਣ ਯੋਜਨਾ ਆਯੋਗ ਦੀਆਂ ਪੌੜੀਆਂ ਨਹੀਂ ਚੜ ਸਕਦਾ। ਉਹ ਸੰਸਦ, ਕ੍ਰਿਸ਼ੀ ਭਵਨ, ਵਿਗਿਆਨ ਭਵਨ ਤੇ ਵਿਧਾਨ ਸਭਾਵਾਂ ਦੇ ਬਾਹਰ ਖੜਾ ਇੱਕ ਭਿਖਾਰੀ ਹੈ, ਜਿਸ ਨੂੰ ਕੁੱਝ ਧਾਰਮਿਕ ਸਥਾਨਾਂ ਵਿਚ ਕਦੀ ਕਦੀ ਸ਼ਰਨ ਤੇ ਸਤਿਕਾਰ ਮਿਲ ਜਾਂਦਾ ਹੈ। ਜਦੋ ਧਰਮ ਨੂੰ ਰਾਜਕਾਜ ਦੀਆਂ ਸਾਰੀਆਂ ਪ੍ਰਣਾਲੀਆਂ ਤੋਂ ਖਦੇੜ ਦਿੱਤਾ ਜਾਵੇਗਾ ਤਾਂ ਫਿਰ ਅਧਰਮ ਹੀ ਬਚੇਗਾ ਜੋ ਯੋਜਨਾਵਾਂ ਬਣਾਏਗਾ, ਕਾਨੂੰਨ ਬਣਾਵੇਗਾ ਤੇ ਸ਼ਾਸਣ ਚਲਾਵੇਗਾ। ਏਸੇ  ਅਧਰਮੀ ਸ਼ਾਸ਼ਣ ਤੰਤਰ ਵੱਲੋਂ ਬਣਾਈਆਂ ਗਈਆਂ ਯੋਜਨਾਵਾਂ ਨਾਲ ਹੀ ਇਹ ਵਾਤਾਵਰਣ ਤਬਾਹ ਹੋਇਆ ਹੈ। ਫਿਰ ਇਸ ਵੱਲੋਂ ਬਣਾਏ ਨਵੇਂ ਨਵੇਂ ਕਾਨੂੰਨ, ਘੜੇ ਗਏ ਨਵੇਂ ਨਵੇਂ ਨਾਅਰੇ, ਬਣਾਈਆਂ ਗਈਆਂ ਨਵੀਆਂ ਨਵੀਆਂ ਨੀਤੀਆਂ ਵਾਤਾਵਰਣ ਨੂੰ ਕਿਵੇਂ ਬਚਾਉਣਗੀਆਂ? ਅਸੀਂ ਆਪਣੇ ਸਹਿਜ ਮਨੁੱਖੀ ਧਰਮ ਨੂੰ ਛੱਡ ਕੇ ਕੁਦਰਤ ਨੂੰ ਕਿਵੇਂ ਬਚਾ ਸਕਾਂਗੇ ਜਦੋਂ ਸਾਡੇ ਸ਼ਾਸਨ ਦਾ ਕੰਟਰੋਲ ਧਰਮ ਨਹੀਂ ਬਾਜ਼ਾਰ ਦੇ ਹੱਥ ਵਿਚ ਹੋਵੇ ਤਾਂ ਬਾਜ਼ਾਰ ਕੋਲੋਂ ਵਾਵਾਵਰਣ ਰਖਿਆ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਇੱਕ ਵਿਦਵਾਨ ਤਾ ਕਥਨ ਹੈ ਕਿ “ਕਦੇ ਲੋਕ ਹਾਟ ਬਾਜ਼ਾਰ ਜਾਂਦੇ ਸੀ, ਸਮਾਨ ਖਰੀਦਣ ਲਈ, ਅੱਜ ਬਾਜ਼ਾਰ ਨਿੱਕਲ ਪਿਆ ਹੈ ਦੁਨੀਆਂ ਖਰੀਦਣ ਵਾਸਤੇ। ਅੱਜ ਬਾਜ਼ਾਰ ਸਭ ਕੁੱਝ ਖਰੀਦ ਰਿਹਾ ਹੈ-ਨਦੀਆਂ, ਜੰਗਲ, ਪਹਾੜ, ਖਣਿਜ ਆਦਿ ਸਾਰੇ ਕੁਦਰਤੀ ਸੋਮੇਂ। ਇਸ ਲਈ ਜਦੋਂ ਬਾਜ਼ਾਰ ਕੁਦਰਤ ਦੀ ਰੱਖਿਆ ਕਰੇਗਾ ਤਾਂ ਉਹ ਚਿੜਿਆਘਰਾਂ ਵਿਚ ਬੰਦ ਸ਼ੇਰ ਚੀਤਿਆਂ ਦੀ ਰੱਖਿਆ ਹੋਵੇਗੀ। ਜੰਗਲਾਂ ਵਿਚੋਂ ਸ਼ੇਰ ਖਤਮ ਹੋ ਜਾਣਗੇ ਕਿਉਂਕਿ ਉਨਾਂ ਦੀ ਖੱਲ ਤੇ ਹੱਡੀਆਂ ਦੀ ਬਾਜ਼ਾਰ ਵਿਚ ਬਹੁਤ ਮੰਗ ਹੈ ਪਰ ਉਹ ਚਿੜੀਆਘਰਾਂ ਵਿਚ ਬਚਾ ਲਏ ਜਾਣਗੇ ਕਿਉਂਕਿ ਉਹ ਬਾਜ਼ਾਰ ਦਾ ਇੱਕ ਹਿੱਸਾ ਹਨ। ਇਸੇ ਤਰੀਕੇ ਨਾਲ ਕੁੱਝ ਨਦੀਆਂ ਵੀ ਬਚਾਈਆਂ ਜਾਣਗੀਆਂ ਕਿਉਂਕਿ ਹੁਣ 'ਰਿਵਰ ਫਰੰਟ' ਦੀ ਬਾਜ਼ਾਰ 'ਚ ਬੜੀ ਮੰਗ ਹੈ। ਹੁਣ ਨਦੀਆਂ ਦੀ ਜ਼ਮੀਨ, ਉਨਾਂ ਦਾ ਖੇਤਰ ਨਹੀਂ, ਰੀਅਲ ਇਸਟੇਟ ਹੋ ਗਿਆ ਹੈ। ਫਿਰ ਕੌਣ ਨਦੀ ਨੂੰ ਮਾਂ ਵਾਗ ਸਤਿਕਾਰ ਦੇਵੇਗਾ? ਫਿਰ ਕਿਸ ਸਰਕਾਰ ਤੋ ਕਿਸੇ 'ਨਦੀਂ ਮਾਂ' ਦੀ ਰੱਖਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ?
ਕੁਦਰਤ; ਕੁਦਰਤੀ ਸੋਮਿਆਂ ਦਾ ਝੁੰਡ ਮਾਤਰ ਨਹੀਂ ਹੈ। ਉਹ ਆਪਣੇ ਆਪ ਵਿਚ ਇੱਕ ਸੰਪੂਰਨ ਵਿਵਸਥਾ ਹੈ। ਮਨੁੱਖ ਏਸੇ ਵਿਵਸਥਾ ਦਾ ਹਿੱਸਾ ਹੈ। ਇਸ ਲਈ ਵਿਕਾਸ ਦੀਆਂ ਯੋਜਨਾਵਾਂ ਅਗਰ ਇਸ ਧਰਮ ਦ੍ਰਿ੍ਰਸ਼ਟੀ ਤੋਂ ਪ੍ਰੇਰਿਤ ਹੋਣਗੀਆਂ ਤਾਂ ਕੁਦਰਤ ਦੀ ਰੱਖਿਆ ਤੇ ਵਾਤਾਵਰਣ ਦੀ ਸੰਭਾਲ ਦੇ ਕਰਮ ਕਾਂਡ ਨਹੀਂ ਕਰਨੇ ਪੈਣਗੇ।
ਅੱਜ ਲੋੜ ਹੈ ਅਸੀ ਧਰਮ ਦੀ ਨਵੇਂ ਤੋਂ ਵਿਆਖਿਆ ਕਰੀਏ। ਅੱਜ ਇਸ ਗੱਲ ਦੀ ਵੀ ਚਰਚਾ ਹੋਣੀ ਚਾਹੀਦੀ ਹੈ ਕਿ ਵਿਕਾਸ ਦੇ ਅਰਥ ਕੀ ਹਨ ਤੇ ਇਹ ਵਿਕਾਸ ਆਖਰ ਹੈ ਕਿਸਦਾ? ਇਹ ਵੀ ਸਵਾਲ ਉਠਣਾ ਚਾਹੀਦਾ ਹੈ ਕਿ ਕੀ ਕੁਦਰਤੀ ਸੋਮਿਆਂ 'ਤੇ ਸਿਰਫ ਮਨੁੱਖ ਦਾ ਹੀ ਹੱਕ ਹੈ? ਅੱਜ ਮਨੁੱਖ ਧਰਮ ਦੀ ਗੱਲ ਹੋਣੀ ਚਾਹੀਦੀ ਹੈ। ਜਿਸ ਧਰਮ ਨੂੰ ਨਿਆਂ ਕਰੁਣਾ, ਦਯਾ, ਤੇ ਸਭਨਾਂ ਜੀਆਂ ਦੇ ਅੰਦਰ ਇੱਕ ਹੀ ਨੂਰ ਦੇਖਣ ਦੀ ਦ੍ਰਿਸ਼ਟੀ ਦੇਣ ਵਾਲਾ ਮੰਨਿਆਂ ਜਾਂਦਾ ਓਸ ਨੂੰ ਆਪਣੇ ਵਿਕਾਸ ਦੀਆਂ ਯੋਜਨਾਵਾਂ ਦੀ ਅਵਧਾਰਨਾ ਵਿਚ ਵੀ ਸਥਾਨ ਦੇਣਾ ਪਵੇਗਾ। ਧਰਮ ਦ੍ਰਿਸ਼ਟੀ ਤੋਂ ਵਿਹੂਣਾ ਵਿਕਾਸ ਚਿੰਤਨ ਕੁਦਰਤ ਵਿਰੋਧੀ, ਮਨੁੱਖ ਵਿਰੋਧੀ ਹੀ ਹੋਵੇਗਾ। ਇਸ ਨੂੰ ਸਾਫ ਤੇ ਸਪਸ਼ਟ ਤੌਰ 'ਤੇ ਮੰਨਣਾ ਪਵੇਗਾ ਪਰ ਏਥੇ ਸਾਡੀਆਂ ਧਾਂਰਮਿਕ ਸੰਸਥਾਵਾਂ ਦੀ ਭੂਮਿਕਾ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿ ਉਹ ਧਰਮ ਨੂੰ ਕਰਮਕਾਂਡ ਤੋਂ ਉੱਚਾ ਚੁੱਕ ਕੇ ਮਨੁੱਖਤਾ ਨਾਲ ਜੋੜਨ ਦੀ ਗੱਲ ਜ਼ਿਆਦਾ ਕਰਨ ਨਹੀਂ ਤਾਂ ਹਰ ਰੋਜ਼ ਕੀਤੇ ਜਾਣ ਵਾਲੇ ਵਾਤਾਵਰਣੀ ਕ੍ਰਮਕਾਂਡ ਵਾਤਾਵਰਣ ਨੂੰ ਤਬਾਹ ਹੋਣੋਂ ਨਹੀ ਬਚਾ ਸਕਦੇ।