Saturday 5 May 2012

ਇਹ ਰੂਹ ਦੀ ਖੇਤੀ ਹੈ, ਰੂਹਦਾਰ ਲੋਕਾਂ ਲਈ ਹੈ!

ਰੂ-ਬ-ਰੂ
ਜਸਪਾਲ ਸਿੰਘ  ਮੂਸੇਵਾਲ
 
ਬਲਿਹਾਰੀ ਕੁਦਰਤ ਦੇ ਪਾਠਕਾਂ ਲਈ ਪੰਜਾਬ ਦੇ ਇੱਕ-ਇੱਕੋ ਤੇ ਸਫ਼ਲ ਬਾਇਉਡਾਇਨਾਮਿਕ ਖੇਤੀ ਕਰਨ ਵਾਲੇ ਕਿਸਾਨ ਸ਼੍ਰੀ ਜਸਪਾਲ ਸਿੰਘ ਹੁਣਾਂ ਨਾਲ ਗੁਰਪ੍ਰੀਤ ਦਬੜ•ੀਖਾਨਾ ਵੱਲੋਂ ਕੀਤੀ ਗਈ ਇੰਟਰਵਿਊ ਇਸ ਆਸ ਨਾਲ ਪ੍ਰਕਾਸ਼ਿਤ ਕਰ ਰਹੇ ਹਾਂ ਕਿ ਕਿਸਾਨ ਵੀਰ ਜਸਪਾਲ ਸਿੰਘ ਹੁਣਾਂ ਦੇ ਅਨੁਭਵ ਦਾ ਲਾਹਾ ਲੈਣਗੇ। ਜਸਪਾਲ ਜੀ S”P1 ਬਾਇਉਟੈਕ ਨੈਨੀਤਾਲ ਦੇ ਐਗਰੀਕਲਚਰਲ ਰਿਸਰਚ ਗਰੁੱਪ ਅਤੇ ਸ਼੍ਰੀ ਰਾਮ ਗੰਗਾ ਬਾਇਉਟੈਕ ਫਾਰਮਜ਼ ਕੋਆਪਰੇਟਿਵ ਦੇ ਮੈਂਬਰ ਹਨ। ਇਸ ਦੇ ਨਾਲ ਹੀ ਉਹ ਐਸਕਾਨ, ਮੈਸੂਰ ਦੇ ਅਦਾਰੇ ਭਗਤੀ ਵੇਂਦਾਤ ਅਕੈਡਮੀ ਫਾਰ ਸਸਟੇਨੇਬਲ ਇੰਟੈਗ੍ਰੇਟਡ ਲਿਵਿੰਗ (21S9L) ਨਾਲ ਰਿਸੋਰਸ ਪਰਸਨ ਵਜੋਂ ਵੀ ਜੁੜੇ ਹੋਏ ਹਨ।
ਸਵਾਲ. ਜਸਪਾਲ ਜੀ ਤੁਹਾਡਾ ਪਿਛੋਕੜ ਕੀ ਹੈ,  ਪੜ•ਾਈ ਕਿੰਨੀ ਅਤੇ ਕਿੱਥੋਂ ਕੀਤੀ?
ਜਵਾਬ. ਗੁਰਪ੍ਰੀਤ ਜੀ ਜਿੱਥੋਂ ਤੱਕ ਗੱਲ ਪਿਛੋਕੜ ਦੀ ਹੈ ਤਾਂ ਮੈਂ ਕਿਸਾਨ ਪਰਿਵਾਰ ਤੋਂ ਹਾਂ ਅਤੇ ਖੇਤੀ ਸਾਡਾ ਪਿਤਾ-ਪੁਰਖੀ ਕਿੱਤਾ, ਨੂਰਪੁਰ ਸਾਡਾ ਜੱਦੀ ਪਿੰਡ। ਸਾਡੇ ਬਜ਼ੁਰਗ 1885-90 ਦੇ ਆਸ-ਪਾਸ ਪੂਰਬੀ ਅਫ਼ਰੀਕਾ ਚਲੇ ਗਏ ਸਨ। ਉੱਥੇ ਉਹਨਾਂ ਨੇ 999 ਸਾਲਾਂ ਦੇ ਪਟੇ 'ਤੇ ਜ਼ਮੀਨ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ।  1964 ਵਿੱਚ ਅਸੀਂ ਵਾਪਸ ਹਿੰਦੋਸਤਾਨ ਆ ਗਏ ਅਤੇ ਇੱਥੇ ਵੀ ਆਪਣੇ ਪਿਤਾ-ਪੁਰਖੀ ਕਿੱਤੇ ਨੂੰ ਹੀ ਜਾਰੀ ਰੱਖਿਆ। ਰਹੀ ਗੱਲ ਪੜ•ਾਈ ਦੀ ਤਾਂ ਮੈਂ ਬੀ. ਏ. ਆਨਰਜ਼ ਜਿਉਗ੍ਰਾਫੀ ਹਾਂ। 11ਵੀਂ ਵਾਈ ਪੀ ਐਸ ਪਟਿਆਲਾ ਤੋਂ ਕੀਤੀ ਅਗਲੇਰੀ ਪੜ•ਾਈ ਡੀ ਏ ਵੀ, ਚੰਡੀਗੜ• ਅਤੇ ਦੇਹਰਾਦੂਨ ਤੋਂ ਮੁਕੰਮਲ ਕੀਤੀ।
ਸਵਾਲ. ਤੁਸੀਂ ਇੱਕ ਖਾਸ ਤਰ•ਾਂ ਦੀ ਖੇਤੀ, ਬਾਇਉਡਾਇਨਾਮਿਕ ਫਾਰਮਿੰਗ ਕਰਦੇ ਹੋ। ਇਸਦਾ ਕੀ ਅਰਥ ਹੈ?
ਜਵਾਬ. ਜੀ, ਤੁਸੀਂ ਬਿਲਕੁੱਲ ਠੀਕ ਕਿਹਾ, ਬਾਇਉਡਾਇਨਾਮਿਕ ਫਾਰਮਿੰਗ ਸੱਚ-ਮੁੱਚ ਵਿਲੱਖਣ ਪ੍ਰਕਾਰ ਦੀ ਖੇਤੀ ਹੈ। ਰਹੀ ਗੱਲ ਇਸਦੇ ਅਰਥ ਦੀ ਤਾਂ ਇਹ ਬਹੁਤ ਡੁੰਘੇਰੇ ਅਤੇ ਫ਼ਿਲੋਸਫੀਕਲ ਹਨ। ਬਾਇਉਡਾਇਨਾਮਿਕ ਖੇਤੀ ਪੰਚਾਂਗ ਆਧਾਰਿਤ ਖੇਤੀ ਹੈ ਤੇ ਪੰਚਾਂਗ ਕਹਿੰਦਾ ਹੈ ਕਿ ਸਮੁੱਚੀ ਕਾਇਨਾਤ ਜਲ, ਵਾਯੂ, ਧਰਤੀ, ਅਗਨੀ ਅਤੇ ਆਕਾਸ਼ ਦੇ ਪ੍ਰਸਪਰ ਸੰਤੁਲਨ ਦੇ ਸਿਰ 'ਤੇ ਚਲਦੀ ਹੈ। ਜੇਕਰ ਇਹ ਸੰਤੁਲਨ ਵਿਗੜੇਗਾ ਤਾਂ ਉਸਦਾ ਸਮੁੱਚੀ ਕਾਇਨਾਤ 'ਤੇ ਗਹਿਰਾ ਅਸਰ ਪੈਂਦਾ ਹੈ। ਸੋ ਇਹੀ ਗੱਲ ਸਮੁੱਚੇ ਜੀਵ ਜਗਤ ਅਤੇ ਖੇਤੀ 'ਤੇ ਵੀ ਲਾਗੂ ਹੁੰਦੀ ਹੈ। ਹੋਰਨਾਂ ਗ੍ਰਹਾਂ ਵਾਂਗੂ ਸਾਡੀ ਧਰਤੀ ਵੀ ਬ੍ਰਹਿਮੰਡ ਦਾ ਹੀ ਇੱਕ ਹਿੱਸਾ ਹੈ। ਸਾਰੇ ਗ੍ਰਹਿ ਸਮੇਂ-ਸਮੇਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਇਸ ਲਈ ਗ੍ਰਹਿ ਚਾਲ ਦਾ ਧਰਤੀ 'ਤੇ ਅਸਰ ਆਉਣਾ ਲਾਜ਼ਮੀ ਹੈ। ਇਸ ਅਸਰ ਕਾਰਨ ਖੇਤੀ ਵੀ ਪ੍ਰਭਾਵਿਤ ਹੁੰਦੀ ਹੈ।
ਸਵਾਲ. ਪੰਚਾਂਗ ਅਨੁਸਾਰ ਅਜੋਕੀ ਖੇਤੀ ਬਾਰੇ ਕੀ ਕਹਿਣਾ ਚਾਹੋਗੇ ?
ਜਵਾਬ. ਅਜੋਕੀ ਖੇਤੀ ਸੂਰਜ ਦੀ ਗਤੀ/ਸਥਿਤੀ ਅਨੁਸਾਰ ਹੈ ਜਿਵੇਂ ਕਿ ਗਰਮੀ/ਵਰਖਾ ਰੱਤੇ ਸਾਉਣੀ ਅਤੇ ਸਰਦੀ ਰੁੱਤੇ ਹਾੜੀ। ਂਿÂਸ ਵਿੱਚ ਬਾਕੀ ਗ੍ਰਹਿਆਂ- ਚੰਦ, ਸ਼ਨੀ ਆਦਿ ਦੀ ਸਥਿਤੀ/ਗਤੀ ਦਾ ਕੋਈ ਧਿਆਨ ਹੀ ਨਹੀਂ ਰੱਖਿਆ ਜਾਂਦਾ। ਹਾਲਾਂਕਿ ਸਾਡੇ ਪੁਰਖੇ ਇਹ ਸਭ ਜਾਣਦੇ ਸਨ। ਜਦੋਂ ਉਹ ਨੇ•ਰ ਪੱਖ ਅਤੇ ਚਾਨਣ ਪੱਖ ਦੀ ਗੱਲ ਕਰਦੇ ਸਨ ਤਾਂ ਉਹਨਾਂ ਦਾ ਭਾਵ ਗ੍ਰਹਿਆਂ ਦੀ ਸਥਿਤੀ/ਗਤੀ ਤੋਂ ਹੀ ਹੁੰਦਾ ਸੀ। ਜੇ ਕਿਹਾ ਜਾਵੇ ਤਾਂ ਸਾਡੇ ਪੁਰਖੇ ਜਾਣੇ-ਅਨਜਾਣੇ ਪੰਚਾਂਗ ਆਧਾਰਿਤ ਖੇਤੀ ਹੀ ਕਰਦੇ ਸਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸੋ ਜੇਕਰ ਅਸੀਂ ਪੰਚਾਂਗ ਅਨੁਸਾਰ ਖੇਤੀ ਕਰੀਏ ਤਾਂ ਲਾਜ਼ਮੀ ਹੀ ਵਧੀਆਂ ਨਤੀਜ਼ੇ ਮਿਲਣਗੇ।
ਸਵਾਲ. ਬਾਇਉਡਾਇਨਾਮਿਕ ਫਾਰਮਿੰਗ ਵੱਲ ਕਿਵੇਂ ਆਉਣਾ ਹੋਇਆ?
ਜਵਾਬ . ਪੜ•ਦੇ ਸਮੇਂ ਬਜ਼ੁਰਗਾਂ ਨਾਲ ਖੇਤੀ 'ਚ ਹੱਥ ਵਟਾਉਂਦੇ-ਵਟਾਉਂਦੇ ਪੜ•ਾਈ ਪੂਰੀ ਹੋਣ ਉਪਰੰਤ 1981 ਵਿੱਚ ਮੈਂ ਖੇਤੀ ਨੂੰ ਕਿੱਤੇ ਵਜੋਂ ਅਪਣਾ ਲਿਆ। ਹਰੀ ਕਰਾਂਤੀ ਦੇ ਉਸ ਦੌਰ ਵਿੱਚ ਰਸਾਇਣਕ ਖੇਤੀ ਕਰਦਿਆਂ ਅਕਸਰ ਇਹ ਮਹਿਸੂਸ ਹੁੰਦਾ ਸੀ ਕਿ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਸਮੁੱਚੀ ਧਰਤੀ ਅਤੇ ਪੌਣ-ਪਾਣੀ ਨੂੰ ਪਲੀਤ ਕਰ ਰਹੀਆਂ ਹਨ। ਧਰਤੀ ਦੀ ਸਿਹਤ ਨਿਘਰਦੀ ਜਾ ਰਹੀ ਹੈ। ਇਸ ਸਭ ਦੇ ਮੱਦ-ਏ-ਨਜ਼ਰ ਮੈਂ ਖੇਤੀ ਦੇ ਕਿਸੇ ਅਜਿਹੇ ਢੰਗ ਬਾਰੇ ਜਾਣਕਾਰੀ ਜੁਟਾਉਣੀ ਸ਼ੁਰੂ ਕੀਤੀ ਜਿਹੜਾ ਕਿ ਰਸਾਇਣਿਕ ਖਾਦਾਂ ਅਤੇ ਜ਼ਹਿਰਾਂ ਤੋਂ ਮੁਕਤ ਹੋਵੇ। ਇਸੇ ਦੌਰਾਨ ਮੇਰੀ ਵਾਕਫ਼ੀਅਤ ਕਈ ਅਜਿਹੇ ਲੋਕਾਂ ਨਾਲ ਹੋਈ ਜਿਹੜੇ ਮੇਰੇ ਵਾਂਗੂੰ ਹੀ ਸੋਚਦੇ ਸਨ।
ਸੰਨ 2002 ਵਿੱਚ ਮੇਰਾ ਮਿਲਣਾ ਆਰਗੈਨਿਕ ਬੋਰਡ ਉਤਰਾਂਚਲ ਦੇ ਮੈਡਮ ਬਿਨੀਤਾ ਸ਼ਾਹ ਨਾਲ ਹੋਇਆ। ਉਹਨਾਂ ਨੇ ਮੈਨੂੰ ਬਾਇਉਡਾਇਨਾਮਿਕ ਫਾਰਮਿੰਗ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਅਕਤੂਬਰ 2004 ਵਿੱਚ ਆਰਗੈਨਿਕ ਬੋਰਡ ਉਤਰਾਂਚਲ ਨੇ ਬਾਇਉਡਾਇਨਾਮਿਕ ਫਾਰਮਿੰਗ ਦੀ ਟ੍ਰੇਨਿੰਗ ਲਾਈ। ਇਸ ਟ੍ਰੇਨਿੰਗ ਵਿੱਚ ਦੇਸ ਭਰ ਤੋਂ 33 ਲੋਕ ਸ਼ਾਮਿਲ ਹੋਏ। ਜਿਹਨਾਂ ਵਿੱਚੋਂ ਬਹੁਤੇ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਂਇੰਦੇ ਸਨ। ਟ੍ਰੇਨਿੰਗ 'ਚ ਮੈਂ ਜੋ ਵੀ ਸਿੱਖਿਆ ਉਸਨੂੰ ਆਉਂਦੇ ਸਾਰ ਖੇਤੀ ਵਿੱਚ ਲਾਗੂ ਕਰ ਦਿੱਤਾ ਅਰਥਾਤ ਇੱਕਦਮ ਸਾਰੀ ਖੇਤੀ ਬਾਇਉਡਾਇਨਾਮਿਕ ਫਾਰਮਿੰਗ ਹੇਠ ਲੈ ਆਂਦੀ।
ਸਵਾਲ. ਤੁਹਾਡੇ ਪਰਿਵਾਰ ਦਾ ਇਸ ਮਾਮਲੇ 'ਚ ਕੀ ਰੁਖ ਰਿਹਾ?
ਜਵਾਬ. ਪਰਿਵਾਰ ਦੀ ਪੂਰੀ ਸਹਿਮਤੀ ਮਿਲੀ ਪਰ ਹਾਂ ਇੰਨਾ ਜ਼ਰੂਰ ਸੀ ਕਿ ਮੇਰੀ ਪਤਨੀ ਦੀ ਇਹ ਰਾਇ ਸੀ ਕਿ ਪਹਿਲਾਂ ਥੋੜੀ ਜ਼ਮੀਨ ਤੋਂ ਸ਼ੁਰੂਆਤ ਕੀਤੀ ਜਾਵੇ।
ਸਵਾਲ. ਸ਼ੁਰੂਆਤੀ ਦੌਰ ਵਿੱਚ ਕੁੱਝ ਔਕੜਾਂ ਵੀ ਆਈਆਂ ਹੋਣਗੀਆਂ?
ਜਵਾਬ. ਲੇਬਰ ਦੀ ਸਮੱਸਿਆ ਹੀ ਸਭ ਤੋਂ ਵੱਡੀ ਔਕੜ ਸੀ ਅਤੇ ਹੈ ਪਰ ਇਸ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਸੀ। ਮੈਂ ਪੂਰਾ ਮਨ ਬਣਾ ਕੇ ਹੀ ਇਹ ਖੇਤੀ ਅਪਣਾਈ ਸੀ। ਸੋ ਕੋਈ ਔਕੜ, ਔਕੜ ਬਣ ਹੀ ਨਹੀਂ ਸਕੀ। ਸਭ ਤੋਂ ਵੱਡੀ ਗੱਲ ਇਹ ਕਿ ਔਕੜਾਂ ਉਦੋਂ ਹੀ ਪੇਸ਼ ਆਉਂਦੀਆਂ ਹਨ ਜਦੋਂ ਅਸੀਂ ਲਕੀਰ ਦੇ ਫ਼ਕੀਰ ਬਣ ਜਾਂਦੇ ਹਾਂ, ਪੈਕੇਜ਼ ਆਫ ਪ੍ਰੈਕਟਿਸਿਸ ਤੋਂ ਅਗਾਂਹ ਕੁੱਝ ਸੋਚਦੇ ਹੀ ਨਹੀਂ। ਸਫ਼ਲ ਜੈਵਿਕ ਖੇਤੀ ਕਰਨ ਲਈ ਆਪਣੇ ਅਨੁਭਵ ਤੋਂ ਲਗਾਤਾਰ ਸਿਖਦੇ ਰਹਿਣਾ ਜ਼ਰੂਰੀ ਹੈ। ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਖੇਤੀ ਦਾ ਕੋਈ ਵੀ ਸਿਸਟਮ ਕਿਤੇ ਵੀ ਜਿਵੇਂ ਦਾ ਤਿਵੇਂ ਲਾਗੂ ਨਹੀਂ ਕੀਤਾ ਜਾ ਸਕਦਾ। ਰਸਾਇਣਕ ਖੇਤੀ ਨੇ ਸਾਡੀ ਅਕਲ 'ਤੇ ਅਜਿਹਾ ਪਰਦਾ ਪਾ ਰੱਖਿਆ ਹੈ ਕਿ ਅਸੀਂ ਹਰੇ ਨੂੰ ਪੀਲਾ ਅਤੇ ਕਾਲੇ ਨੂੰ ਹਰਾ ਆਖਦੇ ਹਾਂ।
ਸਵਾਲ. ਇਸ ਖੇਤੀ ਵਿੱਚ ਤੁਹਾਡਾ ਹੁਣ ਤੱਕ ਦਾ ਅਨੁਭਵ ਕਿਵੇਂ ਦਾ ਰਿਹਾ ਹੈ?
ਜਵਾਬ. ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੁਰੂ-ਸ਼ੁਰੂ ਵਿੱਚ ਕਣਕ ਦਾ ਝਾੜ ਕਾਫੀ ਘੱਟ ਰਿਹਾ। ਪਰ ਇਸ ਵਾਸਤੇ ਮੇਰੀ ਅਨੁਭਵਹੀਣਤਾ ਅਤੇ ਰਸਾਇਣਕ ਖੇਤੀ ਦੀ ਝੰਬੀ ਹੋਈ ਕਮਜ਼ੋਰ ਜ਼ਮੀਨ ਜ਼ਿਮੇਵਾਰ ਸੀ ਨਾ ਕਿ ਖੇਤੀ ਦਾ ਬਾਇਉਡਾਇਨਾਮਿਕ ਮਾਡਲ। ਸਮੇਂ ਦੇ ਨਾਲ-ਨਾਲ ਮੇਰਾ ਤਜ਼ਰਬਾ ਵਿਸ਼ਾਲ ਹੁੰਦਾ ਗਿਆ ਮੈਂ ਖੇਤੀ ਵਿੱਚ ਪਾਣੀ  ਦੀ ਸਹੀ ਭੂਮਿਕਾ ਨੂੰ ਸਮਝਿਆ ਅਤੇ ਉਚਿਤ ਸਿਜੰਈ ਪ੍ਰਬੰਧ ਵਿਉਂਤਿਆ। ਸਮੇਂ ਦੇ ਨਾਲ-ਨਾਲ ਝਾੜ ਪੱਖੋਂ ਮੈਨੂੰ ਤਸੱਲੀਬਖ਼ਸ਼ ਨਤੀਜੇ ਮਿਲਣੇ ਸ਼ੁਰੂ ਹੋ ਗਏ।
ਸਵਾਲ. ਜੈਵਿਕ ਖੇਤੀ ਵਿੱਚ ਨਦੀਨਾਂ ਨੂੰ ਇੱਕ ਵੱਡੀ ਸਮੱਸਿਆ ਵਜੋਂ ਦੇਖਿਆ ਜਾਂਦੈ, ਤੁਸੀਂ ਇਸ ਬਾਰੇ ਕੀ ਕਹੋਗੇ?
ਜਵਾਬ. ਦੇਖੋ ਜੀ ਨਦੀਨ ਧਰਤੀ ਦੇ ਸਕੇਂ ਧੀਆਂ ਪੁੱਤ ਨੇ ਅਤੇ ਬਹੁਤੇ ਨਦੀਨ ਖੇਤ ਵਿੱਚ ਫ਼ਸਲ ਨੂੰ ਆਈ ਕਿਸੇ ਨਾ ਕਿਸੇ ਕਮੀ (ਡੈਫੀਸੈਂਸੀ) ਨੂੰ ਹੀ ਦੂਰ ਕਰਨ ਲਈ ਉਗਦੇ ਹਨ ਜਿਵੇਂ ਕਿ ਸੇਂਜ, ਮੈਨਾ ਆਦਿ। ਫ਼ਸਲਾਂ ਵਿੱਚ ਤੱਤਾਂ ਆਦਿ ਸਬੰਧੀ ਕਮੀ ਕਮਜ਼ੋਰ ਭੂਮੀ ਕਾਰਨ ਆਉਂਦੀ ਹੈ। ਆਪਣੇ ਹੁਣ ਤੱਕ ਦੇ ਤਜ਼ਰਬੇ ਤੋਂ ਮੈਂ ਇਹ ਵੀ ਸਿੱਖਿਆ ਹੈ ਕਿ ਜਿਵੇਂ-ਜਿਵੇਂ ਜ਼ਮੀਨ ਦੀ ਸਿਹਤ ਸੁਧਰਦੀ ਹੈ ਤਿਵੇਂ-ਤਿਵੇਂ ਨਦੀਨ ਦਾ ਉਗਣੇ ਵੀ ਘਟ ਜਾਂਦਾ ਹੈ।
ਸਵਾਲ. ਲਗਪਗ 9 ਸਾਲਾਂ ਤੋਂ ਤੁਸੀਂ ਬਾਇਉਡਾਇਨਾਮਿਕ ਫਾਰਮਿੰਗ ਕਰ ਰਹੇ ਹੋ,  ਇਸਦਾ ਆਪਣੇ ਖੇਤ ਅਤੇ ਸਿਹਤ 'ਤੇ ਕੀ ਅਸਰ ਮਹਿਸੂਸ ਕਰਦੇ ਹੋ?
ਜਵਾਬ. ਖੇਤ ਪਹਿਲਾਂ ਦੇ ਮਕਾਬਲੇ ਵਧੇਰੇ ਜ਼ਾਨਦਾਰ ਅਤੇ ਉਪਜਾਊ ਹੋ ਗਏ ਹਨ। ਭੂਮੀ ਮਖਮਲ ਵਾਂਗੂ ਮੁਲਾਇਮ ਹੋ ਗਈ ਹੈ। ਮਿੱਟੀ ਵਿੱਚ 45 ਸਾਲ ਪਹਿਲਾਂ ਵਾਲੀ ਮਹਿਕ ਵਾਪਿਸ ਆ ਗਈ ਹੈ। ਇਹੀ ਮਹਿਕ ਸਾਡੀ ਖ਼ੁਰਾਕ ਵਿੱਚ ਪਰਤ ਆਈ ਹੈ। ਜਦੋਂ ਦੇ ਜ਼ਹਿਰ ਰਹਿਤ ਖਾਣਾ ਸ਼ੁਰੂ ਕੀਤਾ ਹੈ ਹਮੇਸ਼ਾ ਨੌ-ਬਰ-ਨੌ ਰਹੀਦੈ। ਜੇਕਰ ਇੱਕ ਦਿਨ ਵੀ ਬਾਹਰ ਦਾ ਖਾ ਲਈਏ ਤਾਂ ਅਗਲੇ ਤਿੰਨ ਦਿਨ ਸ਼ਰੀਰ, ਮਨ ਤੇ ਆਤਮਾ ਦੁਖੀ ਰਹਿੰਦੇ ਨੇ।
ਸਵਾਲ. ਬਾਇਉਡਾਇਨਮਿਕ ਫਾਰਮਿੰਗ ਸਦਕਾ ਤੁਹਾਡੇ ਖੇਤ ਵਿਚ ਬਾਇਉਡਾਇਵਰਸਿਟੀ ਵਿੱਚ ਹੋਇਆ ਵਾਧਾ ਸਾਫ ਨਜ਼ਰ ਆਉਂਦਾ ਹੈ, ਇਸ ਬਾਰੇ ਕੀ ਕਹਿਣਾ ਚਾਹੋਗ?
ਜਵਾਬ. ਜੀ ਹਾਂ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਮੇਰੇ ਖੇਤ ਵਿੱਚ ਹਰ ਤਰ•ਾਂ ਦੀ ਜੈਵਿਕ ਵਿਭਿੰਨਤਾ ਵਾਪਸ ਆਈ ਹੈ। ਫਿਰ ਚਾਹੇ ਇਹ ਰੁੱਖਾਂ-ਬੂਟਿਆਂ, ਜੜ•ੀ-ਬੂਟੀਆਂ ਦੀ ਸੂਰਤ ਵਿੱਚ ਹੋਵੇ, ਰੰਗ-ਬਿਰੰਗੇ ਭਾਂਤ-ਸੁਭਾਂਤੇ ਪੰਛੀਆਂ ਦੀ ਸੂਰਤ ਵਿੱਚ ਹੋਵੇ, ਅਨੇਕਾਂ ਪ੍ਰਕਾਰ ਦੇ ਰੀਂਗਣ ਵਾਲੇ ਤੇ ਚੌਪਾਇਆਂ ਦੀ ਸੂਰਤ ਵਿੱਚ ਹੋਵੇ ਅਤੇ ਚਾਹੇ ਫਿਰ ਅਨੇਕਾਂ ਹੀ ਪ੍ਰਕਾਰ ਦੀਆਂ ਭਾਂਤ-ਸੁਭਾਂਤੀਆਂ ਉੱਲੀਆਂ ਦੀ ਸ਼ਕਲ ਵਿੱਚ ਹੋਵੇ ਬਾਇਉਡਾਇਵਰਸਿਟੀ ਤਾਂ ਸਾਡੇ ਖੇਤ ਪੂਰੀ ਧੂਮ-ਧਾਮ ਨਾਲ ਵਾਪਸ ਆਈ ਹੈ। ਇਹ ਸਭ ਦੇਖ ਕੇ ਮਨ ਨੂੰ ਬਹੁਤ ਆਨੰਦ ਅਤੇ ਸਕੂਨ ਮਿਲਦਾ ਹੈ। ਰੂਹ ਖਿੜੀ-ਖਿੜੀ ਰਹਿੰਦੀ ਹੈ।
ਸਵਾਲ. ਫਿਰ ਤਾਂ ਹਰ ਵੇਲੇ ਪੰਛੀਆਂ ਦਾ ਇੰਤਜ਼ਾਰ ਰਹਿੰਦਾ ਹੋਵੇਗਾ?
ਜਵਾਬ. ਜੀ ਬਿਲਕੁੱਲ ਪਰ ਪਰਿੰਦਿਆਂ ਦੇ ਨਾਲ-ਨਾਲ ਬ•ੀਆਂ ਦੀ ਵੀ ਉਡੀਕ ਰਹਿੰਦੀ ਹੈ.. . ਹਾ ਹਾ ਹਾ ਹਾ। ਪਰਿੰਦੇ ਤਾਂ ਆਏ ਹੀ ਰਹਿੰਦੇ ਨੇ ਪਰ ਬ•ੀਏ ….. .ਲੇਬਰ ਦੀ ਸਮੱਸਿਆ ਵੱਡੀ ਹੈ।
ਸਵਾਲ. ਕੁਦਰਤੀ ਅਤੇ ਬਾਇਉਡਾਇਨਾਮਿਕ ਖੇਤੀ ਵਿੱਚ ਕੀ ਸਮਾਨਤਾ ਹੈ?
ਜਵਾਬ. ਦੋਹੇਂ ਗਊ ਕੇਂਦਰਤ ਹਨ, ਦੋਹਾਂ ਵਿੱਚ ਇਹ ਹੀ ਸਭ ਤੋਂ ਵੱਡੀ ਸਮਾਨਤਾ ਹੈ।
ਸਵਾਲ . ਦੇਸ ਭਰ ਵਿੱਚ ਜੈਵਿਕ ਖੇਤੀ ਦੇ ਅਲਗ-ਅਲਗ ਮਾਡਲ ਪ੍ਰਚੱਲਿਤ ਹਨ , ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ. ਕੁੱਝ ਖਾਸ ਨਹੀਂ ਪਰ ਹਾਂ ਸਾਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਖੇਤੀ ਦਾ ਹਰੇਕ ਉਹ ਮਾਡਲ ਚੰਗਾ ਹੈ ਜਿਹੜਾ ਰਸਾਇਣਕ ਖਾਦਾਂ ਅਤੇ ਕੀੜੇ ਮਾਰ ਅਤੇ ਨਦੀਨ ਨਾਸ਼ਕ ਜ਼ਹਿਰਾਂ ਤੋਂ ਮੁਕਤੀ ਦਾ ਰਾਹ ਦਿਖਾਉਂਦਾ ਹੈ।  ਸਾਨੂੰ ਸਿਰਫ ਇੰਨਾਂ ਪਤਾ ਹੋਣਾ ਚਾਹੀਦਾ ਹੈ ਕਿ ਲਕੀਰ ਦੇ ਇਸ ਪਾਰ ਜੈਵਿਕ ਖੇਤੀ ਹੈ ਅਤੇ ਉਸ ਪਾਰ ਰਸਾਇਣਿਕ। ਇਸ ਲਈ ਸਰਬਤ ਦੇ ਭਲੇ ਦੇ ਹਿੱਤ ਸਾਨੂੰ ਆਪਸੀ ਵਾਦ-ਵਿਵਾਦ ਤੋਂ ਬਚਦੇ ਹੋਏ  ਦੇਸ਼ ਭਰ ਵਿੱਚ ਚੱਲ ਰਹੀ ਜੈਵਿਕ ਖੇਤੀ ਲਹਿਰ ਨੂੰ ਮਜ਼ਬੂਤੀ ਪ੍ਰਦਾਨ ਕਰਨੀ ਚਾਹੀਦੀ ਹੈ।
ਸਵਾਲ. ਆਮ ਕਿਸਾਨਾਂ ਨੂੰ ਕੀ ਸੁਨੇਹਾਂ ਦੇਣਾ ਚਾਹੋਗੇ?
ਜਵਾਬ. ਇਹ ਖੇਤੀ ਆਮ ਕਿਸਾਨਾਂ ਲਈ ਕਦੇ ਵੀ ਨਹੀਂ ਹੈ। ਜਿਸਨੇ ਵੀ ਜੈਵਿਕ/ਕੁਦਰਤੀ/ਬਾਇਉਡਾਇਨਾਮਿਕ ਖੇਤੀ ਕਰਨੀ ਹੈ ਉਸਨੂੰ ਖਾਸ ਬਣਨਾ ਪਵੇਗਾ। ਇਹ ਖੇਤੀ ਰੂਹ ਦੀ ਖੇਤੀ ਹੈ, ਰੂਹਦਾਰ ਲੋਕਾਂ ਲਈ ਹੈ। ਸੋ ਜਿਸਨੇ ਵੀ ਇਹ ਖੇਤੀ ਕਰਨੀ ਹੈ ਉਸਨੂੰ ਰੂਹਦਾਰ ਬਣਨਾ ਹੀ ਪਵੇਗਾ।

No comments:

Post a Comment